ਸੰਘਰਸ਼
ਸ਼ੋਏਬ ਅਖਤਰ..ਦੁਨੀਆਂ ਦਾ ਬੇਹਤਰੀਨ ਤੇਜ ਗੇਂਦ-ਬਾਜ..
ਦੱਸਦਾ ਏ ਕੇ ਸੰਘਰਸ਼ ਵਾਲੇ ਮੁਢਲੇ ਦਿਨਾਂ ਵਿਚ ਇੱਕ ਵਾਰ ਟਰਾਇਲ ਦੇਣ ਰਾਵਲਪਿੰਡੀ ਤੋਂ ਬਿਨਾ ਟਿਕਟ ਸਫ਼ਰ ਕਰ ਲਾਹੌਰ ਪਹੁੰਚਿਆ ਤਾਂ ਅੱਗੋਂ ਰਾਤ ਪੈ ਗਈ ਸੀ..
ਬੋਝੇ ਵਿਚ ਸਿਰਫ ਬਾਰਾਂ ਰੁਪਈਏ..ਫੁੱਟਪਾਥ ਤੇ ਸੁੱਤੇ ਪਏ ਅਜੀਜ ਖ਼ਾਨ ਨਾਮ ਦੇ ਟਾਂਗੇ ਵਾਲੇ ਨੂੰ ਗੁਜਾਰਿਸ਼ ਕੀਤੀ ਕੇ ਭਰਾਵਾਂ ਰੋਟੀ ਅਤੇ ਰਾਤ ਰਹਿਣ ਦਾ ਮਸਲਾ ਏ ਕੋਈ ਮਦਤ ਕਰ ਸਕਦਾ ਏ ਤਾ ਕਰ ਦੇ..!
ਡੀਲ ਡੌਲ ਵੇਖ ਅਗਿਓਂ ਪੁੱਛਣ ਲੱਗਾ ਕੇ ਤੂੰ ਪਾਕਿਸਤਾਨੀ ਟੀਮ ਲਈ ਖੇਡਦਾ ਏਂ?
ਜੁਆਬ ਦਿੱਤਾ ਕੇ ਖੇਡਦਾ ਤੇ ਨਹੀਂ ਪਰ ਇਨਸ਼ਾ-ਅੱਲਾ ਇੱਕ ਦਿਨ ਜਰੂਰ ਖੇਡੂੰ..
ਅੱਗਿਓਂ ਮੇਰੀਆਂ ਅੱਖਾਂ ਵਿਚ ਸੱਚਾਈ ਦਾ ਝਲਕਾਰਾ ਵੇਖ ਆਖਣ ਲੱਗਾ ਕੇ ਜਦੋਂ ਕਦੀ ਵੀ ਕੌਮੀ ਟੀਮ ਲਈ ਖੇਡੇਗਾ ਤਾਂ ਮਨੋਂ ਨਾ ਵਿਸਾਰ ਦੇਵੀਂ..ਇਸ ਗਰੀਬ “ਅਜੀਜ ਖ਼ਾਨ” ਨੂੰ ਚੇਤੇ ਜਰੂਰ ਰਖੀਂ..!
ਦਿਲ ਵਿਚ ਆਖਿਆ ਕੇ ਦੋਸਤਾਂ ਤੈਨੂੰ ਕੀ ਪਤਾ ਤੂੰ ਆਪਣੇ ਦਿੱਲ ਵਿਚ ਕਿੰਨੀ ਅਮੀਰੀ ਸਾਂਭੀ ਬੈਠਾ..
ਮਗਰੋਂ ਤਾਕੀਦ ਕੀਤੀ ਕੇ ਭਵਿੱਖ ਵਿਚ ਜਦੋਂ ਕਦੀ ਵੀ ਕੌਮੀ ਪੱਧਰ ਦਾ ਕੋਈ ਖਿਡਾਰੀ ਤੇਰੇ ਬਾਰੇ ਪੁੱਛਦਾ-ਪੁਛਾਉਂਦਾ ਏਧਰ ਨੂੰ ਆ ਜਾਵੇ ਤਾਂ ਸਮਝ ਲਵੀਂ ਕੇ ਉਹ ਮੈਂ ਹੀ ਹੋਵਾਂਗਾ..
ਮਗਰੋਂ ਉਸਨੇ ਪੱਲਿਓਂ ਪੈਸੇ ਖਰਚ ਮੇਰੀ ਰੋਟੀ-ਪਾਣੀ ਦਾ ਬੰਦੋਬਸਤ ਕੀਤਾ..
ਸਾਉਣ ਲਈ ਫੁੱਟਪਾਥ ਤੇ ਆਪਣੀ ਮੱਲੀ ਹੋਈ ਜਗਾ ਦਿੱਤੀ ਤੇ ਅਗਲੀ ਸੁਵੇਰ ਆਪਣੇ ਟਾਂਗੇ ਤੇ ਬਿਠਾ ਟਰਾਇਲ ਵਾਲੀ ਥਾਂ ਤੇ ਖੁਦ ਛੱਡਣ ਆਇਆ..!
ਕੁਝ ਸਾਲਾਂ ਬਾਅਦ ਜਦੋਂ ਮੇਰੀ ਗੁੱਡੀ ਆਸਮਾਨ ਤੇ ਪੂਰੀ ਤਰਾਂ ਚੜ ਚੁਕੀ ਸੀ ਤਾਂ ਲਾਹੌਰ ਆਏ ਨੂੰ ਇੱਕ ਦਿਨ ਓਸੇ ਅਜੀਜ ਖ਼ਾਨ ਚੇਤੇ ਆ ਗਿਆ..
ਸਿਰ ਤੇ ਵਿਗ ਪਾਈ..ਐਨਕਾਂ ਲਾਈਆਂ ਤੇ ਭੇਸ ਬਦਲ ਕੇ ਅਜੀਜ ਖ਼ਾਨ ਨੂੰ ਲੱਭਣ ਤੁਰ ਪਿਆ..
ਉਹ ਠੀਕ ਓਸੇ ਥਾਂ ਆਪਣਾ ਟਾਂਗਾ ਖਲਿਆਰ ਸੁੱਤਾ ਪਿਆ ਸੀ..
ਹੁੱਝ ਮਾਰ ਜਗਾਇਆ..
ਅੱਗਿਓਂ ਅੱਖਾਂ ਮਲਦਾ ਹੋਇਆ ਉੱਠ ਖਲੋਤਾ ਤੇ ਅਣਜਾਣ ਸ਼ਹਿਰੀ ਵੇਖ ਡਰ ਜਿਹਾ ਗਿਆ..!
ਆਪਣੀ ਪਛਾਣ ਦੱਸੀ ਤਾਂ ਖੁਸ਼ੀ ਵਿਚ ਖੀਵੇ ਹੁੰਦੇ ਹੋਏ ਨੇ ਜੱਫੀ ਪਾ ਲਈ ਤੇ ਅੱਖੀਆਂ ਵਿਚ...
...
ਖੁਸ਼ੀ ਦੇ ਹੰਜੂ ਆ ਗਏ..
ਏਨੇ ਚਿਰ ਨੂੰ ਆਪਣੇ ਕੌਮੀ ਹੀਰੋ ਨੂੰ ਪਛਾਣ ਕਿੰਨੇ ਸਾਰੇ ਲੋਕ ਆਲੇ ਦਵਾਲੇ ਇੱਕਠੇ ਹੋਣੇ ਸ਼ੁਰੂ ਹੋ ਗਏ..
ਪਰ ਮੈਂ ਉਸਨੂੰ ਪਾਈ ਹੋਈ ਗੱਲਵੱਕੜੀ ਢਿਲੀ ਨਾ ਹੋਣ ਦਿੱਤੀ ਤੇ ਆਖਿਆ ਕੇ ਇਹ ਓਹੀ ਅਜੀਜ ਖ਼ਾਨ ਏ ਜਿਸਨੇ ਮੈਨੂੰ ਓਦੋਂ ਪਛਾਣਿਆਂ ਸੀ ਜਦੋਂ ਮੈਨੂੰ ਹੋਰਨਾਂ ਨੇ ਪਛਾਨਣ ਤੋਂ ਨਾਂਹ ਕਰ ਦਿੱਤੀ ਸੀ..!
ਫੇਰ ਅਜੀਜ ਖਾਣ ਨੇ ਮੈਨੂੰ ਇੱਕ ਵਾਰ ਫੇਰ ਪੱਲਿਓਂ ਖਰਚ ਰੋਟੀ ਖੁਵਾਈ ਤੇ ਅਸੀਂ ਦੋਵੇਂ ਕਿੰਨੀ ਦੇਰ ਤੱਕ ਓਸੇ ਟਾਂਗੇ ਤੇ ਲਾਹੌਰ ਦੀਆਂ ਸੜਕਾਂ ਤੇ ਘੁੰਮਦੇ ਫਿਰਦੇ ਰਹੇ..!
ਤੁਰਨ ਲਗਿਆਂ ਕੁਝ ਪੈਸੇ ਦੇਣ ਲਗਿਆਂ ਤਾਂ ਏਨੀ ਗੱਲ ਆਖ ਨਾਂਹ ਕਰ ਦਿੱਤੀ ਕੇ ਯਾਰ ਆਪਣੀ ਏਡੀ ਪੂਰਾਣੀ ਦੋਸਤੀ ਨੂੰ ਪੈਸੇ ਵਾਲੀ ਤੱਕੜੀ ਵਿਚ ਤੋਲ ਏਨਾ ਹੌਲਿਆਂ ਨਾ ਕਰ..!
ਮੈਂ ਅਜੀਜ ਖ਼ਾਨ ਨੂੰ ਚਾਰ ਸਾਲ ਪਹਿਲਾਂ ਓਦੋਂ ਤੱਕ ਮਿਲਦਾ ਰਿਹਾ ਜਦੋਂ ਤੱਕ ਉਹ ਫੌਤ ਨਹੀਂ ਹੋ ਗਿਆ..ਕਿਓੰਕੇ ਮੇਰੀ ਸਫਲਤਾ ਵਾਲੀ ਉਚੀ ਇਮਾਰਤ ਦੀ ਨੀਂਹ ਨੂੰ ਲੱਗਣ ਵਾਲੀ ਪਹਿਲੀ ਇੱਟ ਨੂੰ ਲੱਗਣ ਵਾਲਾ ਗਾਰਾ ਓਸੇ ਅਜੀਜ ਖ਼ਾਨ ਦੇ ਬੋਝੇ ਵਿਚੋਂ ਨਿਕਲੇ ਪੈਸਿਆਂ ਨਾਲ ਹੀ ਖਰੀਦਿਆ ਗਿਆ ਸੀ..!
ਸੋ ਦੋਸਤੋ ਪਦਾਰਥਵਾਦ ਦੀ ਵਗਦੀ ਇਸ ਹਨੇਰੀ ਵਿਚ ਅੰਬਰੀ ਉੱਡਦੇ ਕਿੰਨੇ ਸਾਰੇ ਸ਼ੋਏਬ ਐਸੇ ਵੀ ਨਜ਼ਰੀਂ ਪਏ ਹੋਣੇ ਜਿਹਨਾਂ ਸਿਖਰ ਵਾਲੀ ਉਤਲੀ ਹਵਾਏ ਪੈ ਕੇ ਆਪਣੇ ਓਹਨਾ ਅਨੇਕਾਂ ਅਜੀਜਾਂ ਦੀ ਕੋਈ ਖੈਰ ਸਾਰ ਨਹੀਂ ਲਈ ਜਿਹਨਾਂ ਔਕੜ ਵੇਲੇ ਓਹਨਾ ਨੂੰ ਆਪਣੀ ਤਲੀ ਤੇ ਬਿਠਾ ਕੇ ਖੁਦ ਆਪਣੇ ਦਿਲ ਦਾ ਮਾਸ ਖਵਾਇਆ ਹੋਵੇਗਾ!
ਪਰ ਕੁਦਰਤ ਦਾ ਇੱਕ ਅਸੂਲ ਐਸਾ ਵੀ ਹੈ ਜਿਹੜਾ ਹਰੇਕ ਤੇ ਲਾਗੂ ਹੁੰਦਾ ਏ ਕੇ ਇਨਸਾਨ ਅਤੇ ਪੰਖੇਰੂ ਜਿੰਨੀ ਜਿਆਦਾ ਉਚਾਈ ਤੋਂ ਹੇਠਾਂ ਡਿੱਗਦਾ ਏ ਓਨੀ ਹੀ ਉਸਦੇ ਬਚਣ ਦੀ ਸੰਭਾਵਨਾ ਘੱਟ ਹੁੰਦੀ ਏ..!
ਹਰਪ੍ਰੀਤ ਸਿੰਘ ਜਵੰਦਾ
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Uploaded By:
Gurmukhi StoriesUploaded By:
Punjabi Inspiring StoriesUploaded By:
Punjabi StoriesUploaded By:
Punjabi StoryUploaded By:
Story In PunjabiUploaded By:
ਪੰਜਾਬੀ ਕਹਾਣੀਆਂ
Related Posts
ਸਾਡਾ ਬਿਨਾ ਇੱਕ ਦੂਜੇ ਨੂੰ ਵੇਖਿਆ ਹੀ ਰਿਸ਼ਤਾ ਹੋ ਗਿਆ ਸੀ.. ਫੇਰ ਵੀ ਇਹ ਮੈਨੂੰ ਖੂਹ ਚੋ ਪਾਣੀ ਕੱਢਦੀ ਹੋਈ ਨੂੰ ਚੋਰੀ ਚੋਰੀ ਝਾਤੀ ਮਾਰ ਹੀ ਗਏ ਸਨ..ਗੁੜ ਵੇਚਣ ਵਾਲਾ ਬਣਕੇ..ਇਹਨਾਂ ਮੈਨੂੰ ਵਿਆਹ ਮਗਰੋਂ ਦੱਸਿਆ! ਜੰਝ ਟਾਂਗਿਆਂ ਤੇ ਆਈ..ਦੋ ਰਾਤਾਂ ਰਹੀ ਸੀ..ਸਾਰੇ ਪਿੰਡ ਵਿਚ ਬੰਦੋਬਸਤ ਕੀਤਾ ਸੀ..ਲਾਵਾਂ ਫੇਰੇ ਵੀ ਲੰਮਾਂ Continue Reading »
“ਨੀਤੂ ਬੇਟੀ ਉੱਠ! ਦੇਖ ਟਾਈਮ ਕਿੰਨਾ ਹੋ ਗਿਆ ਅਤੇ ਤੂੰ ਮੌਜ਼ ਨਾਲ ਸੁੱਤੀ ਪਈ ਏਂ।” ਮੰਮੀ ਨੇ ਸ਼ਾਇਦ ਦੂਜੀ ਤੀਜੀ ਵਾਰੀ ਮੈਨੂੰ ਜਗਾਇਆ ਹੋਵੇ। ਪਰ ਮੇਰੇ ਤੇ ਕੋਈ ਅਸਰ ਨ੍ਹੀਂ ਹੋਇਆ। ਲਾਪਰਵਾਹੀ ਨਾਲ ਮੈਂ ਪਈ ਰਹੀ। ” ਚੱਲ ਉਠ ਕੇ ਚਾਹ ਝੁਲਸ ਲੈ। ਨੌ ਵੱਜ ਗਏ ਉੱਠਣ ਦਾ ਨਾਂ ਹੀ Continue Reading »
ਮਿੰਨੀ ਕਹਾਣੀ ਵਰ ਅੱਜ ਉਹ ਮੈਨੂੰ ਵਿਆਹ ਤੋਂ ਬਾਅਦ ਬਹੁਤ ਚਿਰ ਮਗਰੋਂ ਮਿਲੀ। ਪਰ ਮੈਂ ਹੈਰਾਨ ਹੋਈ ਉਸ ‘ਚ ਆਈ ਤਬਦੀਲੀ ਨੂੰ ਤੱਕੀ ਜਾ ਰਹੀ ਸੀ । ਉਸ ਦੇ ਸਰੀਰ ਤੇ ਕੋਈ ਗਹਿਣਾ ਨਹੀਂ ਸੀ । ਇਕਦਮ ਸਾਧਾਰਨ ਜਿਹੇ ਪਹਿਰਾਵੇ ‘ਚ ਸਾਧਾਰਨ ਜਿਹੀ ਲੱਗਦੀ ਉਹ ਬੇਹੱਦ ਖ਼ੁਸ਼ ਸੀ। ਮੈਨੂੰ ਯਾਦ Continue Reading »
ਆ ਬਾਈ ਅਮਨ! ਆਜਾ ਟੱਬਰ ਨਾਲ…ਵੋਟ ਪਾ ਕੇ ਆਈਏ ਤੇਰੇ ਜੁੰਡੀ ਦੇ ਯਾਰ ਨੂੰ…ਦੁਪਹਿਰ ਹੋ ਗਈ…,’’ਬਿਸ਼ਨੇ ਨੇ ਵੋਟ ਪਾਉਣ ਜਾਂਦੇ ਨੇ ਘਰ ਦੇ ਬਾਹਰ ਬੈਠੇ ਅਮਨ ਨੂੰ ਹਾਕ ਮਾਰ ਕੇ ਕਿਹਾ। ਅਮਨ ਦਾ ਕਾਲਜ ਸਮਿਆਂ ਵਿੱਚ ਨਾਲ ਪੜ੍ਹਦਾ ਦੋਸਤ ‘ਸਹਿਜਦੀਪ’ ਇਸ ਵਾਰ ਵਿਧਾਨਸਭਾ ਚੋਣਾਂ ਵਿੱਚ ਖੜ੍ਹਾ ਹੋਇਆ ਸੀ। ਭਾਵੇਂ ਦੋਵਾਂ Continue Reading »
ਇੱਕ ਖ਼ਤ ਅਪਣੀ ਅੰਤਰ ਆਤਮਾ ਦੇ ਨਾਂ। ਮੇਰੀ ਅੰਤਰ ਆਤਮਾ, ਤੂੰ ਸ਼ਾਇਦ ਮੈਨੂੰ ਮੇਰੀ ਮਾਂ ਤੋਂ ਵੀ ਪਹਿਲਾਂ ਦੀ ਜਾਣਦੀ ਏਂ। ਕਿਓਂਕੇ ਮਾਂ ਤਾਂ ਮੈਨੂੰ ਜਨਮ ਦੇਣ ਤੋਂ ਵਾਅਦ ਹੀ ਜਾਨਣ ਲੱਗੀ ਸੀ। ਤੂੰ ਤਾਂ ਗਰਭ ਕਾਲ ਤੋਂ ਹੀ ਮੇਰੇ ਨਾਲ ਐਂ। ਤੂੰ ਮੇਰੇ ਹਰ ਹਾਵ- ਭਾਵ ਨੂੰ ਕੁੱਖ ਤੋਂ Continue Reading »
ਕੁਝ ਕੇ ਸਾਲਾਂ ਦੀ ਗੱਲ ਐ ਮੇਰਾ ਇਕ ਦੋਸਤ ਹੁੰਦਾ ਸੀ ਹੁਣ ਉਹ ਪਾਗ਼ਲ ਹੋ ਗਿਆ ਓਹਦਾ ਨਾਮ ਪ੍ਰੀਤ ਸੀ ਜਦ ਓਹਨੂੰ ਪਹਿਲੀ ਵਾਰ ਪਿਆਰ ਹੋਇਆ ਤਾਂ ਉਹ ਉਸ ਕੁੜੀ ਨੂੰ ਦੁਨੀਆ ਦੀਆ ਸਰੀਆ ਖੁਸੀਆ ਦੇਣਾ ਚਾਉਂਦਾ ਸੀ ਪਰ ਅਫਸੋਸ ਉਹਦੀ ਇਹ ਖੁਸੀ ਰੱਬ ਰੱਬ ਨੂੰ ਵੀ ਮਨਜੂਰ ਨਹੀਂ ਸੀ Continue Reading »
ਕਰੋਨਾ ਵਰਗੀ ਮਹਾਂਮਾਰੀ ਚਲਦਿਆ ਕੁੱਛ ਲੋਕ ਇਹ ਸੋਚ ਕੇ ਇਸ ਬਿਮਾਰੀ ਤੋ ਨਹੀਂ ਡਰ ਰਹੇ ਕਿ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਏਸੇ ਨੂੰ ਵੇਖਦੇ ਮੈਂ ਤੁਹਾਨੂੰ ਦਸਣਾ ਚਾਉਂਦਾ ਹਨ ਕਿ ਇਕ ਪਿੰਡ ਵਿਚ ਇਕ ਵਿਅਕਤੀ ਰਹਿੰਦਾ ਸੀ ਤੇ ਰੱਬ ਨੂੰ ਬਹੁਤ ਮੰਨਦਾ ਸੀ ਉਸ ਪਿੰਡ ਵਿੱਚ ਇਕ ਦਿਨ ਹੜ Continue Reading »
ਮੈਂ ਹਰ ਦਮ ਉਹਦਾ ਹੱਥ ਫੜਨਾ ਲੋਚਦਾ ਤੇ ਜਦੋਂ ਵੀ ਕਦੇ ਉਹ ਸੁਰਮਈ ਰੰਗ ਦਾ ਸੂਟ ਪਾਉਂਦੀ ਤਾਂ ਮੇਰਾ ਦਿਲ ਕਰਦਾ ਕਿ ਉਹਨੂੰ ਸ਼ੀਸ਼ੇ ਮੂਹਰੇ ਲਿਜਾ ਕੇ ਕਹਾਂ ,”ਦੇਖ ਸੱਤਰਵੇਂ ਵਰ੍ਹੇ ਚ ਤੇਰੇ ਤੇ ਕਿੰਨਾ ਰੂਪ ਏ ਤੇ ਵਾਲ ਵੀ ਸੂਟ ਨਾਲ ਮੈਚ ਹੋ ਗਏ ..ਅੰਗਰੇਜ਼ਣਾਂ ਨੂੰ ਮਾਤ ਪਾਉਣੀ ਏ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)