( ਰੂਹੀ ਇਸ਼ਕ )
ਸੂਰਜ ਦੀ ਪਹਿਲੀ ਕਿਰਨ ਨਾਲ ਮੇਰੇ ਬਾਪੂ ਜੀ ਦੀ ਆਵਾਜ਼ ਮੇਰੇ ਕੰਨਾਂ ਵਿਚ ਪਈ…. ।
ਬਾਪੂ ਜੀ :- ਓਏ ਉਠ ਸ਼ਿਵੇ ਪੁੱਤ, ਦੇਖ ਤੈਨੂੰ ਹੁਣ ਅੰਮ੍ਰਿਤਸਰ ਆਪਣੀ ਮਾਸੀ ਕੋਲ ਰਹਿਣਾ ਪਵੇਗਾ । ਮੈਂ ‘ਸੈਨਿਕ ਭਲਾਈ ਦਫਤਰ’ ਤੇਰਾ ਪਤਾ ਕਰਕੇ ਆਇਆ ਵਾ, ਤੂੰ ਪੀ, ਜੀ, ਡੀ, ਸੀ, ਏ, (P. g. d. c. a. ) ਕਰਲਾ ਹੁਣ, ਚੰਗਾ ਮੇਰਾ ਪੁੱਤ, ‘ਕੱਲ ਨੂੰ ਮੈਂ ਤੈਨੂੰ ਤੇਰੀ ਮਾਸੀ ਘਰ ਛੱਡ ਆਵਾਂਗਾ।
ਸ਼ਿਵੇ :- ਠੀਕ ਹੈ ਬਾਪੂ ਜੀ….. । ( ਅੱਖਾਂ ਮੱਲਦਾ ਉਠਿਆ)
ਦਿਨ ਦੀ ਅਗਲੀ ਸਵੇਰ, ਤੇ ਮੈਂ ਆਪਣਾ ਸਮਾਨ ਪੈਕ ਕਰ ਲਿਆ। ਆਪਣੇ ਬਾਪੂ ਜੀ ਨਾਲ ਗੱਡੀ ਵਿਚ ਬੈਠਕੇ ਅੰਮ੍ਰਿਤਸਰ ਵਲ ਨੂੰ ਚੱਲ ਤੁਰਿਆ। ਮੈ… ਤੇ… ਮੇਰੇ ਬਾਪੂ ਜੀ ਪਹਿਲਾਂ ਮੇਰੇ ਸੈਂਟਰ ਗਏ। ਫੇਰ ਅਸੀਂ ਮਾਸੀ ਜੀ ਘਰ ਗਏ, ਘਰ ਦੀ ਬੈੱਲ ਵਜਾਈ ਦਰਵਾਜ਼ਾ ਖੋਲ੍ਹਿਆ। ਮਾਸੀ ਦੇਖਕੇ ਬਹੁਤ ਖੁਸ਼ ਹੋਈ।
ਮਾਸੀ :- (ਹੈਰਾਨੀ ਤੇ ਮੁਸਕਰਾਹਟ ਚ ਬੋਲੀ) ਓਏ… ਸ਼ਿਵੇ ਅੱਜ ਤੈਨੂੰ ਕਿਵੇਂ ਸਾਡੀ ਯਾਦ ਆਗੀ।
“ਓ… ਸਤਿ ਸ਼੍ਰੀ ਅਕਾਲ ਭਾਜੀ…..ਤੁਸੀਂ ਵੀ ਨਾਲ ਆਏ ਹੋ… ਆਜੋ.. ਆਜੋ… ਅੰਦਰ ਲੰਘ ਆਓ… ।”
ਮੈਂ… ਤੇ ਬਾਪੂ ਜੀ ਅੰਦਰ ਲੰਘ ਆਏ, ਮਾਸੀ ਜੀ ਨੇ, ਸਾਨੂੰ ਪਹਿਲਾਂ ਪਾਣੀ ਪਿਆਇਆ, ਫੇਰ ਕੋਲਡਰਿੰਕ, ਤੇ ਫੇਰ ਚਾਹ, ਕੁਝ ਦੇਰ ਬਾਅਦ ਮਾਸੜ ਜੀ ਵੀ ਆ ਗਏ। ਮੈਂ ਉਹਨਾਂ ਦੇ ਪੈਰੀਂ ਹੱਥ ਲਾਏ, ਤੇ ਸਤਿ ਸ਼੍ਰੀ ਅਕਾਲ ਬੁਲਾਈ, ਬਾਪੂ ਜੀ , ਮਾਸੜ ਜੀ ਨੂੰ ਗਲੇ ਲੱਗਕੇ ਮਿਲੇ। ਫੇਰ ਬਾਪੂ ਜੀ ਨੇ ਸਾਡੇ ਆਉਣ ਬਾਰੇ ਮਾਸੀ, ਮਾਸੜ ਜੀ ਨੂੰ ਦੱਸਿਆ ਕਿ…. ਸ਼ਿਵੇ ਕੁਝ ਮਹੀਨੇ ਤੁਹਾਡੇ ਕੋਲ ਰਹੇਗਾ।
ਮਾਸੀ, ਮਾਸੜ ਜੀ ਨੇ ਕਿਹਾ – ਕੁਝ ਮਹੀਨੇ ਕਿਉਂ ? ਪਾਵੇਂ ਸਾਰਾ ਸਾਲ ਰਹੇ, ਏਦਾਂ ਆਪਣਾ ਘਰ ਹੈ।
ਬਾਪੂ ਜੀ :- ਓ.. ਤੇ ਠੀਕ ਹੈ… ਬਸ ਕੁਝ ਦੇਰ ਦੀ ਗੱਲ ਵਾ ਫੇਰ ਇਸਦਾ ਪਾਸ ਬਣਾ ਦੇਵਾਂਗੇ। ਹਲੇ ਕੁਝ ਦੇਰ ਏ ਪੜ੍ਹਾਈ ਵਲ ਧਿਆਨ ਦੇਵੇ ਤਾਂ ਚੰਗਾ ਰਹੇਗਾ …. ।
“ਮਾਸੀ, ਮਾਸੜ ਜੀ ਨੇ ਬਾਪੂ ਜੀ ਦੀ ਹਾਂ ਵਿਚ ਹਾਂ ਸ਼ਾਮਿਲ ਕੀਤੀ।”
ਸ਼ਿਵੇ :- (ਏਧਰ – ਓਧਰ ਦੇਖ) ਮਾਸੀ ਜੀ, ਮਾਹੀ ਕੀਤੇ ਨਜ਼ਰ ਨਹੀਂ ਆ ਰਿਹਾ। ਕਿੱਥੇ ਹੈ ਉਹ….?
ਮਾਸੀ :- ( ਬੇਚੈਨ ਹੋਈ ਬੋਲੀ) ਪਤਾ ਨੀ ਆਪਣੇ ਰੂਮ ਵਿਚ ਬੈਠਕੇ ਕਿ ਕਰਦਾ ਰਹਿੰਦਾ ਹੈ। ਜਦੋ ਮੈਂ ਦੇਖਦੀ ਹਾਂ, ਕਦੀ ਕਿਤਾਬਾਂ ਪੜਦਾ ਹੁੰਦਾ ਹੈ । ਤੇ ਕਦੀ ਕੁਝ ਨਾ ਕੁਝ ਲਿਖਦਾ ਹੁੰਦਾ ਹੈ । ਬਸ ਆਪਣੇ ਸਕੂਲ ਤੋਂ ਆਕੇ ਸਿੱਧਾ ਆਪਣੇ ਰੂਮ ਵਿਚ ਜਾਕੇ ਬੈਠ ਜਾਂਦਾ ਹੈ। ਫਿਰ ਕਿਸੇ ਨਾਲ ਕੋਈ ਗੱਲ ਨਹੀਂ ਕਰਦਾ ਹੈ। ਪਤਾ ਨਹੀਂ ਮੇਰੇ ਪੁੱਤ ਨੂੰ ਕੀ ਹੋਇਆ ਹੈ। ਉਸਦੀ ਕਿਸੇ ਨਾਲ ਨਹੀਂ ਬਣਦੀ। ਸ਼ਿਵੇ ਪਤਾ ਨਹੀਂ ਤੇਰੇ ਨਾਲ ਬਣੇ ਜਾਂ ਨਾ ਬਣੇ….. ਪਰ ਹਾਂ.. ਉਹ ਤੇਰਾ ਛੋਟਾ ਵੀਰ ਹੈ…. ਕਦੀ ਉਸਦੀ ਕਿਸੇ ਗੱਲ ਜਾਂ ਹਰਕਤ ਦਾ ਗੁੱਸਾ ਨਾ ਕਰੀ ਮੇਰੇ ਪੁੱਤ ਸ਼ਿਵੇ ….।
” ਮਾਹੀ ਪਹਿਲਾਂ ਹੱਸਦਾ ਖੇਡ ਦਾ ਹੁੰਦਾ ਸੀ ।”
ਸਾਡੇ ਨਾਲ ਵੀ ਬਹੁਤ ਗੱਲਾਂ – ਬਾਤਾਂ ਕਰਦਾ ਹੁੰਦਾ ਸੀ। ਰੱਬ ਜਾਣੇ ਮੇਰੇ ਪੁੱਤ ਨੂੰ ਕਿਸਦੀ ਨਜ਼ਰ ਲੱਗ ਗਈ ਹੈ ।
ਮੈਂ ਹੌਸਲਾ ਦੇਂਦਾ ਬੋਲਿਆ – ਤੁਸੀਂ ਫਿਕਰ ਨਾ ਕਰੋ ਮਾਸੀ ਜੀ, ਮੈਂ ਮਾਹੀ ਨਾਲ ਘੁਲ – ਮਿਲ ਜਾਵਾਂਗਾ। ਮੇਰੀ ਇਹ ਗੱਲ ਸੁਣਕੇ ਸਾਰੇ ਬਹੁਤ ਖੁਸ਼ ਹੋਏ। ਫਿਰ ਮੈਂ, ਬਾਪੂ ਜੀ, ਤੇ ਮਾਸੜ ਜੀ ਬਾਹਰ ਬਜਾਰ ਘੁੰਮਣ ਚਲੇ ਗਏ । ਬਾਪੂ ਜੀ, ਤੇ ਮਾਸੜ ਜੀ ਨੇ ਮੈਂਨੂੰ ਮੇਰੇ ਸੈਂਟਰ ਜਾਣ ਦਾ ਰਸਤਾ ਸਮਝਾ ਦਿੱਤਾ।
ਅਸੀਂ ਵਾਪਿਸ ਘਰ ਆਏ। ਮਾਸੀ ਜੀ, ਨੇ ਸਾਡੇ ਆਉਣ ਤੱਕ ਰੋਟੀ – ਪਾਣੀ ਤਿਆਰ ਕਰ ਦਿੱਤਾ। ਅਸੀਂ ਰੋਟੀ ਖਾਦੀ, ‘ਤੇ ਬਾਪੂ ਜੀ, ਰੋਟੀ ਖਾਣ ਤੋਂ ਬਾਅਦ ਮਾਹੀ ਨੂੰ ਉਸਦੇ ਰੂਮ ਵਿਚ ਜਾਕੇ ਮਿਲੇ। ਤੇ ਮੈਂਨੂੰ ਸਮਝਾਉਣ ਲੱਗੇ ਕਿ ਕੋਈ ਲਾਹਮਾ ਨਾ ਆਵੇ। ਏਨੀ ਗੱਲ ਆਖ ਬਾਪੂ ਜੀ, ਪਿੰਡ ਵੱਲ ਹੋ ਤੁਰੇ।
ਤੇ ਮੈਂ ਮਾਸੀ – ਮਾਸੜ ਜੀ ਨਾਲ ਘਰ ਦੀਆਂ ਕੁਝ ਗੱਲਾਂ – ਬਾਤਾਂ ਕਰਨ ਲੱਗ ਗਿਆ।
ਮਾਸੀ :- ਸ਼ਿਵੇ….ਅੱਜ ਰਾਤ ਦੇ ਖਾਣੇ ਵਿਚ ਕੀ ਖਾਵੇਂਗਾ…?
ਸ਼ਿਵੇ :- ( ਮੁਸਕੂਰਾਕੇ) ਜੋ ਮਰਜੀ ਬਣਾਲਓ… ਮਾਸੀ ਜੀ… ਮੈਂ ਖਾਲਾਂਗਾ… ।
ਮਾਸੀ :- ( ਹੱਸਦੇ ਹੋਏ) ਚੱਲ ਫੇਰ ਅੱਜ ਮਟਰ – ਪਨੀਰ ਬਣਾਉੰਦੀ ਆਂ। ਤੇਰੀ ਮਾਂ ਨੂੰ ਮੇਰੇ ਹੱਥ ਦੀ ਸਬਜੀ ਬਹੁਤ ਪਸੰਦ ਹੈ। ਸ਼ਿਵੇ ਸਗੋਂ ਭੈਣ ਜੀ ਨੂੰ ਵੀ ਨਾਲ ਹੀ ਲੈ ਆਉਂਦੇ। ਕਾਫੀ ਦੇਰ ਹੋਗੀ ਹੈ। ਮੈਂ ਮਿਲੀ ਨਹੀਂ ਉਹਨਾਂ ਨੂੰ…. ।
ਸ਼ਿਵੇ :- ਕੋਈ ਨਾ ਮਾਸੀ ਜੀ….ਬੇਬੇ ਵੀ ਆਉਣਗੇ ਕਿਸੇ ਦਿਨ। ਬੋਲਦੇ ਪਏ ਸੀ ਕਿ ਅੱਜ ਤੁਸੀਂ ਪਿਓ – ਪੁੱਤ ਚਲੇ ਜਾਓ ਮੈਂ ਫਿਰ ਕਿਸੇ ਦਿਨ ਹੋ ਆਵਾਂਗੀ।
ਮਾਸੀ :- (ਚਿਹਰੇ ਤੇ ਮੁਸਕਰਾਹਟ ਲਿਆਕੇ ਬੋਲੀ) ਅੱਛਾ, ਚਲੋ ਫੇਰ ਤੇ ਠੀਕ ਹੈ। ਚਲੋ ਮੈਂ ਫੇਰ ਤਿਆਰੀ ਕਰਦੀ ਹਾਂ, ਖਾਣਾ ਬਣਾਉਣ ਦੀ। ਦਿਨ ਵੀ ਢੱਲਦਾ ਜਾਂਦਾ ਪਿਆ ਹੈ। ਸ਼ਿਵੇ ਤੂੰ ਮਾਹੀ ਨਾਲ ਕੁਝ ਸਮਾਂ ਉਸਦੇ ਰੂਮ ਵਿਚ ਬੈਠ ਗੱਲ – ਬਾਤ ਕਰਨ ਦੀ ਕੋਸ਼ਿਸ਼ ਕਰ, ਮੈਂ ਤੇ ਤੇਰੇ ਮਾਸੜ ਜੀ ਬਾਜ਼ਾਰੋਂ ਕੁਝ ਸਾਮਾਨ ਲੈ ਆਈਏ। ਨਾਲੇ ਤਾਜ਼ੀ ਸਬਜੀ,ਭਾੱਜੀ ਲੈ ਆਵਾਂਗੇ।
ਸ਼ਿਵੇ :- ਠੀਕ ਹੈ, ਮਾਸੀ ਜੀ… ਜਿਵੇਂ ਤੁਸੀਂ ਕਹੋ… ।
ਮੈਂ ਮਾਸੀ ਮਾਸੜ ਜੀ ਦੇ ਜਾਣ ਤੋਂ ਬਾਅਦ। ਮਾਹੀ ਦੇ ਰੂਮ ਵਿਚ ਚਲਾ ਗਿਆ।
ਸ਼ਿਵੇ:- (ਮੁਸਕਰਾ ਕੇ ਪੁੱਛਿਆ) ਹੋਰ ਮਾਹੀ ਕਿਵੇਂ ਆਂ…?
ਮਾਹੀ 🙁 ਡੂੰਘੀ ਨਜ਼ਰ ਨਾਲ ਦੇਖਕੇ ਬੋਲਿਆ) ਠੀਕ ਹਾਂ ਸ਼ਿਵੇ ਵੀਰ….।
ਮੈਂ ਉਸਨੂੰ ਉਸਦੇ ਸਕੂਲ ਤੇ ਉਸਦੀ ਪੜ੍ਹਾਈ ਬਾਰੇ ਪੁੱਛਿਆ। ਪਰ ਉਸਨੇ ਅੱਗੇ ਗੱਲ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ । ਕਹਿੰਦਾ ਵੀਰੇ ਮੈਂ ਹਲੇ ਬੀਜ਼ੀ ਹਾਂ । ਬਾਦ ਵਿਚ ਉਹ ਕੁਝ ਨਾ ਬੋਲਿਆ, ਮੈਂਨੂੰ ਉਸਦੇ ਇਸ ਵਿਵਹਾਰ ਬਾਰੇ ਪਹਿਲਾਂ ਹੀ ਮਾਸੀ ਜੀ, ਨੇ ਦੱਸਿਆ ਸੀ। ਇਸ ਲਈ ਮੈਂਨੂੰ ਉਸਦੀ ਗੱਲ ਦਾ ਬੁਰਾ ਨਹੀਂ ਲੱਗਾ। ਮੈਂ ਰੂਮ ਦੇ ਇਕ ਪਾਸੇ ਕੁਰਸੀ ਤੇ ਬੈਠਕੇ ਇਕ ਮੇਜ਼ ਤੇ ਰੱਖੀ ਕਿਤਾਬ ਪੜਨ ਲੱਗਾ। ਉਸ ਕਿਤਾਬ ਵਿਚ ਬਹੁਤ ਹੀ ਖੂਬਸੂਰਤ ਕਵਿਤਾਵਾਂ ਲਿਖੀਆਂ ਹੋਈਆਂ ਸੀ। ਸ਼ਾਇਦ ਇਹ ਕਵਿਤਾਵਾਂ ਮਾਹੀ ਨੇ ਹੀ ਲਿਖੀਆਂ ਸੀ। ਮੈਂਨੂੰ ਇਸ ਲਈ ਪਤਾ ਚੱਲ ਗਿਆ, ਕਿਉਂਕਿ ਉਸਨੇ ਹਰ ਕਵਿਤਾ ਵਿਚ ਆਪਣਾ ਨਾਮ ਦਰਜ ਕੀਤਾ ਹੋਇਆ ਸੀ। ਜਿਵੇਂ ਕਿ ਇਹ ਕਵਿਤਾ, ਮੈਂਨੂੰ ਬਹੁਤ ਪੰਸਦ ਆਈ ਉਸ ਕਿਤਾਬ ਵਿਚੋ।
ਇਸ਼ਕ ਹੱਡਾਂ ਵਿਚ ਰੱਚਦਾ ਜਾਵੇਂ,
ਪਾਗਲ, ਝੱਲਾ ਮੈਂਨੂੰ ਕਰਦਾ ਜਾਵੇਂ,
ਮਾਹੀ, ਮਾਹੀ ਕਰਦੇ ਦਿਨ ਲੰਘ ਗਏ ,
ਹੁਣ ਸੂਰਜ ਵਾਂਗੂ ਦਿਨ ਢੱਲਦਾ ਜਾਵੇਂ,
ਛਾਂ, ਰੁੱਖਾਂ ਦੀ ਛਾਂਵੇ ਬਹਿਕੇ,
ਮਾਹੀ ਨਾਲ ਗੱਲਾਂ ਕਰਦਾ ਜਾਵੇਂ,
ਇਸ਼ਕ ਹੱਡਾਂ ਵਿਚ ਰੱਚਦਾ ਜਾਵੇਂ…….
ਕਾਗ਼ਜ਼ ਵਿਚ ਲਿਖ ਜ਼ਿੰਦਗੀ ਆਪਣੀ,
ਮੁਹੱਬਤ ਦਾ ਰਸਤਾ, ਲੱਭਦਾ ਜਾਵੇਂ,
ਚੰਨ, ਤਾਰਿਆਂ ਨਾਲ ਪ੍ਰੀਤਾਂ ਪਾਕੇ,
ਮਾਹੀ ਦਾ ਭੱਲਾ ਫੜਦਾ ਜਾਵੇਂ,
ਦੀਵਾਨਾ ਹੋਇਆ, ਜਾਂ ਮੈਂ ਸ਼ਾਇਰ,
ਖੁਦ ਨਾਲ ਗੱਲਾਂ ਕਰਦਾ ਜਾਵੇਂ,
ਇਸ਼ਕ ਹੱਡਾਂ ਵਿਚ ਰੱਚਦਾ ਜਾਵੇਂ……….
ਬੀਜ਼ ਬੀਜੇ ਜਦੋੰ ਦੇ ਕਿਤਾਬਾਂ ਵਿਚ,
ਕਵਿਤਾਵਾਂ ਦਾ ਬੂਟਾ ਵੱਧ ਦਾ ਜਾਵੇਂ,
ਸਮੁੰਦਰਾਂ ਨੂੰ ਕਰ ਕੁਝ ਸਵਾਲ ਆਪਣੇ ,
ਮਾਹੀ ਸਵਾਲਾਂ ਵਿਚ ਬੱਝਦਾ ਜਾਵੇਂ,
ਕਲਮ ਬਣ ਗਈ, ਹੀਰ ਮੇਰੀ ,
ਮਾਹੀ ਬਣ ਵਾਰਿਸ, ਲਿਖਦਾ ਜਾਵੇਂ,
ਇਸ਼ਕ ਹੱਡਾਂ ਵਿਚ ਰੱਚਦਾ ਜਾਵੇਂ……
ਵਾਅ! ਮਾਹੀ ਯਾਰ ਤੂੰ ਕਿੰਨਾ ਵਧੀਆ ਲਿਖਦਾ ਹੈਂ ਯਾਰ। ਮੇਰੇ ਏਨਾਂ ਆਖਣ ਤੇ ਉਹ ਇਕ ਦਮ ਮੇਰੇ ਵੱਲ ਆਇਆ। ਤੇ ਮੇਰੇ ਹੱਥੋਂ ਕਿਤਾਬ ਖੋਹ ਕੇ, (ਔਖੀਆਂ ਨਜ਼ਰਾਂ ਨਾਲ ਮੇਰੇ ਵੱਲ ਦੇਖਕੇ ਬੋਲਿਆ) । ਦੁਬਾਰਾ ਮੇਰੀ ਕਿਤਾਬ ਨੂੰ ਹੱਥ ਨਾ ਲਾਇਓ ਵੀਰੇ। ਏਨਾਂ ਆਖ ਫਿਰ ਆਪਣੀ ਜਗ੍ਹਾ ਤੇ ਜਾਕੇ ਬੈਠ ਗਿਆ। ਮੈਂ ਚੁੱਪ – ਚਾਪ ਉਸਦੇ ਰੂਮ ਵਿਚ ਬੈਠਾ ਰਿਹਾ। ਕੁਝ ਦੇਰ ਬਾਅਦ ਮਾਸੀ – ਮਾਸੜ ਜੀ ਵੀ, ਆ ਗਏ।
ਮਾਸੀ ਜੀ ਨੇ ਰਾਤ ਦਾ ਖਾਣਾ ਤਿਆਰ ਕੀਤਾ। ਖਾਣਾ ਖਾਣ ਤੋਂ ਬਾਅਦ ਅਸੀਂ ਸਾਰੇ ਆਰਾਮ ਨਾਲ ਸੌਂ ਗਏ।
ਅਗਲੀ ਸਵੇਰ…..
ਮੈਂ ਸਵੇਰੇ ਉਠਿਆ ਸੈੰਟਰ ਲਈ ਤਿਆਰ ਹੋਇਆ।
ਅੱਜ ਸੈਂਟਰ ਵਿਚ ਮੇਰਾ ਪਹਿਲਾਂ ਦਿਨ ਸੀ। ਮੇਰੀ ਬੋਲ- ਬਾਣੀ ਚੰਗੀ ਹੋਣ ਕਰਕੇ। ਸਾਰੇ ਮੇਰੇ ਕਾਫੀ ਚੰਗੇ ਦੋਸਤ ਬਣ ਗਏ।
ਏਦਾਂ ਹੀ ਘਰ ਤੋਂ ਸੈਂਟਰ, ਸੈਂਟਰ ਤੋਂ ਘਰ। ਪੜ੍ਹਾਈ ਵਲ ਧਿਆਨ ਦੇਂਦੇ ਤੇ ਦੋਸਤਾਂ ਨਾਲ ਵਖਤ ਗੁਜ਼ਰਦੇ ਕਦੋੰ ਤਿੰਨ ਮਹੀਨੇ ਲੰਘ ਗਏ। ਪਤਾ ਹੀ ਨਾ ਚੱਲਿਆ। ਉਹਨਾਂ ਦੋਸਤਾਂ ਵਿਚ ਇਕ ਮੇਰੀ ਖਾਸ ਦੋਸਤ ਵੀ ਸੀ। ਜਿਸਦਾ ਨਾਮ ਹਨੀ ਸੀ। ਹਨੀ ਬਹੁਤ ਚੰਗੀ ਕੁੜੀ ਸੀ।
ਸਾਡੀ ਬਹੁਤ ਬਣਦੀ ਸੀ। ਇਕ – ਦੂਜੇ ਨਾਲ, ਅਸੀਂ ਕਈ ਵਾਰ ਸਮਾਂ ਕੱਢਕੇ ਬਜਾਰ ਵੀ ਘੁੰਮਣ ਜਾਂਦੇ ਸੀ। ਅਸੀਂ ਦੋਨੋਂ ਬਹੁਤ ਖੁਸ਼ ਰਹਿੰਦੇ।
ਹੁਣ ਪਤਾ ਨਹੀਂ ਕਿਉਂ…..? ਮੈਂਨੂੰ ਹਨੀ ਮੇਰੀ ਹੀ ਜ਼ਿੰਦਗੀ ਦਾ ਹਿੱਸਾ ਲੱਗਣ ਲੱਗ ਗਈ ਸੀ। ਇਕ ਦਿਨ ਅਸੀਂ ਬਜਾਰ ਵਿਚ ਖੱੜਕੇ ਗੋਲ – ਗੱਪੇ ਖਾਂਦੇ ਪਏ ਸੀ। ਹਨੀ ਨੂੰ ਗੋਲ-ਗੱਪੇ ਬਹੁਤ ਪੰਸਦ ਸੀ। ਮੇਰੀਆਂ ਅੱਖਾਂ ਦੇ ਸਾਹਮਣੇ ਹਨੀ ਜਦੋਂ ਗੋਲ – ਗੱਪਾ ਮੂੰਹ ਵਿਚ ਪਾਉਂਦੀ ਸੀ। ਤੇ ਉਸਦਾ ਮੂੰਹ ਫੁੱਲ ਜਾਂਦਾ ਸੀ। ਜੋ ਦੇਖਕੇ ਮੈਂ ਬਹੁਤ ਹੱਸਦਾ ਹੁੰਦਾ ਸੀ। ਅਚਾਨਕ ਮੇਰੇ ਕੰਨਾਂ ਵਿਚ ਕਿਸੇ ਦੀ ਆਵਾਜ਼ ਪਈ। ਸ਼ਾਇਦ ਕੋਈ ਮੇਰਾ ਨਾਮ ਲੈਕੇ ਮੈਂਨੂੰ ਬੁਲਾ ਰਿਹਾ ਸੀ। ਮੈ ਪਿੱਛੇ ਮੁੜਕੇ ਦੇਖਿਆ। ਤੇ ਇਹ ਆਵਾਜ਼ ਮਾਹੀ ਦੇ ਰਿਹਾ ਸੀ। ਆਵਾਜ਼ ਦੇਂਦਾ – ਦੇਂਦਾ ਉਹ ਮੇਰੇ ਕੋਲ ਆ ਗਿਆ। ਤੇ ਮੈਂਨੂੰ ਜਾਫੀ ਪਾਕੇ ਮਿਲਿਆ। ਤੇ ਹਨੀ ਨੂੰ ਵੀ ਸਤਿ ਸ਼੍ਰੀ ਅਕਾਲ ਬੁਲਾਈ। ਅੱਜ ਮਾਹੀ ਮੈਂਨੂੰ ਬਹੁਤ ਖੁਸ਼ ਨਜ਼ਰ ਆ ਰਿਹਾ ਸੀ। ਮੈਂ ਉਸ ਨੂੰ ਪੁੱਛਿਆ ਤੂੰ ਏਥੇ ਕਿ ਕਰਦਾ ਪਇਆਂ ਹੈ ਮਾਹੀ। ਉਹ ਕਹਿੰਦਾ।
“ਵੀਰੇ ਮੈਂ ਕੁਝ ਕਿਤਾਬਾਂ ਖ੍ਰੀਦਣ ਆਇਆ ਸੀ।”
ਮੈਂ ਮਾਹੀ ਬਾਰੇ ਹਨੀ ਨੂੰ ਦੱਸਿਆ ਕਿ, ਇਹ ਮੇਰੀ ਮਾਸੀ ਦਾ ਬੇਟਾ ਹੈ। ਸੋਹਣਾ ਹੈ ਨਾ…. । ਇਹਨੂੰ ਕਵਿਤਾਵਾਂ ਲਿਖਣ ਦਾ ਬਹੁਤ ਸ਼ੌਂਕ ਹੈ। ਹਨੀ ਇਹ ਬਹੁਤ ਵਧੀਆ ਲਿਖਦਾ ਹੈ ਮੇਰਾ ਛੋਟਾ ਵੀਰ ।
ਮੇਰੇ ਏਨਾਂ ਦੱਸਣ ਤੇ ਹਨੀ, ਮਾਹੀ ਨੂੰ ਕਹਿਣ ਲੱਗੀ।
” ਕੁਝ ਸਾਡੇ ਲਈ ਵੀ ਲਿਖਦੋ ਛੋਟੇ ਸ਼ਾਇਰ ਸਾਬ। ”
ਹਨੀ ਦੇ ਏਨਾਂ ਆਖਣ ‘ਤੇ ਮਾਹੀ ਸ਼ਰਮਾਉਦਾ ਹੋਇਆ ਬੋਲਿਆ “ਚੰਗਾ ਵੀਰੇ ਆਪਾਂ ਘਰ ਮਿਲਦੇ ਵਾ।”
ਏਨਾਂ ਆਖ ਭੱਜ – ਨਿਕਲਿਆ। ਤੇ ਅਸੀਂ ਦੋਨੋਂ ਹੱਸਣ ਲੱਗ ਗਏ।
ਪਰ ਇਕ ਗੱਲ ਦਾ ਮੇਰੇ ਉਤੇ ਬਹੁਤ ਅਸਰ ਹੋਇਆ। ਕਿ ਮਾਹੀ ਅੱਜ ਏਨਾਂ ਖੁਸ਼ ਕਿਵੇਂ ਹੈ। ਪਹਿਲਾਂ ਤਾਂ ਕਦੀ ਮੈਂ ਇਸਨੂੰ ਏਨਾ ਖੁਸ਼ ਦੇਖਿਆ ਨਹੀਂ । ਚਲੋ ਰੱਬ ਸੁੱਖ ਹੀ ਰੱਖੇ, ਮੈਂ ਹਨੀ ਨੂੰ ਉਸਦੇ ਘਰ ਛੱਡਕੇ ਵਾਪਿਸ ਆਪਣੇ ਘਰ ਆ ਗਿਆ। ਘਰ ਆਉੰਦੇ ਸਾਰ ਮੈਂ ਪਹਿਲਾਂ ਮਾਹੀ ਦੇ ਰੂਮ ਵਿਚ ਗਿਆ।
ਅੱਜ ਮੈਂ ਮਾਹੀ ਨੂੰ ਨਹੀਂ ਸਗੋਂ ਉਸਨੇ ਮੈਂਨੂੰ ਪੁੱਛਿਆ।
“ਕਿਵੇਂ ਵੀਰੇ ਖਾ ਆਏਂ ਫਿਰ ਗੋਲ – ਗੱਪੇ।”
ਏਨਾਂ ਆਖ ਉੱਚੀ – ਉੱਚੀ ਹੱਸਣ ਲੱਗਾ।
ਮਾਸੀ ਬੋਲਣ ਲੱਗੇ। ਕਿ ਗੱਲ ਅੱਜ ਦੋਨੋਂ ਭਰਾ ਬੜੇ ਖੁਸ਼ ਨਜ਼ਰ ਆ ਰਹੇ ਹੋ ਚਲੋ ਚੰਗਾ ਹੋਇਆ ਤੁਹਾਡੀ ਭਰਾਵਾਂ ਦੀ ਦੋਸਤੀ ਹੋਗਈ। ਸ਼ੁਕਰ ਹੈ ਮਾਹੀ ਵੀ ਹੱਸਣ ਲੱਗਾ। ਏਨਾਂ ਆਖ ਮਾਸੀ ਨੇ ਮੈਂਨੂੰ ਪਾਣੀ ਦਾ ਗਿਲਾਸ ਦਿੱਤਾ।
ਮੈਂ ਕਿਹਾ, ਬਸ ਮਾਸੀ ਜੀ ਏਦਾਂ ਹੀ ਆਂ ਫਿਰ ਮੈਂ ਕਿਹਾ ਸੀ ਨਾ, ਕਿ ਮੈਂ ਮਾਹੀ ਨਾਲ ਦੋਸਤੀ ਕਰ ਲਵਾਂਗਾ ।
ਮੇਰੀ ਏਨੀ ਗੱਲ ਸੁਣਕੇ ਮਾਸੀ ਖੁਸ਼ ਹੋਕੇ ਗਿਲਾਸ ਲੈਕੇ ਰੂਮ ਤੋਂ ਬਾਹਰ ਚਲੀ ਗਈ।
ਫਿਰ ਮੈਂਨੂੰ ਮਾਹੀ ਕਹਿਣ ਲੱਗਾ।
“ਵੀਰੇ ਤੇਰੀ ਦੋਸਤ ਬਹੁਤ ਸੋਹਣੀ ਸੀ। ਦੋਸਤ ਹੀ ਹੈ, ਜਾਂ ਫਿਰ ਅੱਗੇ ਵੀ ਗੱਲ ਜਾਏਗੀ।”
ਮਾਹੀ ਦੇ ਏਨਾਂ ਕਹਿਣ, ਤੇ ਮੈਂ ਉਸਨੂੰ ਆਪਣੇ ਦਿਲ ਦਾ ਹਾਲ ਦੱਸ ਦਿੱਤਾ। ਕਿ ਹਲੇ ਤਾਂ ਦੋਸਤ ਹੀ ਹਾਂ ਮਾਹੀ। ਪਰ ਮੇਰਾ ਦਿਲ ਹਨੀ ਲਈ ਬਹੁਤ ਕੁਝ ਮਹਿਸੂਸ ਕਰਦਾ ਹੈ। ਮੇਰੀ ਏਨੀ ਗੱਲ ਸੁਣਕੇ, ਫਿਰ ਮਾਹੀ ਨੇ ਕਿਹਾ।
“ਜੇ ਇਹ ਗੱਲ ਹੈ ਤਾਂ, ਦੇਰ ਨਾ ਕਰੋ ਹਨੀ ਨੂੰ ਆਪਣੇ ਦਿਲ ਦਾ ਹਾਲ ਦੱਸ ਦਿਓ। ”
ਮਾਹੀ ਦੇ ਏਦਾਂ ਕਹਿਣ ਤੇ ਮੈਂ ਸੋਚ ਲਿਆ। ਕਿ ਕੱਲ ਨੂੰ ਹਨੀ ਨੂੰ ਆਪਣੇ ਦਿਲ ਦਾ ਹਾਲ ਦੱਸ ਹੀ ਦੇਵਾਂਗਾ।
ਅਗਲੇ ਦਿਨ….
ਸੈਂਟਰ ਤੋਂ ਬਾਅਦ, ਮੈਂ ਹਨੀ ਨੂੰ ਇਕ ਕੌਫੀ ਸ਼ੌਪ ਤੇ ਲੈ ਗਿਆ। ਕੌਫੀ ਪੀਂਦੇ ਮੈਂ ਉਸਨੂੰ ਆਪਣੇ ਪਿਆਰ ਦਾ ਇਜ਼ਹਾਰ ਕਰ ਦਿੱਤਾ। ਮੇਰੇ ਪਿਆਰ ਦੇ ਕੁਝ ਲਫਜ਼ ਸੁਣਕੇ ਹਨੀ ਹੈਰਾਨ ਹੋ ਗਈ। ਤੇ ਕਹਿਣ ਲੱਗੀ।
“ਸ਼ਿਵੇ ਇਹ ਇੰਪੌਸੀਬਲ (impossible) ਹੈ।”
ਮੈਂ ਉਸਦੀ ਇਹ ਗੱਲ ਸੁਣਕੇ ਪ੍ਰੇਸ਼ਾਨ ਹੋ ਗਿਆ।
“ਪਰ ਹਨੀ ਕਿਊੰ ? ਅਸੀਂ ਦੋਨੋਂ ਇਕ ਦੂਜੇ ਨੂੰ ਸਮਾਂ ਦੇਂਦੇ ਵਾ, ਇਕ ਦੂਜੇ ਨੂੰ ਸਮਝ ਦੇ ਵਾ। ਫਿਰ ਕੀ ਪ੍ਰੇਸ਼ਾਨੀ ਹੈ।”
ਫਿਰ ਅੱਗੋ ਜੋ ਹਨੀ ਨੇ ਜਵਾਬ ਦਿੱਤਾ। ਉਹ ਸੁਣਕੇ ਮੇਰੀਆਂ ਅੱਖਾਂ ਵਿਚ ਅੱਥਰੂ ਆ ਗਏ।
ਉਸਨੇ ਕਿਹਾ, “ਕਿ ਅਸੀਂ ਸਿਰਫ ਦੋਸਤ ਹਾਂ, ਮੈਂ ਕਦੀ ਸ਼ਿਵੇ ਤੈਨੂੰ ਇਸਤੋਂ ਅੱਗੇ ਕੁਝ ਸਮਝਿਆ ਹੀ ਨਹੀਂ ਹੈ। ਨਾਲੇ ਮੇਰੀ ਮੰਗਣੀ ਹੋ ਚੁਕੀ ਹੈ। ਮੇਰਾ ਹੋਣ ਵਾਲਾ ਪਤੀ ( ਭਾਰਤੀ – ਸੈਨਾ) ਵਿਚ ਸਿਪਾਹੀ ਹੈ। ਮੇਰੇ ਕੌਰਸ ਪੂਰਾ ਕਰਨ ਤੋਂ ਬਾਅਦ, ਜਦੋਂ ਉਹ ਛੋਟੀ ਆਏ ਤੇ ਅਸੀਂ ਵਿਆਹ ਕਰਵਾ ਲੇਣਾਂ ਹੈ। ਦੇਖ ਪਲੀਜ਼ ਮੈਂਨੂੰ ਗ਼ਲਤ ਨਾ ਸਮਝੀ, ਕਿ ਇਕ ਕੁੜੀ – ਮੁੰਡਾ ਦੋਸਤ ਨਹੀਂ ਹੋ ਸਕਦੇ।
ਮੈਂ ਸਿਰਫ ਤੈਨੂੰ ਆਪਣਾ ਚੰਗਾ ਦੋਸਤ ਹੀ ਸਮਝਿਆ ਹੈ ਹੋਰ ਕੁਝ ਨਹੀਂ ਸ਼ਿਵੇ ।”
ਉਸਦੀਆਂ ਇਹ ਗੱਲਾਂ ਸੁਣਕੇ ਮੈਂਨੂੰ ਉਸ ਵਿਚ ਸੱਚਾਈ ਨਜ਼ਰ ਆਈ। ਮੈਂ ਆਪਣੇ ਅੱਥਰੂ ਸਾਫ ਕੀਤੇ, ਤੇ ਮੁਸਕਰਾਹਟ ਵਿਚ ਕਿਹਾ।
” ਇਕ ਮੁੰਡਾ ਕੁੜੀ ਦੋਸਤ ਹੋ ਸਕਦੇ ਹੈ, ਪਰ ਮੈਂ ਕਿਸੇ ਦੀ ਮੰਗੇਤਰ ਦਾ ਦੋਸਤ ਨਹੀਂ ਬਣ ਸਕਦਾ।”
ਏਨਾਂ ਆਖ ਮੈਂ ਘਰ ਆ ਗਿਆ।
ਤੇ ਮਾਹੀ ਦੇ ਰੂਮ ਵਿਚ ਜਾ ਬੈਠਾ, ਮਾਹੀ ਮੇਰਾ ਉਦਾਸ ਚਿਹਰਾ ਦੇਖਕੇ ਸਮਝ ਚੁਕਾ ਸੀ। ਮਾਹੀ ਮੇਰੇ ਮੋਡੇ ਤੇ ਹੱਥ ਰੱਖਕੇ ਬੋਲਿਆ।
“ਕੋਈ ਨਾ ਵੀਰੇ ਇਹ ਇਸ਼ਕ ਏਦਾਂ ਹੀ ਗ਼ਮ ਦੇਂਦਾ ਹੈ। ਮੈਂ ਤੁਹਾਡਾ ਦੁੱਖ ਸਮਝ ਸਕਦਾ ਹਾਂ।”
ਫਿਰ ਮਾਹੀ ਨੇ, ਮੈਂਨੂੰ ਆਪਣੇ ਬਾਰੇ ਦੱਸਣਾ ਸ਼ੁਰੂ ਕੀਤਾ।
” ਵੀਰੇ ਮੈਂ ਵੀ ਕਿਸੇ ਨੂੰ ਬਹੁਤ ਪਿਆਰ ਕਰਦਾ ਸੀ। ਪਿਹਲੀ ਵਾਰ ਉਸਨੂੰ ਬਜਾਰ ਵਿੱਚ ਦੇਖਿਆ ਸੀ। ਉਸਦਾ ਚਿਹਰਾ ਮੇਰੀਆਂ ਅੱਖਾਂ ਤੇ ਏਦਾਂ ਛੱਪ ਗਇਆ। ਜਿਵੇਂ ਕੱਚ ਵਰਗੀ ਕੂਲੀ ਨਾਰ ਦੇ ਘੁੱਟ ਤੇ ਕਿਸੇ ਮਦਰ ਦੀਆਂ ਮੋਟੀਆਂ ਉਂਗਲਾਂ ਦੇ ਨਿਸ਼ਾਨ। ਫਿਰ ਉਹ ਮੈਂਨੂੰ ਹਰ ਸ਼ਾਮ ਨੂੰ ਬਜਾਰ ਵਿਚ ਦਿਖਣ ਲੱਗੀ। ਏਦਾਂ ਉਸਨੂੰ ਚੋਰੀ – ਚੋਰੀ ਦੇਖ ਦੇ ਕਾਫੀ ਮਹੀਨੇ ਲੰਘ ਗਏ। ਉਸਨੂੰ ਵੀ ਮੇਰੇ ਬਾਰੇ ਪਤਾ ਲੱਗ ਚੁੱਕਾ ਸੀ। ਕਿ ਮੈਂ ਉਸਨੂੰ ਪੰਸਦ ਕਰਦਾ ਹਾਂ। ਪਰ ਮੈਂ ਕਦੀ ਉਸਨੂੰ ਬੋਲਕੇ ਨਹੀਂ ਦੱਸਿਆ ਸੀ। ਇਕ ਦਿਨ ਮੈਂ ਫੈਸਲਾ ਕੀਤਾ। ਕਿ ਮੈਂਨੂੰ ਆਪਣੇ ਦਿਲ ਦਾ ਹਾਲ ਦੱਸਣਾ ਚਾਹੀਦਾ ਹੈ। ਉਸਦਾ ਉੱਚਾ – ਲੰਮਾ ਕੱਦ ਤੇ ਉਸਦੀਆਂ ਸ਼ਰਬਤੀ ਅੱਖੀਆਂ ਤੇ ਗੋਰੇ ਚਿੱਟੇ ਰੰਗ ਨੇ ਮੈਂਨੂੰ ਸਾਰੀ ਰਾਤ ਨਾ ਸਾਉੰਣ ਦੇਣਾ । ਅਗਲੀ ਸਵੇਰ ਨੂੰ ਮੈਂ ਉਸਨੂੰ ਆਪਣੇ ਪਿਆਰ ਦਾ ਇਜ਼ਹਾਰ ਕਰਨਾ ਸੀ। ਪਰ ਸਵੇਰ ਹੁੰਦੇ ਹੀ, ਇਕ ਮੰਹੂਸ ਖਬਰ ਮੇਰੇ ਕੰਨਾਂ ਵਿਚ ਆ ਪਈ। ਮੇਰੇ ਹੀ ਕਿਸੇ ਦੋਸਤ ਨੇ ਮੈਂਨੂੰ ਦੱਸਿਆ ਕਿ ਜਿਸ ਕੁੜੀ ਨੂੰ, ਤੂੰ ਦਿਲ ਹੀ ਦਿਲ ਵਿਚ ਮੁਹੱਬਤ ਕਰਦਾ ਹੈਂ। ਉਸਦਾ ਕਾਰ ਐਕਸੀਡੈਂਟ ਹੋ ਗਿਆ ਹੈ। ਤੇ ਉਸਦੀ ਕਾਰ ਐਕਸੀਡੈਂਟ ਵਿੱਚ ਮੌਤ ਹੋ ਗਈ ਹੈ। ਆ ਦੇਖ ਅਖਬਾਰ ਵਿਚ ਖਬਰ ਵੀ ਛਪੀ ਹੈ। ਤੇ ਉਸਦੀ ਤਸਵੀਰ ਵੀ। ਉਸ ਅਖ਼ਬਾਰ ਵਿਚ ਉਸਦੀ ਮਰਨ ਦੀ ਖਬਰ ਸੁਣਕੇ, ‘ਤੇ ਤਸਵੀਰ ਦੇਖ ਮੇਰੇ ਪੈਰਾਂ ਹੇਠੋਂ ਜਮੀਨ ਨਿਕਲ ਗਈ। ਤੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ