ਨਿੱਕੇ ਹੁੰਦਿਆਂ ਇੱਕ ਵੇਰ ਹੱਟੀਓਂ ਸੌਦਾ ਲੈਣ ਗਈ..ਕਿੰਨੀ ਸਾਰੀ ਭੀੜ ਸੀ..ਨਿੱਕਾ ਜਿਹਾ ਮੁੰਡਾ ਝੋਲਾ ਫੜ ਪਾਸੇ ਜਿਹੇ ਖਲੋਤਾ ਸੀ..ਓਹੀ ਜੋ ਸਭ ਤੋਂ ਵੱਧ ਸ਼ਰਾਰਤਾਂ ਕਰਿਆ ਕਰਦਾ..ਹੈਰਾਨ ਸਾਂ ਕੇ ਅੱਜ ਚੁੱਪ ਚਾਪ ਖਲੋਤਾ ਸੀ..ਉਸਦੇ ਝੋਲੇ ਵਿੱਚ ਵੀ ਕੁਝ ਹੈ ਸੀ..ਜੇ ਝੋਲੇ ਵਿੱਚ ਪਹਿਲੋਂ ਹੀ ਕੁਝ ਹੈ ਤਾਂ ਫੇਰ ਲੈਣ ਕੀ ਆਇਆ..ਕੋਲ ਗਈ ਤਾਂ ਝੋਲਾ ਲੁਕੋ ਲਿਆ..ਪੁੱਛਿਆ ਅੰਦਰ ਕੀ ਹੈ ਤਾਂ ਬਿਨਾ ਜੁਆਬ ਦਿਤੇ ਦੂਰ ਜਾ ਖਲੋਤਾ..!
ਭੀੜ ਘੱਟ ਹੋਈ ਮੈਂ ਸੌਦਾ ਤੁਲਵਾ ਲਿਆ ਤੇ ਤੁਰਨ ਲੱਗੀ..ਉਹ ਛੇਤੀ ਨਾਲ ਬਾਬਾ ਜੀ ਕੋਲ ਆ ਗਿਆ..ਮੈਂ ਇੱਕ ਵੇਰ ਫੇਰ ਖਲੋ ਗਈ ਭਲਾ ਕੀ ਕਰਦਾ..ਉਹ ਮੈਨੂੰ ਖਲੋਤੀ ਨੂੰ ਵੇਖ ਫੇਰ ਝਿਜਕ ਗਿਆ ਤੇ ਆਖਣ ਲਗਾ ਤੂੰ ਇਥੋਂ ਜਾਂਦੀ ਕਿਓਂ ਨਹੀਂ?
ਮੈਂ ਆਖਿਆ ਮੇਰੀ ਮਰਜੀ..ਉਹ ਚਿੜ ਗਿਆ ਤੇ ਮੂੰਹ ਵਿੱਚ ਕੁਝ ਮੰਦਾ ਬੋਲਿਆ..ਫੇਰ ਬਾਬਾ ਜੇ ਕੋਲ ਜਾ ਕੰਨ ਵਿੱਚ ਕੁਝ ਆਖਣ ਲੱਗਾ..ਮੈਂ ਹੋਰ ਕੋਲ ਆ ਗਈ..ਆਖ ਰਿਹਾ ਸੀ ਆਹ ਸ਼ੱਕਰ ਵੱਧ ਚਲੀ ਗਈ ਸੀ ਮਾਂ ਨੇ ਆਖਿਆ ਹੁਣੇ ਮੋੜ ਕੇ ਆ ਤੇ ਨਾਲੇ ਬਾਬੇ ਜੀ ਕੋਲੋਂ ਮੁਆਫੀ ਵੀ ਮੰਗੀ..ਨਾਲੇ ਡੁਸਕਣ ਵੀ ਲੱਗਾ..ਅਖ਼ੇ ਜਦੋਂ ਤੁਹਾਡਾ ਧਿਆਨ ਓਧਰ ਹੋਇਆ ਤਾਂ ਮੈਂ ਕਿੱਲੋ ਦੇ ਵੱਟੇ ਥੱਲੇ ਦੋ ਸੌ ਗਰਾਮ ਵਾਲਾ ਵੀ ਰੱਖ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ