ਇਹ ਕਹਾਣੀ ਇਕ ਦੇਸੀ ਜਿਹੇ ਪਰਿਵਾਰ ਦੀ ਆ, ਜਿਨਾ ਦਾ ਮੁੰਡਾ ਵਿਦੇਸ਼ ਚਲਾ ਜਾਂਦਾ ਹੈ। ਜਿਵੇਂ ਕਿ ਅੱਜ ਕੱਲ ਅਸੀਂ ਵਿਦੇਸ਼ ਜਾ ਕੇ ਅਪਣੀ ਪਛਾਣ ਭੁਲਾ ਰਹੇ ਆ। ... ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
ਜਗਸੀਰ ਸਿੰਘ ਅਪਣੀ ਪੜਾਈ ਕਰਨ ਲਈ ਵਿਦੇਸ਼ ਚਲਾ ਜਾਂਦਾ ਹੈ । ਓਹ ਪਹਿਲਾ ਪਹਿਲਾ ਤਾਂ ਪਿੰਡ ਚਿੱਠੀਆ ਭੇਜਦਾ, ਪਿੰਡ ਦੇ ਲੋਕਾਂ ਵਾਰੇ ਹਾਲਚਾਲ ਪੁੱਛਦਾ । ਘਰ ਵਿਚ ਵੀ ਉਮੀਦ ਸੀ ਪੜਾਈ ਕਰ ਕੇ ਕੋਈ ਚੰਗੀ ਨੌਕਰੀ ਕਰੇਗਾ ਤੇ ਬੁੱਢੇ ਮਾਂ ਪਿਓ ਦਾ ਸਹਾਰਾ ਬਣੇਗਾ। ਕੁਝ ਕੂ ਸਾਲਾਂ ਬਾਅਦ ਚਿੱਠੀ ਆਉਣੋਂ ਹਟ ਗਈ, ਘਰ ਦਿਆ ਨੇ ਸੋਚਿਆ ਪੜਾਈ ਵਿੱਚ ਰੁੱਝਿਆ ਹੋਣਾ। ਨਾਲੇ ਓਹ ਵਿਦੇਸ਼ ਰਹਿੰਦਾ ਨਹੀਂ ਟਾਇਮ ਮਿਲਿਆ ਹੋਣਾ। ਪਰ ਦੇਖਦਿਆਂ ਦੇਖਦਿਆਂ ਕਈ ਸਾਲ ਬੀਤ ਗਏ ਉਸ ਵੱਲੋਂ ਕੋਈ ਚਿੱਠੀ ਨਾ ਆਈ, ਤੇ ਨਾ ਹੀ ਕੋਈ ਚਿੱਠੀ ਦਾ ਜਵਾਬ । ਘਰ ਪਰਿਵਾਰ ਦੇ ਜੀਆਂ ਨੇ ਵੀ ਚੁੱਪ ਧਰੂ ਲਈ। ਓਸਦੀ ਮਾ ਮਨ ਹੀ ਮਨ ਉਦਾਸ ਰਹਿੰਦੀ । ਪਿੰਡ ਦੇ ਲੋਕ ਕਹਿਣ ਲਗ ਪਏ ਕੇ ਓਸਦੀ ਮੌਤ ਹੋਗੀ। ਪਰ ਓਸਦੀ ਮਾਂ ਨੇ ਯਕੀਨ ਨਾ ਕੀਤਾ, ਓਸ ਨੂੰ ਆਸ ਸੀ ਕਿ ਉਹ ਵਾਪਸ ਆਏ ਗਾ। ਪਰ ਕੁਝ ਸਾਲ ਹੋਰ ਬੀਤ ਜਾਣ ਤੇ ਪਰਿਵਾਰ ਨੇ ਵੀ ਮੰਨ ਲਿਆ।
ਸੱਚੀ ਮੌਤ