“ਪੁੱਤ ਆਪਣੀ ਕੁੜੀ ਕੋਲੋਂ ਅੰਬ ਨਾ ਤੁੜਵਾ, ਆਪ ਹੀ ਹਿੰਮਤ ਕਰ।”
ਬੀਬੀ ਨੇ ਜਦੋਂ ਮੈਨੂੰ ਤੇ ਮੇਰੀ ਬੇਟੀ ਨੂੰ ਖੂਹ ਨੇੜੇ ਲੱਗੇ ਅੰਬਾਂ ਦੇ ਰੁੱਖ ਤੋਂ ਅਚਾਰ ਵਾਲੇ ਅੰਬ ਤੋੜਦੇ ਦੇਖਿਆ ਤਾਂ ਬੇਫ਼ਿਕਰੀ ਵਿੱਚ ਆ ਕੇ ਮੈਨੂੰ ਇਹੀ ਆਖਿਆ।
“ਲੈ ਬੀਬੀ, ਇਹ ਕਿਹੜਾ ਏਡਾ ਕੰਮਾਂ ਚੋਂ ਕੰਮ ਆ? ਨਿੱਕਾ ਮੋਟਾ ਕੰਮ ਨਿਆਣੇ ਕਰਦੇ ਰਹਿਣ ਤਾਂ ਚੰਗਾ ਹੁੰਦਾ।” ਮੈਂ ਵੀ ਆਪਣੇ ਹੀ ਧਿਆਨ ਵਿੱਚ ਇਹ ਜਵਾਬ ਦੇ ਦਿੱਤਾ ਸੀ।
“ਨਾ ਪੁੱਤ! ਕੱਚੇ ਅੰਬਾਂ ਦੇ ਰਸ ਦਾ ਇੱਕ ਛਿੱਟਾ ਵੀ ਮੂੰਹ ਤੇ ਪੈ ਜਾਵੇ ਤਾਂ ਨਿਸ਼ਾਨ ਬਣ ਜਾਂਦਾ ਆ। ਕੁੜੀਆਂ ਤਾਂ ਸਾਫ਼-ਸੋਹਣੀਆਂ ਹੀ ਚੰਗੀਆਂ ਲੱਗਦੀਆਂ। ਵਿਆਹਾਂ ਵੇਲੇ ਮੁੰਡਿਆਂ ਦੇ ਤੇ ਉਹਨਾਂ ਦੇ ਘਰ ਦਿਆਂ ਦੇ ਸੌ ਨਖਰੇ ਹੁੰਦੇ ਆ। ਕੁੜੀ ਦੇ ਮੂੰਹ ਤੇ ਆਹ ਨਿਸ਼ਾਨ ਆ, ਕੁੜੀ ਦਾ ਰੰਗ ਪੱਕਾ ਆ। ਮੈਨੂੰ ਯਾਦ ਆ, ਨਿੰਮੇ ਦੀ ਕੁੜੀ ਨੂੰ ਜਦ ਮੁੰਡੇ ਆਲੇ ਦੇਖਣ ਆਏ ਸੀ ਨਾ ਤਾਂ ਮੁੰਡਾ ਸਭ ਦੇ ਸਾਹਮਣੇ ਹੀ ਕਹਿੰਦਾ ਮੈਂ ਤਾਂ ਗੋਰੀ ਚਿੱਟੀ ਕੁੜੀ ਨਾਲ ਹੀ ਵਿਆਹ ਕਰਾਉਣਾ ਆ, ਆਹ ਕੁੜੀ ਨੀ ਪਸੰਦ ਮੈਨੂੰ।
ਤੈਨੂੰ ਕੀ ਪਤਾ ਪੁੱਤ? ਕੁੜੀਆਂ ਦੇ ਦਿਲਾਂ ਉੱਤੇ ਕਿੱਡੀ ਸੱਟ ਲੱਗਦੀ ਆ ਇਹੋ ਜਿਹੀਆਂ ਗੱਲਾਂ ਨਾਲ? ਆਪੇ ਤੋੜ ਪੁੱਤ ਅੰਬ।”
ਮੇਰਾ ਹੱਥ ਓਥੇ ਦਾ ਓਥੇ ਹੀ ਰੁਕਿਆ ਰਹਿ ਗਿਆ। ਦਿਮਾਗ਼ ਵਿੱਚ ਉਹਨਾਂ ਬੱਚੀਆਂ ਦਾ ਖ਼ਿਆਲ ਆਇਆ ਜਿਹਨਾਂ ਦੇ ਚਿਹਰਿਆਂ ਉੱਤੇ ਤੇਜ਼ਾਬ ਸੁੱਟੇ ਗਏ। ਮੂੰਹ-ਬੁੱਲ੍ਹ ਲੂਹ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ