ਸਭ ਇੱਥੇ ਹੀ ਰਹਿ ਜਾਂਦਾ
ਟਾਲਸਟਾਏ ਦੀ ਇੱਕ ਪ੍ਰਸਿੱਧ ਕਹਾਣੀ ਹੈ। ਕਹਿੰਦੇ ਕੇਰਾਂ ਇੱਕ ਆਦਮੀ ਦੇ ਘਰ ਇੱਕ ਸੰਨਿਆਸੀ ਮਹਿਮਾਨ ਹੋਇਆ।
ਰਾਤ ਨੂੰ ਖਾਣਾ ਖਾਕੇ ਬੈਠਿਆਂ ਦਾ ਹਾਸੀ-ਮਜਾਕ ਚੱਲ ਰਿਹਾ ਸੀ, ਸੰਨਿਆਸੀ ਨੇ ਸਹਿਜ ਸੁਭਾਏ ਹੀ ਕਹਿਤਾ ਕਿ ਤੂੰ ਕੀ ਐਥੇ ਖੇਤੀ ਕਰਨ ਲੱਗਿਆਂ। ਸਾਇਬੇਰੀਆ ਜਾ ! ਜ਼ਮੀਨ ਬਹੁਤ ਸਸਤੀ ਆ ਉੱਥੇ – ਮੁਫ਼ਤ ਹੀ ਮੰਨ । ਐਥੋਂ ਬੇਚ ਕੇ ਸਾਇਬੇਰੀਆ ਚਲਾ ਜਾ, ਹਜਾਰਾਂ ਏਕੜ ਜਮੀਨ ਆਜੂ ਓਧਰ, ਫੇਰ ਐਸ਼ ਕਰੀਂ। ਉੱਥੇ ਲੋਕ ਐਨੇ ਭੋਲ਼ੇ ਨੇ ਕਿ ਸਮਝ ਲੈ ਜਮੀਨ ਮੁਫ਼ਤ ਵਾਂਗੂ ਹੀ ਦੇ ਦਿੰਦੇ ਨੇ।
ਉਸ ਆਦਮੀ ਚ ਵਾਸਨਾ ਜਗੀ। ਅਗਲੇ ਦਿਨ ਤੜਕੇ ਹੀ ਜਮੀਨ ਬੇਚ ਕੇ, ਜੁੱਲੀ-ਬਿਸਤਰਾ ਬੰਨ੍ਹ ਕੇ ਚੜ੍ਹ ਗਿਆ ਗੱਡੇ ਤੇ ਪਹੁੰਚ ਗਿਆ ਆਥਣ ਨੂੰ ਸਾਇਬੇਰੀਆ।
ਜਦ ਪਹੁੰਚਿਆ ਤਾਂ ਗੱਲ ਉਸਨੂੰ ਸੱਚੀ ਲੱਗੀ ਸੰਨਿਆਸੀ ਦੀ। ਆਦਮੀ ਨੇ ਜਾਕੇ ਕਿਹਾ ਕਿ ਮੈਂ ਐਥੇ ਜਮੀਨ ਖਰੀਦਣੀ ਚਾਹੁੰਨਾ, ਤਾਂ ਉੱਥੋਂ ਦੇ ਲੋਕਾਂ ਨੇ ਕਿਹਾ ਕਿ ਜੇਕਰ ਜਮੀਨ ਖਰੀਦਣੀ ਹੈ, ਤਾਂ ਪਹਿਲਾਂ ਤਾਂ ਆਹ ਪੈਸਿਆਂ ਦੀ ਪੋਟਲੀ ਪਾਸੇ ਰੱਖਦੇ।
ਜਮੀਨ ਖਰੀਦਣ ਦਾ ਇੱਕੋ ਉਪਾਅ ਆ ਬਸ ! ਕੱਲ ਸਵੇਰੇ ਤੁਰਪੀਂ ਐਥੋਂ, ਜਿੱਥੇ ਤੱਕ ਜਮੀਨ ਤੁਰਕੇ ਘੇਰ ਲਵੇਂ ਉਹ ਤੇਰੀ, ਬਸ ਸ਼ਰਤ ਇਹ ਆ ਕਿ ਸੂਰਜ ਡੁੱਬਣ ਤੋਂ ਪਹਿਲਾਂ ਵਾਪਸ ਆਉਣਾ ਪੈਣਾ ਜਿੱਥੋਂ ਚੱਲਿਆ ਸੀ। ਜਿੰਨੀ ਜਮੀਨ ਦਾ ਚੱਕਰ ਲੱਗਾ ਕੇ ਵਾਪਸ ਆਜੇ ਉਹ ਤੇਰੀ।
ਰਾਤ ਭਰ ਨਾ ਸੋ ਸਕਿਆ ਉਹ ਆਦਮੀ। ਤੁਸੀ ਹੁੰਦੇ ਤਾਂ ਵੀ ਸੋ ਨਾ ਸਕਦੇ, ਏਹਜੇ ਸਮੇਂ ਚ ਕੋਈ ਸੌਂਦਾ ਹੈ ਭਲਾ ? ਯੋਜਨਾਵਾਂ ਬਣਾਉਂਦਾ ਰਿਹਾ ਸਾਰੀ ਰਾਤ ਕਿ ਕਿੰਨੀ ਜਮੀਨ ਘੇਰ ਲਵਾਂ। ਸਵੇਰ ਹੁੰਦੇ ਹੀ ਭੱਜ ਲਿਆ, ਨਾਲ ਸਭ ਰੋਟੀ ਪਾਣੀ ਚੱਕ ਕੇ।
ਸੋਚਿਆ ਸੀ ਕਿ ਬਾਰਾਂ ਵਜੇ ਮੁੜ ਪਊਂ ਵਾਪਸ, ਤਾਂ ਕਿ ਸੂਰਜ ਡੁੱਬਦੇ ਡੁੱਬਦੇ ਪਹੁੰਚ ਜਾਵਾਂ ਵਾਪਸ ਪਿੰਡ। ਬਾਰਾਂ ਵੱਜ ਗਏ, ਕਿੰਨੇ ਹੀ ਮੀਲ ਚੱਲ ਚੁੱਕਿਆ ਸੀ, ਪਰ… ਵਾਸਨਾ ਦਾ ਕੋਈ ਅੰਤ ਹੈ ?
ਉਸਨੇ ਸੋਚਿਆ ਕਿ ਬਾਰਾਂ ਵੱਜ ਗਏ, ਹੁਣ ਮੁੜਨਾ ਚਾਹੀਦਾ। ਪਰ ਫੇਰ ਅਚਾਨਕ ਦਿਮਾਗ ਚ ਆਇਆ ਕਿ ਥੋੜੀ ਜਿਹੀ… ਬਸ ਥੋੜੀ ਜਿਹੀ ਜਮੀਨ ਹੋਰ ਘੇਰ ਲਵਾਂ। ਮੁੜਨ ਲੱਗੇ ਬਸ ਥੋੜਾ ਤੇਜ ਭੱਜਣਾ ਪਊ – ਐਨੀ ਕ੍ ਹੀ ਤਾਂ ਗੱਲ ਐ, ਇੱਕ ਹੀ ਦਿਨ ਦੀ ਤਾਂ ਗੱਲ ਐ !
ਉਸਨੇ ਪਾਣੀ ਵੀ ਨਾ ਪੀਤਾ, ਕਿਉਂਕਿ ਰੁਕਣਾ ਪੈਂਦਾ ਪੀਣ ਲਈ। ਇੱਕ ਦਿਨ ਦੀ ਹੀ ਤਾਂ ਗੱਲ ਐ, ਪਹੁੰਚ ਕੇ ਪੀ ਲਊ, ਫੇਰ ਸਾਰੀ ਉਮਰ ਪੀਂਦੇ ਰਹਾਂਗੇ। ਖਾਣਾ ਵੀ ਨਾ ਖਾਇਆ, ਰੋਟੀ ਪਾਣੀ ਸਭ ਰਸਤੇ ਚ...
...
ਹੀ ਸੁੱਟ ਦਿੱਤੇ, ਕਿਉਂਕਿ ਉਹਨਾਂ ਦਾ ਭਾਰ ਚੱਕਣਾ ਪੈ ਰਿਹਾ ਸੀ, ਭੱਜਿਆ ਨੀ ਸੀ ਜਾ ਰਿਹਾ ਚੰਗੀ ਤਰ੍ਹਾਂ।
ਕਰਦਾ ਕਰਦਾ ਦੋ ਵਜੇ ਵਾਪਸ ਮੁੜਿਆ, ਹੁਣ ਘਬਰਾਇਆ। ਸਾਰਾ ਜੋਰ ਲਗਾਇਆ – ਲੇਕਿਨ ਕਿੰਨਾ ਕ੍ ਭੱਜਦਾ ਸਾਰੀ ਤਾਕਤ ਖਤਮ ਹੋ ਚੁੱਕੀ ਸੀ।
ਉਹ ਪੂਰੀ ਜਾਨ ਲਗਾ ਕੇ ਦੌੜਿਆ, ਸਭ ਦਾਅ ਤੇ ਲਗਾ ਕੇ। ਸੂਰਜ ਡੁੱਬਣ ਲੱਗਿਆ। ਲੋਕ ਵੀ ਦਿਖਾਈ ਦੇਣੇ ਸ਼ੁਰੂ ਹੋਗੇ ਸੀ। ਜਿਆਦਾ ਦੂਰੀ ਨਹੀਂ ਸੀ ਰਹਿ ਗਈ।
ਪਿੰਡ ਦੇ ਲੋਕ ਖੜੇ ਸੀ, ਅਵਾਜ਼ਾਂ ਮਾਰ ਰਹੇ ਸੀ, ਉਤਸਾਹ ਵਧਾ ਰਹੇ ਸੀ। ਅਜੀਬ ਸਿੱਧੇ ਸਾਦੇ ਲੋਕ ਨੇ – ਸੋਚਣ ਲੱਗਿਆ ਮਨ ਚ – ਇਨ੍ਹਾਂ ਨੂੰ ਤਾਂ ਸੋਚਣਾ ਚਾਹੀਦਾ ਕਿ ਮੈਂ ਮਰ ਹੀ ਜਾਵਾਂ, ਇਹਨਾਂ ਨੂੰ ਧਨ ਵੀ ਮਿਲ ਜਾਵੇ ਟੇ ਜਮੀਨ ਵੀ ਨਾ ਦੇਣੀ ਪਵੇ।
ਉਸਨੇ ਇੱਕ ਲੰਬਾ ਸਾਹ ਲਿਆ – ਭੱਜਿਆ ਭੱਜਿਆ ਭੱਜਿਆ …! ਸੂਰਜ ਡੁੱਬਣ ਲੱਗਿਆ, ਡੁੱਬਦੇ ਡੁੱਬਦੇ ਆਦਮੀ ਉਹ ਡਿੱਗ ਪਿਆ ਧਰਤੀ ਤੇ। ਬਸ ਪੰਜ-ਸੱਤ ਗਜ ਦੂਰੀ ਹੀ ਬਾਕੀ ਸੀ।
ਘਸੀਟ ਘਸੀਟ ਕੇ ਓਹ ਉਸ ਰੇਖਾ ਤੱਕ ਪਹੁੰਚਿਆ ਜਿੱਥੋਂ ਭੱਜਿਆ ਸੀ। ਸੂਰਜ ਡੁੱਬ ਗਿਆ, ਤੇ ਏਧਰ ਇਹ ਆਦਮੀ ਵੀ ਮਰ ਗਿਆ।
ਪਿੰਡ ਦੇ ਸਿੱਧੇ-ਸਾਦੇ ਲੋਕ ਜਿੰਨਾ ਨੂੰ ਉਹ ਸਮਝਦਾ ਸੀ, ਹੱਸਣ ਲੱਗੇ – ਕਿ ਪਾਗਲ ਲੋਕ ਐਥੇ ਆਉਂਦੇ ਹੀ ਰਹਿੰਦੇ ਨੇ। ਇਹ ਕੋਈ ਪਹਿਲੀ ਘਟਨਾ ਨਹੀਂ ਸੀ, ਅਕਸਰ ਲੋਕ ਆਉਂਦੇ ਸੀ, ਤੇ ਇਸੇ ਤਰਾਂ ਮਰਦੇ ਸੀ। ਕੋਈ ਵੀ ਅੱਜ ਤੱਕ ਜਮੀਨ ਘੇਰ ਕੇ ਮਾਲਿਕ ਨਹੀਂ ਬਣ ਪਾਇਆ।
ਇਹ ਕਹਾਣੀ ਤੁਹਾਡੀ ਕਹਾਣੀ ਹੈ, ਸਭ ਦੀ ਜਿੰਦਗੀ ਦੀ ਕਹਾਣੀ ਹੈ। ਇਹੀ ਤਾਂ ਤੁਸੀਂ ਕਰ ਰਹੇ ਹੋਂ – ਦੌੜ ਰਹੇ ਓ ਕਿ ਸਭ ਕੁੱਝ ਪਾ ਲਈਏ – ਸਮਾਂ ਵੀ ਪੂਰਾ ਹੋਣ ਲੱਗਦਾ – ਪਰ ਸੋਚਦੇ ਹਾਂ ਕਿ ਥੋੜਾ ਹੋਰ ਦੌੜ ਲਈਏ। ਜਿਉਣ ਦਾ ਸਮਾਂ ਕਿੱਥੇ ਹੈ।
ਗਰੀਬ ਮਰ ਜਾਂਦੇ ਨੇ ਭੁੱਖੇ , ਅਮੀਰ ਮਰ ਜਾਂਦੇ ਨੇ ਭੁੱਖੇ, ਕਦੇ ਕੋਈ ਨਹੀਂ ਜੀ ਪਾਉਂਦਾ। ਜੀਉਣ ਲਈ ਥੋੜੀ ਸਮਝ ਚਾਹੀਦੀ ਆ, ਥੋੜੀ ਸਹਿਜਤਾ।
ਸਿਰਫ ਬੁੱਧ ਪੁਰਸ਼ ਜਿਉਂ ਪਾਉਂਦੇ ਨੇ। ਕਿਉਂਕਿ ਉਹ ਠਹਿਰ ਗਏ, ਕਿਉਂਕਿ ਉਹਨਾਂ ਦਾ ਚਿੱਤ ਹੁਣ ਚੰਚਲ ਨਹੀਂ। ਜਮੀਨ ਘੇਰ ਕੇ ਕਰੋਗੇ ਕੀ ? ਸਭ ਇੱਥੇ ਹੀ ਰਹਿ ਜਾਂਦਾ, ਨਾ ਕੁੱਛ ਲੈਕੇ ਆਉਂਦੇ ਹਾਂ , ਨਾ ਲੈਕੇ ਜਾਵਾਂਗੇ।
– ਓਸ਼ੋ
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Related Posts
ਸੀਰਤ ਕੈਨੇਡਾ ਵਿੱਚ ਸੁੱਖ ਨਾਲ ਬਹੁਤ ਖੁਸ਼ ਸੀ ਤੇ ਸਾਰੇ ਹੀ ਕੈਨੇਡਾ ਵਿੱਚ ਅਲੱਗ ਅਲੱਗ ਥਾਵਾਂ ਤੇ ਜਾ ਕੇ ਘੁੰਮ ਰਹੇ ਸੀ। ਮਨਵੀਰ ਹਰਮਨ ਨਾਲ ਗੱਲ ਕਰਦਾ ਹੈ ਕਿ ਮੈਂ ਚਾਹੁੰਦਾ ਹਾਂ ਕਿ ਸੀਰਤ ਦੇ ਏਥੇ ਹੁੰਦੇ ਹੁੰਦੇ ਹੀ ਮੈ ਵਿਆਹ ਕਰਵਾ ਲਵਾਂਗੇ ਜਸਰਾਜ ਤੇ ਮੰਮੀ ਪਾਪਾ ਨੂੰ ਵੀ ਏਥੇ Continue Reading »
ਅਸੀਵਿਆਂ ਵੇਲੇ ਦੀ ਪੂਰਾਣੀ ਗੱਲ ਏ.. ਬਰਾਤ ਸ੍ਰੀ ਹਰਗੋਬਿੰਦਪੁਰ ਲਾਗੋਂ ਮੇਰੇ ਨਾਨਕੇ ਪਿੰਡੋਂ ਬਟਾਲੇ ਲਾਗੇ ਛੀਨਾ ਰੇਲ ਵਾਲਾ ਆਉਣੀ ਸੀ.. ਪਿਤਾ ਜੀ ਵਿਚੋਲੇ ਸਨ..ਸੱਦਾ ਦੋਵੇਂ ਪਾਸਿਓਂ ਇੱਕੋ ਜਿੰਨਾ ਹੀ ਸੀ.. ਅੱਧਾ ਪਰਿਵਾਰ ਮੁੰਡੇ ਆਲੇ ਪਾਸਿਓਂ ਤੇ ਅੱਧਾ ਕੁੜੀ ਵਾਲੇ ਪਾਸਿਓਂ ਢੁੱਕਿਆ.. ਹਰੇ ਰੰਗ ਦੀ ਅੰਬੈਸਡਰ ਕਾਰ ਵਿਚ ਮੈਂ ਵਿਆਹ ਵਾਲੇ Continue Reading »
ਬੁਲੇਟ ਮੋਟਰਸਾਇਕਲ ਕਰਕੇ ਪਈ ਸੱਚੀ ਯਾਰੀ ਪੰਜਾਬ ਵਿੱਚ 18 ਤੋਂ 60 ਸਾਲ ਦੀ ਉਮਰ ਦੇ ਪੰਜਾਬੀਆਂ ਵਿੱਚ ਰਾਇਲ ਐਨਫ਼ੀਲਡ ਜਾਂ ਆਮ ਭਾਸ਼ਾ ਵਿੱਚ ਬੁਲੇਟ ਮੋਟਰਸਾਇਕਲ ਦੇ ਪ੍ਤੀ ਮੋਹ ਸਭ ਨੂੰ ਪਤਾ ਹੈ ਤੇ ਹੁਣ ਵਿਦੇਸ਼ਾਂ ਵਾਂਗ ਬੁਲੇਟ ਮਾਲਕਾਂ ਦੇ ਕਲੱਬ ਅਤੇ ਲੰਬੀ ਦੂਰੀ ਤੱਕ ਇਕੱਠੇ ਯਾਤਰਾ ਕਰਨ ਦਾ ਰੁਝਾਣ ਵੀ Continue Reading »
ਸੰਨ ਸਤਾਰਾਂ ਸੌ ਸੋਲਾਂ.. ਬੰਦਾ ਸਿੰਘ ਬਹਾਦੁਰ ਗੜੀ ਵਿਚੋਂ ਕੈਦ ਕਰਕੇ ਦਿੱਲੀ ਲਿਜਾਇਆ ਜਾ ਰਿਹਾ ਸੀ..ਤਲਾਸ਼ੀ ਮਗਰੋਂ ਕੁਲ 600 ਰੁਪਈਏ ਨਿੱਕਲੇ..! ਲਾਹੌਰ ਦਾ ਹਾਕਮ ਅਬਦੁਸ ਸਮੱਦ ਖਾਨ..ਟਿਚਕਰ ਕੀਤੀ ਬੰਦਾ ਸਿਹਾਂ ਖੁਦ ਨੂੰ ਪੰਜਾਬ ਦਾ ਬਾਦਸ਼ਾਹ ਅਖਵਾਉਂਦਾ ਹੁੰਦਾ ਸੀ..ਕੁਲ ਪੂੰਜੀ ਛੇ ਸੌ..ਸਿਰਫ ਛੇ ਸੌ ਰੁਪਈਆਂ ਵਾਲਾ ਬਾਦਸ਼ਾਹ..! ਅੱਗੋਂ ਗਰਜਿਆ..ਸਮੱਦ ਖਾਨ ਮੈਂ Continue Reading »
ਮੰਗਲਵਾਰ ਨੂੰ ਤੜਕੇ ਹੀ ਗੱਜਣ ਨਾਨਾ(ਮੰਮੀ ਦਾ ਚਾਚਾ)ਮੇਰੇ ਨਾਨਾ ਜੀ ਕੋਲ ਸਾਹੋ ਸਾਹ ਹੁੰਦਾ ਆਇਆ ਤੇ ਆ ਕੇ ਕਹਿਣ ਲੱਗਿਆ ਬਾਈ ਬੁੱਧੂ ਦੀ ਬਹੂ ਨੂੰ ਲੈ ਆਏ…. ਨਾਨਾ ਜੀ ਨੇ ਉਦਾਸੀ ਭਰੇ ਲਹਿਜੇ ਵਿੱਚ ਪੁੱਛਿਆ ਫੇਰ ਹੁਣ ਗੰਜਣਾ ਸੰਸਕਾਰ ਕਿੰਨੇ ਕ ਵਜੇ ਹੈ…. ਬਾਈ ਹਾਲੇ ਤਾਂ ਹੁਣੇ ਲੈ ਕੇ ਆਏ Continue Reading »
ਮਨ ਕਿਸੇ ਗੱਲੋਂ ਦੁਖੀ ਸੀ..ਸੋਚਿਆ ਦਰਬਾਰ ਸਾਹਿਬ ਮੱਥਾ ਟੇਕ ਆਵਾਂ..! ਵਾਪਿਸ ਪਰਤਦੇ ਹੋਏ ਕੀ ਵੇਖਿਆ..ਸਿਰ ਤੇ ਇੱਕ ਭਾਰੀ ਜਿਹੀ ਪੰਡ ਰੱਖੀ ਉਹ ਧਰਮ ਸਿੰਘ ਮਾਰਕੀਟ ਨਾਲ ਨਾਲ ਤੁਰੀ ਜਾ ਰਹੀ ਸੀ..! ਚੰਗੇ ਘਰੋਂ ਲੱਗਦੀ ਵੱਲ ਵੇਖ ਮਨ ਹੀ ਮਨ ਸੋਚਿਆ ਕੇ ਐਸੀ ਵੀ ਕਾਹਦੀ ਕੰਜੂਸੀ..ਰਿਕਸ਼ਾ ਹੀ ਕਰ ਲੈਂਦੀ! ਏਨੇ ਨੂੰ Continue Reading »
ਜਿਹੜੇ ਸ੍ਹਾਬ ਨਾਲ ਜਨਤਾ ਨੇ ਵਲੌਗਾਂ ਆਲੀ ਗਰਦ ਕੱਢ ਰੱਖੀ ਐ, ਇਸ ਸ੍ਹਾਬ ਨਾਲ ਆਉਣ ਆਲੇ ਟੈਮ ‘ਚ ਰਿਸ਼ਤੇ ਹੋਣ ਦਾ ਤਰੀਕਾ ਵੀ ਬਦਲੂ। ਹੁਣ ਤਾਂ ਰਿਸ਼ਤਾ ਜ਼ਮੀਨ ਤੇ ਨੌਕਰੀ ਦੇਖ ਕੇ ਹੁੰਦੈ, ਫਿਰ ਚੈਨਲ ਦੇ ਵਿਊ ਤੇ ਸਬਸਕਰਾਈਬਰ ਦੇਖ ਕੇ ਹੋਇਆ ਕਰੂ। ਫਿਰ ਰਿਸ਼ਤਿਆਂ ਦੀ ਦੱਸ ਵੀ ਐਂ ਪਿਆ Continue Reading »
ਮਿਥਲੇਸ਼ ਕੁਮਾਰ ਸ੍ਰੀਵਾਸਤਵ ਉਰਫ ਮਿਸਟਰ ਨਟਵਰਲਾਲ! ਓਹ ਠੱਗ ਜਿਸਨੇ ਤਿੰਨ ਵਾਰ ਤਾਜ ਮਹਿਲ ਵੇਚਿਆ, ਇਕ ਵਾਰ ਲਾਲ ਕਿਲਾ ਵੇਚਿਆ ਅਤੇ ਇਕ ਵਾਰ ਭਾਰਤ ਦੀ ਸੰਸਦ ਵੇਚੀ ਓਹ ਵੀ ਉਸ ਸਮੇਂ ਜਦੋਂ ਸਾਰੇ 545 ਸਾਂਸਦ ਅੰਦਰ ਹੀ ਬੈਠੇ ਸਨ। ਇਹ ਹੈ ਕਹਾਣੀ ਭਾਰਤ ਦੇ ਸਭ ਤੋਂ ਚਲਾਕ ਠੱਗ ਦੀ! ਜਿਸਨੂੰ ਉਸਦੇ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)