ਜਰੂਰ ਪੜੋ ✅✅
ਫੋਨ ਦੀ ਘੰਟੀ ਵੱਜੀ ਚੁੱਕਿਆ ਤੇ ਅੱਗੋਂ ਅਵਾਜ਼ ਆਈ ਹੈਲੋ ਸੁਣ ਜਿਵੇਂ ਅੱਖਾਂ ਵਿੱਚ ਚਮਕ ਆ ਗਈ ਸੀ ਮੇਰੇ
ਮੈਂ ਬੋਲ ਰਹੀਂ ਆ । ਇਹ ਅਵਾਜ਼ ਅੱਜ 5 ਸਾਲ ਬਾਅਦ ਸੁਣੀ ਸੀ ਮੈਂ
ਮੈ ਕਿਹਾ – ਹਾਂ ਤੇਰੀ ਅਵਾਜ਼ ਪਹਿਚਾਂਣਦਾ ਹਾਂ
ਕੀ ਹਾਲ ਐ ਤੇਰਾ ਜ਼ਿੰਦਗੀ ਕਿਵੇ ਚੱਲ ਰਹੀ ਐ..ਖੁਸ਼ ਤਾਂ ਹੈਂ ਨਾਂ ਮੈ ਬੇਸੁਧ ਪਤਾ ਨਹੀ ਕਿੰਨੇ ਹੀ ਸਵਾਲ ਕਰ ਗਿਆ ਸੀ 😒
ਉਸਨੇ ਕਿਹਾ । ਬਹੁਤ ਖੁਸ਼ ਆਂ..ਬਹੁਤ ਖਿਆਲ ਰੱਖਦੇ ਨੇਂ ਓਹ ਮੇਰਾ ਇਜ਼ਤ ਤੇ ਪਿਆਰ ਬਹੁਤ ਕਰਦੇ ਨੇਂ । ਇੱਕ ਬੇਟਾ ਵੀ ਏ ਮੇਰਾ । ਤੇਰਾ ਹੀ ਨਾਂਮ ਰੱਖਿਆ,ਅੱਜ ਤੈਨੂੰ ਪਿਆਰ ਤਾਂ ਨਹੀਂ ਕਰਦੀ ਪਰ ਇਜ਼ਤ ਸ਼ਾਇਦ ਰੱਬ ਨਾਲੋਂ ਵੀ ਵੱਧ ਕਰਦੀ ਆਂ ।
..ਜੇਕਰ ਤੂੰ ਮੇਰੀ ਜ਼ਿੰਦਗੀ ਵਿੱਚ ਨਾਂ ਆਇਆ ਹੁੰਦਾ ਤਾ ਸ਼ਾਇਦ ਇਸ਼ਕ ਦੀ ਸਮਝ ਨਾਂ ਅਓਂਦੀ ਕਦੇ ਰਿਸ਼ਤਿਆਂ ਦੀ ਪਰਖ ਨਾਂ ਹੁੰਦੀ..ਸ਼ੁਕਰੀਆ ਮੈਨੂੰ ਜ਼ਿੰਦਗੀ ਤੇ ਪਿਆਰ ਦਾ ਮਤਲਬ ਦੱਸਣ ਲਈ…ਕਹਿੰਦੀ ਪੰਮੀ ਨੇਂ ਫੋਨ ਕੱਟ ਦਿੱਤਾ ਸੀ ।
ਪਰ ਮੈਂ ਬੀਤੇ ਸਮੇਂ ਦੀਆਂ ਯਾਦਾਂ ਵਿੱਚ ਗਵਾਚ ਗਿਆ ਸੀ..ਤੇ ਬੀਤੇ ਪਲ ਮੇਰੀਆਂ ਅੱਖਾਂ ਅੱਗੇ ਜਿਵੇਂ ਫਿਰ ਸੁਰਜੀਤ ਹੋ ਗਏ ਸਨ..
ਬਹੁਤ ਪਿਆਰ ਕਰਦੇ ਸੀ ਅਸੀਂ ਇੱਕ ਦੂਜੇ ਨੂੰ ..ਇਜ਼ਤ ਓਸ ਤੋਂ ਵੀ ਵੱਧ.,ਓਹ ਮੇਰਾ ਖਿਆਲ ਏਦਾਂ ਰੱਖਦੀ ਕੇ ਮੈਂ ਆਪਣਾਂ ਖਿਆਲ ਰੱਖਣਾਂ ਭੁੱਲ ਗਿਆ ਸੀ,ਹਰ ਰੋਜ਼ ਮੇਰੇ ਲਈ ਘਰ ਤੋਂ ਰੋਟੀ ਲੈ ਕੇ ਅਓਂਦੀ..ਤੇ ਚੁੰਨੀ ਓਸ ਦੇ ਸਿਰ ਤੇ ਏਨੀ ਕੁ ਸੋਹਣੀਂ ਲਗਦੀ ਸੀ ਕੇ ਕਦੇ ਓਸ ਦੇ ਸਿਰ ਤੋਂ ਉਤਾਰਨ ਨੂੰ ਦਿਲ ਨਹੀਂ ਕੀਤਾ..ਕਿਓਂਕਿ ਪਿਆਰ ਤੋਂ ਵੱਧ ਓਸ ਲਈ ਇਜ਼ਤ ਸੀ ਦਿਲ ਵਿੱਚ
ਤੇ ਕਦੇ ਓਹ ਹੱਸ ਕੇ ਪੁੱਛਦੀ ਜੇ ਕੱਲ ਮੈਂ ਨਾਂ ਹੋਈ ਮੇਰੇ ਬਿਨਾਂ ਕਿਵੇਂ ਜੀਵੇਂਗਾ..
ਤਾਂ ਮੈਂ ਕਹਿੰਦਾ ਸਾਹ ਲੈਣ ਨੂੰ ਜ਼ਿੰਦਗੀ ਨਹੀਂ ਕਹਿੰਦੇ..ਤੇਰੇ ਬਿਨਾਂ ਸਾਹ ਤਾਂ ਚੱਲਣਗੇ ਪਰ ਵਿਚ ਜ਼ਿੰਦਗੀ ਨਹੀਂ ਹੋਣੀਂ ਆਤਮ ਹੱਤਿਆ ਕਰ ਤੈਨੂੰ ਬਦਨਾਂਮ ਨਹੀਂ ਕਰਾਂਗਾ ——
ਤੇ ਜਿਸ ਦਿਨ ਓਸ ਦਾ ਰਿਸ਼ਤਾ ਤੈਅ ਹੋਇਆ ਸੀ ਬੜਾ ਰੋਈ ਸੀ ਕੋਲ ਬੈਠ ਕੇ,ਕਿਹਾ ਸੀ ਮੈਨੂੰ ਕੇ ਚਲ ਭਜਾ ਕੇ ਲੈ ਜਾ ਤੇ ਮੇਰੇ ਨਾਂਹ ਕਰਨ ਤੇ ਬੜਾ ਕੋਸਿਆ ਸੀ ਮੈਨੂੰ ਓਹਨੇਂ..ਤੇ ਚਲੀ ਗਈ ਸੀ ਕਦੇ ਨਾਂ ਅਓਂਣ ਲਈ ਅਤੇ ਓਸ ਦਾ ਕੋਸਣਾ ਸਹੀ ਸੀ ਕਿਓਕਿ ਓਹ ਮੈਂ ਬਣ ਕੇ ਸੋਚ ਰਹੀ ਸੀ.
ਮੰਨਦਾ ਓਹ ਮੇਰੇ ਨਾਲ ਬੜਾ ਖੁਸ਼ ਰਹਿੰਦੀ..
ਮੇਰੇ ਛੋਟੇ ਘਰ ਵਿੱਚ ਵੀ ਓਹ ਮਹਾਰਾਂਣੀ ਵਾਗੂੰ ਰਹਿੰਦੀ,
ਮੇਰੇ ਘਰ ਦਾ ਵਿਹੜਾ ਓਹਦੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ