ਗੁਰੂਗਰਾਮ ਦੀ ਪੌਸ਼(ਚਕਾਚੌਂਧ) ਕਾਲੋਨੀ ਵਿੱਚ ਪੰਜ ਸਾਲ ਰਹਿਣ ਤੋਂ ਬਾਅਦ ਉਹ ਦਿੱਲੀ ਸ਼ਿਫਟ ਹੋ ਗਏ ਸਨ ।ਰਿੱਧਿਮਾ ਨਾਮ ਦੱਸਿਆ ਸੀ ਉਸ ਕੁੜੀ ਨੇ ਆਪਣਾ,,,ਅਕਸਰ ਉਸਦੀ ਤਿੰਨ ਸਾਲ ਦੀ ਨਿੱਕੀ ਕੁੜੀ ਗਲੀ ਵਿੱਚ ਖੇਡਦੀ ਨਜ਼ਰ ਆਉਂਦੀ ਤੇ ਉਸਦੀ ਨਿਗਰਾਨੀ ਕਰਦੀ ਉਹ ਵੀ ਦਿੱਖ ਜਾਂਦੀ।
ਵੇਖਕੇ ਇੱਕ ਪਿਆਰੀ ਜਿਹੀ ਮੁਸਕਰਾਹਟ ਜ਼ਰੂਰ ਦਿੰਦੀ।ਇਸਤਰ੍ਹਾਂ ਹੀ ਲੰਘਦੇ-ਵੜਦਿਆਂ ਜਾਣ-ਪਹਿਚਾਣ ਹੋ ਗਈ ਤੇ ਕਾਫ਼ੀ ਵਧੀਆ ਦੋਸਤ ਬਣ ਗਏ ਅਸੀਂ।ਪਰ ਹਲੇ ਵੀ ਕਈ ਵਾਰ ਲੱਗਦਾ ਸੀ ਕਿ ਬਹੁਤ ਸਾਰੇ ਰਾਜ਼ ਨੇ ਜੋ ਰਿੱਧੀ ਆਪਣੇ ਅੰਦਰ ਦਫ਼ਨ ਕਰੀ ਬੈਠੀ ਐ।ਅਕਸਰ ਬੈਠੇ-ਬੈਠੇ ਡਰ ਜਾਂਦੀ।ਕਈ ਵਾਰ ਥੋੜ੍ਹਾ ਜਿਹਾ ਸ਼ੌਰ ਹੋਣ ਤੇ ਸੁੱਕੇ ਪੱਤੇ ਵਾਂਗ ਕੰਬਣ ਲੱਗਦੀ।ਮੈਂਨੂੰ ਉਸਦੀ ਹਾਲਤ ਸਮਝ ਨਹੀਂ ਆਉਂਦੀ ਸੀ।ਉਂਞ ਵੇਖਣ ਨੂੰ ਤਾਂ ਨੋਰਮਲ ਲੱਗਦੀ ਸੀ ਜਮਾਂ।
ਇੱਕ ਦਿਨ ਸਹਿਜ-ਸੁਭਾਏ ਪੁੱਛ ਹੀ ਬੈਠੀ,” ਰਿੱਧੀ !ਤੁਸੀਂ ਹਰ ਛੋਟੀ ਜਿਹੀ ਗੱਲ ਤੇ ਵੀ ਐਨਾਂ ਕਿਉਂ ਘਬਰਾ ਜਾਂਦੇ ਓ?ਕੁੱਝ ਤਾਂ ਐ ਤੁਹਾਡੇ ਮਨ ਚ ਜੋ ਤੁਹਾਨੂੰ ਪਰੇਸ਼ਾਨ ਕਰ ਰਿਹਾ ਐ!”
ਐਨਾਂ ਕਹਿਣ ਦੀ ਦੇਰ ਸੀ ਰਿੱਧੀ ਦੀਆਂ ਅੱਖਾਂ ਚੌਂ ਗੰਗਾ ਜਮੁਨਾ ਵਹਿਣ ਲੱਗੀ।
ਮੈਂ ਕੋਲ ਪਏ ਟਿਸ਼ੂਆਂ ਚੌਂ ਇੱਕ ਚੁੱਕਕੇ ਉਸਦੇ ਵੱਲ ਵਧਾਇਆ ਤੇ ਉਸਨੂੰ ਪਾਣੀ ਪੀਣ ਨੂੰ ਦਿੱਤਾ।
ਬੜੀ ਦੇਰ ਬਾਅਦ ਉਹ ਨੋਰਮਲ ਹੋਈ।
“ਰਿੱਧੀ! ਜੇ ਕੋਈ ਗੱਲ ਤੁਹਾਨੂੰ ਪਰੇਸ਼ਾਨ ਕਰ ਰਹੀ ਐ ,ਤੁਸੀਂ ਮੈਨੂੰ ਦੱਸ ਸਕਦੇ ਓ।ਵਿਸ਼ਵਾਸ ਰੱਖੋ !ਗੱਲ ਆਪਣੇ ਵਿਚਕਾਰ ਹੀ ਰਹੇਗੀ।”
ਬੱਸ ਮੇਰੇ ਐਨਾਂ ਕਹਿਣ ਦੀ ਦੇਰ ਸੀ ਉਹ ਮੇਰੇ ਗਲੇ ਲੱਗਕੇ ਫੁੱਟ-ਫੁੱਟਕੇ ਰੌਣ ਲੱਗੀ।
“ਰੀਤਿਕਾ! ਮੈਂ ਤਾਂ ਖੁਦ ਅੰਦਰ ਹੀ ਅੰਦਰ ਘੁੱਟ ਰਹੀ ਆਂ,ਅੱਜ ਜੇ ਮੈਂ ਤੁਹਾਨੂੰ ਨਹੀਂ ਦੱਸਿਆ ਤਾਂ ਮੈਂ ਪਾਗਲ ਹੋ ਜਾਵਾਂਗੀ।”
ਮੈਂ ਉਸਨੂੰ ਕੌਫ਼ੀ ਦੀਆਂ ਇੱਕ ਦੋ ਘੁੱਟਾਂ ਪੀਣ ਲਈ ਕਿਹਾ।ਕੌਫ਼ੀ ਪੀਕੇ ਉਹ ਕੁੱਝ ਕੁ ਇਸ ਸਥਿਤੀ ਚ ਹੋਈ ਕਿ ਕੁੱਝ ਬੋਲ ਸਕੇ ਤਾਂ ਉਸਨੇ ਦੱਸਣਾ ਸ਼ੁਰੂ ਕੀਤਾ,
“ਰੀਤਿਕਾ , ਮੇਰੇ ਹਸਬੈਂਡ(ਪਤੀ) ਨਾਲ ਮੇਰੀ ਲਵਮੈਰਿਜ਼(ਪਰੇਮ ਵਿਆਹ) ਹੋਈ ਐ।ਵਿਆਹ ਤੋਂ ਬਾਅਦ ਕੁੱਝ ਵਕਤ ਤੱਕ ਮੈਂ ਬਹੁਤ ਖੁਸ਼ ਸੀ।ਮੇਰੇ ਪਤੀ ਆਪਣੇ ਮਾਂ-ਬਾਪ ਦੇ ਇਕਲੌਤੇ ਬੇਟੇ ਨੇ।ਉਹਨਾਂ ਦੇ ਮਾਤਾ-ਪਿਤਾ ਹਰਿਆਣਾ ਦੇ ਇੱਕ ਪਿੰਡ ਚ ਰਹਿੰਦੇ ਸਨ ਤੇ ਅਸੀਂ ਗੁਰੂਗਰਾਮ।
ਵਧੀਆ ਨੌਕਰੀ ਸੀ ਤੇ ਵਧੀਆ ਜ਼ਿੰਦਗੀ ਬੀਤ ਰਹੀ ਸੀ,ਜਦੋਂ ਤੱਕ ਕਿ ਮੇਰੇ ਫ਼ਾਦਰ ਇਨ ਲਾਅ (ਸਹੁਰੇ) ਨੇ ਆਕੇ ਸਾਡੇ ਕੋਲ ਰਹਿਣਾ ਸ਼ੁਰੂ ਨਹੀਂ ਕੀਤਾ।ਪਰ ਮੇਰੀ ਸਾਸੂ ਮਾਂ ਦਾ ਇੱਥੇ ਮਨ ਨਹੀਂ ਲੱਗਦਾ ਸੀ, ਇਸਲਈ ਉਹ ਕਹਿੰਦੀ ਸੀ ਕਿ ਮੈਂ ਤਾਂ ਪਿੰਡ ਹੀ ਰਹੂ ਤੇ ਕਦੇ ਵੀ ਇੱਥੇ ਆਕੇ ਰਹਿਣ ਨੂੰ ਤਿਆਰ ਨਹੀਂ ਹੁੰਦੀ ਸੀ।ਜਦੋਂ ਕਿ ਪਾਪਾ ਅਕਸਰ ਹੀ ਆਏ ਰਹਿੰਦੇ ਸੀ।”
ਮੈਂ ਬੜੀ ਗੌਰ ਨਾਲ ਉਸਦੀ ਗੱਲ ਨੂੰ ਸੁਣ ਰਹੀ ਸੀ।
ਉਹ ਹੌਲੀ-ਹੌਲੀ ਪਰਤ ਦਰ ਪਰਤ ਖੁੱਲ੍ਹ ਰਹੀ ਸੀ।
” ਪਤਾ ਕੁੱਝ ਕੁ ਵਕਤ ਹੀ ਬੀਤਿਆ ਸੀ,, ਅਜ਼ੀਬ ਜਿਹੀਆਂ ਹਰਕਤਾਂ ਹੋਣੀਆਂ ਸ਼ੁਰੂ ਹੋ ਗਈਆ ।ਮੈਨੂੰ ਅਕਸਰ ਇੰਞ ਲੱਗਦਾ, ਮੇਰਾ ਸਹੁਰਾ ਮੇਰੇ ਤੇ ਪਲ-ਪਲ ਨਜ਼ਰ ਰੱਖਦਾ ਐ,,ਮੈਂ ਕਿੱਥੇ ਆਂ!ਕੀ ਕਰ ਰਹੀ ਆਂ! ਵਗੈਰਾ-ਵਗੈਰਾ।
ਉਂਞ ਵੀ ਮੇਰੇ ਹਸਬੈਂਡ ਨੌਕਰੀ ਤੇ ਚਲੇ ਜਾਂਦੇ ਸੀ ਤੇ ਪਿੱਛੋਂ ਮੈਂ ਤੇ ਉਹ ਦੋਵੇਂ ਘਰੇ ਕੱਲੇ ਹੀ ਹੁੰਦੇ ਸੀ।ਪੂਰਾ ਦਿਨ ਇਸਤਰ੍ਹਾਂ ਘਰ ਕੱਲੇ ਸਹੁਰੇ ਨਾਲ ਰਹਿਣਾ ,,ਬਹੁਤ ਹੀ ਅਜੀਬ ਸੀ ਤੇ ਪਤਾ ਨੀਂ ਕਿਉਂ ਉਹ ਵੀ ਕੁੱਝ ਦਿਨਾਂ ਬਾਅਦ ਇੱਥੇ ਕੱਲਾ ਹੀ ਆਇਆ ਰਹਿੰਦਾ ਸੀ।ਸ਼ਾਇਦ ਕਿਸੇ ਨੂੰ ਵੀ ਇਹ ਅਜ਼ੀਬ ਨਹੀਂ ਲੱਗਦਾ ਸੀ, ਸਿਵਾਏ ਮੇਰੇ।
ਮੈਨੂੰ ਕਈ ਵਾਰ ਲੱਗਦਾ ਕਿ ਮੈਂ ਜਦੋਂ ਨਹਾਉਣ ਜਾਂਦੀ ਆਂ, ਤਾਂ ਉਹ ਬਾਥਰੂਮ ਦੀਆਂ ਵਿਰਲਾਂ ਦੇ ਵਿੱਚੋਂ ਝਾਕ-ਝਾਕਕੇ ਵੇਖਦਾ ਐ।ਰਸੋਈ ਚ ਕੰਮ ਕਰਦੀ ਆਂ, ਤਾਂ ਮੇਰੇ ਪਿੱਛੇ ਆਕੇ ਖੜ੍ਹਾ ਹੋ ਜਾਂਦਾ ਐ।”
ਉਸਦੀਆਂ ਅੱਖਾਂ ਚੌਂ ਹੰਝੂ ਟਪਕ ਰਹੇ ਸੀ ਤੇ ਇੱਕੋ ਹੀ ਟਾਈਮ ਕਈ ਭਾਵ ਆ ਜਾ ਰਹੇ ਸੀ,,ਗੁੱਸਾ,ਨਫ਼ਰਤ,ਦਰਦ …।
” ਪਤਾ !ਮੈਨੂੰ ਲੱਗਦਾ ਉਹ ਮੇਰਾ ਪਿੱਛਾ ਕਰ ਰਿਹਾ ਐ।ਮੈਂ ਆਪਣਾ ਵੱਧ ਤੋਂ ਵੱਧ ਵਕਤ ਆਪਣੇ ਕਮਰੇ ਚ ਬਿਤਾਉਣਾ ਸ਼ੁਰੂ ਕਰ ਦਿੱਤਾ ਸੀ।ਮੈਂ ਹਰ ਵਕਤ ਡਰੀ-ਸਹਿਮੀ ਰਹਿੰਦੀ ਸੀ,,,ਉਸਦੇ ਸਾਹਮਣੇ ਪੈਣ ਤੋਂ ਹੀ ਡਰਦੀ ਸੀ।ਘਰਦੇ ਕੰਮ ਤਾਂ ਕਰਨੇ ਹੀ ਹੁੰਦੇ ਨੇ,,ਜ਼ਲਦੀ-ਜ਼ਲਦੀ ਕੰਮ ਨਿਬੇੜਕੇ ਆਪਣਾ ਕਮਰਾ ਅੰਦਰੋਂ ਲੌਕ(ਬੰਦ) ਕਰਕੇ ਬਹਿ ਜਾਂਦੀ।ਕੋਸ਼ਿਸ਼ ਕਰਦੀ ਕਿ ਮੇਰਾ ਕੰਮ ਮੇਰੇ ਹਸਬੈਂਡ ਦੇ ਸਾਹਮਣੇ ਹੀ ਨਿਬੜ ਜਾਵੇ।ਜ਼ਲਦੀ ਉੱਠਕੇ ਸਭ ਤਿਆਰੀ ਕਰ ਦਿੰਦੀ।ਮੇਰੇ ਸਹੁਰੇ ਦਾ ਲੰਚ(ਦੁਪਹਿਰ ਦਾ ਭੋਜਨ) ਬਣਾਕੇ,, ਆਪਣੇ ਪਤੀ ਦੇ ਸਾਹਮਣੇ ਹੀ ਉਸਦੇ ਕਮਰੇ ਚ ਰੱਖ ਦਿੰਦੀ ਸੀ ।
ਪਤਾ ਉਸਦੇ ਹੁੰਦੇ ਹੋਏ ਕਦੇ ਮੈਂ ਦਿਨੇ ਲੰਚ ਨਹੀਂ ਕੀਤਾ ,,ਚਾਹੇ ਕਿੰਨੀ ਵੀ ਭੁੱਖ ਕਿਉਂ ਨਾ ਲੱਗੀ ਹੋਵੇ।ਜੇ ਕਮਰੇ ਚੌਂ ਪੀਣ ਦਾ ਪਾਣੀ ਖਤਮ ਹੋ ਜਾਵੇ ਤਾਂ ਪਿਆਸੀ ਰਹਿ ਲੈਂਦੀ ਸੀ,,ਪਰ ਲੈਣ ਕਿਚਨ(ਰਸੋਈ) ਚ ਨਹੀਂ ਜਾਂਦੀ ਸੀ। ਹਿੰਮਤ ਨਹੀਂ ਹੁੰਦੀ ਸੀ ,ਕਮਰੇ ਚੌਂਂ ਬਾਹਰ ਨਿੱਕਲਣ ਦੀ..”
” ਲੇਕਿਨ ਰਿੱਧੀ ਹੋ ਸਕਦਾ ਐ ,ਇਹ ਤੁਹਾਡੇ ਮਨ ਦਾ ਵਹਿਮ ਹੋਵੇ,,ਇੱਕ ਤੁਹਾਡੇ ਬਾਪ ਦੀ ਉਮਰ ਦਾ ਆਦਮੀ ਕਿਉਂ ਇਹ ਸਭ ਕਰੂਗਾ?”
ਸਵਾਲ ਉੱਠ ਰਹੇ ਸੀ ਮੇਰੇ ਮਨ ਚ।
“ਨਹੀਂ ਰੀਤਿਕਾ !ਇਹ ਕੋਈ ਮੇਰੇ ਮਨ ਦਾ ਵਹਿਮ ਨਹੀਂ ਐ,,ਉਹ ਸੱਚੀ ਐਦਾਂ ਹੀ ਸੀ।ਪਹਿਲਾਂ ਸ਼ੁਰੂਆਤ ਚ ਮੈਨੂੰ ਵੀ ਲੱਗਦਾ ਸੀ ਕਿ ਮੇਰੇ ਬਾਪ ਦੀ ਉਮਰ ਦਾ ਆਦਮੀ ਕਿਵੇੰ ਇਹ ਸਭ ਕਰ ਸਕਦਾ ਐ!
ਪਤਾ! ਉਹ ਅਕਸਰ ਮੇਰੇ ਮੂੰਹ ਤੇ ਹੱਥ ਲਗਾ-ਲਗਾਕੇ ਆਪਣਾ ਹੱਥ ਚੁੰਮਦਾ ਰਹਿੰਦਾ।ਕਿਸੇ ਨਾ ਕਿਸੇ ਬਹਾਨੇ ਹੱਥ ਫੜੁਣ ਦੀ ਕੋਸ਼ਿਸ਼ ਕਰਦਾ। ਮੈਂ ਉਸਦੇ ਡਰ ਦੇ ਮਾਰੇ ਅਕਸਰ ਘਰ ਦੇ ਬਾਹਰਲੇ ਕੁੰਡੇ ਨੂੰ ਖੋਲ੍ਹਕੇ ਰੱਖਦੀ ਕਿ ਜੇ ਕਦੇ ਭੱਜਣਾ ਪੈ ਗਿਆ ਤਾਂ ਗਲੀ ਵਿੱਚ ਭੱਜਕੇ ਕਿਸੇ ਨੂੰ ਮੱਦਦ ਲਈ ਤਾਂ ਬੁਲਾ ਲਉ।ਪਰ ਉਹ ਆਦਮੀ ਤਾਂ ਮੇਨ ਗੇਟ(ਮੁੱਖ ਦਵਾਰ) ਦਾ ਕੁੰਡਾ ਲਗਾਕੇ ਅੰਦਰੋਂ ਤਾਲਾ ਵੀ ਲਗਾ ਦਿੰਦਾ ਸੀ।
ਮੈਂ ਤਾਂ ਹਰ ਪਲ ਡਰ-ਡਰਕੇ ਸਹਿਮ-ਸਹਿਮਕੇ ਰਹਿਣ ਲੱਗੀ ਸੀ।ਹਸਬੈਂਡ ਦੇ ਆੱਫਿਸ(ਦਫ਼ਤਰ) ਜਾਣ ਤੋਂ ਲੈਕੇ ਵਾਪਿਸ ਆਉਣ ਤੱਕ ਹਮੇਸ਼ਾ ਆਪਣੇ ਕਮਰੇ ਚ ਕੈਦੀਆਂ ਦੀ ਤਰ੍ਹਾਂ ਕੈਦ ਹੋ ਜਾਂਦੀ ਸੀ।
ਇੱਥੋਂ ਤੱਕ ਕਿ ਮੈਂ ਤਾਂ ਆਪਣੇ ਅੰਡਰਗਾਰਮੈਂਟਸ(ਅੰਦਰੂਨੀ ਵਸਤਰ) ਵੀ ਉਸਤੋਂ ਖੌਫ਼ ਖਾਕੇ ਲੁਕਾਕੇ ਬਾਥਰੂਮ ਚ ਸੁਕਾਉਣੇ ਸ਼ੁਰੂ ਕਰ ਦਿੱਤੇ ਸੀ।ਪਰ ਪਤਾ ਨੀਂ ਕਿੱਥੇ ਵੀ ਰੱਖੇ ਹੁੰਦੇ,ਉਹ ਉਹਨਾਂ ਨੂੰ ਲੱਭਕੇ ਛੱਤ ਤੇ ਸੁਕਾਕੇ ਆਉਂਦਾ ਤੇ ਉੱਪਰ ਖੜ੍ਹਾ ਪਤਾ ਨੀਂ ਕਿੰਨੀ-ਕਿੰਨੀ ਦੇਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ