ਰੂਹ ਦਾ ਸੁਕੂਨ
ਜਮੀਨ,ਜਾਇਦਾਤ ਅਤੇ ਕਿਰਾਏ ਦੇ ਮਕਾਨਾਂ ਦੇ ਸੌਦੇ ਕਰਵਾਉਂਦੇ ਹੋਏ ਨੂੰ ਜਦੋਂ ਲੋਕ “ਦਲਾਲ” ਆਖ ਸੰਬੋਧਨ ਹੁੰਦੇ ਤਾਂ ਬਿਲਕੁਲ ਵੀ ਚੰਗਾ ਨਾ ਲੱਗਿਆ ਕਰਦਾ..!
ਪਰ ਹਕੀਕਤ ਤਾਂ ਇਹ ਸੀ ਕੇ ਇਸੇ ਦਲਾਲੀ ਦੇ ਪੈਸੇ ਨਾਲ ਹੀ ਤਾਂ ਘਰ ਦਾ ਚੁੱਲ੍ਹਾ ਚੌਂਕਾ ਚਲਿਆ ਕਰਦਾ..
ਚੰਡੀਗੜੋਂ ਬਦਲ ਕੇ ਆਏ ਉਸ ਪਰਿਵਾਰ ਨੇ ਪਹਿਲਾਂ ਹੀ ਆਖ ਛੱਡਿਆ ਸੀ ਕੇ “ਸਾਡੀ ਅੱਠ ਹਜਾਰ ਮਹੀਨੇ ਤੋਂ ਵੱਧ ਦੀ ਗੁੰਜਾਇਸ਼ ਹੈਨੀ..
ਹੁਣ ਏਨੇ ਘੱਟ ਕਿਰਾਏ ਲਈ ਖੂੰਜੇ ਵਾਲੀ ਬੀਜੀ ਦਾ ਘਰ ਹੀ ਬਚਿਆ ਸੀ..
ਪਰ ਜਦੋਂ ਉਸ ਨਾਲ “ਅੱਠ ਹਜਾਰ” ਕਿਰਾਏ ਵਾਲੀ ਗੱਲ ਕੀਤੀ ਤਾਂ ਗੁੱਸੇ ਵਿਚ ਆਉਂਦੀ ਹੋਈ ਨੇ ਸਾਫ ਸਾਫ ਆਖ ਦਿੱਤਾ ਕੇ “ਦਸ ਹਜਾਰ” ਤੋਂ ਇੱਕ ਪੈਸਾ ਵੀ ਘੱਟ ਨੀ ਹੋਵੇਗਾ..!
ਏਡੇ ਵੱਡੇ ਘਰ ਵਿਚ ਕੱਲੀ ਰਹਿੰਦੀ ਸੱਤਰ ਕੂ ਸਾਲ ਦੀ ਉਹ ਬੀਜੀ..ਸੁਭਾਅ ਬਹੁਤ ਹੀ ਜਿਆਦਾ ਸਖਤ..ਉੱਤੋਂ ਕਿਰਾਏਦਾਰਾਂ ਲਈ ਕਿੰਨੀਆਂ ਸਾਰੀਆਂ ਸ਼ਰਤਾਂ..ਕੋਈ ਘੱਟ ਹੀ ਟਿਕਦਾ ਸੀ..ਲੋਕਾਂ “ਲੜਾਕੀ” ਨਾਮ ਰਖਿਆ ਹੋਇਆ ਸੀ ਉਸਦਾ..!
ਦੱਸਦੇ ਜਦੋਂ ਦਾ ਕੱਲਾ ਕੱਲਾ ਪੁੱਤ ਪਰਿਵਾਰ ਸਮੇਤ ਕਨੇਡਾ ਪਰਵਾਸ ਮਾਰ ਗਿਆ..ਅੱਗੇ ਨਾਲੋਂ ਹੋਰ ਵੀ ਜਿਆਦਾ ਚਿੜਚਿੜੀ ਹੋ ਗਈ ਸੀ..!
ਖੈਰ ਉਸ ਦਿਨ ਡਰਦੇ ਡਰਦੇ ਨੇ ਉਸਦਾ ਘਰ ਵਿਖਾਇਆ..
ਨਾਲ ਹੀ ਵੇਖਣ ਆਏ ਪਰਿਵਾਰ ਦੇ ਮੁਖੀ ਦੇ ਕੰਨਾਂ ਵਿਚੋਂ ਇਹ ਗੱਲ ਵੀ ਕੱਢ ਦਿੱਤੀ ਕੇ ਭਾਈ “ਦਸ ਹਜਾਰ” ਤੋਂ ਘੱਟ ਗੱਲ ਨਹੀਂ ਜੇ ਬਣਨੀ..!
ਜਦੋਂ ਘਰ ਵਿਖਾ ਕੇ ਬਾਹਰ ਨੂੰ ਤੁਰਨ ਲਗਿਆ ਤਾਂ ਵੇਹੜੇ ਬੈਠੀ ਨੇ ਮਗਰੋਂ ਵਾਜ ਮਾਰ ਲਈ..
ਆਖਣ ਲੱਗੀ “ਜਾ ਪੁੱਤਰਾ ਮੇਰੇ ਵਲੋਂ “ਹਾਂ” ਕਰ ਦੇ..”ਅੱਠ ਹਜਾਰ” ਦੇ ਹਿੱਸਾਬ ਨਾਲ ਭਾਵੇਂ ਕੱਲ ਨੂੰ ਸਮਾਨ ਲੈ ਆਉਣ..ਕੋਈ ਅਡਵਾਂਸ ਕਿਰਾਇਆ ਵੀ ਨਹੀਂ ਚਾਹੀਦਾ..ਤੇ ਤੇਰਾ ਕਮਿਸ਼ਨ ਵੀ ਡੇਢ ਗੁਣਾਂ..”
ਮੈਨੂੰ ਆਪਣੇ ਕੰਨਾਂ ਤੇ ਇਤਬਾਰ ਜਿਹਾ ਨਾ ਆਵੇ..ਇਹ ਬੀਜੀ ਨੂੰ...
...
ਕੀ ਹੋ ਗਿਆ..!
ਫੇਰ ਮੈਨੂੰ ਸ਼ਸ਼ੋਪੰਝ ਵਿਚ ਪਏ ਹੋਏ ਨੂੰ ਵੇਖ ਹੱਸਦੀ ਹੋਈ ਆਖਣ ਲੱਗੀ.”ਵੇ ਕਮਲਿਆ ਤੂੰ ਵੇਖਿਆ ਨੀ..ਨਿੱਕੇ ਨਿੱਕੇ ਫੁੱਲਾਂ ਵਰਗੇ ਮਲੂਕੜੇ ਜਿਹੇ ਦੋ ਬਾਲ..ਕਿੱਦਾਂ ਖੇਡੇ ਲੱਗੇ ਹੋਏ ਸਨ..ਪਤਾ ਨਹੀਂ ਵਿਚਾਰਿਆਂ ਦੇ ਪਿਓ ਨੂੰ ਕਿੰਨੀ ਤਨਖਾਹ ਮਿਲਦੀ ਹੋਣੀ ਏ..ਮੈਨੂੰ ਬੁਢੀ ਨੂੰ ਜੇ ਦੋ ਘੱਟ ਵੀ ਮਿਲ ਜਾਣ ਤਾਂ ਕੋਈ ਫਰਕ ਨੀ ਪੈਣਾ..ਘਟੋ ਘੱਟ ਚਿਰਾਂ ਤੋਂ ਸੁੰਞੇ ਹੋ ਗਏ ਇਸ ਵੇਹੜੇ ਵਿਚ ਸਾ ਦਿਹਾੜੀ ਰੌਣਕ ਤੇ ਲੱਗੀ ਰਿਹਾ ਕਰੂ..!
ਝੁਰੜੀਆਂ ਦੇ ਰੇਗੀਸਥਾਨ ਵਿਚ ਘਿਰੀਆਂ ਸੁੰਨੀਆਂ ਜਿਹੀਆਂ ਦੋ ਅੱਖੀਆਂ ਵਿਚੋਂ ਉਮੀਦ ਨਾਮ ਦਾ ਖੂਬਸੂਰਤ ਚਸ਼ਮਾ ਹੁਣ ਬਸੰਤ ਬਹਾਰ ਬਣ ਵਹਿ ਤੁਰਿਆ ਸੀ..!
ਖੁਸ਼ੀ ਦੀ ਇਹ ਖਬਰ ਦੱਸਣ ਭੱਜ ਕੇ ਜਦੋਂ ਬਾਹਰ ਨੂੰ ਆਇਆ ਤਾਂ ਅੱਗੋਂ ਉਹ ਦੋਵੇਂ ਪਹਿਲਾਂ ਹੀ ਫੈਸਲਾ ਕਰ ਆਖਣ ਲੱਗੇ ਕੇ ਭਾਜੀ ਸਾਨੂੰ ਇਹ ਘਰ “ਦੱਸ ਹਜਾਰ” ਵਿਚ ਵੀ ਪਸੰਦ ਏ..!
ਹੁਣ ਦੋਚਿੱਤੀ ਵਿਚ ਸਾਂ ਕੇ ਇਹਨਾਂ ਨੂੰ ਕਿਦਾ ਦੱਸਾਂ ਕੇ ਅੰਦਰ ਵਾਲੀ ਤਾਂ “ਅੱਠ ਹਜਾਰ” ਵਿਚ ਹੀ ਮੰਨ ਗਈ ਏ..!
ਪਰ ਇਸਤੋਂ ਪਹਿਲਾ ਕੇ ਮੇਰੇ ਮੂਹੋਂ ਕੋਈ ਗੱਲ ਨਿੱਕਲਦੀ..ਓਹਨਾ ਦੋਹਾਂ ਨੇ ਏਨੀ ਗੱਲ ਆਖ ਮੈਨੂੰ ਹਮੇਸ਼ਾਂ ਲਈ ਚੁੱਪ ਕਰਾ ਦਿੱਤਾ ਕੇ “ਭਾਜੀ ਅੱਜਕੱਲ ਕਿਰਾਏ ਦੇ ਘਰਾਂ ਵਿਚ ਮੁਫ਼ਤ ਦੀਆਂ “ਮਾਵਾਂ” ਤੇ “ਦਾਦੀਆਂ” ਕਿਥੇ ਲੱਭਦੀਆਂ ਨੇ..”
ਸੱਚ ਜਾਣਿਓਂ ਦੋਸਤੋ ਜਿੰਦਗੀ ਦਾ ਸ਼ਾਇਦ ਇਹ ਮੇਰਾ ਪਹਿਲਾ ਐਸਾ ਸੌਦਾ ਸੀ ਜਿਥੇ “ਡੇਢ ਗੁਣਾਂ ਦਲਾਲੀ” ਦੇ ਨਾਲ ਨਾਲ ਢੇਰ ਸਾਰਾ “ਰੂਹ ਦਾ ਸੁਕੂਨ” ਵੀ ਮੁਫ਼ਤ ਵਿਚ ਹੀ ਮਿਲ ਗਿਆ..!
ਹਰਪ੍ਰੀਤ ਸਿੰਘ ਜਵੰਦਾ
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Uploaded By:
Gurmukhi StoriesUploaded By:
Punjabi Inspiring StoriesUploaded By:
Punjabi StoriesUploaded By:
Punjabi StoryUploaded By:
Story In PunjabiUploaded By:
ਪੰਜਾਬੀ ਕਹਾਣੀਆਂ
Related Posts
ਪਿੰਡੋ ਬਹਾਰ ਤਿੰਨ ਮੰਜਲੀ ਕੋਠੀ ਬਣਾ ਕੇ , ਉੱਪਰ ਬਲਦਾ ਦੀ ਜੋੜੀ ਖੜਾ ਦਿੱਤੀ !! ਵਿਹੜੇ ਵਿੱਚ ਬੁੜੀਆ ਨੇ ਕੋਈ ਰੁੱਖ ਨਹੀ ਲਾਉਣ ਦਿੱਤਾ ਐਵੇ ਪੱਤੇ ਝੜਦੇ ਰਹਿਣ ਗਏ , ਬਸ ਪਾਰਕ ਬਣਾ ਫੁੱਲਾ ਬੂਟੇ ਜਰੂਰ ਲਾ ਦਿੱਤੇ !! ਕੋਠੀ ਅੰਦਰ ਬੰਦ ਕਮਰੇ ਵਿੱਚ ਚਲਦੇ ਏਸੀ ਹੁਣ ਪਤਾ ਵੀ ਨਹੀ Continue Reading »
ਇੱਕ ਵਾਰ ਇੱਕ ਬੰਦਾ ਥਾਲ਼ੀ ਵਿੱਚ ਰੋਟੀ ਲੈ ਕੇ ਬੈਠਾ ਸੀ , ਪਰ ਸਬਜ਼ੀ ਕੋਈ ਨਾ ਨਸੀਬ ਹੋਈ , ਅਖੀਰ ਬੁਰਕੀ ਤੋੜ ਕੇ ਥਾਲੀ ਨਾਲ ਘਸਾ ਕੇ ਰੋਟੀ ਖਾਣ ਲੱਗ ਪਿਆ ।ਕਿਸੇ ਨੇ ਵੇਖ ਕੇ ਪੁੱਛਿਆ ਕਿ ਇਹ ਕੀ ਕਰਦਾ ਏਂ ਭਾਈ ? ਜੁਆਬ ਦਿੱਤਾ ਕਿ ਸਬਜ਼ੀ ਤਾਂ ਹੈ ਨਹੀਂ, Continue Reading »
ਤੇ ਜਦੋਂ ਅਸੀਂ ਭੂਤ ਬਣੇ…… ਭੂਤਾਂ ਬਾਰੇ ਅਕਸਰ ਹੀ ਹਰ ਕਿਸੇ ਨੇ ਵੱਖ-ਵੱਖ ਕਿੱਸੇ-ਕਹਾਣੀਆਂ ਸੁਣੀਆਂ ਹੋਣਗੀਆਂ। ਇਨ੍ਹਾਂ ’ਚ ਕੁਝ ਕਹਾਣੀਆਂ ਬੇਹੱਦ ਡਰੌਣੀਆਂ ਅਤੇ ਕੁਝ ਬੇਹੱਦ ਰਹੱਸਮਈ ਅਤੇ ਦਿਲਚਸਪ ਹੁੰਦੀਆਂ ਹਨ। ਹਾਲਾਂਕਿ ਮੈਂ ਆਪਣੀ ਜ਼ਿੰਦਗੀ ਵਿੱਚ ਕਦੀ ਵੀ ਭੂਤ ਨਹੀਂ ਦੇਖੇ ਪਰ ਮੈਂਨੂੰ ਇੱਕ ਵਾਰ ਖੁਦ ਭੂਤ ਬਣਨ ਦਾ ਮੌਕਾ ਜਰੂਰ Continue Reading »
ਦੋਸਤੋ ਮੇਰੀ ਪਛਾਣ ਨਾ ਪੁੱਛਿਓ.. ਮੈਂ ਕੰਪਲੈਕਸ ਦੇ ਉਸ ਛੱਜੇ ਤੇ ਖਲੋਤਿਆਂ ਵਿਚੋਂ ਕੋਈ ਵੀ ਹੋ ਸਕਦਾ ਹਾਂ..! ਬਿਨਾ ਬਨੈਣ ਤੋਂ ਰਫਲ ਫੜ ਖਲੋਤਾ..ਬਾਂਹ ਛੱਜੇ ਦੀ ਕੰਧ ਤੇ ਰੱਖ ਕੈਮਰੇ ਵੱਲ ਵੇਖਦਾ ਹੋਇਆ..ਪਿੱਠ ਕਰ ਗੱਲਾਂ ਵਿਚ ਮਸਤ..ਮੋਢੇ ਤੇ ਚਿੱਟਾ ਸਾਫਾ ਲਮਕਾ ਕੇ ਨਿੰਮਾ ਜਿਹਾ ਹੱਸਦਾ ਹੋਇਆ..ਹੋਰਾਂ ਬਹੁਤ ਸਾਰਿਆਂ ਵਿਚੋਂ ਕੋਈ Continue Reading »
(ਬਿਖਰਦੇ ਅਹਿਸਾਸ) (ਪਿਛਲੀ ਅੱਪਡੇਟ ਵਿੱਚ ਤੁਸੀਂ ਪੜਿਆ ਸੀ ਕਿ ਸਿਮਰਨ ਤੇ ਹਰਮਨ ਦਾ ਵਿਆਹ ਹੋ ਚੁੱਕਿਆ ਸੀ, ਸਿਮਰਨ ਆਪਣੇ ਸਹੁਰੇ ਘਰ ਆ ਗਈ ਸੀ। ਰਾਤ ਨੂੰ ਹਰਮਨ ਦੇ ਮਿੱਠੇ ਸੁਪਨਿਆਂ ਵਿੱਚ ਗਵਾਚੀ ਹੋਈ ਸੌਂ ਗਈ ਸੀ। ਹੁਣ ਅੱਗੇ ਪੜੋ,,,,) #gurkaurpreet ਦਿਨ ਦੀ ਬਹੁਤ ਜ਼ਿਆਦਾ ਥੱਕੀ ਹੋਣ ਕਰਕੇ ਮੈਨੂੰ ਬਹੁਤ ਗੂੜੀ Continue Reading »
ਮੂੰਹ ਤੇ ਭਾਵੇਂ ਮਾਸਕ ਸੀ.. ਫੇਰ ਵੀ ਕੌਫੀ ਫੜਾਉਂਦੀ ਨੇ ਫਤਹਿ ਬੁਲਾ ਦਿੱਤੀ..! ਹੈਰਾਨ ਸਾਂ ਕੇ ਨਿੱਕਾ ਜਿਹਾ ਕਸਬਾ..ਪੰਜਾਬੀ ਇਥੇ ਤੱਕ ਵੀ ਆਣ ਪਹੁੰਚੇ..! ਪੁੱਛਿਆ ਕਿਹੜਾ ਜ਼ਿਲਾ? ਉਹ ਚੁੱਪ..ਪਰ ਨਾਲ ਖਲੋਤੀ ਪੰਜਾਬਣ ਕੁੜੀ ਦੱਸਣ ਲੱਗੀ ਇਹ ਮੈਕਸੀਕੋ ਤੋਂ ਹੈ..ਏਨੀ ਗੱਲ ਆਖਣੀ ਇਸਨੂੰ ਮੈਂ ਸਿਖਾਈ ਏ..! ਪਿੱਛੋਂ ਗੱਡੀਆਂ ਦੀ ਵੱਡੀ ਸਾਰੀ Continue Reading »
ਕੋਲ ਦੀ ਲੰਘੀ ਇੱਕ ਤੇਜ ਤਰਾਰ ਗੱਡੀ ਦੇ ਪਿੱਛੇ ਲੱਗੀ ਭਗਤ ਸਿੰਘ ਦੀ ਫੋਟੋ ਦੇਖ ਕੇ ਮਨ ਵਿੱਚ ਕੁਝ ਕੁ ਵਿਚਾਰ ਆਏ ਕਿ ਕਿੰਨੀ ਚੰਗੀ ਗੱਲ ਆ ਵੀ ਅਸੀਂ ਭਗਤ ਸਿੰਘ ਨੂੰ ਯਾਦ ਰੱਖਦੇ ਆ ਪਰ ਅਫਸੋਸ ਅਸੀਂ ਉਸਨੂੰ ਸਿਰਫ ਇੱਕ ਫੋਟੋ ਤੱਕ ਸੀਮਤ ਰੱਖ ਬੈਠੇ ਆਂ ਉਸਤੋਂ ਉੱਪਰ ਕੁਝ Continue Reading »
ਵੀਹ ਕੂ ਸਾਲ ਉਮਰ ਸੀ.. ਕਿਸੇ ਮਜਬੂਰੀ ਵੱਸ ਉਸਨੂੰ ਪਹਿਲੀ ਬੇਸਮੇਂਟ ਛੱਡਣੀ ਪਈ.. ਜਦੋਂ ਦੀ ਸਾਡੇ ਇਥੇ ਸ਼ਿਫਟ ਹੋਈ ਸੀ..ਹਮੇਸ਼ਾਂ ਥੋੜਾ ਪ੍ਰੇਸ਼ਾਨ ਜਿਹੀ ਦਿਸਿਆ ਕਰਦੀ..ਇੱਕ ਦਿਨ ਉਸਨੇ ਕਿਰਾਇਆ ਪੁੱਛਿਆ.. ਆਖਿਆ ਬੇਟਾ ਬੱਸ ਬੱਤੀ ਪਾਣੀ ਦੇ ਹੀ ਦੇ ਦਿਆ ਕਰ..ਹੈਰਾਨ ਹੋਈ..ਆਖਣ ਲੱਗੀ ਅੰਕਲ ਏਨੇ ਘੱਟ..! ਆਖਿਆ ਬੇਟਾ ਮਜਬੂਰੀ ਮੂਹੋਂ ਭਾਵੇਂ ਕੁਝ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)