ਸਜ਼ਾ
ਬਲਵਿੰਦਰ ਸਿੰਘ ਭੁੱਲਰ
ਮੈਂ ਰੋਹਤਕ ਨੇੜੇ ਇੱਕ ਢਾਬੇ ਤੇ ਚਾਹ ਪੀਣ ਲਈ ਰੁਕਿਆ। ਜਿਸ ਮੇਜ਼ ਦੁਆਲੇ ਪਈ ਕੁਰਸੀ ਤੇ ਮੈਂ ਬੈਠਾ ਸੀ, ਉਸਦੇ ਸਾਹਮਣੇ ਪਈਆਂ ਕੁਰਸੀਆਂ ਤੇ ਇੱਕ ਬਜੁਰਗ ਤੇ ਉਸਦੀ ਬੇਟੀ ਆ ਕੇ ਬੈਠ ਗਏ। ਲੜਕੀ ਉੱਠੀ ਅਤੇ ਆਪਣੀ ਕਾਰ ਵਿੱਚੋਂ ਕੁੱਝ ਲੈਣ ਲਈ ਚਲੀ ਗਈ। ਬਜੁਰਗ ਨੇ ਮੇਰੇ ਨਾਲ ਗੱਲਬਾਤ ਸੁਰੂ ਕਰਦਿਆਂ ਹਾਲ ਚਾਲ ਪੁੱਛਿਆ ਅਤੇ ਫਿਰ ਆਪਣੇ ਬਾਰੇ ਦੱਸਿਆ ਕਿ ਉਸਦਾ ਨਾਂ ਮਿਲਖੀ ਰਾਮ ਹੈ, ਜੋ ਪਟਿਆਲਾ ਜਿਲ੍ਹੇ ਦੇ ਇੱਕ ਪਿੰਡ ਦਾ ਰਹਿਣ ਵਾਲਾ ਹੈ ਅਤੇ ਉਸਨੇ ਕਈ ਦਹਾਕੇ ਦੁਕਾਨ ਕੀਤੀ ਪਰ ਹੁਣ ਛੱਡ ਦਿੱਤੀ ਹੈ।
ਗੱਲਾਂ ਕਰਦਿਆਂ ਉਸਨੇ ਹਵਾ ਲਵਾਉਣ ਲਈ ਆਪਣੇ ਹੱਥਾਂ ਤੇ ਚੜਾਏ ਦਸਤਾਨੇ ਉਤਾਰੇ, ਉਸਦੇ ਦੋਵੇਂ ਹੱਥ ਪੂਰੀ ਤਰ੍ਹਾਂ ਗਲੇ ਹੋਏ ਸਨ, ਜਿਹਨਾਂ ਵੱਲ ਦੇਖਣ ਨੂੰ ਵੀ ਜੀਅ ਨਹੀਂ ਸੀ ਕਰਦਾ। ਮੈਂ ਹਮਦਰਦੀ ਵਜੋਂ ਹੱਥਾਂ ਦੇ ਇਲਾਜ ਲਈ ਪੁੱਛਿਆ।
‘ਇਲਾਜ ਲਈ ਤਾਂ ਕਾਕਾ ਦੇਸ਼ ਦਾ ਕੋਈ ਚੰਗਾ ਡਾਕਟਰ ਨਹੀਂ ਛੱਡਿਆ ਜਿਸਤੋਂ ਦਵਾਈ ਨਾ ਲਈ ਹੋਵੇ, ਪਰ ਇਹ ਠੀਕ ਨਹੀਂ ਹੋਵੇ। ਮੇਰੀ ਧੀ ਹੁਣ ਧੱਕੇ ਨਾਲ ਲੈ ਆਈ ਕਿ ਦਿੱਲੀ ਤੋਂ ਦਵਾਈ ਦਿਵਾਉਣੀ ਐ। ਮੈਂ ਉਹਦੇ ਕਹਿਣ ਤੇ ਤੁਰ ਤਾਂ ਪਿਆ ਹਾਂ, ਪਰ ਇਹ ਠੀਕ ਨਹੀਂ ਹੋ ਸਕਦੇ।’ ਮਿਲਖੀ ਰਾਮ ਨੇ ਕਿਹਾ।
‘ਇਹ ਤਾਂ ਕਿਹੜੀ ਗੱਲ ਐ ਬਜੁਰਗੋ, ਬੜੀਆਂ ਵਧੀਆ ਵਧੀਆ ਦਵਾਈਆਂ ਆ ਚੁੱਕੀਆਂ ਨੇ ਚਮੜੀ ਰੋਗ ਦੀਆਂ।’ ਮੈਂ ਤਸੱਲੀ ਜਿਹੀ ਦਿੱਤੀ।
‘ਨਹੀਂ ਕਾਕਾ! ਮੈਂ ਕੋਈ ਚਾਲੀ ਸਾਲ ਦੁਕਾਨ ਕੀਤੀ ਐ ਤੇ ਇਹਨਾਂ ਹੱਥਾਂ ਨਾਲ ਹਮੇਸ਼ਾਂ ਘੱਟ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ