ਸੰਗੀਤ
ਅਕਬਰ ਇੱਕ ਦਿਨ ਤਾਨਸੈਨ ਨੂੰ ਕਹਿੰਦਾ ਹੈ। ਤੇਰੇ ਸੰਗੀਤ ਨੂੰ ਜਦੋਂ ਸੁਣਦਾ ਹਾਂ, ਤਾਂ ਮਨ ਵਿੱਚ ਅਜਿਹਾ ਖਿਆਲ ਉੱਠਦਾ ਹੈ। ਕਿ ਤੇਰੇ ਵਰਗਾ ਵਜਾਉਣ ਵਾਲਾ ਸ਼ਾਇਦ ਹੀ ਕੋਈ ਪ੍ਰਿਥਵੀ ਤੇ ਹੋਵੇ?
ਕਿਉਂਕਿ ਇਸ ਤੋਂ ਉੱਚਾਈ ਹੋਰ ਕੀ ਹੋ ਸਕੇਗੀ? ਤੂੰ ਸਿਖਰ ਹੈ।
ਲੇਕਿਨ ਕੱਲ੍ਹ ਰਾਤ ਜਦ ਤੈਨੂੰ ਵਿਦਾ ਕੀਤਾ ਸੀ। ਤਾਂ ਮੈਨੂੰ ਖ਼ਿਆਲ ਆਇਆ, ਹੋ ਸਕਦਾ ਹੈ ਤੂੰ ਵੀ ਕਿਸੇ ਤੋਂ ਸਿੱਖਿਆ ਹੋਵੇ? ਕੋਈ ਤੇਰਾ ਵੀ ਗੁਰੂ ਹੋਵੇ?
ਤਾਂ ਮੈਂ ਅੱਜ ਤੇਰੇ ਤੋਂ ਪੁੱਛਦਾ ਹਾਂ ਕਿ ਤੇਰਾ ਕੋਈ ਗੁਰੂ ਹੈ? ਤੂੰ ਕਿਸ ਤੋਂ ਸਿੱਖਿਆ ਹੈ?
ਤਾਂ ਤਾਨਸੈਨ ਨੇ ਕਿਹਾ, ਮੈਂ ਕੁਝ ਵੀ ਨਹੀਂ ਆਪਣੇ ਗੁਰੂ ਦੇ ਸਾਹਮਣੇ। ਜਿਸ ਤੋਂ ਮੈਂ ਸਿੱਖਿਆ ਹੈ। ਉਨ੍ਹਾਂ ਦੇ ਚਰਨਾਂ ਦੀ ਧੂੜ ਵੀ ਨਹੀਂ ਹਾਂ।
ਤਾਂ ਅਕਬਰ ਨੇ ਕਿਹਾ। ਤੁਹਾਡੇ ਗੁਰੂ ਜੇਕਰ ਜੀਵਤ ਹਨ ਤਾਂ ਤੱਤਛਣ ਹੁਣੇ ਹੀ, ਅੱਜ ਹੀ ਉਨ੍ਹਾਂ ਨੂੰ ਲੈ ਕੇ ਆਓ। ਮੈਂ ਸੁਣਨਾ ਚਾਹਾਂਗਾ।
ਪਰ ਤਾਨਸੈਨ ਨੇ ਕਿਹਾ ਬੜੀ ਕਠਿਨਾਈ ਹੈ। ਉਹ ਜੀਵਤ ਹਨ। ਲੇਕਿਨ ਉਨ੍ਹਾਂ ਨੂੰ ਲਿਆਂਦਾ ਨਹੀਂ ਜਾ ਸਕਦਾ।
ਅਕਬਰ ਨੇ ਕਿਹਾ ਜੋ ਵੀ ਇੱਛਾ ਹੋਵੇ। ਉਹ ਦੇਵਾਂਗਾ, ਤੂੰ ਜੋ ਕਹੇ ਉਹੀ ਕਰਾਂਗਾ।
ਤਾਨਸੈਨ ਨੇ ਕਿਹਾ ਉਹੀ ਤਾਂ ਕਠਿਨਾਈ ਹੈ। ਕਿਉਂਕਿ ਉਨ੍ਹਾਂ ਨੂੰ ਕੁਝ ਲੈਣ ਲਈ ਰਾਜ਼ੀ ਨਹੀਂ ਕੀਤਾ ਜਾ ਸਕਦਾ। ਕਿਉਂਕਿ ਉਹ ਕੁਝ ਲੈਣ ਅਜਿਹਾ ਪ੍ਰਸ਼ਨ ਹੀ ਨਹੀਂ ਹੈ। ਅਕਬਰ ਨੇ ਕਿਹਾ ਤਾਂ ਕੀ ਉਪਾਅ ਕੀਤਾ ਜਾਏ?
ਤਾਨਸੇਨ ਨੇ ਕਿਹਾ ਕੋਈ ਉਪਾਅ ਨਹੀਂ। ਤੁਹਾਨੂੰ ਹੀ ਚੱਲਣਾ ਪਵੇਗਾ। ਤਾਂ ਅਕਬਰ ਨੇ ਕਿਹਾ ਮੈਂ ਹੁਣੇ ਚੱਲਣ ਲਈ ਤਿਆਰ ਹਾਂ। ਤਾਨਸੈਨ ਨੇ ਕਿਹਾ ਪਰ ਹੁਣੇ ਜਾਣ ਨਾਲ ਕੋਈ ਸਾਰ ਨਹੀਂ। ਕਿਉਂਕਿ ਕਹਿਣ ਨਾਲ ਉਹ ਨਹੀਂ ਵਜਾਉਣਗੇ। ਜਦ ਉਹ ਵਜਾਉਂਦੇ ਹਨ। ਤਦ ਕੋਈ ਸੁਣ ਲਵੇ ਗੱਲ ਹੋਰ ਹੈ।
ਤਾਂ ਮੈਂ ਪਤਾ ਲਗਾਵਾਂਗਾ ਕਿ ਉਹ ਕਦ ਵਜਾਉਂਦੇ ਹਨ? ਤਦ ਅਸੀਂ ਚੱਲਾਂਗੇ।
ਹਰੀ ਦਾਸ ਉਸ ਦੇ ਗੁਰੂ ਸਨ। ਯਮੁਨਾ ਦੇ ਕਿਨਾਰੇ ਰਹਿੰਦੇ ਸਨ। ਪਤਾ ਚੱਲਿਆ ਰਾਤ ਤਿੰਨ ਵਜੇ ਉੱਠ ਉਹ ਵਜਾਉਂਦੇ ਹਨ। ਨੱਚਦੇ ਹਨ।
ਅਕਬਰ ਅਤੇ ਤਾਨਸੈਨ ਚੋਰੀ ਨਾਲ ਝੌਂਪੜੀ ਦੇ ਬਾਹਰ ਠੰਢੀ ਰਾਤ ਵਿੱਚ ਛੁਪ ਕੇ ਬੈਠੇ ਰਹੇ। ਪੂਰਾ ਸਮਾਂ ਅਕਬਰ ਦੀ ਅੱਖ ਚੋਂ ਅੱਥਰੂ ਵਹਿੰਦੇ ਰਹੇ। ਉਹ ਇੱਕ ਵੀ ਸ਼ਬਦ ਨਾ ਬੋਲੇ। ਸੰਗੀਤ ਬੰਦ ਹੋਇਆ। ਵਾਪਸ ਪਰਤਣ ਲੱਗੇ।
ਸਵੇਰ ਫੁੱਟਣ ਲੱਗੀ ਸੀ। ਤਾਨਸੈਨ ਨਾਲ ਅਕਬਰ ਬੋਲਿਆ ਨਹੀਂ। ਮਹਿਲ ਦੇ ਦਰਵਾਜ਼ੇ ਤੇ ਤਾਨਸੈਨ ਨੂੰ ਏਨਾ ਹੀ ਕਿਹਾ, ਹੁਣ...
...
ਤੱਕ ਸੋਚਦਾ ਸੀ ਕਿ ਤੇਰੇ ਵਰਗਾ ਕੋਈ ਵੀ ਨਹੀਂ ਵਜਾ ਸਕਦਾ। ਅੱਜ ਸੋਚਦਾ ਹਾਂ ਕਿ ਤੂੰ ਆਪਣੇ ਗੁਰੂ ਜੈਸਾ ਕਿਉਂ ਨਹੀਂ ਵਜਾ ਸਕਦਾ ਹੈ?
ਤਾਨਸੇਨ ਨੇ ਕਿਹਾ ਗੱਲ ਬਹੁਤ ਸਾਫ਼ ਹੈ। ਮੈਂ ਕੁਝ ਪਾਉਣ ਲਈ ਵਜਾਉਂਦਾ ਹਾਂ। ਅਤੇ ਮੇਰੇ ਗੁਰੂ ਨੇ ਕੁਝ ਪਾ ਲਿਆ ਹੈ। ਇਸ ਲਈ ਵਜਾਉਂਦੇ ਹਨ। ਮੇਰੇ ਵਜਾਉਣ ਦੇ ਅੱਗੇ ਕੁਝ ਨਿਸ਼ਾਨਾ ਹੈ। ਜੋ ਮੈਨੂੰ ਮਿਲੇ, ਉਸ ਵਿੱਚ ਮੇਰੇ ਪ੍ਰਾਣ ਹਨ।
ਇਸ ਲਈ ਵਜਾਉਣ ਵਿੱਚ ਮੇਰੇ ਪ੍ਰਾਣ ਕਦੀ ਪੂਰੇ ਨਹੀਂ ਹੋ ਸਕਦੇ। ਵਜਾਉਣ ਵਿੱਚ ਮੈਂ ਸਦਾ ਅਧੂਰਾ ਹਾਂ, ਅੰਸ਼ ਹਾਂ।
ਅਗਰ ਬਿਨਾਂ ਵਜਾਏ ਤੋਂ ਹੀ ਮੈਨੂੰ ਉਹ ਮਿਲ ਜਾਏ ਜੋ ਵਜਾਉਣ ਵਿੱਚ ਮਿਲਦਾ ਹੈ। ਤਾਂ ਵਜਾਉਣ ਨੂੰ ਛੱਡ ਕੇ ਮੈਂ ਉਸ ਨੂੰ ਪਾ ਲਵਾਂਗਾ। ਵਜਾਉਣਾ ਮੇਰੇ ਲਈ ਸਾਧਨ ਹੈ। ਸਾਧਨਾ ਨਹੀਂ ਹੈ।
ਲੇਕਿਨ ਜਿਸ ਨੂੰ ਤੁਸੀਂ ਸੁਣਕੇ ਆ ਰਹੇ ਹੋ। ਸੰਗੀਤ ਉਨ੍ਹਾਂ ਲਈ ਕੁਝ ਪਾਉਣ ਦਾ ਸਾਧਨ ਨਹੀਂ ਹੈ। ਸਾਧਨਾ ਹੈ।
ਅੱਗੇ ਕੁਝ ਵੀ ਨਹੀਂ ਹੈ। ਜਿਸ ਨੂੰ ਪਾਉਣ ਲਈ ਉਹ ਜਾ ਰਹੇ ਹਨ। ਬਲਕਿ ਪਿੱਛੇ ਕੁਝ ਹੈ। ਜਿਸ ਤੋਂ ਉਨ੍ਹਾਂ ਦਾ ਸੰਗੀਤ ਫੁੱਟ ਰਿਹਾ ਹੈ। ਅਤੇ ਵੱਜ ਰਿਹਾ ਹੈ, ਕੁਝ ਪਾ ਲਿਆ ਹੈ, ਕੁਝ ਭਰ ਲਿਆ ਹੈ, ਕੋਈ ਸੱਚ, ਕੋਈ ਪ੍ਰਮਾਤਮਾ ਪ੍ਰਾਣਾ ਵਿੱਚ ਭਰ ਗਿਆ ਹੈ। ਹੁਣ ਉਹ ਵਹਿ ਰਿਹਾ ਹੈ। ਓਵਰ ਫਲੋਇੰਗ ਹੈ।
ਅਕਬਰ ਬਾਰ-ਬਾਰ ਪੁੱਛਣ ਲੱਗਾ।
ਕਿਸ ਲਈ? ਕਿਸ ਲਈ?
ਸੁਭਾਵਿਕ ਅਸੀਂ ਵੀ ਪੁੱਛਦੇ ਹਾਂ। ਕਿਸ ਲਈ?
ਤਾਨਸੈਨ ਨੇ ਕਿਹਾ ਨਦੀਆਂ ਕਿਸ ਲਈ ਵੱਗ ਰਹੀਆਂ ਹਨ? ਫੁੱਲ ਕਿਸ ਲਈ ਖਿੜ ਰਹੇ ਹਨ? ਸੂਰਜ ਕਿਸ ਲਈ ਨਿਕਲ ਰਿਹਾ ਹੈ?
“ਕਿਸ ਲਈ, ਮਨੁੱਖ ਦੀ ਬੁੱਧੀ ਨੇ ਪੈਦਾ ਕੀਤਾ ਹੈ। ਸਾਰਾ ਜਗਤ ਓਵਰ ਫਲਾਇੰਗ ਹੈ। ਆਦਮੀ ਨੂੰ ਛੱਡ ਕੇ, ਸਾਰਾ ਜਗਤ ਅੱਗੇ ਲਈ ਨਹੀਂ ਜੀਅ ਰਿਹਾ ਹੈ। ਸਾਰਾ ਜਗਤ ਅੰਦਰ ਤੋਂ ਜੀਅ ਰਿਹਾ ਹੈ।
ਫੁੱਲ ਖਿੜ ਰਿਹਾ ਹੈ, ਖਿੜਨ ਵਿੱਚ ਹੀ ਆਨੰਦ ਹੈ। ਸੂਰਜ ਨਿਕਲ ਰਿਹਾ ਹੈ, ਨਿਕਲਣ ਵਿੱਚ ਹੀ ਆਨੰਦ ਹੈ। ਹਵਾ ਵਗ ਰਹੀ ਹੈ, ਵਗਣ ਵਿੱਚ ਹੀ ਆਨੰਦ ਹੈ। ਆਕਾਸ਼ ਹੈ, ਹੋਣ ਵਿੱਚ ਹੀ ਆਨੰਦ ਹੈ।
ਅਨੰਦ ਅੱਗੇ ਨਹੀਂ ਹੈ, ਹੁਣੇ ਹੈ। ਇੱਥੇ ਹੈ ।
ਓਸ਼ੋ ।
#ਓਸ਼ੋਪੰਜਾਬੀਵਿੱਚ
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Uploaded By:
Gurmukhi StoriesUploaded By:
Preet SinghUploaded By:
Punjabi Inspiring StoriesUploaded By:
Punjabi StoriesUploaded By:
Punjabi StoryUploaded By:
Story In PunjabiUploaded By:
ਪੰਜਾਬੀ ਕਹਾਣੀਆਂ
Related Posts
ਚੰਡੀਗੜ ਜੰਮੀ ਪਲੀ ਦਾ ਮਾਝੇ ਦੇ ਨਿੱਕੇ ਜਿਹੇ ਸ਼ਹਿਰ ਵਿਚ ਰਿਸ਼ਤਾ ਹੋ ਗਿਆ ਤਾਂ ਬੜਾ ਮਜਾਕ ਉਡਿਆ..ਨਾਲਦੀਆਂ ਆਖਣ ਲੱਗੀਆਂ ਲੋਕ ਬਾਹਰਲੇ ਮੁਲਖ ਜਾਂਦੇ ਨੇ ਪਰ ਤੂੰ ਤਾਂ ਸਿਧੀ ਬਿਨਾ ਤਲੇ ਵਾਲੇ ਅੰਨ੍ਹੇ ਖੂਹ ਵਿਚ ਹੀ ਜਾ ਡਿੱਗੀ ਏਂ..! ਰਿਸ਼ਤੇਦਾਰ ਆਖਣ ਲੱਗੇ ਸਰਦਾਰ ਜੀ ਚੁਬਾਰੇ ਦੀ ਇੱਟ ਮੋਰੀ ਨੂੰ ਕਿਓਂ ਲਾਉਣ Continue Reading »
ਇਹ part ਪ੍ਹੜਨ ਤੋਂ ਪਹਿਲਾਂ ਪਾਰ੍ਟ 1।ਤੇ 2 ਜਰੂਰ ਪ੍ਹੜਨਾ ਫਿਰ ਹੀ ਸਭ ਸਮਝ ਆਉਣ ਏ। ਫਿਰ ਜਦ ਮਨਪ੍ਰੀਤ ਮੈਨੂੰ facebook ਤੇ ਮਿਲੀ ਤਾਂ ਮੈਨੂੰ ਬਹੁਤ ਖੁਸ਼ੀ ਹੋਈ ਸੀ ਓਹਨੇ ਮੈਨੂੰ ਦੁਬਾਰਾ ਮਿਲਣ ਦੀ ਕੋਸ਼ਿਸ਼ ਇਸ ਕਰ ਕੇ ਕੀਤੀ ਸੀ ਕਿਉਂਕਿ ਮੈਂ ਬਿਮਾਰ ਹੋ ਗਿਆ ਸੀ ਕਾਫੀ ਮੈਨੂੰ brain problem Continue Reading »
ਇੱਕ ਸੀ ਹੰਸਾ ਤੇ ਇੱਕ ਸੀ ਹੰਸਰਾਜ —– ਸਾਧਾਰਣ ਬੰਦਿਆਂ ਵਿਚੋਂ ਅਸਾਧਾਰਣ ਦੋ ਬੰਦੇ ਸਨ ਡੱਬਵਾਲੀ ਦੇ(1948-1956)। ਇੱਕ ਦਾ ਨਾਂ ਹੰਸਰਾਜ ਤੇ ਦੂਜਾ ਹੰਸਾ। ਉਂਝ ਹੰਸਾ ਵੀ ਹੰਸਰਾਜ ਹੀ ਸੀ, ਪਰ ਕਿਸੇ ਨੇ ਉਸਨੂੰ ਉਸਦੇ ਪੂਰੇ ਨਾਂ ਨਾਲ ਕਦੇ ਨਹੀਂ ਬੁਲਾਇਆ। ਹੰਸਾ ਡਾਕਖਾਨੇ ਵਿਚ ਛੋਟਾ ਕਰਮਚਾਰੀ ਸੀ। ਡਾਕਖਾਨੇ ਦੇ ਸਾਰੇ Continue Reading »
ਉਧਾਰ ਲਈਆਂ ਖੁਸ਼ੀਆਂ ਨੌਕਰੀ ਦੇ ਸਿਲਸਿਲੇ ਚ ਮੇਰਾ ਤਬਾਦਲਾ ਸ਼ਹਿਰ ਦਾ ਹੋ ਗਿਆ। ਪਿੰਡ ਤੋਂ ਕਾਫੀ ਦੂਰ ਹੋਣ ਕਾਰਨ ਅਤੇ ਰੋਜ਼ ਦੇ ਆਉਣ ਜਾਣ ਵਾਲੇ ਸਫਰ ਬਾਰੇ ਸੋਚ ਕੇ ਮੈਂ ਉੱਥੇ ਹੀ ਰਹਿਣ ਦਾ ਮਨ ਬਣਾ ਲਿਆ ਸੀ। ਸ਼ਹਿਰ ਵੀ ਬੱਸ ਨਾਂ ਦਾ ਹੀ ਸੀ ਉਂਝ ਇੱਕ ਕਸਬਾ ਸੀ। ਕੋਈ Continue Reading »
ਗੱਲ1981-82 ਵੇਲੇ ਦੀ ਹੈ.. ਸਕੂਲੋਂ ਪੜਾ ਕੇ ਮੁੜੇ ਨੇ ਸਾਈਕਲ ਅਜੇ ਸਟੈਂਡ ਤੇ ਲਾਇਆ ਹੀ ਹੋਣਾ ਕੇ ਦਾਰ ਜੀ ਰੁੱਕੇ ਤੇ ਲਿਖਿਆ ਇੱਕ ਐਡਰੈੱਸ ਫੜਾਉਂਦੇ ਹੋਏ ਆਖਣ ਲੱਗੇ ਕਾਕਾ ਹੁਣੇ ਬੱਸੇ ਚੜ ਗੁਰਦਾਸਪੁਰ ਵੱਲ ਨੂੰ ਨਿੱਕਲ ਜਾ..ਮੇਰਾ ਦੋਸਤ ਫੌਜ ਦਾ ਸੂਬੇਦਾਰ..ਛੁੱਟੀ ਆਇਆ ਏ..ਉਸਦੀ ਨਿੱਕੀ ਧੀ ਸਾਊ ਜਿਹੀ..ਬੀ.ਐੱਡ ਕੀਤੀ ਏ..ਓਹਨਾ ਸਾਰਿਆ Continue Reading »
ਉਸ ਦਿਨ ਤੜਕੇ ਉਠਿਆ..ਵੇਖਿਆ ਬਾਹਰ ਗੋਡੇ-ਗੋਡੇ ਬਰਫ ਪੈ ਰਹੀ ਸੀ..ਬਰੈੱਡ ਨੂੰ ਅਜੇ ਜੈਮ ਲਾਇਆ ਹੀ ਸੀ ਕੇ ਮੈਸਜ ਆ ਗਿਆ..ਜਿਸ ਕਾਲਜ ਵਿਚ ਦਾਖਿਲ ਹੋਇਆ ਸਾਂ..ਉਹ ਗੈਰਕਨੂੰਨੀ ਘੋਸ਼ਿਤ ਹੋਣ ਜਾ ਰਿਹਾ ਸੀ..ਅੱਜ ਅਦਾਲਤ ਦਾ ਫੈਸਲਾ ਸੀ..! ਲੱਗਿਆ ਸਿਰ ਤੇ ਸੌ ਘੜੇ ਪਾਣੀ ਪੈ ਗਿਆ ਹੋਵੇ..ਜੀ ਕੀਤਾ ਕਿਧਰੇ ਦੂਰ ਬੈਠਾ ਡੈਡ ਕਿਸੇ Continue Reading »
ਦਿਵਾਲੀ ਨੂੰ ਲੰਘਿਆ ਅਜੇ ਕੁਝ ਹੀ ਦਿਨ ਹੋਏ ਸੀ । ਚੰਨ ਆਪਣੇ ਆਕਾਰ ਚ ਵਧਦਾ ਵਧਦਾ ਥਾਲੀ ਦੇ ਅੱਧ ਤੱਕ ਪਹੁੰਚ ਗਿਆ ਸੀ ।ਪੂਰਾ ਪਿੰਡ ਹੀ ਘੂਕ ਸੁੱਤਾ ਪਿਆ ਸੀ । ਅਮਨ ਵੀ ਆਪਣੇ ਕਮਰੇ ਚ ਸੋਚ ਰਹੀ ਸੀ ਕਿ ਸੱਚੀਂ ਸੁੱਤਾ ਪਿਆ ਏ । ਜਾਂ ਐਵੇਂ ਰਾਤ ਦਾ ਪਰਦਾ Continue Reading »
ਤਾਇਆ ਅਮਰ ਸਿੰਘ ਦੀ ਆਪਣੀ ਕੋਈ ਔਲਾਦ ਨਹੀਂ ਸੀ। ਇਸ ਕਮੀ ਨੂੰ ਪੂਰਾ ਕਰਨ ਲਈ,ਉਹ ਨਾ ਕਿਸੇ ਸਾਧ-ਸੰਤ ਦੇ ਮਗਰ ਲੱਗੇ ਤੇ ਨਾ ਕਿਸੇ ਵਹਿਮ-ਭਰਮ ਵਿਚ ਪਏ। ਨਾ ਹੀ ਕਿਸੇ ਜੋਤਿਸ਼ੀ ਨੂੰ ਪੁੱਛਿਆ। ਤੇ ਨਾ ਕਦੇ ਕਿਸੇ ਤਾਂਤਰਿਕ ਦੇ ਮਗਰ ਲੱਗੇ। ਮੇਰੇ ਪਿਤਾ ਜੀ ਦੇ ਛੋਟੀ ਉਮਰ ਵਿਚ ਹੀ ਅਕਾਲ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)