ਕਹਾਣੀ ————-ਸੰਸਕਾਰ————
ਛਿੰਦੀ ਦੇ ਮਾਪਿਆਂ ਦੀ ਗਰੀਬੀ ਕਈ ਸਾਲ ਉਹਦੇ ਲਈ ਵਰ ਲੱਭਣ ਚ ਰੋੜਾ ਬਣੀ ਰਹੀ। ਜਦ ਮੇਹਰ ਹੋਈ ਤਾ ਉਹਦਾ ਸੁਹਪਣ ਵਰਦਾਨ ਹੋ ਨਿੱਬੜਿਆ।
ਪਿੰਡ ਚ ਵਿਚੋਲਾ ਜੈਲਦਾਰਾਂ ਦੀ ਐਮ ਏ ਪੜ੍ਹੀ ਕੁੜੀ ਦਾ ਰਿਸ਼ਤਾ ਕਰਵਾਉਣ ਕੈਨੇਡਿਉਂ ਆਇਆ ਮੁੰਡਾ ਲਿਆਇਆ ਸੀ। ਦੇਖ ਦਿਖਾਈ ਕਰਕੇ ਵਾਪਸ ਆਦਿਂਆਂ ਮੁੰਡੇ ਦੀ ਨਜਰ ਪਾਥੀਆਂ ਦੀ ਟੋਕਰੀ ਚੁੱਕੀ ਜਾਂਦੀ ਛਿੰਦੀ ਤੇ ਪਈ ਤਾਂ ਪੁੱਛਿਆ
“ਵੀਰੇ! ਆਹ ਕੁੜੀ ਇਸੇ ਪਿੰਡ ਦੀ ਆ?”
“ਹਾਂ! ਉਹਨਾਂ ਦੇ ਸ਼ਰੀਕਾਂ ਚੋਂ ਈ ਆ। ਸ਼ਰਾਬੀ ਦਾਦੇ ਨੇ ਜਮੀਨ ਵੇਚ ਦਿੱਤੀ ਸੀ ਤੇ ਇਹਦਾ ਪਿਉ ਹੁਣ ਜੈਲਦਾਰ ਦਾ ਸੀਰੀ ਆ। ਦਸਵੀਂ ਤੱਕ ਪੜ੍ਹੀ ਆ”
“ਇਹਦਾ ਸਾਕ ਹੋ ਸਕਦਾ?”
“ਯਾਰ ਕਮਲਾ ਹੋ ਗਿਆਂ । ਕੋਈ ਮੇਲ ਨੀ।
ਹੋਰ ਵਥੇਰੀਆਂ ਤੈਨੂੰ ਸੋਹਣੀਆਂ ਪੜ੍ਹੀਆਂ ਲਿਖੀਆਂ ਮਿਲ ਜਾਣੀਆਂ ਜੇ ਜੈਲਦਾਰਾਂ ਦੀ ਨਹੀਂ ਪਸੰਦ ”
” ਵੀਰੇ! ਜੇ ਮੈਂ ਵਿਆਹ ਕੇ ਲਿਜਾਣੀ ਤਾਂ ਇਹੀ ਕੁੜੀ”
ਮਾਂ ਪਿਉ ਦੇ ਨਾ ਨਾ ਕਹਿਣ ਤੇ ਵੀ ਦੀਪ ਨੇ ਛਿੰਦੀ ਲਈ ਜਿਦ ਫੜੀ ਰੱਖੀ।
“ਗਰੀਬਾਂ ਦੀਆਂ ਕਈ ਉਧਰ ਗਈਆਂ ਸਿਰ ਤੇ ਬੈਠ ਜਾਂਦੀਆ”
“ਵੱਡੀ ਵੀ ਤਾਂ ਬੈਠੀ ਆ ਸਿਰ ਤੇ, ਇਹ ਵੀ ਬਹਿ ਜਾਊ, ਕੋਈ ਗੱਲ ਨੀ। ਇਹੀ ਮੈਨੂੰ ਠੀਕ ਆ।”ਦੀਪ ਅੜ ਗਿਆ
ਫਿਰ ਮਾਂ ਪਿਓ ਨੇ ਰਿਸ਼ਤੇ ਤੋਂ ਪਹਿਲਾਂ ਇਹ ਸ਼ਰਤ ਰੱਖੀ ਕਿ ਵਿਆਹ ਤੋਂ ਬਾਅਦ ਕੁੜੀ ਮਾ ਪਿਓ ਦੇ ਟੱਬਰ ਨੂੰ ਕਨੇਡਾ ਬੁਲਾਣ ਦਾ ਨਾਂ ਨੀ ਲਵੇਗੀ।
ਵਡੇ ਮੁੰਡੇ ਨੂੰ ਵੀ ਲੁਧਿਆਣੇ ਵੱਡੇ ਸਨਅਤਕਾਰਾਂ ਦੇ ਘਰ ਵਿਆਹਿਆ ਸੀ। ਦਾਜ ਦਾਮਣ ਬਹੁਤ ਦਿੱਤਾ ਸੀ ਤੇ ਆਲੀਸ਼ਾਨ ਹੋਟਲ ਚ ਵਿਆਹ ਕੀਤਾ ਸੀ।
2 ਸਾਲਾਂ ਬਾਅਦ ਉਹਦਾ ਸਾਰਾ ਟੱਬਰ ਕੈਨੇਡਾ ਪਹੁੰਚ ਗਿਆ ਸੀ। ਫਿਰ ਮਾਂ ਧੀ ਨੇ ਸਾਰੇ ਟੱਬਰ ਨੂੰ ਮੋਹਰੇ ਮੋਹਰੇ ਲਾ ਲਿਆ।ਪੇਕਿਆਂ ਦੇ ਟੱਬਰ ਦੀ ਜਿਆਦਾ ਦਖਲਅੰਦਾਜ਼ੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ