ਸੱਤ ਜੂਨ ਚੁਰਾਸੀ ਦੀ ਸੁਵੇਰ ਨੂੰ ਆਲ ਇੰਡੀਆ ਰੇਡੀਓ ਤੋਂ ਖਬਰ ਸੀ..”ਸੰਤ ਜੀ” ਦੀ ਦੇਹ ਮਿਲ ਚੁੱਕੀ ਏ..
ਇੰਡੀਅਨ ਐਕਸਪ੍ਰੈੱਸ ਵਿਚ ਕੰਮ ਕਰਦੇ ਰਿਪੋਰਟਰ ਸੰਜੇ ਸੂਰੀ ਨੂੰ ਉਸ ਦਿਨ ਮੋਗੇ ਤੋਂ ਰੋਡੇ ਪਿੰਡ ਲਈ ਟੈਕਸੀ ਨਾ ਮਿਲ਼ੀ..
ਸਬੱਬੀਂ ਹੀ ਮਿਲ ਗਈ ਬੱਸ ਤੇ ਫਰੀਦਕੋਟ ਤੱਕ ਆਇਆ..
ਓਥੋਂ ਅੱਗੋਂ ਟੈਂਪੂ ਫੜਿਆਂ ਪਰ ਉਸ ਨੇ ਵੀ ਰੋਡੇ ਪਿੰਡ ਤੋਂ ਕਈ ਮੀਲ ਓਰਾਂ ਹੀ ਹੇਠਾਂ ਲਾਹ ਦਿੱਤਾ..ਅੱਗੋਂ ਪੈਦਲ ਤੁਰਨਾ ਸ਼ੁਰੂ ਕਰ ਦਿੱਤਾ..
ਅੱਤ ਦੀ ਗਰਮੀ..ਕੱਚਾ ਰਾਹ..ਇੱਕ ਹੌਲੀ ਜਿਹੀ ਉਮਰ ਦਾ ਮੁੰਡਾ ਪਿੱਛਿਓਂ ਸਾਈਕਲ ਤੇ ਆਉਂਦਾ ਦਿਸਿਆ..ਉਸਨੂੰ ਸੰਤਾਂ ਦਾ ਪਿੰਡ ਪੁੱਛ ਲਿਆ..
ਆਖਣ ਲੱਗਾ ਮਗਰ ਬੈਠ ਜਾਓ ਛੱਡ ਆਉਂਦਾ ਹਾਂ..ਮੈਂ ਵੀ ਓਧਰੋਂ ਹੀ ਲੰਗਣਾ ਏ..!
ਇਸ ਮਗਰੋਂ ਮੈਨੂੰ ਨਹੀਂ ਪਤਾ ਕੇ ਉਹ ਮੈਨੂੰ ਖੇਤਾਂ..ਪਗਡੰਡੀਆਂ..ਨਹਿਰਾਂ ਅਤੇ ਕੱਚਿਆ ਪਹਿਆਂ ਥਾਣੀ ਕਿੱਧਰ ਨੂੰ ਲਿਜਾ ਰਿਹਾ ਸੀ..
ਉਸਦੇ ਵੱਜਦੇ ਹਰ ਪੈਡਲ ਨਾਲ ਉਸਦਾ ਕਿੰਨਾ ਸਾਰਾ ਮੁੜਕਾ ਚੋ ਕੇ ਭੋਏਂ ਤੇ ਜਾ ਡਿੱਗਦਾ..
ਅਖੀਰ ਮੈਥੋਂ ਨਾ ਹੀ ਰਿਹਾ ਗਿਆ..ਆਖਿਆ ਯਾਰ ਮਗਰ ਬੈਠ ਹੁਣ ਮੈਂ ਚਲਾਉਂਦਾ ਹਾਂ..ਅੱਗੋਂ ਬੇਧਿਆਨੀ ਜਿਹੀ ਨਾਲ ਕਹਿੰਦਾ ਕੋਈ ਗੱਲ ਨੀ..ਬੱਸ ਬੈਠੇ ਰਹੋ!
ਕਾਫੀ ਚਿਰ ਮਗਰੋਂ ਪਿੰਡ ਦੇ ਇੱਕ ਕੱਚੇ ਜਿਹੇ ਘਰ ਅੱਗੇ ਜਾ ਬ੍ਰੇਕ ਮਾਰ ਦਿੱਤੀ..
ਆਖਣ ਲੱਗਾ ਏਹੀ ਹੈ ਸੰਤ ਜੀ ਦਾ ਘਰ..
ਏਨੀ ਗੱਲ ਆਖ ਜਦੋਂ ਉਹ ਵਾਪਿਸ ਮੁੜਿਆ ਤਾਂ ਇਹਸਾਸ ਹੋਇਆ ਕੇ ਉਸਨੇ ਏਧਰੋਂ ਨਹੀਂ ਸੀ ਲੰਘਣਾ ਸਗੋਂ ਉਹ ਮੈਨੂੰ ਉਚੇਚਾ ਇਥੇ ਛੱਡਣ ਹੀ ਆਇਆ ਸੀ..
ਏਨੇ ਨੂੰ ਦੁਪਹਿਰ ਢਲਣ ਤੇ ਆ ਗਈ ਸੀ..ਅੱਗੇ ਕੱਚੇ ਜਿਹੇ ਵੇਹੜੇ ਵਿਚ ਕਾਫੀ ਲੋਕ ਖਲੋਤੇ ਸਨ..ਪਰ ਹੈਨ ਸਾਰੇ ਚੁੱਪ ਚਾਪ..ਕਿਸੇ ਨੇ ਮੇਰੇ ਨਾਲ ਕੋਈ ਗੱਲ ਨਾ ਕੀਤੀ..
ਮੈਂ ਝਕਦੇ ਝਕਦੇ ਨੇ ਪੁੱਛਿਆ ਜੀ ਸੰਤ ਜੀ ਦੇ ਪਰਿਵਾਰ ਨੂੰ ਮਿਲਣਾ..ਇੱਕ ਵਾਰ ਫੇਰ ਚਾਰੇ ਪਾਸੇ ਚੁੱਪ ਪੱਸਰ ਗਈ!
ਮੈਂ ਕਲੀਨ-ਸ਼ੇਵਡ ਕੱਲਮ-ਕੱਲਾ ਹਿੰਦੂ..ਏਨੇ ਸਾਰੇ ਸਿਖਾਂ ਵਿਚ ਘਿਰਿਆ..ਉਹ ਵੀ ਓਦੋਂ ਜਦੋਂ ਸੰਕੇਤਕ ਤੌਰ ਤੇ ਮੇਰੀ ਕੌਮ ਦੇ ਬੰਦਿਆਂ ਨੇ ਇਸ ਘਰ ਨਾਲ ਸਬੰਧਿਤ ਇੱਕ ਪ੍ਰਸਿੱਧ ਇਨਸਾਨ ਨੂੰ ਦਰਬਾਰ ਸਾਹਿਬ ਕੰਪਲੈਕਸ ਵਿਚ ਮਾਰ ਮੁਕਾਇਆ ਸੀ..
ਚਹੁੰਦੇ ਤਾਂ ਕੁਝ ਵੀ ਕਰ ਸਕਦੇ ਸਨ..ਉਸ ਵੇਲੇ ਹਾਲਾਤਾਂ ਦੇ ਰਹਿਮੋ ਕਰਮ ਤੇ ਕੱਲੇ ਕਾਰੇ ਰਹਿ ਗਏ ਨੂੰ ਉਚੇ ਆਸਮਾਨ ਵਿਚ ਬਹੁਤ ਦੂਰ ਉੱਡਦੇ ਫੌਜ ਦੇ ਇੱਕ ਹੈਲੀਕਾਪਟਰ ਦੇ ਖੜਾਕ ਤੋਂ ਸਿਵਾਏ ਹੋਰ ਕੁਝ ਵੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
satnam kaur
sikh kaum h hi propkari
Ranjit Singh
sikh kaum ne bahut kujh jhalliya hai waheguru ji
Ranjit Singh
bahut hi vadia
ਮਨਿੰਦਰ
😔😔😔😔