ਕੱਲ੍ਹ ਮੈਂ ਆਪਣੇ ਖਰਾਬ ਮਾਇਕਰੋਵੇਵ ਨੂੰ ਠੀਕ ਕਰਾਉਣ ਵਾਲੀ ਪੋਸਟ ਪਾਈ ਸੀ। ਉਸਦਾ ਦੂਸਰਾ ਪਹਿਲੂ ਅੱਜ ਲਿਖ਼ ਰਿਹਾ ਹਾਂ। 1988 89 ਅਸੀਂ ਇਲੈਕਟ੍ਰੋਨਿਕਸ ਦੀ ਦੁਕਾਨ ਕੀਤੀ। ਓਦੋਂ ਛੋਟੇ ਚੋਦਾਂ ਇੰਚੀ ਕਾਲੇ ਚਿੱਟੇ ਟੀਵੀ ਦਾ ਜਿਆਦਾ ਚੱਲਣ ਸੀ। ਇੱਕੀ ਇੰਚੀ ਰੰਗੀਨ ਟੀਵੀ ਤਾਂ ਕੋਈ ਕੋਈ ਲੈਂਦਾ ਸੀ। ਸਾਡੀ ਦੁਕਾਨ ਦੇ ਗੁਆਂਢੀ ਜੋ ਕਪੜੇ ਦਾ ਕੰਮ ਕਰਦੇ ਸੀ ਘਰੇ ਰੰਗੀਨ ਟੀਵੀ ਲਿਆਏ। ਇੱਕ ਦਿਨ ਓਹਨਾ ਦਾ ਟੀਵੀ ਚਲਦਾ ਚੱਲਦਾ ਬੰਦ ਹੋ ਗਿਆ। ਓਹਨਾ ਦੇ ਕਹਿਣ ਤੇ ਅਸੀਂ ਆਪਣਾ ਮਕੈਨਿਕ ਆਪਣਾ ਹੀ ਮੋਟਰ ਸਾਈਕਲ ਦੇ ਕੇ ਭੇਜ ਦਿੱਤਾ। ਮਕੈਨਿਕ ਨੇ ਮੌਕੇ ਤੇ ਹੀ ਟੀਵੀ ਠੀਕ ਕਰ ਦਿੱਤਾ ਕਿਉਂਕਿ ਥੋੜਾ ਜਿਹਾ ਹੀ ਨੁਕਸ ਸੀ। ਤੇ ਲੇਬਰ ਦੇ ਪੰਜਾਹ ਰੁਪਏ ਮੰਗ ਲਏ। ਜੋ ਓਹਨਾ ਨੇ ਇਹ ਕਹਿਕੇ ਨਹੀਂ ਦਿੱਤੇ ਕਿ ਕੋਈ ਪੁਰਜਾ ਤਾਂ ਬਦਲਿਆ ਹੀ ਨਹੀਂ। ਆਉਣ ਜਾਣ ਹੀ ਕੀਤਾ ਹੈ। ਫਿਰ ਪੈਸੇ ਕਾਹਦੇ? ਓਹਨਾ ਨੂੰ ਬਥੇਰਾ ਸਮਝਾਇਆ ਕਿ ਮਕੈਨਿਕ ਆਪਣਾ ਤੇਲ ਵੀ ਫੂਕਕੇ ਗਿਆ ਸੀ । ਤੇ ਸਮਾਂ ਵੀ ਲਗਾਇਆ ਹੈ। ਬਾਕੀ ਜੇ ਤੁਸੀਂ ਟੀਵੀ ਰਿਕਸ਼ੇ ਤੇ ਰੱਖਕੇ ਦੁਕਾਨ ਤੇ ਲਿਆਉਂਦੇ ਤਾਂ ਵੀ ਤੁਹਾਡੇ ਵੀਹ ਪੰਝੀ ਰੁਪਏ ਲੱਗ ਜਾਣੇ ਸਨ। ਖੈਂਰ ਗੁਆਂਢ ਦਾ ਮਸਲਾ ਹੋਣ ਕਰਕੇ ਗੱਲ ਛੱਡ ਦਿੱਤੀ ਗਈ। ਮਹੀਨੇ ਕ਼ੁ ਬਾਅਦ ਓਹਨਾ ਦਾ ਟੀਵੀ ਫ਼ਿਰ ਖਰਾਬ ਹੋ ਗਿਆ। ਓਹਨਾ ਨੂੰ ਟੀਵੀ ਦੁਕਾਨ ਤੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
malkeet
boht vdiaaa