ਦਾਦੀ ਨਾਲ ਮੇਰੀ ਕਦੀ ਵੀ ਨਹੀਂ ਸੀ ਬਣੀ..
ਹਮੇਸ਼ਾਂ ਮੇਰੇ ਨਿੱਕੇ ਕਦ ਨੂੰ ਲੈ ਕੇ ਨੁਕਸ ਕੱਢੀ ਜਾਂਦੀ..ਪਰਿਵਾਰ ਵਿਚ ਹੋਰ ਕੁੜੀਆਂ ਕਦ ਪੱਖੋਂ ਮੈਥੋਂ ਉੱਚੀਆਂ ਸਨ..ਹਰ ਵਿਆਹ ਮੰਗਣੇ ਤੇ ਮੇਰਾ ਪੰਜ ਫੁੱਟ ਦਾ ਕਦ ਬਿਨਾ ਵਜਾ ਹੀ ਚਰਚਾ ਦਾ ਵਿਸ਼ਾ ਬਣ ਜਾਇਆ ਕਰਦਾ..ਫੇਰ ਮੇਰੀ ਮਾਂ ਨੂੰ ਢੇਰ ਸਾਰੀਆਂ ਨਸੀਹਤਾਂ ਮਿਲਦੀਆਂ..ਇਸਨੂੰ ਉੱਚੀ ਅੱਡੀ ਪਵਾ ਕੇ ਤੋਰਿਆ ਕਰ..ਕੱਲ ਨੂੰ ਰਿਸ਼ਤਾ ਨਾ ਹੋਇਆ ਤਾਂ ਫੇਰ ਕੀ ਕਰੇਗੀ..!
ਮਾਂ ਮੈਨੂੰ ਕੁਝ ਆਖਦੀ ਤਾਂ ਮੈਂ ਅੱਗਿਓਂ ਲੜ ਪੈਂਦੀ..ਮੇਰਾ ਤਰਕ ਹੁੰਦਾ ਕੇ ਉਚੀ ਅੱਡੀ ਨਾਲ ਸਿਰ ਪੀੜ ਸ਼ੁਰੂ ਹੋ ਜਾਂਦੀ ਏ..!
ਇਸ ਮਗਰੋਂ ਮੈਂ ਇੱਕਠਾਂ ਤੇ ਜਾਣਾ ਬੰਦ ਕਰ ਦਿੱਤਾ..ਉੱਤੋਂ ਮੇਰੀ ਐੱਮ.ਫਿੱਲ ਦੀ ਪੜਾਈ ਵੀ ਤਾਂ ਸੀ..!
ਕਿਧਰੇ ਨਾ ਵੀ ਜਾਂਦੀ ਤਾਂ ਵੀ ਮੈਂ ਕਿਸੇ ਨਾ ਕਿਸੇ ਕਾਰਨ ਕਰਕੇ ਚਰਚਾ ਦਾ ਵਿਸ਼ਾ ਬਣੀ ਹੀ ਰਹਿੰਦੀ..ਫੇਰ ਨਵੀਂ ਨਵੀਂ ਲੱਗੀ ਮੇਰੀ ਨੌਕਰੀ..ਬਾਹਰਲੇ ਸ਼ਹਿਰਾਂ ਵਿਚ ਟਰੇਨਿੰਗ ਅਤੇ ਸੈਮੀਨਾਰ..ਮੇਰਾ ਕਦ ਕਦੀ ਵੀ ਕਿਸੇ ਨੇ ਨਹੀਂ ਸੀ ਗੌਲਿਆ..ਜੇ ਕੋਈ ਗੌਲਦਾ ਵੀ ਤਾਂ ਕਿਸਨੂੰ ਪ੍ਰਵਾਹ ਸੀ!
ਫੇਰ ਜਿਸ ਦਿਨ ਦਾਦੀ ਵੱਲੋਂ ਪਤਾ ਲੱਗਾ ਤਾਂ ਮੈਂ ਬੜਾ ਰੋਈ..ਮੈਂ ਪਤਾ ਨਹੀਂ ਕਿਓਂ ਲੜਦੀ ਰਹਿੰਦੀ ਸਾਂ ਉਸ ਨਾਲ..!
ਉਸ ਤੇ ਵੀ ਗਿਲਾ ਆਇਆ ਕੇ ਉਸਨੇ ਮੇਰੇ ਨਾਲ ਬਣਾ ਕੇ ਕਿਓਂ ਨਹੀਂ ਸੀ ਰੱਖੀ..ਆਖਿਰ ਉਸਦਾ ਹੀ ਤਾਂ ਖੂਨ ਸਾਂ..ਹੱਡ ਮਾਸ ਦਾ ਲੋਥੜਾ ਵੀ..!
ਸੋਚਦੀ ਸ਼ਾਇਦ ਉਸਦੇ ਕੋਲ ਹੋਰ ਪੋਤਰੀਆਂ ਜੂ ਸਨ..ਪਰ ਮੇਰੇ ਕੋਲ ਤਾਂ ਇੱਕੋ ਦਾਦੀ ਹੀ ਸੀ..ਪਰ ਹੁਣ ਕੀ ਹੋ ਸਕਦਾ ਏ..ਉਸਨੇ ਕਿਹੜਾ ਵਾਪਿਸ ਆਉਣਾ..ਸਦਾ ਲਈ ਹੀ ਤਾਂ ਤੁਰ ਗਈ ਏ ਉਹ..ਹਰੇਕ ਨੇ ਹੀ ਤੁਰ ਜਾਣਾ ਇੱਕ ਨਾ ਇੱਕ ਦਿਨ..ਜਵਾਨੀ ਵੇਲੇ ਸ਼ਾਇਦ ਇਸ ਗੱਲ ਦਾ ਇਹਸਾਸ ਨਹੀਂ ਹੁੰਦਾ ਪਰ ਮਗਰੋਂ ਇਹ ਹਕੀਕਤ ਸਾਫ ਹੁੰਦੀ ਜਾਂਦੀ ਏ!
ਅੱਜ ਮੇਰੀ ਧੀ ਦੇ ਅੱਗਿਓਂ ਧੀ ਹੋਈ ਏ..
ਨਾਨੀ ਬਣ ਗਈ ਹਾਂ..ਕੁਝ ਨੇ ਆਖਿਆ ਰੱਬ ਚੰਗੀ ਚੀਜ ਦੇ ਦਿੰਦਾ..ਮੈਂ ਆਖਿਆ ਦਫ਼ਾ ਹੋ ਜਾਵੋ..ਮੈਥੋਂ ਦੂਰ..ਉਹ ਮੇਰੀ ਝੋਲੀ ਪਈ ਇੱਕਟੱਕ ਮੇਰੇ ਵੱਲ ਵੇਖੀ ਜਾਂਦੀ ਏ..ਕਦੀ ਹੱਸਦੀ ਤੇ ਕਦੀ ਰੋ ਪੈਂਦੀ..ਕਦੀ ਮੇਰੀ ਝੋਲੀ ਵੀ ਗਿੱਲੀ ਕਰ ਦਿੰਦੀ ਏ..ਮੈਂ ਹਰ ਚੀਜ ਦੀ ਫੋਟੋ ਖਿੱਚ ਕੇ ਰੱਖੀ ਜਾਂਦੀ ਹਾਂ..ਜੇ ਇਸਦੇ ਜਵਾਨ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ