ਜਿਵੇਂ ਹੁਣ ਲੋਕ ਕਹਿੰਦੇ ਹਨ ਕਿ ਸਾਡਾ ਬੰਦਾ ਵੀ ਕੈਨੇਡਾ ਹੈਗਾ, ਹੋਰ ਦਸਾਂ ਕੁ ਸਾਲਾਂ ਨੂੰ ਲੋਕਾਂ ਕਿਹਾ ਕਰਨਾ ਸਾਡਾ ਬੰਦਾ ਵੀ ਪੰਜਾਬ ਵਿੱਚ ਹੈਗਾ ਇੱਕ। ਕੋਈ ਫਿਕਰ ਨਾ ਕਰਿਓ ਉਹ ਤੁਹਾਨੂੰ ਏਅਰਪੋਰਟ ਤੋਂ ਲੈ ਜਾਵੇਗਾ!!!! #Avtar Dhaliwal
ਸਾਡੇ ਤੋਂ ਵੱਡੀ ਪੀੜ੍ਹੀ ਸਾਡੇ ਮਾਂ ਬਾਪ ਚਾਚੇ ਤਾਏ , ਨਾਨੇ ਮਾਮੇ ,ਭੂਆ ਮਾਸੀਆਂ ਉਹ ਪੀੜ੍ਹੀ ਜਿੰਨਾਂ ਭੁੱਖਾਂ ਤ੍ਰੇਹਾ ਜਰਕੇ ਜਮੀਨਾਂ ਜਾਇਦਾਦਾਂ ਬਣਾਈਆਂ । ਜਿੰਨਾਂ ਨੂੰ ਹਾਲੇ ਵੀ ਹਨੇਰੇ ਤੋਂ ਡਰ ਲਗਦਾ । ਜਿੰਨਾਂ ਨੂੰ ਹਾਲੇ ਵੀ ਬੰਦੇ ਦੀ ਜੁਬਾਨ ਦਾ ਫਿਕਰ ਹੈ । ਜਿੰਨਾਂ ਕਦੀਂ ਥਾਣੇ ਨਹੀਂ ਵੇਖੇ ਜਿਹੜੇ ਪਰੇ ਪੰਚਾਇਤਾਂ ਦਾ ਸਤਿਕਾਰ ਕਰਦੇ ਹਨ । ਜਿਹੜੇ ਹਾਲੇ ਵੀ ਘਰੇ ਦਹੀਂ ਜਮਾਉਂਦੇ ਹਨ। ਜਿੰਨਾਂ ਨੂੰ ਸੜਕਾਂ ਤੇ ਮਰੀਆਂ ਗਾਵਾਂ ਵੀ ਧੀਆਂ ਪੁੱਤਾਂ ਵਰਗੀਆਂ ਲੱਗਦੀਆਂ । ਜਿੰਨਾਂ ਨੇ ਕਦੀਂ ਕਰਜੇ ਨਹੀਂ ਚੁੱਕੇ ਜੇ ਚੁੱਕੇ ਤਾਂ ਸਾਡੀ ਖਾਤਰ । ਜਿਹੜੇ ਹਾਲੇ ਵੀ ਕਹਿੰਦੇ ਨੇ ਪੁੱਤ ਗੱਡੀ ਹੌਲੀ ਚਲਾ ਤੇ ਹਨੇਰੇ ਤੋਂ ਪਹਿਲਾਂ ਘਰ ਆ ਜਾਂਵੀ । ਜਿਹੜੇ ਹਾਲੇ ਵੀ ਦੂਰਦਰਸ਼ਨ ਵੇਖਦੇ ਹਨ । ਜਿਹੜੇ ਹਾਲੇ ਵੀ ਸਵੇਰੇ ਚਾਰ ਵਜੇ ਉੱਠ ਖਲੌਦੇ ਹਨ । ਜਿਹੜੇ ਹਾਲੇ ਵੀ ਮਹੀਨੇਂ ਦਾ ਇਕੱਠਾ ਸੌਦਾ ਲੈ ਆਉਂਦੇ ਹਨ । ਜਿਹੜੇ ਹਾਲੇ ਵੀ ਸਫਰ ਵਿੱਚ ਅਖਬਾਰ ਪੜ੍ਹਕੇ ਖੁੱਸ਼ ਹਨ । ਜਿਹੜੇ ਹਾਲੇ ਵੀ ਸਾਡੇ ਵਾਂਗੂ ਟੈਲੀਫੋਨ ਤੇ ਅਫ਼ਸੋਸ ਨਹੀਂ ਕਰਦੇ । ਜਿਹੜੇ ਹਾਲੇ ਵੀ ਕਿਸੇ ਦੇ ਸੱਦੇ ਤੇ...
ਟਾਇਮ ਨਾਲ ਪਹੁੰਚ ਜਾਂਦੇ ਹਨ ,ਜਿਹੜੇ ਹਾਲੇ ਵੀ ਕਿਸੇ ਮੌਲ ਨਾਲੋਂ ਅਨੰਦਪੁਰ ਸਾਹਿਬ ਜਾ ਕੇ ਖੁੱਸ਼ ਹਨ । ਜਿਹੜੇ ਹਾਲੇ ਵੀ ਅੱਲਾਂ ਕਰਕੇ ਇਲਾਕੇ ਵਿੱਚ ਜਾਣੇ ਜਦੇ ਹਨ । ਉਹ ਸਾਰੇ ਖਤਮ ਹੋ ਜਾਣਗੇ ।
ਫਿਰ ਤੁਸੀਂ ਆਇਓ ……..! Starbucks ,tim Hortons ਤੇ ਚਾਹ ਪੀਣ ,ਟੋਲ ਟੈਕਸ ਦੇਣ ,ਹੌਟਲਾਂ ਵਿੱਚ ਰਾਤ ਕੱਟਣ ।ਤੇ ਨਿਆਣਿਆਂ ਨੂੰ ਚਿੜੀਆ ਘਰ ਵਿੱਚ ਮੱਝਾਂ ਗਾਵਾਂ ਵਿਖਾਉਣ । ਕਿਸੇ ਬਈਏ ਦੀ ਬਣਾਈ ਹਵੇਲੀ ਵਿੱਚ ਫੋਟੋ ਸ਼ੂਟ ਕਰਵਾਉਣ । ਮਹਿੰਗੇ ਬਰੈਂਡ ਦੇ ਕੱਪੜੇ ਪਾ ਕੇ ਪਰ ਵਿਖਾਉਣੇ ਕਿਸਨੂੰ ਹਨ ? ਫੇਰ ਤੁਹਾਨੂੰ ਬਈਏ ਗਾਇਡ ਮਿਲਿਆ ਕਰਨਗੇ ਜਿਹੜੇ ਤੁਹਾਨੂੰ ਇਹ ਤਾਂ ਦੱਸਣਗੇ ਕਿ ਜਲਿਆਂ ਵਾਲੇ ਬਾਗ ਵਿੱਚ ਗੋਲੀਆਂ ਤੋਂ ਡਰਦੇ ਖੂਹ ਵਿੱਚ ਛਾਲਾਂ ਮਾਰੀਆਂ ਸੀ ਪਰ ਇਹ ਨਹੀਂ ਦੱਸਣਗੇ ਤੁਸੀਂ ਚਾਇਨਾਂ ਤੋਂ ਲੈ ਕੇ ਕਾਬੁਲ ਕੰਧਾਰ ਤੱਕ ਤੁਹਾਡਾ ਰਾਜ ਵੀ ਰਿਹਾ । ਉਦੋਂ ਆਹ ਜਿਹੜੀ IELTS +12 ਦੀ ਹਾਇਰ ਐਡੂਜੈਕੇਸ਼ਨ ਨੇ ਬੁੜਕ ਬੁੜਕ ਵੱਜਣਾ । ਮਾਵਾਂ ਨੇ ਬੲਈਆਂ ਨਾਲ ਅੰਗ੍ਰੇਜੀ ਵਿੱਚ ਗੱਲ ਕਰਨੀਂ ਤੇ ਪਿੱਛੇ ਸਟਰੋਲਰ ਖਿੱਚੀ ਆਉਂਦੇ ਅੱਧੇ ਅੰਗਰੇਜ ਨੇ ਵੀ ਯਾ ਯਾ ਕਰੀ ਆਉਣੀ ।#Avtar Dhaliwal.
Access our app on your mobile device for a better experience!