“ਮਹਿਕ ਨੀ ਆਈ।” ਮੈਂ ਸ਼ਗੁਣ ਇਕੱਲੀ ਨੂੰ ਆਈ ਵੇਖਕੇ ਪੁੱਛਿਆ।
“ਸਾਡੀ ਕਾਟ ਹੋਗੀ।” ਸ਼ਗੁਣ ਨੇ ਭੋਲੇਪਨ ਵਿੱਚ ਜਬਾਬ ਦਿੱਤਾ।
“ਕਿਓੰ।” ਮੈਂ ਆਦਤਨ ਪੁੱਛਿਆ।
“ਅੰਕਲ ਜਦੋ ਸਾਡੇ ਵਿੱਚ ਕੋਈ ਤੀਜਾ ਆ ਜਾਂਦਾ ਹੈ ਤਾਂ ਸਾਡੀ ਕਾਟ ਹੋ ਜਾਂਦੀ ਹੈ।” ਉਸ ਦੀਆਂ ਅੱਖਾਂ ਵਿੱਚ ਨਰਮੀ ਸੀ ਤੇ ਦੁੱਖ ਜਿਹਾ ਵੀ।
ਮਹਿਕ ਤੇ ਸ਼ਗੁਣ ਕੋਈ ਦਸ ਦਸ ਸਾਲ ਦੀਆਂ ਕੁੜੀਆਂ ਹਨ ਜੋ ਸਾਡੇ ਨਜ਼ਦੀਕ ਹੀ ਰਹਿੰਦੀਆਂ ਹਨ। ਭਾਵੇਂ ਉਹ ਅੱਡ ਅੱਡ ਸਕੂਲਾਂ ਵਿੱਚ ਪੜ੍ਹਦੀਆਂ ਹਨ ਪਰ ਘਰ ਨੇੜੇ ਤੇ ਹਮ ਉਮਰ ਕਰਕੇ ਸਹੇਲੀਆਂ ਹਨ। ਉਹ ਅਕਸ਼ਰ ਮੇਰੀ ਸਵਾ ਕ਼ੁ ਦੋ ਸਾਲ ਦੀ ਪੋਤੀ #ਸੌਗਾਤ ਨੂੰ ਖਿਡਾਉਣ ਸਾਡੇ ਘਰ ਆਉਂਦੀਆਂ ਹਨ। ਇਸ ਨਾਲ ਮੇਰੀ ਪੋਤੀ ਦਾ ਦਿਲ ਲੱਗਾ ਰਹਿੰਦਾ ਹੈ। ਛੋਟੀ ਉਮਰ ਦਾ ਬੱਚਾ ਵੀ ਛੋਟੇ ਬੱਚਿਆਂ ਦਾ ਸਾਥ ਭਾਲਦਾ ਹੈ। ਇਸ ਨਾਲ ਪੋਤੀ ਦਾ ਵੀ ਦਿਲ ਪਰਚਿਆ ਰਹਿੰਦਾ ਹੈ ਤੇ ਉਹਨਾਂ ਦੇ ਨਾਲ ਖੇਡਕੇ ਮੇਰੀ ਪੋਤੀ ਵੀ ਖੁਸ਼ ਰਹਿੰਦੀ ਹੈ। ਪਰ ਉਹਨਾਂ ਦੀ ਆਪਸ ਵਿੱਚ ਕਾਟ ਰਹਿੰਦੀ ਹੈ। ਫਿਰ ਉਹਨਾਂ ਦੀ ਦੋਸਤੀ ਹੋ ਜਾਂਦੀ ਹੈ। ਕਾਟ ਤੇ ਦੋਸਤੀ ਦਾ ਸਿਲਸਿਲਾ ਚਲਦਾ ਰਹਿੰਦਾ ਹੈ। ਮੈਂ ਇਸ ਨੂੰ ਬਹੁਤਾ ਸੀਰੀਅਸਲੀ ਨਹੀਂ ਲੈਂਦਾ। ਕਿਉਂਕਿ ਇਹ ਬੱਚੇ ਹਨ। ਝੱਟ ਵਿਚ ਰੁੱਸ ਜਾਂਦੇ ਹਨ ਤੇ ਝੱਟ ਹੀ ਮੰਨ ਜਾਂਦੇ ਹਨ।
ਅੱਜ ਵੀ ਸ਼ਗੁਣ ਜਦੋ ਸਾਡੇ ਘਰ ਆਈ ਤਾਂ ਆਉਂਦੀ ਹੋਈ ਮਹਿਕ ਨੂੰ ਪੁਛਕੇ ਆਈ।ਕਿ ਮੇਰੀ ਕਾਟ ਹੈ ਕਿ ਦੋਸਤੀ। ਓਹਨਾ ਦੇ ਕਾਟ ਕਹਿਣ ਤੇ ਉਹ ਇਕੱਲੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ