93 ਸਾਲਾਂ ਦੇ ਇਕ ਬਜੁਰਗ ਨੂੰ ਕੋਰੋਨਾ ਵਾਰਡ ਵਿਚੋਂ ਛੁੱਟੀ ਮਿਲ਼ੀ ਤਾਂ ਬਿੱਲ ਚੁਕਤਾ ਕਰ ਕੇ ਤੁਰਨ ਲੱਗੇ ਤੋਂ ਹਸਪਤਾਲ ਦੇ ਸਟਾਫ ਨੇ 13 ਹਜ਼ਾਰ ਰੁਪਏ ਹੋਰ ਮੰਗ ਲਏ। ਇਹ ਰਕਮ ਕਿਸੇ ਕਾਰਨ ਬਿੱਲ ਵਿਚ ਜੁੜਨੋਂ ਰਹਿ ਗਈ ਸੀ। ਪੁੱਛਣ ਤੇ ਉਹਨੂੰ ਦੱਸਿਆ ਗਿਆ ਕਿ ਇਹ ਇਕ ਦਿਨ ਦੀ ਆਕਸੀਜਨ ਦਾ ਬਿੱਲ ਹੈ। ਇਹ ਸੁਣਕੇ ਬਜ਼ੁਰਗ ਜ਼ਾਰੋ ਜ਼ਾਰ ਰੋਣ ਲੱਗ ਪਿਆ।
ਬਜੁਰਗ ਨੂੰ ਰੋਂਦਿਆਂ ਵੇਖ ਕੇ ਡਾਕਟਰ ਆਖਣ ਲੱਗਾ, “ਤੁਸੀਂ ਰੋਵੋ ਨਾ, ਜੇ ਇਹ ਰਕਮ ਨਹੀਂ ਤਾਰ ਸਕਦੇ ਤਾਂ ਰਹਿਣ ਦਿਓ।”
ਫੇਰ ਉਸ ਬਜ਼ੁਰਗ ਨੇ ਕੁਝ ਅਜਿਹਾ ਆਖ ਦਿੱਤਾ ਜਿਸਨੂੰ ਸੁਣ ਕੇ ਸਾਰਾ ਸਟਾਫ਼ ਵੀ ਰੋਣ ਲੱਗ ਪਿਆ।
ਉਸ ਨੇ ਕਿਹਾ, “ਮੈਂ ਇਸ ਬਿੱਲ ਕਰਕੇ ਨਹੀਂ ਰੋ ਰਿਹਾ, ਇਹ ਬਿੱਲ ਭਰਨਾ ਮੇਰੇ ਲਈ ਕੋਈ ਔਖਾ ਨਹੀਂ। ਇਸਨੂੰ ਮੈਂ ਅਸਾਨੀ ਨਾਲ ਭਰ ਸਕਦਾ ਹਾਂ।”
“ਮੈਂ ਤਾਂ ਇਸ ਲਈ ਰੋ ਰਿਹਾ ਹਾਂ ਕਿ ਸਾਹ ਲੈਂਦਿਆਂ ਮੈਂਨੂੰ 93 ਸਾਲ ਹੋ ਗਏ ਨੇ ਤੇ ਅੱਜ ਤੱਕ ਮੈਂ ਇਹਨਾਂ ਸਾਹਵਾਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ