(ਮਿੰਨੀ ਕਹਾਣੀ)
ਰਿਸ਼ਤੇ
ਉਹਦੀਆਂ ਸੋਚਾਂ ਦੀ ਲੜੀ ਉਦੋਂ ਟੁੱਟੀ ਜਦ ਉਸਦੀ ਸੱਸ ਨੇ ਉਸਨੂੰ ਅਵਾਜ਼ ਮਾਰਦਿਆਂ ਕਿਹਾ,”ਕੁੜੇ ਪ੍ਰੀਤਮ ਕੁਰੇ ਕਿਥੇ ਐਂ, ਆ ਕੇ ਆਹ ਜਵਾਕ ਦਾ ਪੋਤੜਾ ਬਦਲ ।”ਅੱਜ ਉਸਦੀਆਂ ਅੱਖਾਂ ਵਿਚ ਖੁਸ਼ੀ ਦੇ ਹੰਝੂ ਸਨ । ਦਰਅਸਲ ਉਹ ਆਵਦੇ ਭੂਤ ਕਾਲ ਵਿੱਚ ਗੁਆਚ ਗਈ ਸੀ ।ਉਹ ਸੋਚ ਰਹੀ ਸੀ ਕਿਵੇਂ ਵਿਆਹ ਦੇ ਦੋ ਸਾਲਾਂ ਵਿੱਚ ਹੀ ਉਸ ਦੀ ਜਿੰਦਗੀ ਬੇਰੰਗ ਹੋ ਗਈ ਸੀ,ਜਦੋਂ ਅਚਾਨਕ ਇੱਕ ਸੜਕ ਹਾਦਸੇ ਵਿੱਚ ਉਸ ਦੇ ਪਤੀ ਦੀ ਮੌਤ ਹੋ ਗਈ ਸੀ ।ਘਰ ਵਿਚ ਬਜ਼ੁਰਗ ਸੱਸ-ਸਹੁਰੇ ਅਤੇ ਗੋਦ ਤਿੰਨ ਮਹੀਨਿਆਂ ਦੇ ਪੁੱਤਰ ਤੋਂ ਇਲਾਵਾ ਹੁਣ ਹੋਰ ਕੌਣ ਸੀ ਉਸਦਾ ।ਸੋਚਦੀ ਹੁਣ ਪਹਾੜ ਜਿੱਡੀ ਜ਼ਿੰਦਗੀ ਕਿਵੇਂ ਬਤੀਤ ਕਰੂੰਗੀ । ਉਦਾਸੀਨਤਾ ਵਿੱਚ ਵਿਚਰਦਿਆਂ ਇਕ ਰਾਤ ਉਹਨੇ ਮਨ ਬਣਾ ਲਿਆ ਕਿ ਸਵੇਰੇ ਸਵੱਖਤੇ ਹੀ ਪੁੱਤਰ ਸਮੇਤ ਪਿੰਡ ਵਿਚਲੇ ਖੂਹ ਵਿੱਚ ਛਾਲ ਮਾਰ ਕੇ ਜੀਵਨ ਲੀਲਾ ਸਮਾਪਤ ਕਰ ਲਵੇਗੀ ।ਇਹਨਾਂ ਸੋਚਾਂ ਵਿਚ ਕਦੋਂ ਉਸਦੀ ਅੱਖ ਲੱਗ ਗਈ,ਪਤਾ ਵੀ ਨਹੀਂ ਲੱਗਿਆ ।
ਸੁਪਨੇ ਵਿੱਚ ਉਸਦੇ ਪਤੀ ਭਿੰਦਰ ਦੀ ਆਤਮਾ ਨੇ ਉਸਨੂੰ ਹਲੂਣਦਿਆਂ ਕਿਹਾ,”ਪ੍ਰੀਤਮ ਕੌਰੇ ਦੇਖੀ ਕਿਤੇ, ਕੋਈ ਅਜਿਹਾ ਕੰਮ ਨਾ ਕਰ ਬੈਠੀਂ, ਆਪਾਂ ਜਿਹੜਾ ਰਿਸ਼ਤਿਆਂ ਦਾ ਪੌਦਾ ਲਾਇਆ ਏ, ਕਿਧਰੇ ਉਹ ਸੰਘਣਾ ਛਾਂ ਦਾਰ ਰੁੱਖ ਬਣਨ ਤੋਂ ਪਹਿਲਾਂ ਹੀ ਸੁੱਕ ਸੜ ਜਾਵੇ ,ਹਰ ਹਾਲਤ ਏਸ ਪੌਦੇ ਦੀ ਸੰਭਾਲ ਕਰੀਂ।”ਉਸਨੇ ਆਪਣੇ ਮਨ ਨੂੰ ਸੰਭਾਲਦਿਆਂ ਪਤੀ ਦੀ ਆਤਮਾ ਨਾਲ ਵਾਅਦਾ ਕੀਤਾ ਕਿ ਹੁਣ ਆਪਣੇ ਪੁੱਤਰ ਲਈ ਪਿਤਾ ,ਅਤੇ ਸੱਸ-ਸਹੁਰੇ ਲਈ ਪੁੱਤਰ ਵਾਲਾ ਰਿਸ਼ਤਾ ਨਿਭਾਵੇਗੀ , ਉਹਨਾਂ ਦੀ ਜ਼ਿੰਦਗੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ