ਬਾਪੂ ਜਦ ਫ਼ੌਜ ਵਿੱਚੋ ਰਿਟਾਇਰ ਹੋ ਗਿਆ ਤਾਂ ਸਾਰੇ ਟੱਬਰ ਨਾਲ ਪਿੰਡ ਆ ਕੇ ਰਹਿਣ ਲੱਗ ਗਿਆ. ਮੈਂ ਜੰਮੀ ਪਲੀ ਮਹਾਰਾਸ਼ਟਰ ਸੀ ਤਾਂ ਪਿੰਡ ਨਾਲੋਂ ਜ਼ਿਆਦਾ ਮੋਹ ਉੱਥੋਂ ਦਾ ਆਉਂਦਾ ਸੀ. ਮੇਰੇ ਟੱਬਰ ਵਿੱਚ ਮੈਂ ਤੇ ਮੇਰੀ ਵੱਡੀ ਭੈਣ ਤੇ ਮਾਂ ਪਿਓ. ਹੋਰ ਹੁਣ …ਮੇਰੇ ਲਈ ਤਾਂ ਮੇਰਾ ਇਹੀ ਟੱਬਰ. ਜਦ ਅਸੀ ਪਿੰਡ ਆਏ ਤਾਂ ਅਸੀ ਕਹਿਣਾ, ਅਸੀ ਨੀ ਰਹਿਣਾ ਇੱਥੇ ਅਸੀ ਤਾਂ ਵਾਪਿਸ ਜਾਣਾ. ਸਾਡਾ ਨੀ ਲੱਗਦਾ ਜੀ ਏੱਥੇ. ਚੱਲ ਹੌਲੀ ਹੌਲੀ ਅਸੀ ਮਹੌਲ ਵਿੱਚ ਢਲ ਗਏ. ਸਮਾਂ ਬੀਤਣ ਦੇ ਨਾਲ ਨਾਲ ਪਿੰਡ ਵੀ ਪਿਆਰਾ ਲੱਗਣ ਲੱਗ ਗਿਆ.
ਪਿੰਡ ਵਿੱਚ ਮੇਰੇ ਬਾਪੂ ਦੀ ਬੜੀ ਇਜ਼ਤ ਸੀ. ਅਸੀ ਦੋਵੇ ਕੁੜੀਆਂ ਨੇ ਬਾਪੂ ਦੀ ਪੱਗ ਉਹਦੇ ਸਿਰ ਤੇ ਸਦਾ ਟਹਿਕ ਵਿੱਚ ਰੱਖੀ. ਬਾਪੂ ਨੇ ਮਾਂ ਨੂੰ ਆਖਣਾ ਕੇ ਪਿੰਡ ਵਿੱਚ ਸਾਰੇ ਕਹਿੰਦੇ ਨੇ, ਕੁੜੀਆਂ ਹੋਣ ਤਾਂ ਫੌਜੀ ਦੀਆ ਕੁੜੀਆਂ ਵਰਗੀਆਂ. ਸਮਾਂ ਲੰਗਿਆ ਮੇਰੀ ਵੱਡੀ ਭੈਣ ਦਾ ਵਿਆਹ ਹੋ ਗਿਆ. ਵਧੀਆ ਘਰ ਬਾਰ ਮਿਲ ਗਿਆ. ਮੇਰੀ ਭੈਣ ਨੇ ਜਦ ਵੀ ਆਉਣਾ ਤਾਂ ਓਹਨੇ ਕਹਿਣਾ ਮੇਰੀ ਸੱਸ ਤੇਰੇ ਵਾਰੇ ਆਖਦੀ ਆ ਕੇ ਤੂੰ ਤਾਂ ਸਾਡੇ ਟੱਬਰ ਵਿੱਚ ਰਲਦੀ ਮਿਲਦੀ ਆ. ਸਾਕ ਮੰਗਦੀ ਮੇਰੀ ਸੱਸ ਤੇਰਾ ਮੇਰੇ ਦਿਓਰ ਨੂੰ. ਮੈਂ ਓਸੇ ਵੇਲੇ ਮਾਂ ਨੂੰ ਕਹਿਣਾ ਮਾਂ ਮੈਂ ਨੀ ਕਰਾਉਣਾ ਓਸੇ ਘਰ ਵਿਆਹ. ਬਹੁਤ ਦਿਨ ਗੱਲ ਏਦਾਂ ਹੀ ਚੱਲਦੀ ਰਿਹੀ ਤੇ ਮੈਂ ਅੱਕੀ ਹੋਈ ਨੇ ਆਖ ਦਿੱਤਾ, ਮੈਂ ਨੀ ਕਰਾਉਣਾ ਉੱਥੇ ਵਿਆਹ ਇਹਦੇ ਨਾਲੋਂ ਚੰਗਾ ਮੈਨੂੰ ਖੂਹ ਵਿੱਚ ਧੱਕਾ ਦੇ ਦਵੋ. ਕਾਰਣ ਪੁੱਛਣ ਤੇ ਮੈਂ ਦੱਸ ਦਿੱਤਾ ਕੇ ਓਹਨਾ ਦੇ ਘਰ ਦੇ ਸਾਰੇ ਜੀ ਚੰਗੇ ਨੇ ਪਰ ਮੈਨੂੰ ਘਰ ਦਾ ਮਹੌਲ ਪਸੰਦ ਨੀ. ਫੇਰ ਦੁਬਾਰਾ ਕਿਸੇ ਨੇ ਮੁੜ ਇਹ ਰਿਸ਼ਤੇ ਦਾ ਜ਼ਿਕਰ ਨਾ ਕਰਿਆ.
ਮਾਂ ਨੇ ਅਕਸਰ ਪੁੱਛਣਾ ਕੇ ਚੱਲ ਪੁੱਤ ਮੈਨੂੰ ਦੱਸ ਕਿਦਾਂ ਦਾ ਰਿਸ਼ਤਾ ਲੱਭ ਕੇ ਲਿਆਵਾਂ. ਹੁਣ ਮੈਂ ਮਾਂ ਨੂੰ ਕੀ ਆਖਾ ਕੇ ਮੈਨੂੰ ਤਾਂ ਡਰ ਲੱਗਦਾ ਇਹ ਸੋਚਦੀ ਨੂੰ ਕੇ ਕੋਈ ਹਾਣ ਪਰਵਾਣ ਦਾ ਖੁੱਦ ਚੱਲ ਕੇ ਕਿਵੇਂ ਆ ਸਕਦਾ ? ਮੈਂ ਚੁੱਪ ਕਰ ਜਾਇਆ ਕਰਦੀ ਤੇ ਆਖ ਦਿੰਦੀ ਕੋਈ ਨੀ ਮਾਂ ਰੱਬ ਸੱਬ ਖੈਰ ਕਰੁ.
ਇੱਕ ਦਿਨ ਬਾਪੂ ਦੀ ਦੂਰ ਦੀ ਰਿਸ਼ਤੇਦਾਰੀ ਚੋ ਭੂਆ ਸਾਕ ਲੈ ਕੇ ਆਈ. ਮੁੰਡਾ ਪ੍ਰਦੇਸ ਤੋਂ ਸੀ. ਗੱਲ ਚਲਦੀ ਰਹੀ ਤੇ ਸੁਨੇਹਾ ਆਇਆ ਕੇ ਕੁੜੀ ਦਿਖਾ ਦੋ. ਮੁੰਡੇ ਦੇ ਮਾਂ ਬਾਪ ਮੈਨੂੰ ਦੇਖ ਕੇ ਪਸੰਦ ਕਰ ਗਏ. ਕੁੱਜ ਦਿਨ ਲੰਗੇ ਤੇ ਮੁੰਡੇ ਦੇ ਮਾਂ ਬਾਪ ਪ੍ਰਦੇਸ ਵਾਪਿਸ ਮੁੜ ਗਏ ਤੇ ਫੇਰ ਜਦ ਉਹ ਛੇ ਮਹੀਨੇ ਮਗਰੋਂ ਵਾਪਿਸ ਆਏ ਤਾਂ ਓਹਨਾ ਕਿਹਾ ਮੁੰਡਾ ਤਾਂ ਨੀ ਆ ਸਕਿਆ ਪਰ ਅਸੀ ਕੁੜੀ ਨੂੰ ਸ਼ਗਨ ਪਾ ਕੇ ਮੰਗਣਾ ਕਰ ਜਾਨੇ ਆ. ਮੇਰੇ ਘਰਦਿਆਂ ਨੂੰ ਕੋਈ ਪ੍ਰੇਸ਼ਾਨੀ ਨੀ ਸੀ ਏਸ ਵਿੱਚ. ਘਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ