ਸੇਲਜ਼ਮੈਨ ਦੀ ਨੌਕਰੀ ਦੀ ਇੰਟਰਵਿਊ..ਇੱਕ ਪੇਂਡੂ ਉਮੀਦਵਾਰ ਅੰਗ੍ਰੇਜੀ ਨਾ ਆਉਂਦੀ ਹੋਣ ਕਰਕੇ ਬਾਹਰ ਹੋ ਗਿਆ!
ਬਾਹਰ ਗੇਟ ਤੇ ਬੈਠਾ ਮਾਲਕ ਦਾ ਇੰਤਜਾਰ ਕਰਦਾ ਰਿਹਾ!
ਜਦੋਂ ਮਾਲਕ ਬਾਹਰ ਜਾਣ ਲੱਗਾ ਤਾਂ ਰਾਹ ਰੋਕ ਲਿਆ..ਅਖ਼ੇ ਇੱਕ ਮੌਕਾ ਦੇ ਦਿਓ..ਜੇ ਅੰਗ੍ਰੇਜੀ ਬੋਲਣ ਵਾਲਿਆਂ ਤੋਂ ਜਿਆਦਾ ਚੀਜਾਂ ਨਾ ਵੇਚੀਆਂ ਤਾਂ ਬੇਸ਼ੱਕ ਤਨਖਾਹ ਵੀ ਨਾ ਦਿਓ!
ਅੱਖਾਂ ਵਿਚੋਂ ਡੁੱਲ ਡੁੱਲ ਪੈਂਦਾ ਆਤਮ-ਵਿਸ਼ਵਾਸ਼ ਦੇਖ ਨੌਕਰੀ ਤੇ ਰਖ ਲਿਆ ਗਿਆ..ਅਗਲੇ ਕੁਝ ਦਿਨਾ ਵਿਚ ਕੰਪਨੀ ਦੀ ਵਿਕਰੀ ਵਾਕਿਆ ਹੀ ਕਈ ਗੁਣਾ ਵਧ ਗਈ!
ਮਾਲਕ ਅੰਦਰ ਜਗਿਆਸਾ ਜਾਗੀ..ਓਹ ਇੱਕ ਦਿਨ ਮੁੰਡੇ ਦੀ ਚੀਜਾਂ ਵੇਚਣ ਦੀ ਤਕਨੀਕ ਵੇਖਣ ਮੌਕੇ ਤੇ ਆ ਗਿਆ..ਕੀ ਦੇਖਦਾ ਕੇ ਓਸ ਨੇ ਇੱਕ ਗ੍ਰਾਹਕ ਨੂੰ ਮਛੀਆਂ ਫੜਨ ਵਾਲਾ ਜਾਲ 800 ਰੁਪਈਏ ਵਿਚ ਵੇਚ ਦਿੱਤਾ..ਫੇਰ ਓਸੇ ਗ੍ਰਾਹਕ ਦੇ ਬੂਟਾਂ ਵੱਲ ਇਸ਼ਾਰਾ ਕਰ ਕਹਿੰਦਾ..ਸ਼੍ਰੀਮਾਨ ਏਨੇ ਮਹਿੰਗੇ ਬੂਟ ਪਾ ਕੇ ਮੱਛੀਆਂ ਫੜਨ ਜਾਵੋਗੇ ਤਾਂ ਖਰਾਬ ਹੋ ਜਾਣਗੇ..ਇੱਕ ਸਸਤਾ ਜਿਹਾ ਜੋੜਾ ਵੀ ਲੈ ਲਵੋ..ਓਸ ਨੇ 400 ਸੌ ਦਾ ਬੂਟਾਂ ਦਾ ਉਹ ਜੋੜਾ ਵੀ ਵੇਚ ਦਿੱਤਾ!
ਫੇਰ ਆਖਣ ਲੱਗਾ..ਸ਼੍ਰੀਮਾਨ ਸਮੁੰਦਰ ਵਿਚ ਜਾਲ ਸੁੱਟ ਬੈਠੇ ਹੋਵੋਗੇ ਤਾਂ ਕੜਕਦੀ ਧੁੱਪ ਵਿਚ ਸਿਰ ਮਚ ਜਾਵੇਗਾ..ਇੱਕ ਟੋਪੀ ਵੀ ਲੈ ਲਵੋ ਸਿਰ ਢੱਕਣ ਵਾਸਤੇ..ਗ੍ਰਾਹਕ ਨੇ ਟੋਪੀ ਵੀ ਖਰੀਦ ਲਈ!
ਨਾਲ ਹੀ ਦਲੀਲ ਦਿੱਤੀ ਕੇ ਜਨਾਬ ਇਹ ਤਾਂ ਹੈ ਨੀ ਕੇ ਤੁਸੀਂ ਜਾਲ ਸੁੱਟਿਆ ਤੇ ਮਛੀ ਫਸ ਗਈ..ਟੈਮ ਵੀ ਲੱਗ ਸਕਦਾ..ਭੁਖ ਲਗੇਗੀ ਤੇ ਖਾਓਗੇ ਕੀ..ਗ੍ਰਾਹਕ ਨੇ ਤਿੰਨ ਚਾਰ ਸੌ ਦਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ