ਮੈਂ ਜਦੋਂ ਵੀ ਤੜਕੇ ਮੂੰਹ ਹਨੇਰੇ ਉਹ ਬੱਸ ਫੜਿਆ ਕਰਦੀ ਤਾਂ ਉਹ ਅਕਸਰ ਹੀ ਓਥੇ ਬੈਠੇ ਹੋਏ ਮੁਸਕੁਰਾ ਰਹੇ ਹੁੰਦੇ..ਮੈਂ ਵੀ ਅੱਗਿਓਂ ਵੱਡੇ ਸਮਝ ਸਤਿ ਸ੍ਰੀ ਅਕਾਲ ਬੁਲਾ ਦਿਆ ਕਰਦੀ!
ਇੱਕ ਦਿਨ ਓਹਨਾ ਇਸ਼ਾਰੇ ਨਾਲ ਕੋਲ ਸੱਦ ਮੈਨੂੰ ਆਂਪਣੇ ਨਾਲ ਬਿਠਾ ਲਿਆ..ਮੈਨੂੰ ਵੀ ਆਪਣੇ ਬਾਪੂ ਜੀ ਦੀ ਉਮਰ ਦੇ ਇਨਸਾਨ ਕੋਲ ਜਾਣ ਵਿਚ ਕੋਈ ਹਿਚਕਿਚਾਹਟ ਮਹਿਸੂਸ ਨਾ ਹੋਈ!
ਥੋੜੀ ਦੇਰ ਗੱਲਾਂ ਕਰਦੇ ਰਹੇ ਫੇਰ ਇੰਝ ਲੱਗਿਆ ਕੁਝ ਭਾਰ ਜਿਹਾ ਪੈ ਰਿਹਾ ਹੋਵੇ..ਮੈਂ ਸੁੰਗੜ ਕੇ ਇੱਕ ਪਾਸੇ ਨੂੰ ਹੋ ਗਈ..ਸੋਚਿਆ ਸ਼ਾਇਦ ਨੀਂਦ ਆ ਗਈ ਹੋਣੀ ਏ..ਪਰ ਅਗਲੇ ਹੀ ਪੱਲ ਜਦੋਂ ਪੁੱਛਣ ਲੱਗੇ ਕੇ ਕੁੜੀਏ ਤੇਰਾ ਵਿਆਹ ਹੋ ਗਿਆ ਤਾਂ ਮੇਰਾ ਤ੍ਰਾਹ ਨਿੱਕਲ ਗਿਆ!
ਮੈਂ ਇਸ ਅਣਕਿਆਸੇ ਸੁਆਲ ਨੂੰ ਸੁਣ ਹੱਕੀ-ਬੱਕੀ ਜਿਹੀ ਹੋ ਗਈ..ਪਰ ਅਗਲੇ ਹੀ ਪਲ ਆਪਾ ਸੰਭਾਲਦੀ ਹੋਈ ਆਖਣ ਲੱਗੀ ਕੇ ਨਹੀਂ ਅੰਕਲ ਜੀ ਅਜੇ ਸਟੂਡੈਂਟ ਹੀ ਹਾਂ ਅਤੇ ਪੜਾਈ ਪੂਰੀ ਕਰਨ ਮਗਰੋਂ ਪੀ.ਆਰ ਲੈਣੀ ਏ ਫੇਰ ਇਸ ਬਾਰੇ ਸੋਚਾਂਗੀ.!
ਅੱਗੋਂ ਨਿਸ਼ੰਗ ਜਿਹੇ ਹੋ ਕੇ ਆਖਣ ਲੱਗੇ ਕੇ ਕੋਈ ਬੋਵਾਏ ਫ੍ਰੇਂਡ ਤੇ ਹੋਣਾ ਬਹੁਤ ਜਰੂਰੀ ਏ..ਇਥੇ ਇਹ ਸਭ ਕੁਝ ਆਮ ਜਿਹੀ ਗੱਲ ਏ..ਜੇ ਨਹੀਂ ਹੈ ਤਾਂ ਜਰੂਰ ਬਣਾ ਲੈਣਾ ਚਾਹੀਦਾ ਏ ਕਿਓੰਕੇ ਇਹਨਾਂ ਮੁਲਖਾਂ ਵਿਚ ਕੱਲਿਆਂ ਜਿੰਦਗੀ ਬੜੀ ਔਖੀ ਲੰਘਦੀ ਏ..!
ਮੈਂ ਭੰਬਲਬੂਸੇ ਵਿਚ ਪਈ ਹੋਈ ਨੇ ਓਸੇ ਵੇਲੇ ਆਪਣਾ ਬੈਗ ਚੁੱਕਿਆ ਤੇ ਬਿਨਾ ਸੋਚੇ ਸਮਝੇ ਅਗਲੇ ਸਟੋਪ ਤੇ ਉੱਤਰ ਗਈ!
ਉਸ ਦਿਨ ਮਗਰੋਂ ਮੈਂ ਉਸ ਬੱਸ ਤੇ ਚੜਣਾ ਹੀ ਬੰਦ ਕਰ ਦਿੱਤਾ!
ਫੇਰ ਇੱਕ ਦਿਨ ਦੂਜੀ ਬੱਸ ਵਿਚੋਂ ਆਪਣੇ ਸਟੋਪ ਤੇ ਉੱਤਰ ਰਹੀ ਸਾਂ ਤਾਂ ਪਿੱਛੋਂ ਉੱਤਰਦਾ ਹੋਇਆ ਇੱਕ ਆਪਣਾ ਬਜ਼ੁਰਗ ਠੇਡਾ ਖਾ ਕੇ ਡਿੱਗ ਪਿਆ!
ਮੈਂ ਉਸ ਨੂੰ ਆਸਰਾ ਜਿਹਾ ਦਿੱਤਾ ਤੇ ਨਾਲ ਹੀ 911 ਕਾਲ ਕਰ ਐਂਬੂਲੈਂਸ ਬੁਲਾ ਲਈ..ਪੈਰਾ-ਮੇਡੀਕਸ ਆਖਣ ਲੱਗੇ ਕੇ ਤੂੰ ਹੁਣ ਜਾ ਸਕਦੀ ਏ..ਪਰ ਹੋਸ਼ ਹਵਾਸ ਵਿਚ ਆਉਂਦੇ ਹੋਏ ਬਜ਼ੁਰਗ ਨੇ ਤੁਰਦੀ ਹੋਈ ਨੂੰ ਆਪਣੇ ਘਰ ਦਾ ਨੰਬਰ ਦੇ ਦਿੱਤਾ ਕੇ ਘਰੇ ਦੱਸ ਦੇਵੀਂ ਕੇ ਮੈਂ ਹੁਣ ਠੀਕ ਹਾਂ!
ਅਗਲੇ ਦਿਨ ਓਸੇ ਬੱਸ ਦਾ ਡਰਾਈਵਰ ਮੈਨੂੰ ਬਜ਼ੁਰਗ ਦਾ ਹਾਲ ਚਾਲ ਪੁੱਛਦਾ ਹੋਇਆ ਆਖਣ ਲੱਗਾ ਕੇ ਬਜ਼ੁਰਗ ਦੇ ਘਰ ਵਾਲਿਆਂ ਮੇਰੀ ਸ਼ਿਕਾਇਤ ਕਰ ਦਿੱਤੀ ਏ ਕੇ ਉਹ ਮੇਰੀ ਗਲਤੀ ਨਾਲ ਉੱਤਰਦਾ ਹੋਇਆ ਥੱਲੇ ਡਿੱਗਿਆ ਹੈ..ਇਹ ਗੱਲ ਹੁਣ ਮਹਿਕਮੇਂ ਦੇ ਟ੍ਰਾੰਸਿਟ ਟ੍ਰਿਬਿਊਨਲ ਕੋਲ ਚਲੀ ਗਈ ਏ..ਜੇ ਤੂੰ ਮੇਰੇ ਹੱਕ ਵਿਚ ਗਵਾਹੀ ਦੇ ਦੇਵੇਂ ਤਾਂ ਮੇਰੀ ਨੌਕਰੀ ਬਚ ਸਕਦੀ ਏ!
ਮੈਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ