“ਸੱਚਾ ਪਿਆਰ”
ਜਨਵਰੀ ਮਹੀਨੇ ਦੀ ਗੱਲ ਹੈ ਮੈਂ ਕਲਾਸ ਵਿੱਚ ਪੜ੍ਹਾ ਰਿਹਾ ਸੀ ਤਾਂ ਸਿਰ ਤੇ ਸੋਹਣੀ ਪੱਗ ਬੰਨੀ ਇੱਕ ਸੋਹਣਾ ਸੁਨੱਖਾ ਗੱਭਰੂ ਬਾਹਰ ਦਰਵਾਜ਼ੇ ਵਿੱਚ ਆ ਕੇ ਮੁਸਕਰਾ ਕੇ ਮੈਨੂੰ ਦੇਖਕੇ ਸਤਿ ਸ੍ਰੀ ਅਕਾਲ ਬੁਲਾਉਂਦਾ ਹੈ ਤਾਂ ਬਾਹਰ ਆ ਕੇ ਦੇਖਿਆ ਤਾਂ ਨਾਲ ਉਹਦੀ ਵਹੁਟੀ ਵੀ ਨਾਲ ਸੀ ….ਨੌਜਵਾਨ ਤੇ ਉਹਦੀ ਧਰਮ ਪਤਨੀ ਬਹੁਤ ਹੀ ਮੋਹ ਨਾਲ ਮੈਨੂੰ ਮਿਲਦੇ ਨੇ …ਮੈਂ ਚਿਹਰਾ ਪਹਿਚਾਨਣ ਦੀ ਕੋਸ਼ਿਸ਼ ਕਰਦਾ ਪਰ ਨੌਜਵਾਨ ਪਹਿਚਾਣ ਵਿੱਚ ਨਹੀਂ ਆਉਂਦਾ । ਮੇਰੇ ਨਾਲ ਇਹ ਅਕਸਰ ਵਾਪਰ ਦਾ ਕਿਉਂਕਿ ਜਦੋਂ ਬੱਚੇ ਸਾਡੇ ਕੋਲ ਗਿਆਰਵੀਂ-ਬਾਰਵੀਂ ਵਿੱਚ ਪੜ੍ਹਦੇ ਹੁੰਦੇ ਹਨ ਉਦੋਂ ਬਹੁਤੇ ਅਣ ਦਾਹੜੀਏ ਹੁੰਦੇ ਹਨ ਜਾਂ ਮਾੜੀ -ਮਾੜੀ ਜਿਹੀ ਦਾਹੜੀ ਮੁੱਛ ਫੁੱਟਦੀ ਹੁੰਦੀ ….ਪਰ ਜਦੋਂ ਪੰਜ ਸੱਤ ਸਾਲ ਲੰਘ ਜਾਂਦੇ ਹਨ ਤਾਂ ਫੇਰ ਪੂਰੇ ਜਵਾਨ ਹੋ ਜਾਂਦੇ ਨੇ ਤੇ ਸ਼ਕਲਾਂ ਬਦਲ ਜਾਂਦੀਆਂ ਨੇ …ਪਛਾਣ ਨਹੀ ਆਉਂਦੇ ਫੇਰ ।
ਫੇਰ ਨੌਜਵਾਨ ਕਹਿੰਦਾ ਸਰ ….ਮੈਂ ਦਲਜੀਤ ਤੁਹਾਡਾ ਵਿਦਿਆਰਥੀ …2012 ਵਿੱਚ ਮੈਂ ਸਾਇੰਸ ਗਰੁੱਪ ਵਿੱਚ ਬਾਰਵੀਂ ਪਾਸ ਕੀਤੀ ਸੀ ….ਮੇਰਾ ਪਿੰਡ …..ਹੈ ..ਮੇਰੇ ਝੱਟ ਯਾਦ ਆ ਜਾਂਦਾ ਹੈ …ਮੈਂ ਦਲਜੀਤ ਹੱਸਕੇ ਦੇਖਦੇ ਹਾਂ ਇੱਕ ਦੂਜੇ ਵੱਲ ਨੂੰ ਤੇ ਮੈਂ ਦਲਜੀਤ ਨੂੰ ਘੁੱਟ ਕੇ ਸੀਨੇ ਨਾਲ ਲਾਉਂਦਾ ਹਾਂ ….
ਮੈਂ ਕਿਹਾ ਕਾਕਾ ਜੀ ਕਿੱਧਰ ਗਾਇਬ ਹੋ ਗਏ ਸੀ ਏਨੇ ਸਾਲਾਂ ਪਿੱਛੋਂ ਮਿਲੇ ਹੋ …ਮੈਂ ਕਿਹਾ ਮੈਨੂੰ ਇਹ ਤਾਂ ਪਤਾ ਲੱਗ ਗਿਆ ਸੀ ਕਿ ਤੂੰ ਇੰਜੀਨੀਅਰਿੰਗ ਕਰਨ ਤੋਂ ਬਾਦ ਕਨੇਡਾ ਚਲਾ ਗਿਆ …ਉਹ ਕਹਿੰਦਾ ਹਾਂ ਜੀ ਹੁਣ ਮਿਲਣ ਆਏ ਸੀ …ਸਕੂਲ ਦੇ ਗੇਟ ਅੱਗੇ ਆ ਕੇ ਦਿਲ ਕੀਤਾ ਕਿ ਅੰਦਰ ਜਾ ਕੇ ਦੇਖਾਂ ਸਾਡਾ ਸਕੂਲ ਹੁਣ ਕਿੱਦਾਂ ਦਾ …ਮੇਰਾ ਦਿਲ ਤੁਹਾਨੂੰ ਮਿਲਣ ਨੂੰ ਕਰਦਾ ਸੀ …ਮੈਂ ਅੰਦਰ ਆ ਕੇ ਪਤਾ ਕੀਤਾ ਤਾਂ ਸਾਡੇ ਵੇਲੇ ਦਾ ਬਹੁਤਾ ਸਟਾਫ਼ ਤਾਂ ਬਦਲ ਗਿਆ ਜਾਂ ਰਿਟਾਇਰ ਹੋ ਚੁੱਕਿਆ ..ਇੱਕ ਮੈਡਮ ਜੀ ਮਿਲੇ ਤੇ ਉਹਨਾਂ ਹੀ ਤੁਹਾਡੇ ਵਾਰੇ ਦੱਸਿਆਂ ….ਮੈਂ ਦਲਜੀਤ ਤੇ ਉਹਦੀ ਧਰਮ ਪਤਨੀ ਨੂੰ ਚਾਹ ਪਿਲਾ ਕੇ ਤੋਰਦਾ …ਉਹਨੇ ਮੇਰਾ ਮੋਬਾਇਲ ਨੰਬਰ ਲਿਆ ਤੇ ਮੁੜ ਮਿਲਣ ਦਾ ਵਾਅਦਾ ਕਰਕੇ ਚਲਾ ਗਿਆ ।
ਮੇਰੇ ਕੁਝ ਸਾਲ ਪਹਿਲਾਂ ਦੀ ਘਟਨਾ ਚੇਤੇ ਆ ਗਈ …ਉਦੋਂ ਦਲਜੀਤ ਬਾਰਵੀਂ ਵਿੱਚ ਪੜ੍ਹਦਾ ਸੀ …ਦਲਜੀਤ ਕਲਾਸ ਦੇ ਹੁਸ਼ਿਆਰ ਵਿਦਿਆਰਥੀਆਂ ਵਿੱਚੋਂ ਇੱਕ ਸੀ ..ਸਾਰੇ ਅਧਿਆਪਕਾਂ ਦਾ ਹੀ ਚਹੇਤਾ ਸੀ …ਅਚਾਨਕ ਦਲਜੀਤ ਦੀ ਪੜ੍ਹਾਈ ਵਿੱਚ ਰੁਚੀ ਘਟਣ ਲੱਗੀ …..ਮੈਨੂੰ ਵੀ ਮਹਿਸੂਸ ਹੋਇਆ ਕਿ ਕੋਈ ਕਾਰਨ ਹੈ ਜਿਸ ਨਾਲ ਇਸਦਾ ਧਿਆਨ ਭਟਕ ਰਿਹਾ ਹੈ ..
ਫੇਰ ਅਚਾਨਕ ਇੱਕ ਦਿਨ ਦਲਜੀਤ ਨੇ ਸਕੂਲ ਆਉਣਾ ਬੰਦ ਕਰ ਦਿੱਤਾ …ਜਦੋਂ ਕੁਝ ਦਿਨ ਬਾਦ ਮੈਂ ਪੁੱਛਿਆ ਕਿ ਉਹ ਸਕੂਲ ਕਿਉਂ ਨਹੀ ਆਉਂਦਾ ਤਾਂ ਉਹਦੇ ਨਾਲ ਦੇ ਹੱਸ ਕੇ ਜਿਹੇ ਚੁੱਪ ਕਰ ਗਏ …. 10-15 ਦਿਨ ਲੰਘ ਗਏ ਤਾਂ ਮੈਂ ਉਹਦੇ ਨਾਲ ਦੇ ਇੱਕ ਮਿੱਤਰ ਨੂੰ ਪੁੱਛਿਆ ਕਿ ਸਹੀ ਸਹੀ ਦੱਸ ਗੱਲ ਕੀ ਹੋਈ ਹੈ ….ਤਾਂ ਉਹਨੇ ਡਰਦੇ ਡਰਦੇ ਜਿਹੇ ਨੇ ਦੱਸਿਆ ਕਿ ਸਰ …ਸਾਡੀ ਕਲਾਸ ਵਿੱਚ ਇੱਕ ਕੁੜੀ ਹੈ ਰਮਨਦੀਪ ….ਦਲਜੀਤ ਉਸ ਨੂੰ ਪਸੰਦ ਕਰਦਾ ਸੀ …ਉਹ ਵੀ ਦਲਜੀਤ ਨਾਲ ਬਹੁਤ ਗੱਲਾਂ ਕਰਦੀ ਰਹਿੰਦੀ ਸੀ ਪਰ ਹੁਣ ਦਲਜੀਤ ਨੇ ਜਦੋਂ ਉਹਨੂੰ ਪ੍ਰਪੋਜ ਕੀਤਾ ਤਾਂ ਉਹਨੇ ਮਨਾਂ ਕਰ ਦਿੱਤਾ ਤਾਂ ਕਰਕੇ ਦਲਜੀਤ ਸਕੂਲ ਨਹੀ ਆਉਂਦਾ ….
ਦਲਜੀਤ ਦਾ ਪਿੰਡ ਮੇਰੇ ਪਿੰਡ ਤੋਂ ਨੇੜੇ ਹੀ ਸੀ ਚਾਰ-ਪੰਜ ਕਿਲੋਮੀਟਰ ਦੂਰ ..ਮੈਂ ਉਸੇ ਦਿਨ ਸ਼ਾਮ ਨੂੰ ਦਲਜੀਤ ਦੇ ਪਿੰਡ ਪਹੁੰਚ ਗਿਆ … ਦਲਜੀਤ ਆਮ ਕਿਸਾਨੀ ਪਰਿਵਾਰ ਦਾ ਲੜਕਾ ਸੀ ..ਤਿੰਨ ਚਾਰ ਏਕੜ ਜ਼ਮੀਨ ਸੀ ਦੋ ਭਰਾ ਸੀ ਦਲਜੀਤ ਹੋਰੀਂ …ਮੈਂ ਜਦੋਂ ਘਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ