ਕੱਲ੍ਹ ਬੁੱਧਵਾਰ ਕਰਕੇ ਮੇਰੀ ਕੰਮ ਤੋਂ ਛੁੱਟੀ ਸੀ। ਕੰਮ ਕਾਰ ਕਰਦਿਆਂ ਕਿਹੜੇ ਵੇਲੇ ਸਵੇਰ ਤੋਂ ਸ਼ਾਮ ਹੋਗੀ ਪਤਾ ਈ ਨਾ ਲੱਗਿਆ। ਇੱਕ ਤਾਂ ਇੱਥੇ ਆਸਟ੍ਰੇਲੀਆ ‘ਚ ਸਰਦੀ ਹੋਣ ਕਾਰਨ ਦਿਨ ਬੜੇ ਛੋਟੇ ਹਨ। ਅਕਸਰ ਈ ਅੱਗੇ ਛੁੱਟੀ ਵਾਲੇ ਦਿਨ ਭੈਣਾਂ ਨੂੰ ਜਾਂ ਪਿੰਡ ਫੋਨ ਕਰਕੇ ਸੁੱਖ-ਸਾਂਦ ਪੁੱਛਣੀ। ਕੱਲ੍ਹ ਸਮਾਂ ਨਾ ਮਿਲਿਆ ਪਰ ਖੋਹ ਜੀ ਪਈ ਜਾਵੇ ਜਿਵੇਂ ਕੁਝ ਖੁੱਸ ਗਿਆ ਹੋਵੇ। ਆਥਣ ਦਾ ਰੋਟੀ-ਪਾਣੀ ਕਰਨ ਈ ਲੱਗੀ ਸੀ ਕਿ ਸੋਚਿਆ ਭੈਣ ਨੂੰ ਫੋਨ ਕਰ ਲਵਾਂ। ਫੋਨ ਅੱਗੋਂ ਭਾਣਜੇ ਨੇ ਚੁੱਕਿਆ ‘ਤੇ ਕਹਿੰਦਾ ਮੰਮੀ ਤਾਂ ਨਾਨੀ ਪਿੰਡ ਗਈ ਆ। ਘਬਰਾਹਟ ਹੋਰ ਵੀ ਵਧ ਗਈ ਕਿਉਂ ਜੋ ਥੋੜ੍ਹੇ ਦਿਨ ਪਹਿਲਾਂ ਤਾਂ ਭੈਣ ਮਿਲ ਕੇ ਆਈ ਸੀ ਫਿਰ ਅੱਜ ਅਚਾਨਕ?ਬਿਨਾਂ ਦੇਰੀ ਕੀਤੇ ਦੂਜੇ ਨੰਬਰ ਤੇ ਫੋਨ ਲਾ ਲਿਆ। ਭੈਣ ਉੱਚੀ- ਉੱਚੀ ਰੋਈ ਜਾਵੇ।ਮੈਂ ਗੱਲ ਪੁੱਛੀ ਤਾਂ ਕਹਿੰਦੀ ਜੋ ਹੋਣਾ ਸੀ ਭੈਣ ਮੇਰੀਏ ਹੋ ਗਿਆ ਅਤੇ ਮੈਂ ਤੇਰੇ ਨਾਲ ਅਜੇ ਗੱਲ ਨੀਂ ਕਰ ਸਕਦੀ। ਕਾਹਲੀ ਨਾਲ ਪੁੱਛਿਆ ਮੰਮੀ ਕਿਵੇਂ ਆ?ਘਰੇ ਕਿਵੇਂ ਆ ਸਾਰੇ?ਉਹ ਕਹਿੰਦੀ ਠੀਕ ਆ ਸਾਰੇ। ਮੈਂ ਕਿਹਾ ਫਿਰ ਰੋਈ ਕਿਉਂ ਜਾਨੀ ਐਂ ? ਕਹਿੰਦੀ ਕਿੱਥੇ ਆਂ ਤੂੰ ?ਮੈਂ ਕਿਹਾ ਅੱਜ ਛੁੱਟੀ ਸੀ ‘ਤੇ ਮੈਂ ਘਰੇ ਆਂ।ਕਹਿੰਦੀ ਆਪਣਾ ਦਿਆਲ (ਮੇਰੇ ਤਾਇਆ ਜੀ ਦਾ ਪੋਤਰਾ) ਚੜ੍ਹਾਈ ਕਰ ਗਿਆ। ਸੱਚ ਜਾਣਿਓ ਸੁਣ ਕੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ‘ਤੇ ਬੱਸ ਇੰਨਾ ਈ ਪੁੱਛਿਆ ਕਿਵੇਂ ?ਕੀ ਹੋਇਆ? ਕਹਿੰਦੀ ਆਹ ਸੈੱਲ ਵਧ -ਘਟ ਗਏ ਅਤੇ ਖਾਣੇ ਵਾਲੀ ਨਾਲੀ ਨੂੰ ਸੋਜ ਆ ਗਈ ਸੀ ਅਤੇ ਹਸਪਤਾਲ ਵਿੱਚ ਦਾਖਿਲ ਸੀ। ਕਹਿ ਕੇ ਫੋਨ ਕੱਟ ਦਿੱਤਾ।ਸ਼ਾਇਦ ਉਸਤੋਂ ਹੋਰ ਗੱਲ ਨਹੀਂ ਹੋ ਰਹੀ ਸੀ। ਉਸਤੋਂ ਬਾਅਦ ਬਸ ਪਿਛਲੀ ਰੀਲ ਈ ਘੁੰਮੀ ਗਈ ਕਿ ਤਿੰਨ ਕੁ ਸਾਲ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ