ਬਿਸ਼ਨੀ ਤਾਈ ਨੂੰ ਅੰਧਰੰਗ ਦਾ ਦੌਰਾ ਪੈ ਗਿਆ, ਇੱਕ ਪਾਸਾ ਮਾਰਿਆ ਗਿਆ, ਮੰਜੇ ‘ਤੇ ਪਈ ਵੇਖ ਯਕੀਨ ਨਹੀਂ ਸੀ ਆ ਰਿਹਾ ਕਿ ਇਹ ਉਹੀ ਬਿਸ਼ਨੀ ਤਾਈ ਜਿਸ ਤੋਂ ਸਾਰੇ ਵਿਹੀ ਗੁਆਂਢ ਕੀ, ਸਾਰੇ ਪਿੰਡ ਦੀਆਂ ਸੁਆਣੀਆਂ ਸਲਾਹ ਲੈਣ ਆਉਂਦੀਆਂ , ਕਿਸੇ ਘਰ ਨਵ-ਜੰਮੇ ਬੱਚੇ ਦਾ ਨਾਮ ਕਰਨ ਕਰਨਾ ਹੋਵੇ , ਕਿਸੇ ਨੇ ਨਵੀਂ ਵਹੁਟੀ ਚੌਂਕੇ ਚਾੜਨੀ ਹੋਵੇ, ਕਿਸੇ ਵਿਆਹ, ਸਾਹੇ ਦੀ ਤਰੀਕ ਧਰਨੀ ਹੋਵੇ……ਸਭ ਤਾਈ ਦੀ ਸਲਾਹ ਲੈਣ ਆਉਂਦੇ… ਏਥੋਂ ਤੱਕ ਕਿ ਕੋਈ ਪੰਚਵੀਂ , ਦਸਵੀਂ , ਏਕਮ ,ਦੂਜ ….. ਕਿਸ ਸਮਾਧ ਜਾਂ ਕਿਸ ਖੇੜੇ ਤੇ ਕਦੋ ਮੱਥਾ ਟਿਕਦਾ ਏ ਸਭ ਗਿਆਨ ਤਾਈ ਹੀ ਵੰਡਦੀ……
ਇਕ ਮੋਹ ਭਿੱਜੀ ਰੂਹ.. ਪਿਆਰਾਂ ਦੀ ਬਸਤੀ ਅਤੇ ਅਪਣੱਤ ਨਾਲ ਭਿੱਜੀ ਅਜਿਹੀ ਛਿੱਟ ਸੀ ਕਿ ਜਿਸ ਉਪਰ ਵੀ ਬਰਸ ਜਾਂਦੀ ਪਿਆਰ ਪਿਆਰ ਕਰ ਦੇਂਦੀ… ਬੱਚਿਆਂ ਨਾਲ ਅੰਤਾਂ ਦਾ ਮੋਹ ਕਰਦੀ, ਕੁੜੀਆਂ ਦੀ ਜਿਵੇਂ ਮਾਂ ਤੋਂ ਬਾਅਦ ਉਹੀ ਹਮਰਾਜ਼ ਸੀ। ਸਾਰਾ ਦੁਪਿਹਰਾ ਕੁੜੀਆਂ ਉਹਦੀ ਨਿੰਮ ਹੇਠ ਬੈਠ ਮੂੰਗਫਲੀ ਕੱਢਦੀਆਂ, ਤਾਂ ਉਹ ਕਦੀ ਛੱਲੀਆਂ ਭੁੰਨ ਖਵਾਉਂਦੀ…… ਕਦੀ ਦਾਣੇ …… ਮੇਰੀ ਮਾਂ ਤੋਂ ਬਾਅਦ ਤਾਈ ਨੂੰ ਮੈਂ ਮਾਂ ਦੀ ਤਰ੍ਹਾਂ ਮੰਨਦੀ ਸੀ ਹਰ ਨਿੱਕੀ ਵੱਡੀ ਗੱਲ ਜਿੰਨੀ ਦੇਰ ਤਾਈ ਨੂੰ ਨਾ ਸੁਣਾਉਂਦੀ ਰਾਤੀਂ ਨੀਂਦ ਨਹੀਂ ਸੀ ਪੈਂਦੀ ਮੈਨੂੰ…. ਮੈਨੂੰ ਯਾਦ ਹੈ ਮੇਰੇ ਵਿਆਹ ਉਤੇ ਮੈਨੂੰ ਡੋਲੀ ਵਿੱਚ ਬਿਠਾ ਬੜਾ ਰੋਈ ਸੀ ਤਾਈ …..ਸਦੂੰਕ ਖੋਲਦੀ, ਫੁਲਕਾਰੀ ਨਾਲ਼ ਮੇਰਾ ਸਿਰ ਕੱਜਦੀ ਤੇ ਮੋਹ ਕਰਦੀ ਨਾ ਥਕਦੀ ……ਪਿੰਡ ਦੀਆਂ ਕੁੜੀਆਂ ਨੂੰ ਵਿਆਹ ਤੇ ਆਪਣਾ ਸੰਦੂਕ ਖੋਲ੍ਹ ਖੜੀ ਹੋ ਜਾਂਦੀ ਨਾਲ ਹੀ ਕਹਿੰਦੀ ” ਮੇਰੀ ਮਾਂ ਨੇ ਇਹ ਸੰਦੂਕ ਮੂੰਹੋਂ ਮੂੰਹੀਂ ਭਰ ਕੇ ਦਿੱਤਾ ਸੀ… ਮੇਰੇ ਤਾਂ ਕੋਈ ਕੁੜੀ ਨੀ…… ਕਿ ਉਸ ਲਈ ਰੱਖ ਛੱਡਾਂ ਇਹ ਦਹੇਜ਼……ਨਾਲੇ ਤੁਸੀਂ ਕਿਹੜਾ ਮੇਰੀਆਂ ਧੀਆਂ ਨੀ” , ਉਸ ਦੇ ਪਿਆਰ ਨੂੰ ਵੇਖ ਕੁੜੀਆਂ ਨਾਂਹ ਨਾ ਕਰ ਸਕਦੀਆਂ , ਪਿੰਡ ਦੀਆਂ ਕੁੜੀਆਂ ਨੂੰ ਵਿਆਹ ਤੇ ਆਪਣੇ ਸੰਦੂਕ ਵਿੱਚੋਂ ਕੱਢ ਇੱਕ ਬਿਸਤਰਾ ਜ਼ਰੂਰ ਦਿੰਦੀ। ਤਾਈ ਦਾ ਉਹ ਸੰਦੂਕ ਜਾਦੂਈ ਚਿਰਾਗ਼ ਤੋਂ ਘੱਟ ਨਹੀਂ ਸੀ ਜਦੋਂ ਵੀ ਖੁਲਦਾ ਕੁੜੀਆਂ ਲਈ ਸੁਗਾਤਾਂ ਵਾਸਤੇ ਖੁਲਦਾ … ਅਸਲ ਵਿੱਚ ਇਹ ਸੰਦੂਕ ਨਾਲ ਤਾਈ ਦਾ ਜ਼ਿਆਦਾ ਹੀ ਮੋਹ ਸੀ ਉਹ ਅਕਸਰ ਕਹਿੰਦੀ ” ਨੀ ਆਦਮੀਆਂ ਦੀਆਂ ਜ਼ਮੀਨਾਂ ਜਾਇਦਾਦਾਂ ਪਰ ਤੀਵੀਂ ਦੀਆਂ ਜਾਇਦਾਦਾਂ ਤਾਂ ਇਹ ਪੇਟੀਆਂ ਸੰਦੂਕ ਹੀ ਹੁੰਦੇ ਨੇ”। ਸੰਦੂਕ ਵਿੱਚ ਤਾਂ ਤਾਈ ਦੀ ਜਿੰਦ ਇੰਝ ਵਸਦੀ ਸੀ ਜਿਵੇਂ ਜਾਦੂਗਰ ਦੀ ਤੋਤੇ ਵਿੱਚ……।
ਬੜੀ ਹੀ ਜਿੰਦਾ ਦਿਲ ਸੀ ਬਿਸ਼ਨੀ ਤਾਈ…… ਜਗਦੇਵ ਅਤੇ ਗੁਰਮੀਤ ਛੋਟੇ-ਛੋਟੇ ਸੀ ਜਦੋਂ ਤਾਇਆਂ ਗੁਜ਼ਰ ਗਿਆ, ਤਾਈ ਨੇ ਮਰਦਾਂ ਦੀ ਤਰ੍ਹਾਂ ਖੇਤਾਂ ਵਿੱਚ ਕੰਮ ਕੀਤਾ, ਮੂੰਹ ਹਨੇਰੇ ਹੀ ਸਾਂਝੀ ਨਾਲ ਖੇਤ ਜੋਤਣ ਚਲੀ ਜਾਂਦੀ……ਮੁੰਡਿਆਂ ਨੂੰ ਕਹਿੰਦੀ ” ਪੁੱਤ ਤੁਸੀ ਪੜਾਈ ਕਰਲੋ ਬਸ ਮਾਂ ਦੀ ਜੂਨ ਸੁਧਰ ਜੇ।” ਮਾਂ ਦੀਆਂ ਦੁਆਵਾਂ ਸਦਕਾ ਵੱਡੇ ਜਗਦੇਵ ਨੂੰ ਬੈਂਕ ਵਿਚ ਨੌਕਰੀ ਮਿਲ ਗਈ , ਛੋਟਾ ਪਟਵਾਰੀ ਲੱਗ ਗਿਆ। ਤਾਈ ਨੇ ਸਾਰੇ ਪਿੰਡ ਵਿੱਚ ਲੰਡੂ ਵੰਡੇ ……ਸਮੇਂ ਦੇ ਨਾਲ-ਨਾਲ ਚੰਗੇ ਦਿਨ ਆ ਗਏ …ਦੋਵੇਂ ਪੁੱਤਰਾਂ ਨੇ ਆਪਣੀਆਂ ਆਪਣੀਆਂ ਕੋਠੀਆਂ ਛੱਤ ਲਈਆ,ਜਾਇਦਾਦਾਂ ਸਾਂਭ ਲਈਆਂ…… ਪਰ ਤਾਈ ਨੇ ਕੱਚਾ ਘਰ ਡਾਹੁਣ ਨਾ ਦਿੱਤਾ…… ਇਹ ਕਹਿ ਅੱਖਾਂ ਭਰ ਲੈਂਦੀ “ਮੈਂ ਤਾਂ ਚਾਹੁੰਨੀ ਆ ਇਸ ਘਰ ਮੇਰੀ ਡੋਲੀ ਆਈ ਏ , ਮੇਰੀ ਅਰਥੀ ਵੀ ਇਸੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
rana bamrah
rooha vas jandiya ne dilla hanni hunde ne , sajjna ki khaiye ehna khyala nu pani ta pani hunde ne ” 🙏 heart touching story …. bakmaal koi shabd nhi kol
Rekha Rani
very amoshnal story hai g. 😭😭😭✍👌👍👍🙏
Ishita
@&&&
Ishita
hi