ਪੀ.ਆਰ ਮਿਲਣ ਮਗਰੋਂ ਰਿਸ਼ਤਿਆਂ ਦਾ ਹੜ ਜਿਹਾ ਆ ਗਿਆ..
ਸਮਝ ਨਾ ਆਵੇ..ਇਹ ਸਾਰਾ ਕੁਝ ਸਧਾਰਨ ਜਿਹੇ ਵਜੂਦ ਕਰਕੇ ਹੋ ਰਿਹਾ ਕੇ ਮੇਰੀ ਕਨੇਡੀਅਨ ਪੀ ਆਰ ਦਾ ਮੁੱਲ ਪੈ ਰਿਹਾ ਸੀ!
ਜੀਵਨ ਸਾਥੀ ਦੀ ਚੋਣ ਦੀ ਵਾਰੀ ਆਈ..ਕੁਝ ਕੂ ਨਿੱਜੀ ਪਹਿਲਕਦਮੀਆਂ ਇੱਕ ਪਾਸੇ ਰੱਖ ਮੈਂ ਸਾਰੀ ਗੱਲ ਆਪਣੇ ਭੂਆ ਫੁੱਫੜ ਜੀ ਤੇ ਸਿੱਟ ਦਿੱਤੀ..!
ਡੈਡੀ ਜੀ ਦੇ ਜਾਣ ਮਗਰੋਂ ਦੋਹਾਂ ਦੀ ਸਾਡੇ ਘਰੇ ਬਹੁਤ ਚਲਿਆ ਕਰਦੀ ਸੀ..!
ਮਾਂ ਨੇ ਵੀ ਹਾਮੀ ਭਰ ਦਿੱਤੀ!
ਓਦੋ ਵਿਆਹ ਵਾਲੇ ਕੇਸਾਂ ਦੀ ਫਾਈਲ ਕੰਢੇ ਲੱਗਣ ਵਿਚ ਡੇਢ ਕੂ ਵਰੇ ਲੱਗ ਜਾਇਆ ਕਰਦੇ!
ਦੋ ਜੋਬਾਂ ਕਰਕੇ ਮੈਨੂੰ ਮਸਾਂ ਪੰਜ ਕੂ ਘੰਟੇ ਦੀ ਨੀਂਦ ਨਸੀਬ ਹੋਇਆ ਕਰਦੀ..
ਕਈ ਵਾਰ ਕਾਹਲੀ ਕਰਦਿਆਂ ਮਰਨੋਂ ਮਸਾਂ ਬਚੀ..ਇੱਕ ਵਾਰ ਬਰਫ ਤੋਂ ਵੀ ਤਿਲਕ ਪਈ..!
ਆਉਣ ਵਾਲੀ ਜਿੰਦਗੀ ਦੇ ਕੁਝ ਟੀਚੇ ਸਨ..ਕੁਝ ਸੱਧਰਾਂ ਸਨ..ਕੁਝ ਅਰਮਾਨ ਸਨ!
ਮੇਰੀਆਂ ਖਾਹਿਸ਼ਾਂ ਮੈਨੂੰ ਸੁਵੇਰੇ ਛੇਤੀ ਉਠਾ ਦਿਆ ਕਰਦੀਆਂ ਤੇ ਭਵਿੱਖ ਦੇ ਸੰਜੋਏ ਹੋਏ ਸੁਫ਼ਨੇ ਮੈਨੂੰ ਰਾਤੀਂ ਛੇਤੀ ਸੌਣ ਨਾ ਦਿੰਦੇ!
ਉਹ ਮੈਨੂੰ ਰੋਜ ਫੋਨ ਕਰਦਾ..ਅਕਸਰ ਆਖਦਾ ਤੂੰ ਮੇਰੇ ਸਾਹਾਂ ਦੀ ਲੜੀ ਏਂ..ਮੇਰੀ ਚੱਲਦੀ ਹੋਈ ਨਬਜ ਏ..ਮੇਰਾ ਵਜੂਦ ਏ..ਹੋਰ ਵੀ ਬਹੁਤ ਕੁਝ ਏ..ਏਨਾ ਕੁਝ ਸੁਣ ਮੇਰੀ ਸਾਰੀ ਥਕਾਨ ਲਹਿ ਜਾਇਆ ਕਰਦੀ..!
ਅਖੀਰ ਉਹ ਦਿਨ ਵੀ ਆਣ ਪਹੁੰਚਿਆ..!
ਉਸਦੀ ਫਲਾਈਟ ਲੌਢੇ ਵੇਲੇ ਲੈਂਡ ਹੋਣੀ ਸੀ..ਰਹਿ ਰਹਿ ਕੇ ਸੁਰਿੰਦਰ ਕੌਰ ਦਾ ਗੀਤ ਕੰਨਾਂ ਵਿਚ ਗੂੰਜੀ ਜਾਵੇ..”ਲੌਢੇ ਵੇਲੇ ਮਾਹੀਏ ਆਉਣਾ ਮੰਨ ਪਕਾਵਾਂ ਕਣਕ ਦਾ..ਅੰਦਰ ਜਾਵਾਂ ਬਾਹਰ ਜਾਵਾਂ ਲਾਲ ਚੂੜਾ ਖਣਕਦਾ”
ਛੇ ਮਹੀਨੇ ਪਤਾ ਹੀ ਨਾ ਲੱਗਾ ਕਿੱਦਾਂ ਤੇ ਕਦੋਂ ਨਿਕਲ ਗਏ..!
ਉਸਦੀ ਫੁੱਲਾਂ ਦੀ ਨਾਜ਼ੁਕ ਵੇਲ ਵਾਂਙ ਰਾਖੀ ਕੀਤੀ..ਹਰ ਤੱਤੀ ਠੰਡੀ ਤੋਂ ਬਚਾ ਕੇ ਰਖਿਆ..ਆਖਿਆ ਕੰਮ ਨਾ ਕਰ ਪੜਾਈ ਕਰ ਲੈ!
ਓਦੋਂ ਪ੍ਰੇਗਨੈਂਟ ਹੋਈ ਨੂੰ ਤਕਰੀਬਨ ਤਿੰਨ ਕੂ ਮਹੀਨੇ ਹੀ ਹੋਏ ਹੋਣੇ ਕੇ ਗਲਤੀ ਨਾਲ ਘਰੇ ਰਹਿ ਗਏ ਇਸਦੇ ਫੋਨ ਤੇ ਇੱਕ ਫੋਨ ਆਇਆ..!
ਬਾਰ ਬਾਰ ਘੰਟੀ ਵੱਜਣ ਕਰਕੇ ਮੈਂ ਚੁੱਕ ਲਿਆ..ਕਿਸੇ ਕੁੜੀ ਦਾ ਸੀ..ਇਸਦੇ ਬਾਰੇ ਪੁੱਛ ਰਹੀ ਸੀ..!
ਜਦੋਂ ਇਸ ਬਾਬਤ ਗੱਲ ਹੋਈ ਤਾਂ ਕੋਈ ਤਸੱਲੀਬਖਸ਼ ਜੁਆਬ ਨਾ ਮਿਲਿਆ..
ਉਸ ਦਿਨ ਸਦਾ ਪਹਿਲੀ ਵਾਰ ਬੋਲ ਬੁਲਾਰਾ ਹੋਇਆ..
“ਪ੍ਰਾਈਵੇਸੀ” ਨਾਮ ਦੀ ਸ਼ੈਅ ਦਾ ਹਵਾਲਾ ਦਿੰਦਾ ਆਖਣ ਲੱਗਿਆ ਕੇ ਤੂੰ ਮੇਰਾ ਫੋਨ ਨਹੀਂ ਚੁੱਕ ਸਕਦੀ..!
ਉਸ ਦਿਨ ਮਗਰੋਂ ਜਦੋਂ ਵੀ ਘੰਟੀ ਵੱਜਦੀ ਮੇਰੇ ਕੰਨ ਖੜੇ ਹੋ ਜਾਇਆ ਕਰਦੇ..!
ਦੋਵੇਂ ਜੋਬਾਂ ਦਾ ਬੋਝ ਤੇ ਉੱਤੋਂ ਵਧਦਾ ਹੋਇਆ ਢਿੱਡ..!
ਪਰ ਫੇਰ ਵੀ ਲਗਾਤਾਰ ਕੰਮ ਤੇ ਜਾਂਦੀ ਰਹੀ..ਹਾਲਾਂਕਿ ਬੜੀ ਤਕਲੀਫ ਹੋਇਆ ਕਰਦੀ ਸੀ!
ਜਿਸ ਸਹਿਯੋਗ ਦੀ ਮੈਨੂੰ ਆਸ ਸੀ ਉਹ ਕਦੀ ਵੀ ਨਸੀਬ ਨਾ ਹੋਇਆ..!
ਕੰਮ ਤੇ ਗਈ ਨੂੰ ਵੀ ਬੱਸ ਇਹੋ ਧੁੜਕੂ ਲੱਗਾ ਰਹਿੰਦਾ ਕੇ ਪਤਾ ਨਹੀਂ ਕਿਤੇ ਇੰਡੀਆ ਤੋਂ ਕੋਈ ਫੋਨ ਹੀ ਨਾ ਆਇਆ ਹੋਵੇ..ਮਗਰੋਂ ਆਪਸੀ ਤਲਖੀ ਅਤੇ ਫਾਸਲੇ ਵਧਦੇ ਗਏ!
ਫੇਰ ਇੱਕ ਦਿਨ ਆਖਣ ਲੱਗਾ ਮਾਪੇ ਸਪੌਂਸਰ ਕਰਨੇ..
ਅੱਗੋਂ ਆਖਿਆ ਕੰਮ ਤੇ ਲੱਗਣਾ ਪੈਣਾ..ਕੱਲੀ ਦੇ ਵੱਸ ਵਿਚ ਨਹੀਂ ਐਨਿਆਂ ਜਣਿਆ ਦਾ ਢਿਡ੍ਹ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
ਗੁਰਦੀਪ ਸਿੰਘ
great