ਇੱਕ ਦਿਨ ਕਚਹਿਰੀ ਲਾਇਸੰਸ ਦਾ ਕੰਮ ਸੀ ,ਉੱਥੇ ਜਾਣਾ ਪਿਆ ਤੇ ਸਮਾਂ ਲੱਗਦਾ ਵੇਖ ਇੱਕ ਅਸੀਂ ਰਿਸ਼ਤੇਦਾਰ ਲਿਖਤ ਨਵੀਸ ਕੋਲ ਬੈਠ ਗਏ ।
ਉੱਥੇ ਇੱਕ ਮੁੰਡੇ ਦਾ ਪਰਿਵਾਰ ,ਮੈਬਰ ,ਪੰਚਾਇਤ ਨੰਬਰਦਾਰ ਤੇ ਕੁੜੀ ਵਾਲੇ ਪੰਚ, ਸਰਪੰਚ ਤੇ ਨੰਬਰਦਾਰ ਲਿਖਤ ਕਰਵਾ ਰਹੇ ਸਨ ਕੇ ਕੁੜੀ ਦੇ ਕਨੇਡਾ ਜਾਣ ਦਾ ਸਾਰਾ ਖਰਚਾ ਤੇ ਫੀਸਾਂ ਚੌਵੀ ਲੱਖ ਫਲਾਣਾ ਸਿੰਘ ਪੁੱਤਰ ਫਲਾਣਾ ਸਿੰਘ (ਪਿੰਡ ਪੂਰਾ ਐਡਰਸ ਵੱਲੋਂ ਦਿੱਤਾ ਗਿਆ ਹੈ )ਲਿਖਿਆ ਜਾ ਰਿਹਾ ਸੀ ।
“ਕੁੜੀ ਫਲਾਣੀ ਕੌਰ ਦੀ ਪੱਕੀ ਮੰਗਣੀ ਹੋ ਗਈ ਹੈ ,ਹੁਣ ਕੁੜੀ ਕਨੇਡਾ ਆਪਣੇ ਸਹੁਰੇ ਪਰਿਵਾਰ ਨੂੰ ਹੀ ਸਭ ਤੋਂ ਪਹਿਲਾਂ ਬੁਲਾਵੇਗੀ ਤੇ ਜੋ ਕੁੜੀ ਕਮਾਵੇਗੀ , ਉਹਨਾਂ ਸਾਰੇ ਪੈਸਿਆਂ ਦਾ ਹੱਕਦਾਰ ਉਸਦਾ ਸਹੁਰਾ ਪਰਿਵਾਰ ਹੋਵੇਗਾ ।
ਮੁੰਡੇ ਵਾਲਿਆਂ ਨੇ ਇਹ ਪੈਸੇ ਦੋ ਕਿਲ੍ਹੇ ਜ਼ਮੀਨ ਵੇਚ ਕੇ ਅਦਾ ਕੀਤੇ ਹਨ .. ਜੇ ਕੱਲ੍ਹ ਨੂੰ ਕੁੜੀ ਇਸ ਰਿਸ਼ਤੇ ਤੋਂ ਮੁੱਕਰ ਜਾਂਦੀ ਹੈ ਤਾਂ ਕੁੜੀ ਵੱਲੋਂ ਸਮੇਤ ਸੂਦ ਸਾਰੇ ਪੈਸੇ ਮੁੰਡੇ ਨੂੰ ਵਾਪਿਸ ਕੀਤੇ ਜਾਣਗੇ .. ! “
ਤਰੀਕਾਂ ਦਿਨ ਵਾਰ ਲਿਖੇ ਜਾ ਰਹੇ ਸਨ !
ਗਵਾਹਾਂ ਦੇ ਅੰਗੂਠੇ ਲੱਗ ਰਹੇ ਸਨ ਤੇ ਮੈਂ ਬੈਠੀ ਸਾਰਾ ਕੁਝ ਵੇਖ ਸੁਣ ਰਹੀ ਸੀ ।
ਸਾਰੀ ਕਾਰਵਾਈ ਤੋਂ ਬਾਅਦ ਲਿਖਤ ਦੀਆਂ ਫੋਟੋ ਕਾਪੀਆਂ ਮੁੰਡੇ ਅਤੇ ਕੁੜੀ ਦੇ ਪਰਿਵਾਰਾਂ ਨੂੰ ਦਿੱਤੀਆਂ ਗਈਆਂ .. !
ਜਦੋਂ ਸਾਰੇ ਚਲੇ ਗਏ ਤੇ ਮੁੰਡੇ ਦਾ ਪਿਉ ਅਜੇ ਕਿਸੇ ਦੀ ਉਡੀਕ ਵਿੱਚ ਬੈਠਾ ਸੀ .. !
ਮੈਂ ਕਹਿਣ ਲੱਗੀ , “ਅੰਕਲ ,ਵੇਖੋ ! ਜ਼ੁਬਾਨ ਦਾ ਮੁੱਲ ਨਹੀਂ ਰਿਹਾ .. ?”
ਆਹ ਜ਼ਮਾਨੇ ਵੀ ਆਉਣੇ ਸੀ ਭਲਾ ..?
ਅਸੀਂ ਕਿੱਧਰ ਨੂੰ ਜਾ ਰਹੇ ਹਾਂ .. ?
ਅੰਕਲ ਕਹਿਣ ਲੱਗੇ,” ਪੁੱਤ ,ਪੁੱਛ ਨਾ ਗੱਲ .. ?”
ਆਹ ਕੁੜੀਆਂ ! ਜ਼ਹਾਜ਼ ਉੱਤਰਦੀਆਂ ਹੀ ਮੁੱਕਰ ਜਾਂਦੀਆਂ ਹਨ , ਬਈ ਅਸੀਂ ਨੀ ਬੁਲਾ ਸਕਦੀਆਂ , ਤੁਹਾਡਾ ਮੁੰਡਾ ,ਪੈਸੇ ਮੋੜ ਦਿਆਂਗੇ । “
ਭੁੱਲ ਜਾਂਦੀਆਂ ਹਨ ਅਹਿਸਾਨ ਨੂੰ ਤੇ ਰਿਸ਼ਤੇ ਦੀ ਕਦਰ ਨੂੰ ..?
ਪੁੱਤ ਗਰੀਬ ਕੁੜੀਆਂ ਦੇ ਮਾਪੇ ਆਈਲੈਟਸ ਤਾਂ ਕਰਵਾ ਲੈਂਦੇ ਹਨ ,
ਕੁੜੀਆਂ ਪੜ੍ਹ ਵੀ ਜਾਂਦੀਆਂ ਹਨ ਤੇ ਜਦੋਂ ਖਰਚ ਨਹੀਂ ਭਰ ਸਕਦੇ ਹੁੰਦੇ ਤਾਂ ਸਾਡੇ ਵਰਗੇ ਵਿਚਾਰੇ ਮਜਬੂਰ ਪੈਸੇ ਭਰਨ ਲਈ ਤਿਆਰ ਹੋ ਜਾਂਦੇ ਹਨ , ਪੁੱਤਾਂ ਦੇ ਮੂੰਹਾਂ ਨੂੰ “
“ਵਿਆਹ ਕਰਨੇ ਪੈਂਦੇ ਹਨ ਹੋਰ ਤਾਂ ਕੋਈ ਹੀਲ੍ਹਾ ਨੀਂ ਹੁੰਦਾ ?”
ਮੈਂ ਫਿਰ ਕਿਹਾ .. ਅੰਕਲ ਜਦੋਂ ਤੁਹਾਡਾ ਬੇਟਾ ਇੱਕ ਆਈਲਜ਼ ਦਾ ਟੈਸਟ ਕਲੀਅਰ ਨਹੀਂ ਕਰ ਸਕਿਆ ਤਾਂ ਉਹ ਉੱਧਰ ਜਾ ਕੇ ਕਿਵੇਂ ਕਾਮਯਾਬ ਹੋਵੇਗਾ ?
ਜਿਹੜਾ ਰਿਸ਼ਤਾ ਅੱਜ ਗਰੀਬੀ ਤੇ ਮਜਬੂਰੀ ਵੱਸ ਜੁੜ ਰਿਹਾ ਹੈ ਉਸ ਦੀ ਉਮਰ ਕਿੰਨੀ ਹੋਵੇਗੀ ? ਸੋਚੋ ਭਲਾ !
“ਜੇ ਸੱਚਾ ਰਿਸ਼ਤਾ ਹੈ , ਤਾਂ ਲਿਖ ਲਿਖਾਈ ਵੀ ਕੋਈ ਮਾਇਨੇ ਨਹੀਂ ਰੱਖਦੀ “
ਅੰਕਲ ਕਹਿਣ ਲੱਗੇ , “ਪੁੱਤ ਜੇ ਆਹ ਖੋਤਾ ਬੈਂਡ ਲੈਂਦਾ ਤਾਂ ਕੀ ਲੋੜ ਸੀ ਮੈਨੂੰ , ਆਹ ਪਾੜ ਪੱਟਣ ਦੀ “ ?
ਆਪਣੇ ਮੁੰਡੇ ਵੱਲ ਇਸ਼ਾਰਾ ਕਰਦੇ ਬੋਲੇ !
“ਧੀਏ ਤੈਥੋਂ ਕੀ ਪੜਦਾ , ਤਿੰਨ ਕਿਲ੍ਹੇ ਜ਼ਮੀਨ ਸੀ , ਦੋ ਕਿੱਲ੍ਹੇ ਵੇਚ ਕੇ ਇਸ ਨਲਾਇਕ ਨੂੰ ਰੋਟੀ ਪਾਉਣ ਲੱਗਾ .. !
“ਅੰਕਲ ਤੇ ਤੁਸੀਂ ਕਿਵੇਂ ਗੁਜ਼ਾਰਾ ਕਰੋਗੇ ਪਿੱਛੇ , ਇੱਕ ਕਿੱਲ੍ਹੇ ਨਾਲ ? ,
“ਮੈਂ ਪੁੱਛਿਆ !
ਪੁੱਤ ਗੁਜ਼ਾਰਾ ਕਾਹਦਾ ਹੋਣਾ, ਬਸ ਦੋ ਗਾਵਾਂ ਦਾ ਦੁੱਧ ਵੇਚ ਕੇ ਰੋਟੀ ਖਾਈ ਜਾਵਾਂਗੇ , ਇਹ ਆਪੇ ਬਾਹਰ ਹੱਥ ਪੈਰ ਮਾਰੀ ਜਾਣਗੇ ,
ਆਉਣ ਵਾਲੇ ਜੁਆਕਾਂ ਦੀ ਤਾਂ ਜੂਨ ਸੁਧਰਜੂ ਭੋਰਾ ,””
ਮੈਂ ਫਿਰ ਕਿਹਾ , “ਅੰਕਲ ਤੁਸੀਂ ਸਾਰੀ ਉਮਰ ਦੀ ਰੋਟੀ ਤਾਂ (ਜ਼ਮੀਨ )ਵੇਚ ਦਿੱਤੀ .. ਤੇ ਰੋਟੀ ਲੱਭਣ ਲਈ ਫਿਰ ਜਿੰਦਗੀ ਸ਼ੁਰੂ ਕਰਨੀ ਹੈ ਜ਼ੀਰੋ ਤੋਂ ,
ਪਿੱਛੇ ਤੁਸੀਂ ਰੁਲੋਂਗੇ , ਨਾਲੇੇ ਵਿਛੋੜਾ , ਨਾਲੇ ਕੱਚੇ ਰਿਸ਼ਤੇ ਦਾ ਰਿਸਕ ?
ਅੰਕਲ ਕਹਿਣ ਲੱਗੇ , “ਪੁੱਤ ਐਥੇ ਕਿਹੜਾ ਨੋਕਰੀਆਂ ਲੱਭਦੀਆਂ
“ਸਰਕਾਰਾਂ ਨੇ ਤਾਂ ਜਮਾਂ ਈਂ ਭੁੱਜੇ ਲਾਹਤੇ .. ?”
ਮੇਰੇ ਮੁੰਡੇ ਨੇ ਬੀ.ਏ ਤਾਂ ਕੀਤੀ ਹੈ , ਬਸ ਬੈਂਡ ਹੀ ਅੱਧਾ ਕੁ ਘੱਟ ਰਹਿ ਜਾਂਦਾ ਹਰ ਵਾਰੀ …!”
ਚੰਗਾ ਧੀਏ !
ਕਹਿ ਕੇ ਅੰਕਲ ਚਲੇ ਗਏ ਤੇ ਮੈਂ ਸੋਚਾਂ ਵਿੱਚ ਡੁੱਬੀ , ਉਹਨਾਂ ਦੀ ਬੇਵੱਸੀ , ਮਜਬੂਰੀ , ਤੰਗੀ ਤੁਰਸ਼ੀ ਨੂੰ ਸਮਝਦੀ ਮਨ ਵਿੱਚ ਉੱਠਦੇ ਕਈ ਸਵਾਲਾਂ ਵਿੱਚ ਘਿਰ ਗਈ …!
ਜਿਹੜੇ ਮੁੰਡੇ ਕੋਲ ਅੱਜ ਪੂਰੀ ਪੜ੍ਹਾਈ ਨਹੀਂ , ਉਹ ਬਾਹਰ ਜਾ ਕੇ ਲੇਬਰ ਹੀ ਕਰੂ ?
ਕੁੜੀ ਨੇ ਪੜ੍ਹ ਕੇ ਵਧੀਆ ਰੁਜ਼ਗਾਰ ਲੱਭ ਲੈਣਾ ਤੇ ਮੁੰਡੇ ਕੁੜੀ ਦੀ ਸੋਚ ਵਿੱਚ ਫਰਕ ਪੈ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
subhkaran Singh
ਸਵਾਰਥੀ ਮਿੱਤਰ