ਸੱਚਾ-ਬਿਰਤਾਂਤ
ਉਹ ਤਿੰਨ ਭੈਣ ਭਰਾਵਾਂ ਵਿਚੋਂ ਸਬ ਤੋਂ ਵੱਡਾ ਸੀ ਜਦੋਂ ਬੇਬੇ ਇੰਝ ਹੋ ਗਈ..
ਕੁਝ ਸਮੇ ਲਈ ਆਂਢ ਗਵਾਂਢ ਰੋਟੀ ਦੇ ਜਾਇਆ ਕਰਦਾ..ਫੇਰ ਆਪ ਪਕਾਉਣੀ ਪੈਂਦੀ..ਰਿਸ਼ਤੇਦਾਰ ਵੀ ਕਿੰਨੀ ਦੇਰ ਝੱਲਦੇ..
ਹਮਦਰਦੀ ਦਾ ਦਰਿਆ ਸੁੱਕਦਿਆਂ ਹੀ ਸਭ ਆਪੋ ਆਪਣੇ ਧੰਦਿਆਂ ਵਿਚ ਰੁਝ ਗਏ..ਪਿਓ ਦੀ ਲੱਤ ਵਿਚ ਨੁਕਸ ਸੀ..ਦੋਵੇਂ ਪਿਓ ਪੁੱਤ ਰੋਟੀ ਪਕਾਉਂਦੇ ਰੋਣ ਹਾਕੇ ਹੋ ਜਾਇਆ ਕਰਦੇ..!
ਕਿਸੇ ਆਖਿਆ ਤਿਰਲੋਕ ਦਾ ਦੂਜਾ ਵਿਆਹ ਕਰ ਦਿਓ..!
ਪਰ ਸੁਲਝਿਆ ਹੋਇਆ ਜੱਟ ਜਾਣਦਾ ਸੀ ਕੇ ਨਵੀਂ ਆਈ ਆਈ ਨਿੱਕਿਆਂ ਦਾ ਬੁਰਾ ਹਾਲ ਕਰ ਦੇਊ ਫੇਰ ਕਿਸੇ ਨੇ ਸਲਾਹ ਦਿੱਤੀ ਕੇ ਆਪਣੇ ਨਾਲੋਂ ਵੱਡੇ ਦਾ ਵਿਆਹ ਕਰ ਦੇ..
ਸਲਾਹ ਜਚ ਗਈ..!
ਫੇਰ ਕਿਸਮਤ ਵਰਤਮਾਨ ਦਾ ਪੱਲਾ ਫੜ ਟੱਬਰ ਨੂੰ ਅਣਜਾਣੇ ਭਵਿੱਖ ਵੱਲ ਨੂੰ ਲੈ ਤੁਰੀ..
ਲਾਲ ਸੂਹੇ ਸੂਟ ਵਿਚ ਉਸਨੇ ਜਦੋਂ ਵੇਹੜੇ ਪੈਰ ਪਾਇਆ ਤਾਂ ਹਰ ਪਾਸੇ ਲਹਿਰਾਂ ਬਹਿਰਾਂ ਜਿਹੀਆਂ ਹੋ ਗਈਆਂ!
ਰੋਟੀ ਦੀ ਸਮੱਸਿਆ ਹੱਲ ਹੋ ਗਈ..ਵੇਹੜੇ ਵਿਚਲਾ ਚੁੱਲ੍ਹਾ ਧੁਖਦਾ ਰਹਿਣ ਲੱਗਾ..
ਨਵੀਂ ਆਈ ਭਾਬੀ ਦੇ ਰੂਪ ਵਿਚ ਅੰਞਾਣਿਆਂ ਨੂੰ ਗਵਾਚੀ ਮਾਂ ਮਿਲ ਗਈ..
ਹੁਣ ਸਾਰੇ ਮੂੰਹ ਮੱਥੇ ਧੋ ਸਵਾਰ ਕੇ ਰੱਖਦੇ..!
ਸਾਰੇ ਟੱਬਰ ਨੂੰ ਨਾਲ ਲੈ ਤੁਰੀ..ਲੀਹੋਂ ਲਥੀ ਕਬੀਲਦਾਰੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
renumehngra
ਸੱਚੀ ਦਿਲ ਨੂੰ ਬਹੁਤ ਸਕੂਨ ਜਿਹਾ ਮਿਲਦਾ ਆ ਇੱਦਾਂ ਦੀਆਂ ਰਚਨਾਵਾਂ ਪੜ੍ਹ ਕੇ ❤
Rekha Rani
ਵਿਰਲੀ ਮਾ ਦੀ ਧੀ🙎 ਹੁੰਦੀ ਹੈ ਜੋ ਸਾਰੇ ਟਬਰ ਨੂੰ ਨਾਲ ਲੈਕੇ ਤੁਰਦੀ ਹੈ ਅਤੇ ਜੋ ਆਪ ਮਾ ਨਾ ਬਣੀ ਤੇ ਸਹੁਰੇ ਘਰ ਨੂੰ ਆਪਣਾ ਸਮਝਿਆ ।