ਰੂਹਾਨੀ ਪਿਆਰ
ਮਸੀਂ ਪੰਜ-ਛੇ ਸਾਲਾਂ ਦਾ ਹੋਵਾਂਗਾ..
ਅਕਸਰ ਹੀ ਵੇਖਦਾ ਸਾਰੇ ਉਸਨੂੰ ਜਾਦੂਗਰਨੀ ਆਖਦੇ..
ਪਰ ਮੈਨੂੰ ਉਹ ਬੜੀ ਚੰਗੀ ਲਗਿਆ ਕਰਦੀ..ਮੈਨੂੰ ਕਿੰਨਾ ਕੁਝ ਖਾਣ ਨੂੰ ਦਿਆ ਕਰਦੀ..ਲਾਡ ਲਡਾਉਂਦੀ..ਢੇਰ ਸਾਰਾ ਮੋਹ ਕਰਦੀ..!
ਪਰ ਮੇਰੀ ਮਾਂ ਪਤਾ ਨੀ ਕਿਓਂ ਮੈਨੂੰ ਓਹਦੇ ਕੋਲ ਜਾਣ ਤੋਂ ਵਰਜਿਆ ਕਰਦੀ..ਇੱਕ ਦੋ ਵਾਰ ਉਹ ਉਸਦੇ ਨਾਲ ਲੜ ਵੀ ਪਈ..
ਉਹ ਅਗਿਓਂ ਚੁੱਪ ਰਹਿੰਦੀ..ਜਦੋਂ ਸਾਰੇ ਬੰਬੀ ਨੂੰ ਜਾਣ ਲੱਗਦੇ ਤਾਂ ਮੈਂ ਖਹਿੜਾ ਕਰਦਾ ਕੇ ਮੈਂ ਉਸਦੇ ਕੋਲ ਘਰੇ ਹੀ ਰਹਿਣਾ..
ਪਰ ਉਹ ਮੈਨੂੰ ਜਬਰਦਸਤੀ ਆਪਣੇ ਨਾਲ ਲੈ ਜਾਇਆ ਕਰਦੇ..!
ਮੇਰੀ ਮਾਂ ਨੂੰ ਫਿਕਰ ਹੋ ਜਾਂਦਾ..ਸ਼ਾਇਦ ਜਾਦੂ ਆਪਣਾ ਅਸਰ ਕਰ ਗਿਆ ਏ..
ਫੇਰ ਉਹ ਸਿਆਣੇ ਕੋਲੋਂ ਮੇਰੇ ਫਾਂਡਾ ਕਰਵਾਉਂਦੀ..ਫੇਰ ਤਾਕੀਦ ਕਰਦੀ ਹੁਣ ਉਸਦੇ ਕੋਲ ਨਹੀਂ ਜਾਣਾ..!
ਰਿਸ਼ਤੇ ਵਿਚ ਉਹ ਮੇਰੀ ਚਾਚੀ ਲੱਗਦੀ ਸੀ..ਹਮੇਸ਼ਾਂ ਹੱਸਦੀ ਹੋਈ..
ਪਰ ਪਤਾ ਨੀ ਕਿਓਂ ਚਾਚੇ ਕੋਲੋਂ ਕਾਫੀ ਗਾਹਲਾਂ ਖਾਂਦੀ ਸੀ..ਕਈ ਵਾਰ ਜਦੋਂ ਉਹ ਚਾਚੇ ਨੂੰ ਸ਼ਰਾਬ ਪੀਣੋਂ ਮੋੜਦੀ ਤਾਂ ਉਹ ਉਸਨੂੰ ਕੁੱਟ ਵੀ ਲਿਆ ਕਰਦਾ..!
ਨਾਲੇ ਉੱਚੀ ਸਾਰੀ ਆਖਦਾ ਨਿੱਕਲ ਜਾ ਮੇਰੇ ਘਰੋਂ..ਏਨੇ ਸਾਲ ਹੋ ਗਏ ਇੱਕ ਜਵਾਕ ਤੱਕ ਨੀ ਜੰਮ ਸਕੀ..!
ਉਹ ਪਿੱਛੋਂ ਬੜੇ ਗਰੀਬ ਘਰੋਂ ਸੀ..ਉਸਦੇ ਕਿੰਨੇ ਸਾਰੇ ਭੈਣ ਭਾਈ ਵੀ ਸਨ..ਉਸਦਾ ਕਮਜ਼ੋਰ ਜਿਹਾ ਬਾਪ ਜਦੋਂ ਵੀ ਉਸਨੂੰ ਇਥੇ ਛੱਡਣ ਆਉਂਦਾ ਤਾਂ ਕੋਈ ਵੀ ਉਸਨੂੰ ਸਿਧੇ ਮੂੰਹ ਨਾ ਬੁਲਾਇਆ ਕਰਦਾ..ਉਹ ਬੱਸ ਸਾਰਿਆਂ ਅੱਗੇ ਹੱਥ ਹੀ ਜੋੜਦਾ ਰਹਿੰਦਾ..!
ਚਾਚੀ ਨੂੰ ਹਰੇਕ ਅੱਗੇ ਹੱਥ ਜੋੜਦੇ ਆਪਣੇ ਬਾਪ ਤੇ ਕਾਫੀ ਤਰਸ ਆਉਂਦਾ ਪਰ ਉਹ ਰੋਣ ਤੋਂ ਸਿਵਾਏ ਕੁਝ ਨਾ ਕਰ ਸਕਦੀ..!
ਮੈਂ ਅਕਸਰ ਹੀ ਦੂਰ ਖਲੋਤਾ ਇਹ ਸਭ ਕੁਝ ਵੇਖਦਾ ਰਹਿੰਦਾ..
ਸਾਰੇ ਸਮਝਦੇ ਸਨ ਕੇ ਮੈਂ ਅੰਞਾਣਾ ਸਾਂ..ਇਸਨੂੰ ਕੁਝ ਸਮਝ ਨੀ ਆਉਂਦੀ..ਪਰ ਮੈਨੂੰ ਸਭ ਕੁਝ ਪਤਾ ਲੱਗ ਜਾਂਦਾ ਸੀ..
ਇਹ ਸਾਰਾ ਕੁਝ ਸ਼ਾਇਦ ਇਸ ਲਈ ਕੀਤਾ ਜਾਂਦਾ ਕਿਓੰਕੇ ਉਸਦੇ ਵਿਚ ਮਾਂ ਬਣਨ ਦੀ ਸਮਰੱਥਾ ਨਹੀਂ ਸੀ..
ਉਹ ਹਮੇਸ਼ਾਂ ਪਾਠ ਕਰਦੀ ਰਹਿੰਦੀ..ਸੁਖਾਂ ਸੁਖਦੀ ਰਹਿੰਦੀ..ਅਖੀਰ ਹਾਲਾਤਾਂ ਨੇ ਉਸਨੂੰ ਸਿਆਣਿਆਂ ਦੇ ਵੱਸ ਪਾ ਦਿੱਤਾ..ਫੇਰ ਲੋਕ ਉਸਨੂੰ ਜਾਦੂਗਰਨੀ ਸਮਝਣ ਲੱਗ...
...
ਪਏ..ਜੁਆਕ ਆਉਂਦੀ ਨੂੰ ਵੇਖ ਰਾਹੋਂ ਪਰੀ ਹੋ ਜਾਂਦੇ..!
ਫੇਰ ਇੱਕ ਦਿਨ ਪਤਾ ਲੱਗਾ ਉਹ ਨਾਲ ਲੱਗਦੀ ਨਹਿਰ ਵਿਚ ਡੁੱਬ ਗਈ..
ਪਿੰਡ ਦੇ ਕੁਝ ਲੋਕ ਦੱਬੀ ਅਵਾਜ ਵਿਚ ਇਹ ਵੀ ਆਖਦੇ ਕੇ ਉਸ ਨੂੰ ਡੋਬ ਦਿੱਤਾ ਗਿਆ ਸੀ..!
ਇਸਤੋਂ ਬਾਅਦ ਉਹ ਮੈਨੂੰ ਬੜਾ ਯਾਦ ਆਉਂਦੀ..
ਜਦੋਂ ਚੋਂਕੇ ਵਿਚ ਪਈ ਉਸਦੀ ਖਾਲੀ ਪੀੜੀ ਵੱਲ ਵੇਖਦਾ ਤਾਂ ਉਹ ਮੈਨੂੰ ਓਥੇ ਬੈਠੀ ਹੋਈ ਸੈਨਤ ਮਾਰ ਆਪਣੇ ਕੋਲ ਬੁਲਾਉਂਦੀ ਹੋਈ ਜਾਪਦੀ..!
ਅੱਜ ਏਨੇ ਵਰ੍ਹਿਆਂ ਬਾਅਦ ਜਦੋਂ ਮੇਰੀ ਖੁਦ ਦੀ ਰਿਪੋਰਟ ਆਈ ਤਾਂ ਗੋਰੀ ਡਾਕਟਰ ਸਮਝਾਉਣ ਲੱਗੀ ਕੇ ਸ਼ੁਕਰਾਨੂੰ ਘੱਟ ਨੇ..ਸ਼ਾਇਦ ਸਾਰੀ ਉਮਰ ਔਲਾਦ ਦਾ ਸੁਖ ਨਾ ਭੋਗ ਸਕਾਂ..ਫੇਰ ਹੋਰ ਤਕਨੀਕਾਂ ਬਾਰੇ ਦੱਸਦੀ ਗਈ ਪਰ ਮੈਂ ਵੀਹ ਸਾਲ ਪਹਿਲਾਂ ਵਾਲੇ ਜਮਾਨੇ ਵਿਚ ਅੱਪੜ ਗਿਆ ਸਾਂ..
ਮੈਨੂੰ ਇੰਝ ਲੱਗਾ ਸ਼ਾਇਦ ਮੇਰਾ ਹਸ਼ਰ ਵੀ ਮੇਰੀ ਚਾਚੀ ਵਰਗਾ ਹੀ ਨਾ ਕਰ ਦਿੱਤਾ ਜਾਵੇ ਪਰ ਜਜਬਾਤੀ ਹੋ ਗਏ ਨੂੰ ਆਪਣੀ ਗਲਵੱਕੜੀ ਵਿਚ ਲੈਂਦੀ ਹੋਈ ਆਪਣੀ ਹਮਸਫਰ ਵੱਲ ਵੇਖ ਮੈਨੂੰ ਇੰਝ ਪ੍ਰਤੀਤ ਹੋਇਆ ਜਿੱਦਾਂ ਨਹਿਰ ਵਿਚ ਡੁੱਬ ਗਈ ਮੇਰੀ ਚਾਚੀ ਵਾਪਿਸ ਪਰਤ ਆਈ ਹੋਵੇ ਤੇ ਮੈਨੂੰ ਆਪਣੇ ਬੁੱਕਲ ਵਿਚ ਲੈ ਆਖ ਰਹੀ ਹੋਵੇ ਕੇ ਜੇ ਕੁਦਰਤ ਇਨਸਾਨ ਵਿਚ ਕੋਈ ਨੁਕਸ ਪਾ ਦੇਵੇ ਤਾਂ ਭਲਾ ਆਪਣਿਆਂ ਦਾ ਇੰਝ ਤਿਆਗ ਥੋੜਾ ਕਰ ਦਈਦਾ ਹੁੰਦਾ..
ਇਹ ਰੂਹਾਨੀ ਪਿਆਰ ਤਾਂ ਨ੍ਹਾ ਹੋਇਆ ਸਗੋਂ ਇਸਨੂੰ ਉਹ ਜਿਸਮਾਨੀ ਕਾਰੋਬਾਰ ਹੀ ਆਖਿਆ ਜਾ ਸਕਦਾ ਏ ਜਿਸ ਵਿਚ ਘਾਟਾ ਪੈ ਜਾਣ ਦੀ ਸੂਰਤ ਵਿਚ ਸਭ ਤੋਂ ਪਹਿਲਾਂ ਭਾਈਵਾਲੀ ਨੂੰ ਹੀ ਤੋੜ ਦਿੱਤਾ ਜਾਂਦਾ ਏ..!
ਦੋਸਤੋ ਅਸੀ ਅੱਜ ਵੀ ਓਸੇ ਦੌਰ ਵਿਚ ਹਾਂ ਜਿਥੇ ਜੇਕਰ ਛੁਰੀ ਖਰਬੂਜੇ ਤੇ ਡਿੱਗੇ ਤੇ ਜਾਂ ਫੇਰ ਖਰਬੂਜਾ ਛੁਰੀ ਤੇ..ਭਾਰੀ ਕੀਮਤ ਹਮੇਸ਼ਾਂ ਖਰਬੂਜੇ ਨੂੰ ਹੀ ਚੁਕਾਉਣੀ ਪੈਂਦੀ ਏ..!
ਹਰਪ੍ਰੀਤ ਸਿੰਘ ਜਵੰਦਾ
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Uploaded By:
Gurmukhi StoriesUploaded By:
Punjabi Inspiring StoriesUploaded By:
Punjabi StoriesUploaded By:
Punjabi StoryUploaded By:
Story In PunjabiUploaded By:
ਪੰਜਾਬੀ ਕਹਾਣੀਆਂ
Related Posts
ਕਹਾਣੀ — ਪੀੜਤਾ ਦੀ ਜੁਬਾਨੀ ਐਮ ਏ ਪਾਸ ਹੋਣ ਤੋਂ ਬਾਅਦ ਬੀ ਐਡ ਕਰਨ ਦੀ ਸੋਚ ਰਹੀ ਸੀ। ਕਿ ਘਰ ਦਿਆ ਨੂੰ ਕਿਵੇ ਕਿਹਾ ਜਾਵੇ ਬਾਪੂ ਜੀ ਮੈਂ ਅੱਗੇ ਹੋਰ ਪੜ੍ਹਨਾ ਹੈ।ਤਿੰਨ ਦਿਨ ਹੋ ਗਏ ਏਸੇ ਗੱਲ ਨੇ ਸਿਰ ਭਾਰਾ ਕੀਤਾ ਹੋਇਆ ਸੀ।ਮਨ ਜੇਹਾ ਕੇੜਾ ਕੀਤਾ ਕਿ ਅੱਜ ਬਾਪੂ ਜੀ Continue Reading »
ਮੈਂ ਤੁਹਾਨੂੰ ਦੱਸਣਾ ਚਾਹੁੰਦਾ ਮੈਂ ਪੰਜਾਬ ਦਾ ਇੱਕ ਹੋਣਹਾਰ ਤੇ ਸਾਰਿਆਂ ਤੋਂ ਵੱਧ ਭ੍ਰਿਸ਼ਟ ਪੁਲਿਸ ਮੁਲਾਜਮ ਹੋਣ ਦਾ ਖਿਤਾਬ ਜਿੱਤ ਚੁੱਕਾ…… ਇਹ ਉਪਾਧੀ ਮੈਨੂੰ ਕਿਸੀ ਸਰਕਾਰੀ ਤਮਗੇ ਨਾਲ ਨਹੀਂ ਮਿਲੀ ਸੀ ਹੈ ਉਪਾਧੀ ਲੈਣ ਲਈ ਮੈਂ ਗਰੀਬ ਨਾਲ ਧੱਕਾ, ਅਮੀਰ ਨਾਲ ਪਿਆਰ, ਮਜਲੂਮਾਂ ਨਾਲ ਫਰੇਬ, ਆਫ਼ਿਸਰ ਦੇ ਤਲਬੇ ਚੱਟੇ ਹਨ.. Continue Reading »
ਏਕਤਾ,ਸ਼ੁਕਰਾਨਾ ਅਤੇ ਆਸ ‘ਤੇਰੀ ਛੋਟੀ ਭੈਣ ਦਾ ਜਨਮ ਦਿਨ ਆ ਰਿਹਾ ਏ ਸਮਰੀਤ ਆਪਾਂ ਕੇਕ ਕਿਹੜਾ ਲੈ ਕੇ ਆਈਏ’ …ਮਾਂ ਨੇ ਉਤਸੁਕਤਾ ਨਾਲ ਆਪਣੀ ਛੇ ਵਰ੍ਹਿਆਂ ਦੀ ਧੀ ਦੀ ਰਾਏ ਜਾਣਨੀ ਚਾਹੀ। ‘ਰੈਂ ਬੋ ਮੰਮਾ’ ….ਉਸਨੇ ਖੁਸ਼ੀ-ਖੁਸ਼ੀ ਸੋਫੇ ਤੇ ਟੱਪਦਿਆਂ ਉੱਤਰ ਦਿੱਤਾ। ‘ਅੱਛਾ,ਫਿਰ ਫ਼ਰਾਕ ਕਿਸ ਰੰਗ ਦੀ ਪਾਉਣੀ ? ਮਾਂ Continue Reading »
ਮੇਰਾ ਮੰਗਣਾ ਸੀ ਓਦਨ। ਮਹਾਰਾਜ ਦੀ ਹਜ਼ੂਰੀ ਵਿਚ ਕਰਦੇ ਨੇ ਸਾਡੇ ਕੰਨੀਂ, ਰਸਮ ਰਿਵਾਜ਼ ਜਹੇ। ਮੇਰੇ ਸਹੁਰੇ ਵੀ ਮੋਰਚਾ ਸੰਭਾਲੀ ਬੈਠੇ ਸਨ। ਸਮਾਨ ਸੱਪਾ ਜਿਹਾ ਝੋਲੀ ਵਿਚ ਪਾ ਰਹੇ ਸਨ। ਸੰਗਦੇ ਸੰਗਦੇ ਸਹੁਰਾ ਸਾਹਬ ਨੇ ਇਕ ਛੁਆਰਾ ਮੂੰਹ ਵਿਚ ਪਾ ਦਿੱਤਾ। ਉਹ ਤਾਂ ਆਵਦਾ ਕੰਮ ਕਰਕੇ ਚਲੇ ਗਏ ਤੇ ਛੁਹਾਰੇ Continue Reading »
ਨਿੱਕਿਆਂ ਹੁੰਦਿਆ ਹੀ ਮਾਂ ਤੇ ਮੈਂ ਆਪਣੇ ਨਾਨਕੇ ਆ ਗਏ ਕਾਰਨ ਇੱਕ ਹੀ ਸੀ ….ਮੇਰੀ ਮਾਂ ਉਸ ਘਰ ਨੂੰ ਪੁੱਤ, ਵਾਰਿਸ ਵਜੋਂ ਨਾ ਦੇ ਸਕੀ ਤੇ ਬਾਪੂ ਜੀ ਨੇ ਦੂਸਰਾ ਵਿਆਹ ਕਰਵਾ ਲਿਆ ਤੇ ਮੇਰੀ ਨਾਨੀ ਮੈਨੂੰ ਤੇ ਮਾਂ ਨੂੰ ਆਪਣੇ ਨਾਲ ਪਿੰਡ ਲੈ ਆਈ, ਮੇਰੀ ਮਾਂ ਕੱਲੀ ਧੀ ਸੀ Continue Reading »
ਸੱਤਰ ਦੇ ਦਹਾਕੇ ਵਿੱਚ ਡੱਬਵਾਲੀ ਵਿੱਚ ਇੱਕ ਸੁਰਿੰਦਰ ਕੁਮਾਰ ਨਾਮ ਦਾ ਯੁਵਕ ਆਇਆ ਜਿਸਨੇ ਰਾਮ ਲੀਲਾ ਮੈਦਾਨ ਵਿੱਚ ਸੱਤ ਦਿਨ ਲਗਾਤਾਰ ਸਾਈਕਲ ਚਲਾਉਣਾ ਸੀ। ਉਹ ਸ਼ਾਇਦ ਬੰਗਾਲ ਤੋਂ ਆਇਆ ਸੀ ਇਸ ਲਈ ਉਸਨੂੰ ਸੁਰਿੰਦਰ ਬੰਗਾਲੀ ਕਹਿੰਦੇ ਸਨ। ਉਹ ਸਾਈਕਲ ਤੇ ਹੀ ਸ਼ੇਵ ਕਰਦਾ ਸੀ ਨਹਾਉਂਦਾ ਸੀ ਕਪੜੇ ਬਦਲਦਾ ਸੀ ਤੇ Continue Reading »
ਪਹਿਲੇ ਭਾਗ ਨੂੰ ਪਿਆਰ ਦੇਣ ਲਈ ਧੰਨਵਾਦ। ਉਹ ਹਮੇਸ਼ਾ ਕਹਿੰਦੀ ਕਿ ਮੈਂ ਤੇਰੇ ਨਾਲ ਆ। ਮੈ ਵੀ ਉਸ ਤੇ ਬਹੁਤ ਵਿਸ਼ਵਾਸ ਕਰਦੀ ਸੀ। ਉਹ ਕਹਿੰਦੀ ਆਪਾਂ ਨਰਸਿੰਗ ਕੋਰਸ ਕਰ ਲਈ ਏ। ਮੈਂ ਚੱਲ ਠੀਕ ਹੈ ਇਹ ਖਰਚਾ ਲੈਣੀਆਂ। ਅਸੀ ਕਾਲਜ ਦੇਖਣ ਲੱਗ ਪਏ। ਉਸ ਦੇ ਡੈਡੀ ਕਵਿਤਾ ਗਏ ਹੋਏ ਹਨ। Continue Reading »
ਓਸ਼ੋ ਦੀੇ ਕਿਤਾਬ ਵਿੱਚ ਪੜ੍ਹਿਆ ਸੀ ਕਿ ਕਿਸੇ ਜਗ੍ਹਾ ਇੱਕ ਬੰਦਾ ਉੱਪਰਲੀ ਮੰਜ਼ਲ ਵਾਲੇ ਫਲੈਟ ਵਿੱਚ ਰਹਿੰਦਾ ਸੀ । ਉਹ ਬੰਦਾ ਸਾਰਾ ਦਿਨ ਕੰਮ-ਧੰਦੇ ਦੇ ਸਿਲਸਿਲੇ ਵਿੱਚ ਬਾਹਰ ਰਹਿੰਦਾ। ਰਾਤ ਦਸ ਕੁ ਵਜੇ ਘਰ ਪਰਤਦਾ । ਆ ਕੇ ਇੱਕ ਇੱਕ ਕਰਕੇ ਬੂਟ ਖੋਲ੍ਹਦਾ ਤੇ ਬੈਠਾ ਬੈਠਾ ਥੋੜ੍ਹੀ ਦੂਰ ਪਰ੍ਹਾਂ ਵਗਾਹ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)
Preetkalyan
Nice
aman
Ruhaani pyaar ik ajehi sogaat e..jisda na koi roop na koi jaat..nyc story
Shamsher Bal Bal marzana
kaafi vadia topic c tuhada
vadia likhia parmatma tuhadi kalm nu hor vadia bnave
Gurpreet Kaur
bilkul sahi likhya tussi….kaffi dard ae es kahani ch♥️😊