ਸਫਲ਼ ਨਰਸ !! ❤❤
ਰਾਤ ਦਾ ਦੂਸਰਾ ਪਹਿਰ , ਪਿੰਡ ਦੀ ਫਿਰਨੀ ਤੇ ਹਿੱਲਜੁਲ ਹੁੰਦੀ ਵੇਖ ਟਟੌਲੀ ਨੇ ਤਿੱਖੀ ਤੇ ਟੱਣਕਵੀਂ ਅਵਾਜ਼ ਨਾਲ ਸ਼ਾਤ ਵਾਤਾਵਰਣ ਵਿੱਚ ਖਲਰ ਪਾ ਦਿੱਤਾ । ਜਦੋਂ ਸਾਰੀ ਹਯਾਤੀ ਦੇ ਜੀਵ ਆਪਣੀ ਨੀੰਦੇ ਸੁੱਤੇ ਹੋਣ ਫੇਰ ਕੌਣ ਹੋ ਸਕਦਾ ਜਿਸਤੇ ਭੀੜ ਬਣੀ ਹੋਊ।
ਨਾਜਰ ਦੇ ਹੱਥ ਵਿੱਚ ਫੜਿਆ ਪੰਜ ਫੁੱਟ ਸੋਟਾ ਜਦੋਂ ਭੌੰਏ ਤੇ ਵੱਜਦਾ ਤਾਂ ਠੱਕ ਠੱਕ ਦੀ ਅਵਾਜ਼ ਸੱਪ -ਸਲੂਣੇ ਨੂੰ ਰਾਹ ਚੋਂ ਖਿਸਕ ਜਾਣਦੀ ਚੇਤਾਵਣੀ ਦੇੰਦੀ।
ਨਾਜਰ ਨੇ ਕਾਹਲੇ ਕਦਮੀ ਤੁਰਦਿਆਂ ਲੰਬੜਾਂ ਦਾ ਜਾ ਬੂਹਾ ਖੜਕਾਇਆ ਤੇ ਸਾਹੋ-ਸਾਹੀ ਹੋਇਆ ਬੋਲਿਆ , “ਸਰਦਾਰਾ !! ਛੇਤੀ ਬੂਹਾ ਖੋਲੋ ਸਾਡੇ ‘ਤੇ ਬੜੀ ਭੀੜ ਬਣ ਗਈ ….. ਮਿੰਦੋ ਦੇ ਪੀੜਾਂ ਛਿੱੜ ਪਈਆਂ ….ਸਾਡੇ ਭਾਈਚਾਰੇ ਦੀ ਦਾਈ ਘਰੇ ਨਹੀਂ ਮਿਲੀ।
ਹਾੜਾ !! ਲੰਬੜਦਾਰਨੀ ਨੂੰ ਆਖੋ ਆਪਣੇ ਭਾਈਚਾਰੇ ਦੀ ਦਾਈ ਨੂੰ ਸੱਦ ਲਿਆਵੇ ..ਕਿਤੇ ਕਹਿਰ ਨਾ ਵਾਪਰ ਜਾਵੇ।”
ਲੰਬੜਦਾਰ ਨੇ ਅੱਬੜਵਾਹੇ ਉੱਠ ਬੂਹਾ ਖੋਲਿਆ ਤਾਂ ਘਬਰਾਏ ਸੀਰੀ ਨੂੰ ਹੌਸਲਾ ਦੇੰਦਾ ਕਹਿੰਦਾ , “ਨਾਜਰਾ !! ਅਸੀਂ ਤੇਰੇ ਨਾਲ ਹਾਂ ,ਆਪਣੇ ਆਪ ਨੂੰ ਇੱਕਲਾ ਨਾ ਸਮਝ ..ਹੁਣੇ ਕਰਦੇ ਹਾਂ ਕੋਈ ਚਾਰਾ ,ਕਰਤਾਰ ਭਲੀ ਕਰੂ।”
ਪੁਰਾਤਨ ਸਮਿਆਂ ਵਿੱਚ ਜਣੇਪੇ ਦਾ ਸਾਰਾ ਦਾਰੋਮਦਾਰ ਦਾਈਆਂ ‘ਤੇ ਨਿਰਭਰ ਸੀ। ਦੂਰ ਦੁਰਾਡੇ ਪਿੰਡਾਂ ਵਿੱਚ ਵੱਸਦੇ ਲੋਕ ਹਸਪਤਾਲਾਂ ਦੀਆਂ ਸਹੂਲਤਾਂ ਤੋਂ ਸੱਖਣੇ ਹੋਣ ਕਰਕੇ ਕਈਵਾਰ ਆਪਣੇ ਪਿਆਰਿਆਂ ਦੀ ਜਾਨ ਗੁਆ ਬਹਿੰਦੇ।
ਜਦੋਂ ਜਿੰਮੀਦਾਰ ਭਾਈਚਾਰੇ ਦੀ ਦਾਈ ਵੀ ਰਿਸ਼ਤੇਦਾਰੀ ਵਿੱਚ ਗਈ ਹੋਣ ਕਰਕੇ ਲੰਬੜਦਾਰਨੀ ਖਾਲੀ ਹੱਥ ਪਰਤ ਆਈ ਤਾਂ ਸਾਰਿਆਂ ਨੂੰ ਹੱਥਾਂ -ਪੈਰਾਂ ਦੀ ਪੈ ਗਈ।
ਜਦੋਂ ਕੋਈ ਸਬੱਬ ਬਣਦਾ ਨਾ ਡਿੱਠਾ ਤਾਂ ਰੱਬ ਦੀ ਰਜ਼ਾ ਵਿੱਚ ਰਹਿਣ ਵਾਲੇ ਲੰਬੜਾਂ ਦੀ ਧੀਅ ਜੋ ਥੋੜ੍ਹਾ ਸਮਾਂ ਪਹਿਲਾਂ ਹੀ ਨਰਸ ਦਾ ਕੋਰਸ ਕਰਕੇ ਪਿੰਡ ਪਰਤੀ ਸੀ ਨੇ ਬੈਟਰੀ , ਰੂੰ ,ਤੇ ਕੁਝ ਦਰਦ ਦੀਆਂ ਗੋਲੀਆਂ ਲੈਕੇ ਛੌਹਲੇ ਪੈਰੀਂ ਨਾਜਰ ਦੇ ਘਰ ਨੂੰ ਹੋ ਤੁਰੀ।
ਨਾਜਰ ਹੁਰੀਂ ਸਾਰਾ ਟੱਬਰ ਇਕੋ ਕਮਰੇ ਵਿੱਚ ਜੀਵਨ ਬਸਰ ਕਰਦੇ ਸਨ। ਨਵੀਂ ਬਣੀ ਨਰਸ ਨੇ ਕਮਰੇ ਵਿੱਚ ਖੇਸ ਤਾਣ ਉਹਲਾ ਕਰ ਲਿਆ।
ਕਮਰੇ ਦੀ ਖਿੜਕੀ ਵਿੱਚ ਠੰਡ ਨੂੰ ਰੋਕਣ ਲਈ ਤਾਣੀ ਪਾਟੀ ਚਾਦਰ ਦੀਆਂ ਮੋਰੀਆਂ ਚੋਂ ਆਉਂਦੀ ਠਰੀ ਤੇ ਤੇਜ਼ ਹਵਾ ਦੀਵੇ ਦੇ ਮਧਮ ਜੇਹੇ ਚਾਨਣ ਨੂੰ ਇਧਰ ਓਧਰ ਖਿਲਾਰ ਦੇੰਦੀ..ਤਾਂ ਉਸ ਮੋਰੀਆਂ ਅਗੇ ਵੀ ਕਪੜਾ ਬੰਨ ਚਾਨਣ ਇੱਕਠਾ ਕਰ ਲਿਆ ।
ਲੰਬੜਦਾਰਨੀ ਨੇ ਮਿੰਦੋ ਦਾ ਹੱਥ ਆਪਣੇ ਹੱਥਾਂ ਵਿੱਚ ਫੜਿਆ ਅਤੇ ਉਸਦੇ ਸਿਰ ਨੂੰ ਪਲੋਸਦਿਆਂ ਬੋਲੀ , ” ਮੇਰੀ ਬੀਬੀ ਧੀ.. ਰੱਤੀ ਭਰ ਨਹੀਂ ਘਬਰਾਉਣਾ ….ਜਿਗਰਾ ਵੱਡਾ ਕਰ ..ਅਸੀਂ ਸਾਰੇ ਤੇਰੇ ਕੋਲ ਹਾਂ ..ਮਾਲਕ ਮੇਹਰ ਕਰੇਗਾ।
ਭਾਵੇਂ ਕਿ ਜਣੇਪਾ ਕੁਦਰਤੀ ਵਰਤਾਰਾ ਹੈ ਪ੍ਰੰਤੂ ਅੌਰਤ ਨੂੰ ਜਦੋਂ ਜਨਮ ਪ੍ਰਕਿਰਿਆ ਚੋਂ ਨਿਕਲਣ ਪੈੰਦਾ ਹੈ ..ਉਹ ਦਰਦਾਂ ਭਰੇ ਪਲ ਜੋ ਉਸਦੇ ਵਜੂਦ ਨੂੰ ਛੰਨਣੀ ਕਰ ਸੁੱਟਦੇ …..ਉਹ ਕਹਿਣ ਸੁਨਣ ਤੋਂ ਬਾਹਰੇ ਹਨ
ਨਵੀਂ ਨਰਸ ਨੇ ਅਜੇਹੇ ਹਲਾਤਾਂ ਨਾਲ ਨਜਿਠਣ ਬਾਰੇ ਜਿਥੋਂ ਪੜ੍ਹਿਆ ਸਿੱਖਿਆ ਉਨ੍ਹਾਂ ਹਸਪਤਾਲਾਂ ਦੇ ਅਪਰੇਸ਼ਨ ਥਿਏਟਰ ਅਧੁਨਿਕ ਸਹੂਲਤਾਂ ਨਾਲ ਲੈਸ ਸਨ ਪ੍ਰੰਤੂ ਇਥੇ ਉਸ ਤਰ੍ਹਾਂ ਦਾ ਕੁੱਝ ਵੀ ਮੌਜੂਦ ਨਹੀਂ ਸੀ। ਤਜਰਬੇ ਪੱਖੋਂ ਵੀ ਹਾਲੇ ਹੱਥ ਕੱਚੇ ਸਨ ਜਿਸ ਕਰਕੇ ਕਈ ਤਰ੍ਹਾਂ ਦੇ ਸਹਿੰਸਿਆਂ ਉਸਦੇ ਜਹਿਨ ਨੂੰ ਆਣ ਘੇਰਿਆ।
ਜਣੇਪਾ ਪੀੜਾਂ ਸਿਖਰਾਂ ਤੇ ਹੋਣ ਕਾਰਨ ਮਿੰਦੋ ਦੀ ਤੜਫ ਦਿਲ ਕੰਬਾਉ ਸੀ । ਕਈ ਵਾਰ ਸਾਮਣੇ ਵਾਪਰਦੇ ਹਲਾਤਾਂ ਨੂੰ ਵੇਖ ਤੁਸੀਂ ਆਪਣੇ ਆਪ ਨੂੰ ਚਾਹੁੰਦੇ ਹੋਏ ਵੀ ਰੋਕ ਨਹੀਂ ਸਕਦੇ…..ਕੁਦਰਤ ਤੁਹਾਨੂੰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ