ਸੰਜੀਵਨੀ ਬੂਟੀ
ਉਮਰ ਦੇ ਇਸ ਪੜਾਅ ਤੇ ਇੰਜ ਕੱਲੀ ਰਹਿ ਜਾਵਾਂਗੀ..ਕਦੀ ਸੁਫ਼ਨੇ ਵਿਚ ਵੀ ਨਹੀਂ ਸੀ ਸੋਚਿਆ!
ਬੇਟੇ ਨੂੰ ਬਾਹਰ ਗਏ ਨੂੰ ਮਸੀ ਤਿੰਨ ਮਹੀਨੇ ਵੀ ਨਹੀਂ ਸਨ ਹੋਏ ਕੇ ਇੱਕ ਦਿਨ ਚੰਗੇ ਭਲੇ ਤੁਰੇ ਫਿਰਦੇ ਇਹ ਸਾਥ ਛੱਡ ਗਏ..!
ਉਹ ਆਪਣੇ ਬਾਪ ਨੂੰ ਮੋਢਾ ਦੇਣ ਕੱਲਾ ਹੀ ਆਇਆ..
ਛੇਵੇਂ ਮਹੀਨੇ ਵਿਚ ਪੈਰ ਧਰਦੀ ਨੂੰਹ ਵਾਸਤੇ ਜਹਾਜ ਦਾ ਸਫ਼ਰ ਮਾਫਿਕ ਨਹੀਂ ਸੀ..!
ਭਾਵੇਂ ਉਸਨੇ ਢੇਰ ਸਾਰੀਆਂ ਤਸੱਲੀਆਂ ਦਿੱਤੀਆਂ ਪਰ ਉਸਦੇ ਵਾਪਿਸ ਪਰਤਣ ਮਗਰੋਂ ਇੱਕ ਵਾਰ ਫੇਰ ਗੁੰਮਨਾਮੀ ਵਾਲੇ ਹਨੇਰੇ ਦੀ ਬੁੱਕਲ ਵਿਚ ਜਾ ਪਈ..
ਸਾਰਾ ਸਾਰਾ ਦਿਨ ਬੱਸ ਬਾਲਕੋਨੀ ਵਿਚ ਕੱਲੀ ਬੈਠੀ ਰਹਿੰਦੀ..!
ਕਦੀ ਕੁਝ ਸੋਚ ਰੋੋਣ ਨਿੱਕਲ ਜਾਂਦਾ..ਕਦੀ ਪੂਰਾਣੀ ਐਲਬੰਮ ਕੱਢ ਅਤੀਤ ਵਿਚ ਅੱਪੜ ਜਾਇਆ ਕਰਦੀ..
ਕਦੀ ਇਹਨਾਂ ਦੇ ਮਨਪਸੰਦ ਕੌਫੀ ਵਾਲੇ ਕੱਪ ਵਿਚੋਂ ਕਿੰਨਾ-ਕਿੰਨਾ ਚਿਰ ਨਿੱਕੇ ਨਿੱਕੇ ਘੁੱਟ ਭਰਦੀ ਰਹਿੰਦੀ..!
ਕੁਝ ਦਿਨਾਂ ਤੋਂ ਨਾਲ ਲੱਗਦੇ ਖਾਲੀ ਫਲੈਟ ਵਿਚ ਕਾਫੀ ਰੌਣਕ ਸੀ..ਕੋਈ ਨਵਾਂ ਵਿਆਹਿਆ ਜੋੜਾ ਆ ਗਿਆ ਲੱਗਦਾ ਸੀ ਸ਼ਾਇਦ..
ਹਮੇਸ਼ਾਂ ਬਿੜਕ ਜਿਹੀ ਰਖਿਆ ਕਰਦੀ..
ਦੋਵੇਂ ਸੁਵੇਰੇ ਨਿੱਕਲ ਜਾਇਆ ਕਰਦੇ..ਆਥਣੇ ਮੁੜਦੇ..ਫੇਰ ਕਿੰਨਾ-ਕਿੰਨਾ ਚਿਰ ਬੈਠੇ ਗੱਲਾਂ ਮਾਰਦੇ ਰਹਿੰਦੇ..
ਕਦੇ ਨਿੱਕੀ ਨਿੱਕੀ ਗੱਲ ਤੋਂ ਬਹਿਸ ਹੋ ਜਾਇਆ ਕਰਦੀ..ਜਿਆਦਾਤਰ ਪਿਆਰ ਮੁਹੱਬਤ ਵਾਲੀਆਂ ਗੱਲਾਂ ਹੀ ਹੁੰਦੀਆਂ..ਮੈਂ ਸਾਰਾ ਕੁਝ ਚੁੱਪ ਚੁਪੀਤੇ ਹੀ ਆਪਣੇ ਵਜੂਦ ਤੇ ਮਹਿਸੂਸ ਕਰਦੀ ਰਹਿੰਦੀ..
ਅਖੀਰ ਬਾਲਕੋਨੀ ਦੀ ਬੱਤੀ ਜਗਾਉਣੀ ਵੀ ਬੰਦ ਜਿਹੀ ਕਰ ਦਿੱਤੀ..ਕਿਧਰੇ ਓਹਨਾ ਦੇ ਪਿਆਰ...
...
ਮੁਹੱਬਤ ਵਾਲੇ ਪਲਾਂ ਵਿਚ ਕੋਈ ਖਲਲ ਹੀ ਨਾ ਪੈ ਜਾਵੇ..!
ਇੱਕ ਦਿਨ ਐਤਵਾਰ ਸੁਵੇਰੇ ਸੁਵੇਰੇ ਬੂਹੇ ਤੇ ਦਸਤਕ ਹੋਈ..
ਬਾਰ ਖੋਲਿਆ ਤਾਂ ਉਹ ਦੋਵੇਂ ਸਨ..
ਹੱਸਦੇ ਹੋਏ..ਫੇਰ ਰਸਮੀਂ ਜਿਹੀ ਮਿਲਣੀ ਮਗਰੋਂ ਲਾਲ ਚੂੜੇ ਵਾਲੀ ਨੇ ਸੰਗਦੀ ਹੋਈ ਨੇ ਗੱਲ ਸ਼ੁਰੂ ਕੀਤੀ..
ਆਖਣ ਲੱਗੀ ਆਂਟੀ ਤੁਹਾਡੇ ਗਵਾਂਢ ਵਿਚ ਨਾਲ ਵਾਲੀ ਬਾਲਕੋਨੀ ਵਾਲੇ ਹਾਂ..
ਹੁਣੇ ਹੁਣੇ ਹੀ ਇਥੇ ਬਦਲ ਕੇ ਆਏ ਹਾਂ..
ਸਾਨੂੰ ਉੱਚੀ ਉਚੀ ਗੱਲਾਂ ਕਰਨ ਦੀ ਆਦਤ ਏ..ਆਸ ਕਰਦੇ ਹਾਂ ਤੁਹਾਨੂੰ ਪ੍ਰੇਸ਼ਨੀ ਤੇ ਨਹੀਂ ਹੁੰਦੀ ਹੋਵੇਗੀ?
ਸਹਿ ਸੂਬਾ ਹੀ ਮੂਹੋਂ ਨਿੱਕਲ ਗਿਆ ਕੇ ਧੀਏ ਪ੍ਰੇਸ਼ਾਨੀ ਕਾਹਦੀ..ਤੁਹਾਡੀਆਂ ਗੱਲਾਂ ਤੇ ਸਗੋਂ ਸੰਜੀਵਨੀ ਬੂਟੀ ਦਾ ਕੰਮ ਕਰਦੀਆਂ..!
ਫੇਰ ਕਿੰਨੀਆਂ ਸਾਰੀਆਂ ਗੱਲਾਂ..ਢੇਰ ਸਾਰੀਆਂ ਵਕਫ਼ੀਆਂ ਨਿੱਕਲੀਆਂ..
ਮਗਰੋਂ ਸਿਆਲ ਦੀ ਨਿੱਘੀ ਜਿਹੀ ਸੁਵੇਰ ਵਿਚ ਚਾਹ ਦੀਆਂ ਪਿਆਲੀਆਂ ਵਿਚੋਂ ਨਿੱਕਲਦੀ ਹੋਈ ਮਿੱਠੀ ਜਿਹੀ “ਭਾਫ” ਮੁਹੱਬਤ ਬਣ ਫਿਜ਼ਾ ਵਿਚ ਰਲਦੀ ਗਈ..!
ਉਸ ਦਿਨ ਮਗਰੋਂ ਓਹਨਾ ਦੋਹਾਂ ਨੇ ਹਰ ਗੱਲਬਾਤ ਵਿਚ ਮੇਰੀ ਸਮੂਲੀਅਤ ਜਰੂਰੀ ਜਿਹੀ ਬਣਾ ਦਿੱਤੀ..!
ਹੁਣ ਮੈਨੂੰ ਅਕਸਰ ਹੀ ਇੰਝ ਲੱਗਿਆ ਕਰਦਾ ਜਿਦਾਂ ਮੇਰਾ ਪੁੱਤ ਮੇਰੀ ਨੂੰਹ ਸਣੇ ਨਾਲਦੇ ਕਮਰੇ ਵਿਚ ਸ਼ਿਫਟ ਹੋ ਗਿਆ ਹੋਵੇ..!
ਹਰਪ੍ਰੀਤ ਸਿੰਘ ਜਵੰਦਾ
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Uploaded By:
Gurmukhi StoriesUploaded By:
Punjabi Inspiring StoriesUploaded By:
Punjabi StoriesUploaded By:
Punjabi StoryUploaded By:
Story In PunjabiUploaded By:
ਪੰਜਾਬੀ ਕਹਾਣੀਆਂ
Related Posts
ਅੱਜ ਦੇ ਬਚਿਆ ਦੇ ਸੰਸਕਾਰ ਦੇਖ ਕੇ ਅਸੀ ਬੜੇ ਸੌਖੇ ਤਰੀਕੇ ਨਾਲ਼ ਕਹਿ ਦੇਂਦੇ ਹਾਂ ਕਿ ਇਹ ਸਭ ਮੀਡੀਆ ਦਾ ਅਸਰ ਹੈ ਪਰ ਇਹ ਬਿਲਕੁਲ ਗਲਤ ਦਲੀਲ ਹੋਵੇਗੀ ਕਿਉਂਕਿ ਮੀਡੀਆ ਨਾਲ਼ ਮੇਲ ਕਰਾਉਣ ਵਾਲੀ ਸਖਸ਼ੀਅਤ ਕੋਈ ਹੋਰ ਹੈ। ਮੈਨੂੰ ਕਹਾਣੀਆਂ ਲਿਖਣ ਤੋਂ ਜਿਆਦਾ ਆਪਬੀਤੀ ਲਿਖਣ ਦਾ ਸ਼ੌਂਕ ਹੈ ਕਿਉਂਕਿ ਉਸ Continue Reading »
ਬੁਰਹਾਨ ਵਾਨੀ ਇਕ ਕਸ਼ਮੀਰ ਦਾ ਹੋਣਹਾਰ ਨੌਜਵਾਨ ਸੀ।ਜਿਸ ਦਾ ਜਨਮ 19ਸਤੰਬਰ 1994ਨੂੰ ਹੋਇਆ ਤੇ 22ਸਾਲ ਦੀ ਉਮਰ ਵਿੱਚ ਉਸ ਦੀ ਮੌਤ ਹੋ ਗਈ। ਉਹ ਆਪਣੇ ਸਕੂਲ ਦਾ ਸਭ ਤੋਂ ਟਾਪਰ ਵਿਦਿਆਰਥੀ ਸੀ। ਜਿਸ ਨੂੰ ਕ੍ਰਿਕਟ ਦਾ ਸ਼ੌਕ ਸੀ ਤੇ ਵੱਡਾ ਹੋ ਕੇ ਭਾਰਤੀ ਸੈਨਾ ਦਾ ਹਿੱਸਾ ਬਣਨਾ ਚਾਹੁੰਦਾ ਸੀ ।ਕਿਉਂਕਿ Continue Reading »
ਪੈਂਤੀ-ਛੱਤੀ ਸਾਲ ਪਹਿਲਾਂ ਰਿਆੜਕੀ ਕਾਲਜ ਤੁਗਲਵਾਲ ਦਾਖਲਾ ਲੈ ਲਿਆ..ਓਹਨੀ ਦਿੰਨੀ ਮਾਮੇ ਹੁਰਾਂ ਨਵੀਂ ਨਵੀਂ ਮਿੰਨੀ ਬੱਸ ਪਾਈ ਸੀ.. ਉਹ ਆਪ ਟਿਕਟਾਂ ਕੱਟਿਆ ਕਰਦਾ ਤੇ ਉਸਦਾ ਮੁੰਡਾ ਜਿਸਨੂੰ ਮੈਂ “ਤਾਰੀ ਵੀਰ” ਆਖ ਬੁਲਾਉਂਦੀ ਸੀ,ਬੱਸ ਚਲਾਇਆ ਕਰਦਾ..! ਓਹਨੀ ਦਿੰਨੀ ਟਾਵੀਂ ਟਾਵੀਂ ਬੱਸ ਹੀ ਚਲਿਆ ਕਰਦੀ ਸੀ..ਆਉਣ ਜਾਣ ਨੂੰ ਜਿਆਦਾਤਰ ਟਾਂਗੇ ਤੇ ਸਾਈਕਲ Continue Reading »
ਇੱਕ ਵਾਰ ਦੀ ਗੱਲ ਹੈ… ਇੱਕ ਸਖਸ਼ ਹਜ਼ਰਤ ਇਮਾਮ ਅਲੀ ਦੀ ਖ਼ਿਦਮਤ ਵਿਚ ਪੇਸ਼ ਹੋਇਆ… ਬੋਲਿਆ- “ਐ ਅਲੀ! ਮੈਂ ਆਪਣੀ ਜਿੰਦਗੀ ਤੋੰ ਬਹੁਤ ਅੱਕ ਗਿਆ ਹਾਂ…ਛੋਟੇ ਹੁੰਦਿਆਂ ਤੋੰ ਮੇਰੀ ਇੱਕੋ ਹੀ ਖਵਾਹਿਸ਼ ਸੀ ਕਿ ਮੇਰੇ ਕੋਲ ਇੱਕ ਹਜ਼ਾਰ ਊਠ ਹੋਣ…ਪਰ ਮੇਰੇ ਲੱਖ ਯਤਨਾਂ ਦੇ ਬਾਵਜੂਦ ਵੀ ਮੇਰੇ ਊਠਾਂ ਦੀ ਗਿਣਤੀ Continue Reading »
ਜੀਤ ਨੂੰ ਕੈਨੇਡਾ ਆਏ ਦੋ ਸਾਲ ਹੋ ਚੁੱਕੇ ਸਨ।ਉਸਦੀ ਪੜ੍ਹਾਈ ਲੱਗਪਗ ਖਤਮ ਹੋ ਚੁੱਕੀ ਸੀ ਤੇ ਹੁਣ ਉਹ ਸਿਰਫ ਕੰਮ ਤੇ ਜਾਦਾ ਸੀ।ਉਸਦੇ ਦੋਸਤ ਡੇਅ-ਨਾਈਟ ਲਾਉਦੇ ਪਰ ਜੀਤ ਓਵਰ-ਟਾਈਮ ਨਾ ਲਾਉਦਾ ਕਿਉਕਿ ਪੰਜਾਬ ਵਿੱਚ ਉਸਦੀ ਚੰਗੀ- ਜਾਇਦਾਤ ਸੀ।ਇਸ ਕਰਕੇ ਉਸਨੂੰ ਪਿੱਛੇ ਪੈਸੇ ਭੇਜਣ ਦੀ ਚਿੰਤਾ ਨਹੀ ਸੀ।ਮਾਪਿਆਂ ਦਾ ਇਕਲੌਤਾ ਪੁੱਤਰ Continue Reading »
ਦਿਲਾਰ ਜੋਂਸਨ..ਅਮਰੀਕੀ ਫੌਜੀ.. ਇਰਾਕੀ ਪੋਸਟਿੰਗ ਦੌਰਾਨ..ਪੰਦਰਾਂ ਬੰਦੇ ਟੈਂਕ ਦੀ ਮੋਟੀ ਚੇਨ ਹੇਠਾਂ ਦੇ ਕੇ ਮਾਰੇ ਤਾਂ ਨਿੱਕੇ ਹੁੰਦਿਆਂ ਸ਼ਿਕਾਰ ਕੀਤੇ ਪਹਿਲੇ ਹਿਰਨ ਨਾਲੋਂ ਵੀ ਕਿਤੇ ਜਿਆਦਾ ਅਨੰਦ ਆਇਆ..! ਪੰਜ ਸਾਲਾਂ ਦੇ ਦੌਰਾਨ ਅਠਾਈ ਸੌ ਕਤਲ.. ਮਾਨਸਿਕਤਾ ਇੰਝ ਹੋ ਗਈ ਕੇ ਜਿਸ ਦਿਨ ਬੰਦਾ ਨਹੀਂ ਸੀ ਮਾਰਦਾ..ਲੱਗਦਾ ਕੋਈ ਘਾਟ ਰਹਿ ਗਈ! Continue Reading »
ਇੱਕ ਵਾਰ ਇੱਕ ਬੰਦੇ ਹੱਥੋਂ ਅਪਰਾਧ ਹੋ ਗਿਆ… ਸੁੰਨਸਾਨ ਰਾਹ ਤੇ ਤੁਰਿਆ ਜਾਂਦਾ ਨਵਾਂ ਵਿਆਹਿਆ ਜੋੜਾ ਓਹਨੇੰ ਕਤਲ ਕਰ ਦਿੱਤਾ, ਗਹਿਣੇ ਲਾਹ ਲਏ ਤੇ ਦੋਹੇਂ ਲੋਥਾਂ ਓਥੇ ਹੀ ਟਿੱਬਿਆਂ ਵਿੱਚ ਦੱਬ ਦਿੱਤੀਆਂ। ਦਿਨ ਲੰਘੇ…ਮਹੀਨੇ ਲੰਘੇ…ਅਖੀਰ ਪੂਰਾ ਇੱਕ ਸਾਲ ਲੰਘ ਗਿਆ। ਦੁਨੀਆਂ ਕੋਲੋਂ ਓਹ੍ਹ ਆਪਣੇ ਇਸ ਅਪਰਾਧ ਨੂੰ ਲੁਕਾਉਣ ਵਿੱਚ ਕਾਮਯਾਬ Continue Reading »
ਮਿੰਨੀ ਕਹਾਣੀ ਨਜ਼ਾਇਜ਼ ਧੰਦਾ ————- ਨਜ਼ਾਇਜ਼ ਸ਼ਰਾਬ ਦੀਆਂ ਪੇਟੀਆ ਲੈ ਕੇ ਤੇਜ਼ ਰਫਤਾਰ ਨਾਲ ਗੱਡੀ ਚਲਾਉਂਦਾ ਪਾਲੀ ਆਪਣੀ ਮੰਜ਼ਿਲ ਵੱਲ ਵੱਧ ਰਿਹਾ ਸੀ ! ਮੋਬਾਈਲ ਦੀ ਘੰਟੀ ਵਜੀ “ਹੈਲੋ ” ਅਗੇ ਪੁਲਿਸ ਨਾਕਾ ਹੈ ,ਜ਼ਰਾ ਸੰਭਲ ਕੇ , ਅਗੋਂ ਆਵਾਜ਼ ਆਈ ਪਾਲੀ ਨੇ ਗੱਡੀ ਰੋਕ ਕੇ ਆਸਾ ਪਾਸਾ ਵੇਖਿਆ ! Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)
Jashandeep Singh Brar
Bhaut hi shoni khahni ❤️❤️
Garry
Nice
Simran
Nyc