ਕਿਰਤ ਨੂੰ ਭੇਜ ਕੇ ਮਨਜਿੰਦਰ ਫੇਰ ਘਰ ਦੇ ਕੰਮਾਂ ਵਿੱਚ ਰੁੱਝ ਗਈ।
ਮਾਂ ਅੰਦਰ ਪਈ ਸੋਚ ਰਹੀ ਸੀ ਕਿ ਸਿਹਤ ਠੀਕ ਨਹੀਂ ਦਾ ਬਹਾਨਾ ਬਣਾ ਕੇ ਧੀ ਨੂੰ ਕਾਲਜ ਜਾਣੋ ਤਾਂ ਰੋਕ ਲਿਆ ਪਰ ਹੁਣ ਉਸ ਨੂੰ ਇਹ ਕਿਵੇਂ ਦਸਾਂ ਕੇ ਉਸਦੇ ਬਾਪੂ ਜੀ ਉਸ ਲਈ ਰਿਸ਼ਤਾ ਦੇਖ ਰਹੇ ਹੈ।
ਮਾਂ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ , ਉਸਨੂੰ ਧੀ ਵਲੋਂ ਕੀਤੇ ਜਾਣ ਵਾਲੇ ਸਵਾਲਾਂ ਦੇ ਜਵਾਬ ਨਹੀਂ ਸੁਝਣੇ ਸੀ ਸ਼ਾਇਦ ਇਸੇ ਡਰ ਤੋਂ ਉਹ ਮਨਜਿੰਦਰ ਨਾ ਕੋਈ ਗੱਲ ਹੀ ਨਹੀਂ ਕਰ ਰਹੇ ਸੀ।
ਮਨਜਿੰਦਰ ਕੰਮ ਖ਼ਤਮ ਕਰ ਕੇ ਮੰਮੀ ਲਈ ਦੁੱਧ ਗਰਮ ਕਰ ਕੇ ਲੈ ਆਈ।
ਹੁਣ ਕਿਵੇ ਹੈ ਤਬੀਅਤ ਤੁਹਾਡੀ ਮੰਮੀ, ਮਨਜਿੰਦਰ ਨੇ ਕਮਰੇ ਚ ਆਉਂਦੀ ਨੇ ਮਾਂ ਨੂੰ ਪੁੱਛਿਆ।
ਮੈਂ ਠੀਕ ਹਾਂ ਹੁਣ, ਆਜਾ ਇਥੇ ਮੇਰੇ ਕੋਲ ਬੈਠ ਜਾ ਤੇਰੇ ਨਾਲ ਇਕ ਗੱਲ ਕਰਨੀ ਹੈ, ਮਾਂ ਨੇ ਕਿਹਾ
ਹਾਜ਼ੀ ਬੋਲੋ ਮੰਮੀ ਜੀ ਕੀ ਕਹਿਣਾ ਤੁਸੀਂ, ਮੈਂ ਸਵੇਰ ਦੀ ਦੇਖ ਰਹੀ ਤੁਸੀਂ ਕੁਝ ਪ੍ਰੇਸ਼ਾਨ ਹੋ। ਸਭ ਠੀਕ ਤਾਂ ਹੈ????
ਸਭ ਠੀਕ ਹੈ ਪ੍ਰੇਸ਼ਾਨੀ ਵਾਲੀ ਕੋਈ ਗੱਲ ਨਹੀਂ ਮਾਂ ਨੇ ਧੀ ਦਾ ਹੱਥ ਆਪਣੇ ਹੱਥ ਚ ਲੈਂਦੇ ਕਿਹਾ।
ਦੇਖ ਮਨਜਿੰਦਰ ਆਪਣੇ ਮਾਂ ਪਿਓ ਨੂੰ ਗ਼ਲਤ ਨਾ ਸਮਝੀ ਅਸੀਂ ਜੋ ਵੀ ਕਰ ਰਹੇ ਤੇਰੇ ਭਲੇ ਲਈ ਹੀ ਕਰ ਰਹੇ।
ਕੀ ਕਰ ਰਹੇ ਤੁਸੀਂ ਮੰਮੀ ਮੈਨੂੰ ਕੁਝ ਸਮਝ ਨਹੀਂ ਆ ਰਹੀ, ਮਨਜਿੰਦਰ ਦੇ ਚਿਹਰੇ ਤੇ ਪ੍ਰੇਸ਼ਾਨੀ ਸਾਫ ਦਿਖ ਰਹੀ। ਉਸਦੇ ਦਿਲ ਦੀ ਧੜਕਨ ਤੇਜ਼ ਹੁੰਦੀ ਜਾ ਰਹੀ ਸੀ ।
ਦਸੋ ਹੋਇਆ ਕੀ ਹੈ???
ਤੇਰੇ ਬਾਪੂ ਜੀ ਤੇਰੇ ਲਈ ਮੁੰਡਾ ਦੇਖ ਕੇ ਆਏ ਕੱਲ ਮਾਂ ਨੇ ਧੀ ਵੱਲ ਤੱਕਦੀ ਨੇ ਕਿਹਾ।
ਮੇਰੇ ਲਈ ਮੁੰਡਾ??? ਮਨਜਿੰਦਰ ਮਾਂ ਤੋਂ ਹੱਥ ਛੁਡਾ ਉੱਠ ਖੜੀ ਹੋਈ।
ਹਾਂ ਧੀਏ ਤੇਰੇ ਵਿਆਹ ਦੀ ਗੱਲ ਤੋਰ ਰਹੇ ਅਸੀਂ।
ਪਰ ਮੈਂ ਤਾਂ ਹਲੇ ਆਪਣੀ ਪੜ੍ਹਾਈ ਪੂਰੀ ਨਹੀਂ ਕੀਤੀ, ਫੇਰ ਨੌਕਰੀ ਵੀ ਕਰਨੀ ਏਨੀ ਛੇਤੀ ਵਿਆਹ ਕਿਉਂ???? ਮਨਜਿੰਦਰ ਨੇ ਸਭ ਸਵਾਲ ਇਕੋ ਹੀ ਸਾਹ ਨਾਲ ਪੁੱਛ ਲਏ।
ਮਨਜਿੰਦਰ ਸਮਝਿਆ ਕਰ ਪੁੱਤ ਮੁੰਡਾ ਬਾਹਰ ਇਟਲੀ ਚ ਪੱਕਾ ਹੈ, ਵਿਆਹ ਕਰਵਾ ਕੇ ਤੈਨੂੰ ਵੀ ਨਾਲ ਲੈ ਜਾਵੇਗਾ।
ਉਸਦਾ ਸਾਰਾ ਪਰਿਵਾਰ ਇੱਥੇ ਰਹਿੰਦਾ ਓਥੇ ਜਾ ਕੇ ਕੋਈ ਸੱਸ ਸੋਹਰੇ ਦੇ ਤਾਨੇ ਮਿਹਣੇ ਨਹੀਂ ਦੋਵੇ ਜੀਅ ਤੁਸੀਂ ਅਰਾਮ ਨਾਲ ਬਾਹਰ ਰਹਿਣਾ। ਮਾਂ ਨੇ ਕਿਹਾ
ਪਰ ਮੈਂ ਏਦਾਂ ਦਾ ਕੁਝ ਨਹੀਂ ਸੋਚਿਆ ਮੰਮੀ ਮੈਂ ਬਾਹਰ ਨਹੀਂ ਜਾਣਾ ਪੜ੍ਹਾਈ ਕਰਨੀ ਜੋਬ ਕਰਨੀ ਇੱਥੇ ਤੁਹਾਡੇ ਸਭ ਕੋਲ ਰਹਿਣਾ।
ਮਨਜਿੰਦਰ, “ਚੰਗੇ ਰਿਸ਼ਤੇ ਰੋਜ਼ ਰੋਜ਼ ਨਹੀਂ ਆਉਂਦੇ ਫੇਰ ਸਿਆਣੇ ਕਹਿੰਦੇ ਘਰ ਆਏ ਰਿਸ਼ਤੇ ਨੂੰ ਨਾ ਨਹੀਂ ਕਰਦੇ ਮੁੜ ਮੁੜ ਕਿਸਮਤ ਮਿਹਰਬਾਨ ਨਹੀਂ ਹੋਇਆ ਕਰਦੀ।
ਲੋਕ ਬਾਹਰ ਜਾਣ ਨੂੰ ਮਰਦੇ ਜਾਂਦੇ, ਇੱਥੇ ਆਪ ਘਰ ਚੱਲ ਕੇ ਰਿਸ਼ਤਾ ਆਇਆ ਹੈ ਮੁੰਡਾ ਵੀ ਪੱਕਾ ਹੈ।
ਮਰਦੇ ਹੋਣਗੇ ਲੋਕ ਮੈਂ ਵਿਆਹ ਨਹੀਂ ਕਰਵਾਉਣਾ, ਮਨਜਿੰਦਰ ਮਾਂ ਨੂੰ ਏਨਾ ਕਹਿ ਆਪਣੇ ਕਮਰੇ ਚ ਚਲੀ ਗਈ।
ਉਸਦੇ ਮਨ ਅੰਦਰ ਫੇਰ ਓਹੀ ਸਵਾਲ ਚਲਣੇ ਸ਼ੁਰੂ ਹੋ ਗਏ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ