ਪੂਰੇ ਚਾਲੀ ਵਰੇ ਸਿੰਘਾਪੁਰ ਰਹਿਣ ਮਗਰੋਂ ਆਪਣੇ ਜੱਦੀ ਸ਼ਹਿਰ ਗੁਰਦਾਸਪੁਰ ਸ਼ਿਫਟ ਹੋ ਗਏ ਵੱਡੇ ਭਾਜੀ ਦੀ ਨਵੀਂ ਪਾਈ ਕੋਠੀ ਦੀ ਸਫਾਈ ਅਤੇ ਸੁੰਦਰਤਾ ਦੇ ਚਰਚੇ ਲਗਪਗ ਹਰ ਪਾਸੇ ਹੀ ਸਨ..!
ਓਥੋਂ ਦੀ ਇੱਕ ਵਸਨੀਕ ਔਰਤ ਨਾਲ ਕਰਵਾਏ ਵਿਆਹ ਮਗਰੋਂ ਦੋ ਬੱਚੇ ਵੀ ਸਨ ਪਰ ਉਮਰ ਦੇ ਇਸ ਪੜਾਅ ਤੇ ਅਪੜ ਦੋਹਾਂ ਦੇ ਹੋ ਗਏ ਤਲਾਕ ਦੀ ਵਜਾਹ ਵੀ ਸ਼ਾਇਦ ਇਹੋ ਸਫਾਈ ਅਤੇ ਘਰੇ ਪੈਂਦਾ ਰੌਲਾ ਰੱਪਾ ਹੀ ਸੀ..!
ਭਾਜੀ ਨੂੰ ਗੰਦ ਪਾਉਂਦੇ ਨਿਆਣੇ ਅਤੇ ਰੌਲੇ ਰੱਪੇ ਤੋਂ ਬਹੁਤ ਜਿਆਦਾ ਨਫਰਤ ਸੀ..ਉੱਤੋਂ ਮਰਚੈਂਟ ਨੇਵੀ ਦੀ ਨੌਕਰੀ ਦੌਰਾਨ ਓਹਨਾ ਨੂੰ ਇਕੱਲੇਪਣ ਨਾਲ ਪਿਆਰ ਜਿਹਾ ਵੀ ਹੋ ਗਿਆ ਸੀ..!
ਇੱਕ ਦਿਨ ਟਾਈਮ ਕੱਢ ਮੈਂ ਵੀ ਮਿਲਣ ਅੱਪੜ ਗਿਆ..!
ਕੋਠੀ ਅੰਦਰ ਐਨੀ ਸਫਾਈ ਕੇ ਬੰਦਾ ਭਾਵੇਂ ਭੁੰਜੇ ਸੁੱਟ ਚੌਲ ਖਾ ਲਵੋ..ਮਹਿੰਗਾ ਫਰਨੀਚਰ,ਕੀਮਤੀ ਕ੍ਰੋਕਰੀ,ਸ਼ੀਸ਼ੇ ਦੀਆਂ ਅਲਮਾਰੀਆਂ,ਲਿਸ਼ਕਾਂ ਮਾਰਦਾ ਮਾਰਬਲ,ਅਣਗਿਣਤ ਕਮਰੇ,ਹਰ ਕਮਰੇ ਦੇ ਨਾਲ ਬਣਿਆ ਗੁਸਲਖਾਨਾ,ਆਧੁਨਿਕ ਕਾਰ ਗਰਾਜ,ਕੰਧ ਤੇ ਟੰਗਿਆ ਵੱਡਾ ਸਾਰਾ ਟੈਲੀਵਿਜਨ,ਹੱਥ ਦੀਆਂ ਬਣੀਆਂ ਕਿੰਨੀਆਂ ਪੇਂਟਿੰਗਜ਼,ਰੰਗ ਬਿਰੰਗੇ ਪਰਦੇ,ਜਹਾਜਾਂ ਦੀਆਂ ਤਸਵੀਰਾਂ ਅਤੇ ਹੋਰ ਵੀ ਕਿੰਨਾ ਕੁਝ..!
ਜਦੋਂ ਸਭ ਕੁਝ ਮੈਨੂੰ ਖੁਦ ਵਿਖਾ ਰਹੇ ਸਨ ਤਾਂ ਇੰਝ ਲੱਗਿਆ ਜਿੱਦਾਂ ਸਾਰੀ ਦੁਨੀਆਂ ਇੱਕੋ ਘਰ ਵਿਚ ਹੀ ਸਮੋ ਗਈ ਹੋਵੇ..!
ਏਨੇ ਨੂੰ ਸਹਿੰਮੀ ਜਿਹੀ ਤੁਰੀ ਆਉਂਦੀ ਨੌਕਰਾਣੀ ਕੋਲੋਂ ਟਰੇ ਵਿਚ ਥੋੜੀ ਚਾਹ ਡੁੱਲ ਗਈ..ਫੇਰ ਮਗਰੋਂ ਉਸਨੂੰ ਪਈਆਂ ਝਿੜਕਾਂ ਨੇ ਓਥੇ ਪੱਸਰੇ ਹੋਏ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ