ਭੂਆ ਭਤਰੀ (ਭਤੀਜੀ) ਇੱਕੋ ਘੜੇ ਦਾ ਬੀਅ।
ਦੋਹਾਂ ਦੇ ਇੱਕੋ ਘਰ ਲਈ ਖੁਸ਼ੀਆਂ ਗਮੀਆਂ ਬਰਾਬਰ ਹੁੰਦੀਆਂ ਹਨ। ਗੁਰਦੁਆਰਾ ਸਾਹਿਬ ਗਈ ਹੋਈ ਸੀ ਉੱਥੇ ਹੀ ਦੀਪਾ ਮਿਲ ਗਈ, ਦੂਰੋਂ ਹੀ ਵੇਖ ਕੇ ਮੁਸਕਰਾਈ, ਮੱਥਾ ਟੇਕ ਕੇ ਮੇਰੇ ਕੋਲ ਹੀ ਆ ਕੇ ਬਹਿ ਗਈ, ਸਭ ਦਾ ਹਾਲ ਚਾਲ ਪੁੱਛਿਆ,
ਹੋਰ ਸਭ ਠੀਕ ਠਾਕ ਹੈ, ਉਹਦੇ ਸਹੁਰੇ ਪਰਿਵਾਰ ਦਾ ਹਾਲ ਚਾਲ ਪੁੱਛਿਆ।
ਹੋਰ ਮੰਮੀ ਡੈਡੀ ਕੋਲ ਕਦੋਂ ਦੀ ਗਈ ਏਂ???
ਪਿਛਲੇ ਹਫ਼ਤੇ ਗਏ ਸੀ,ਜੁਗਨੂੰ ਦਾ ਜਨਮ ਦਿਨ ਸੀ।
ਭਾਵ ਭਤੀਜੇ ਦਾ। ਬਸ ਘਰ ਦੇ ਮੈਂਬਰ ਸਨ, ਉਹਦੇ ਨਾਨਕੇ ਤੇ ਇੱਧਰੋਂ ਅਸੀਂ। ਵਾਹਵਾ ਰੌਣਕ ਬਣ ਗਈ ਸੀ। ਦੀਪਾ ਬੜੀ ਲਾਪਰਵਾਹੀ ਨਾਲ ਹੱਸਦੀ ਹੋਈ ਦੱਸ ਰਹੀ ਸੀ। ਕੁੱਝ ਚੇਤੇ ਕਰਕੇ ਦੀਪਾ ਨੇ ਪੁੱਛਿਆ, “ਤੁਸੀਂ ਕਦੋਂ ਦੇ ਗਏ ਹੋ??
ਮੈਂ ਉਹਦੀ ਗੱਲ ਸੁਣ ਕੇ ਕੁੱਝ ਯਾਦ ਕਰਨ ਦੀ ਕੋਸ਼ਿਸ਼ ਕੀਤੀ।
ਹਾਂ,, ਜਦੋਂ ਤੇਰੇ ਡੈਡੀ ਹਸਪਤਾਲ ਸਨ, ਪਤਾ ਲੈਣ ਗਈ ਸੀ, ਸੁਣ ਕੇ ਰਿਹਾ ਨਹੀਂ ਗਿਆ ,ਅੱਖਾਂ ਡਬਡਬਾ ਗਈਆਂ।।
ਭਰਜਾਈ ਦੇ ਪੇਕਿਆਂ ਨੇ ਹਸਪਤਾਲ ਵਿੱਚ ਝੁਰਮਟ ਪਾਇਆ ਹੋਇਆ ਸੀ। ਜਦੋਂ ਗਈ ਤਾਂ ਵੀਰ ਵੀ ਅੱਖਾਂ ਭਰ ਆਇਆ।।
ਅੱਧਾ ਘੰਟਾ ਹੀ ਬੈਠੀ ਸੀ ਤੇ ਡਾਕਟਰ ਦੇ ਆਉਣ ਕਰਕੇ ਦਿਲ ਦੀਆਂ ਦਿਲ ਵਿੱਚ ਲੈ ਕੇ ਬਾਹਰ ਆ ਗਈ ਸੀ। ਉਸ ਤੋਂ ਬਾਅਦ ਚਾਰ ਪੰਜ ਵਾਰੀ ਫੋਨ ਤੇ ਹੀ ਗੱਲ ਹੋਈ, ਨਾ ਉਹਨਾਂ ਕਦੀ ਫੋਨ ਕੀਤਾ ਤੇ ਨਾ ਆਪ ਕਰਨ ਦੀ ਕੋਸ਼ਿਸ਼ ਕੀਤੀ।
ਪਿਛਲੇ ਸਾਲ ਉਹਨਾਂ ਦੇ ਸ਼ਹਿਰ ਕਿਸੇ ਕੰਮ ਹੀ ਗਏ ਹੋਏ ਸੀ। ਕੰਮ ਨਾ ਹੋਣ ਕਰਕੇ, ਇਹ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ