ਪਤਾ ਹੀ ਨੀ ਲੱਗਾ ਕਦੋਂ ਪੱਕੀ ਸਹੇਲੀ ਨੂੰ ਦੁਸ਼ਮਣ ਮਿਥ ਉਸ ਨਾਲ ਖ਼ਾਰ ਖਾਣ ਲੱਗੀ..!
ਸ਼ਇਦ ਇਹ ਸਭ ਕੁਝ ਓਦੋ ਸ਼ੁਰੂ ਹੋਇਆ ਜਦੋਂ ਉਹ ਮੈਥੋਂ ਵਧੀਆ ਘਰ ਵਿਆਹੀ ਗਈ..ਉਸਦਾ ਘਰਵਾਲਾ ਵੀ ਮੇਰੇ ਵਾਲੇ ਨਾਲੋਂ ਕੀਤੇ ਵੱਧ ਮੂੰਹ ਮੱਥੇ ਲੱਗਦਾ ਸੀ..!
ਸ਼ੁਰੂ ਵਿਚ ਉਸ ਪ੍ਰਤੀ ਆਪਣੇ ਇਹ ਇਹਸਾਸ ਮੈਂ ਦਿੱਲ ਅੰਦਰ ਦੱਬ ਕੇ ਰੱਖਦੀ..ਪਰ ਮਗਰੋਂ ਇਹ ਸਭ ਕੁਝ ਖੁੱਲ੍ਹਮ-ਖੁੱਲ੍ਹਾ ਜਾਹਿਰ ਹੋਣ ਲੱਗਾ..!
ਹਮੇਸ਼ਾਂ ਕੋਸ਼ਿਸ਼ ਰਹਿੰਦੀ ਕੇ ਆਪਣੇ ਬਾਰੇ ਹਰ ਚੰਗੀ ਗੱਲ ਦਾ ਸਭ ਤੋਂ ਪਹਿਲਾ ਉਸਨੂੰ ਪਤਾ ਲੱਗੇ..ਅਤੇ ਹਰ ਬੁਰੀ ਚੀਜ ਉਸਤੋਂ ਲੁਕੀ ਰਹੇ..!
ਉਸਦੇ ਚੇਹਰੇ ਤੇ ਸਾੜੇ ਅਤੇ ਹੀਣ-ਭਾਵਨਾ ਵਾਲੇ ਇਹਸਾਸ ਵੇਖਣਾ ਮੇਰੀ ਜਿੰਦਗੀ ਦਾ ਇੱਕੋ ਇੱਕ ਮਕਸਦ ਬਣ ਗਿਆ ਸੀ..ਹਰ ਵੇਲੇ ਕਨਸੋਆਂ ਲੈਂਦੀ ਰਹਿੰਦੀ..ਉਸਦੇ ਬੱਚੇ ਕੀ ਕਰਦੇ ਨੇ..ਫੇਰ ਓਹਨਾ ਦਾ ਆਪਣਿਆਂ ਨਾਲ ਮੁਕਾਬਲਾ ਕਰਦੀ..!
ਪਾਰਟੀਆਂ ਤਿਥ-ਤਿਓਹਾਰਾਂ ਅਤੇ ਆਮ ਗੱਲਬਾਤ ਵਿਚ ਉਸਦੀ ਨਿੰਦਿਆਂ ਸੁਣਨੀ ਵਧੀਆ ਲੱਗਦੀ..ਇੰਝ ਲੱਗਦਾ ਮਨ ਤੋਂ ਕੋਈ ਵੱਡਾ ਬੋਝ ਉੱਤਰ ਰਿਹਾ ਹੋਵੇ..!
ਮੇਰੀ ਇਸ ਸੋਚ ਦੇ ਉਲਟ ਉਹ ਅਤੇ ਉਸਦਾ ਪਰਿਵਾਰ ਤਰੱਕੀ ਕਰ ਮੈਥੋਂ ਕਿੰਨਾ ਅੱਗੇ ਨਿੱਕਲ ਗਿਆ..!
ਫੇਰ ਸੋਚ ਏਨੀ ਨਿੱਘਰ ਗਈ ਕੇ ਅਕਸਰ ਹੀ ਖਿਆਲ ਆਉਂਦੇ ਕਾਸ਼ ਉਸ ਨੂੰ ਕੋਈ ਬਿਮਾਰੀ ਹੀ ਲੱਗ ਜਾਵੇ..ਮੈਨੂੰ ਛੋਟੇ ਹੋਣ ਦਾ ਇਹਸਾਸ ਕਰਾਉਣ ਵਾਲੀ ਨੂੰ ਹੁਣ ਮਰ ਹੀ ਜਾਣਾ ਚਾਹੀਦਾ..!
ਫੇਰ ਇੱਕ ਦਿਨ ਵਾਕਿਆ ਹੀ ਖਬਰ ਆ ਗਈ..ਉਸਨੂੰ ਕੈਂਸਰ ਸੀ..ਨਾਮੁਰਾਦ ਆਖਰੀ ਸਟੇਜ ਵਾਲਾ..!
ਫੇਰ ਜਿਸ ਦਿਨ ਉਸਦਾ ਸੰਸਕਾਰ ਸੀ ਤਾਂ ਅੰਦਰੋਂ ਅੰਦਰ ਇੱਕ ਮਿੱਠੀ ਜਿਹੀ ਤਸੱਲੀ ਅਤੇ ਅੱਖੀਆਂ ਵਿਚ ਝੂਠੇ ਹੰਜੂ ਸਨ..!
ਸ਼ੁਕਰ ਕਰਦੀ ਹੁਣ ਮੈਨੂੰ ਕੋਈ ਵੀ ਛੋਟੇ ਹੋਣ ਦਾ ਇਹਸਾਸ ਨਹੀਂ ਕਰਵਾਏਗਾ..ਜਿੰਦਗੀ ਜਿਉਣ ਦਾ ਵੀ ਵੱਖਰਾ ਸਵਾਦ ਆਵੇਗਾ..!
ਪਰ ਕੁਝ ਦਿਨਾਂ ਮਗਰੋਂ ਦਿਲ ਨੇ ਫੇਰ ਓਸੇ ਤਰਾਂ ਸੋਚਣਾ ਸ਼ੁਰੂ ਕਰ ਦਿੱਤਾ..ਚੁੱਪ ਚੁਪੀਤੇ ਹੀ ਦੋਸਤਾਂ ਦੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ