ਸੱਚਾ ਸੁੱਖ
” ਲੋ ਸਰਦਾਰ ਜੀ, ਕਰਤਾ ਥੋੜਾ ਅੱਜ ਦਾ ਸਾਰਾ ਕੰਮ, ਹੁਣ ਮੈਂ ਤੜਕੇ ਫੇਰ ਆਜੂ ਤੇ ਰਹਿੰਦਾ ਕੰਮ ਨਿਬੇੜ ਦੂ। ਹੁਣ ਮੇਰੀ ਮਜ਼ਦੂਰੀ ਦੇ ਦੋ, ਨੇਰਾ ਹੋਣ ਲੱਗੇ ਤੇ ਮੈਂ ਸੌਦਾ ਪੱਤਾ ਲੈ ਕੇ ਘਰ ਵੀ ਜਾਣੈ।’ ਬਿੰਦਰ ਮਜ਼ਦੂਰ ਨੇ ਕੱਪੜੇ ਝਾੜਦਿਆ ਹਰਵੀਰ ਸਿੰਘ ਜ਼ੈਲਦਾਰ ਨੂੰ ਕਿਹਾ।
ਹਰਵੀਰ ਨੇ ਉਸ ਵੱਲ ਦੇਖਦਿਆਂ ਸੌ ਰੁਪਏ ਦਾ ਨੋਟ ਕੱਢ ਕੇ ਉਸਨੂੰ ਫੜਾ ਦਿੱਤਾ।
” ਇਹ ਕੀ ਸਰਦਾਰ ਜੀ, ਮਜ਼ਦੂਰੀ ਤਾ ਡੂਢ ਸੌ ਬਣਦੀ ਐ ਨਾ’ ਬਿੰਦਰ ਬੋਲਿਆ।
‘ ਡੇਢ ਸੌ? ਉਹ ਤਾਂ ਸਾਰੇ ਦਿਨ ਦੀ ਮਜ਼ਦੂਰੀ ਹੁੰਦੀ ਹੈ ਤੇ ਤੂੰ ਤਾਂ ਅੱਜ ਦੋ ਘੰਟੇ ਕੰਮ ਤੇ ਲੇਟ ਆਇਆ, ਏਨੀ ਹੀ ਮਿਲੂ।” ਹਰਵੀਰ ਨੇ ਰੋਅਬ ਨਾਲ ਕਿਹਾ।
” ਉਹ ਤਾਂ ਸਰਦਾਰ ਜੀ, ਅੱਜ ਮੇਰਾ ਮੁੰਡਾ ਬਿਮਾਰ ਹੋ ਗਿਆ ਤਾਂ ਉਹਨੂੰ ਲੈ ਕੇ ਡਾਕਟਰ ਦੇ ਜਾਣਾ ਪਿਆ, ਇਸ ਲਈ ਮੈਂ ਲੇਟ ਹੋ ਗਿਆ। ਡਾਕਟਰ ਕਹਿੰਦਾ ਵੀ ਮੇਰੇ ਮੁੰਡੇ ਨੂੰ ਨਿਮਣੀਆ ਹੋ ਗਿਆ। ਉਹਦੇ ਲਾਜ ਵਾਸਤੇ ਵੀ ਪੈਸੇ ਚਾਹੀਦੇ ਆ। ਤੁਸੀਂ ਮੈਨੂੰ ਅੱਜ ਮੇਰੀ ਪੂਰੀ ਮਜ਼ਦੂਰੀ ਦੇ ਦੋ, ਮੈਂ ਕੱਲ ਛੇਤੀ ਆਜੂ।” ਬਿੰਦਰ ਨੇ ਗਿੜਗਿੜਾਉਦਿਆ ਕਿਹਾ।
” ਫੇਰ ਮੈਂ ਕੀ ਕਰਾਂ ਜੇ ਤੇਰਾ ਮੁੰਡਾ ਬਿਮਾਰ ਹੋ ਗਿਆ? ਮੈਂ ਤੇਰੇ ਮੁੰਡੇ ਦਾ ਇਲਾਜ ਕਰਾਉਣ ਦਾ ਠੇਕਾ ਨਹੀਂ ਲਿਆ।” ਹਰਵੀਰ ਗੁੱਸੇ ਨਾਲ ਬੋਲਿਆ।
ਹਰਵੀਰ ਦਾ ਪੰਜ ਸਾਲ ਦਾ ਪੁੱਤਰ ਪ੍ਰਿੰਸ ਕੋਲ ਬੈਠਾ ਸਭ ਕੁਝ ਦੇਖ ਰਿਹਾ ਸੀ। ਉਹ ਉਠਿਆ ਤੇ ਬਿੰਦਰ ਕੋਲ ਜਾ ਕੇ ਆਪਣੀ ਜੇਬ ਵਿਚ ਪੰਜਾਹ ਰੁਪਏ ਦਾ ਨੋਟ ਕੱਢਦੇ ਹੋਏ ਬੋਲਿਆ,” ਅੰਕਲ ਜੀ, ਇਹ ਲਉ ਪੰਜਾਹ ਰੁਪਏ। ਇਹ ਪੈਸੇ ਡੈਡੀ ਨੇ ਮੈਨੂੰ ਸਵੇਰੇ ਦਿੱਤੇ ਸੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ