ਬਲਰਾਜ ਸਾਹਨੀ..ਪੰਜਾਬ ਦਾ ਪੁੱਤਰ..
ਖੇਤ,ਖਲਿਆਣ,ਹਰਿਆਵਲ,ਨਹਿਰਾਂ ਅਤੇ ਪੰਜਾਬੀਅਤ ਧੁਰ ਦਿੱਲ ਅੰਦਰ ਤੱਕ ਵੱਸੀ ਹੋਈ
ਅਠਾਹਠ ਵਿਚ ਬਣੀ ਫਿਲਮ ਨੀਲ ਕਮਲ..”ਬਾਬੁਲ ਕੀ ਦੁਵਾਏਂ ਲੇਤੀ ਜਾ..ਜਾ ਤੁਝ ਕੋ ਸੁਖੀ ਸੰਸਾਰ ਮਿਲੇ”..ਓਹਨਾ ਵੇਲਿਆਂ ਵਿੱਚ ਡੋਲੀ ਤੁਰਨ ਵੇਲੇ ਹਰ ਵਿਆਹ ਤੇ ਵੱਜਣ ਵਾਲਾ ਮਸ਼ਹੂਰ ਗੀਤ..!
ਫਿਲਮ ਦੇ ਧੀ ਨੂੰ ਤੋਰਨ ਵਾਲੇ ਸੀਨ ਵਿਚ ਇੰਝ ਲੱਗਦਾ ਜਿੱਦਾਂ ਬਲਰਾਜ ਅਸਲੀ ਰੋ ਰਿਹਾ ਹੋਵੇ!
ਇਹੋ ਕੁਝ ਤੇਹੱਤਰ ਵਿਚ ਰਿਲੀਜ ਹੋਈ “ਹੰਸਤੇ ਜਖਮ” ਵਿਚ ਹੋਇਆ..ਵਿੱਛੜੀ ਧੀ ਨੂੰ ਵੇਖ ਹਮੇਸ਼ਾਂ ਗੱਚ ਭਰ ਆਉਂਦਾ..!
ਅੱਜ ਵੀ ਸੋਚਦਾ ਕੋਈ ਧੀਆਂ ਦੇ ਮਾਮਲੇ ਵਿਚ ਏਨੀ ਸਟੀਕ ਐਕਟਿੰਗ ਕਿੱਦਾਂ ਕਰ ਸਕਦਾ!
ਜਸਵੰਤ ਸਿੰਘ ਕੰਵਲ ਦਾ ਬੜਾ ਪੱਕਾ ਯਾਰ ਸੀ..
ਲਿਖਦਾ ਏ ਕੇ ਬਲਰਾਜ ਦੀ ਖੁਦ ਦੀ ਧੀ ਬੜੀ ਖੂਬ ਸੂਰਤ..ਨਾਮ ਸਨੋਬਰ
ਨਿਰੀ ਸੱਜਰੇ ਫੁੱਲ ਵਰਗੀ..ਵਿਆਹ ਕੀਤਾ..ਸਹੁਰੇ ਲਾਲਚੀ ਨਿੱਕਲੇ..ਆਖਿਆ ਕਰਨ ਤੇਰੇ ਪਿਓ ਨੇ ਏਨਾ ਪੈਸੇ ਕਮਾਇਆ..ਜਾਇਦਾਤ ਬਣਾਈ..ਸਾਨੂੰ ਹਿੱਸਾ ਚਾਹੀਦਾ!
ਇੱਕ ਵਾਰ ਏਨੀ ਦੁਖੀ ਹੋਈ..ਆਪਣੇ ਤੇ ਤੇਲ ਪਾ ਕੇ ਅੱਗ ਲਾ ਲਈ..
ਫੇਰ ਨਲਕੇ ਦੇ ਠੰਡੇ ਪਾਣੀ ਹੇਠ ਹੋ ਗਈ ਤੇ ਮੁੜ ਕੋਠੇ ਤੋਂ ਛਾਲ ਮਾਰ ਦਿੱਤੀ..
ਬਲਰਾਜ ਚੱਲਦੀ ਸ਼ੂਟਿੰਗ ਵਿਚੋਂ ਭੱਜਾ ਆਇਆ..
ਥਾਂ ਥਾਂ ਤੋਂ ਸੜ ਗਈ ਧੀ ਵੱਲ ਵੇਖ ਮਰਨ ਵਾਲਾ ਹੋ ਗਿਆ..
ਮੈਂ ਆਖਿਆ ਤੂੰ ਇਸਨੂੰ ਢੁਡੀਕੇ ਲੈ ਆ..ਉਹ ਵਾਕਿਆ ਹੀ ਆ ਗਿਆ..
ਪਿਓ ਧੀ ਪਿੰਡਾਂ ਦਾ ਮਾਹੌਲ ਵੇਖ ਬੰਬਈ ਦੇ ਦੁੱਖ ਭੁੱਲ ਗਏ..ਫੁੱਲ ਵਰਗੀ ਕੁੜੀ ਦੇ ਸਰੀਰ ਦਾ ਥਾਂ ਥਾਂ ਤੋਂ ਸੜਿਆ ਮਾਸ ਵੇਖ ਹੌਲ ਪਿਆ ਕਰਨ..ਉਹ ਵੀ ਹੱਸਦੀ ਹੱਸਦੀ ਰੋ ਪਿਆ ਕਰੇ..ਸ਼ਾਇਦ ਸਹੁਰੇ ਘਰ ਵਲੋਂ ਦਿੱਤੇ ਸਿਤਮ ਚੇਤੇ ਆ ਜਾਇਆ ਕਰਦੇ ਸਨ!
ਹਫਤਾ ਰਹੇ ਫੇਰ ਬੰਬਈ ਮੁੜ ਗਏ..
ਤੁਰਨ ਲੱਗੇ ਨੂੰ ਆਖਿਆ ਇਹ ਪੱਥਰਾਂ ਦਾ ਸ਼ਹਿਰ ਤੈਨੂੰ ਖਾ ਜਾਵੇਗਾ..ਜਦੋਂ ਜੀ ਉਦਾਸ ਹੁੰਦਾ ਇਥੇ ਆ ਜਾਇਆ ਕਰ..!
ਵਾਪਿਸ ਮੁੜ ਕੁੜੀ ਦੀ ਹਾਲਤ ਖਰਾਬ ਹੋ ਗਈ ਤੇ ਉਹ ਇੱਕ ਦਿਨ ਇਸ ਕੁਰੱਖਤ ਦੁਨੀਆਂ ਤੋਂ ਸਦਾ ਲਈ ਰੁਖਸਤੀ ਪਾ ਗਈ..!
ਬਲਰਾਜ ਟੁੱਟ ਗਿਆ..
ਚਿੱਠੀਆਂ ਵਿਚ ਦੁੱਖ ਫਰੋਲਿਆ ਕਰੇ..ਮੇਰਾ ਜੀ ਨੀ ਲੱਗਦਾ!
ਮੁੰਡਾ ਪ੍ਰਿਖਸ਼ਿਤ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ