ਓਹਨੀ ਦਿੰਨੀ ਜਦੋਂ ਵੀ ਕਿਸੇ ਨੂੰ ਮਿਲਣਾ..ਪੂਰਾ ਟੌਹਰ ਕੱਢ ਕੇ ਹੀ ਮਿਲਣਾ..ਪੱਗ ਦੇ ਪੇਚ ਸਿਧੇ ਕਰਦਿਆਂ ਟਾਈਮ ਲੱਗ ਜਾਇਆ ਕਰਦਾ!
ਉਸ ਦਿਨ ਵੀ ਮੈਂ ਬੰਬੀ ਤੋਂ ਅੱਧਾ ਕੂ ਫਰਲਾਂਗ ਦੂਰ ਕਮਾਦ ਵਾਲੀ ਨੀਵੀਂ ਪੈਲੀ ਨੂੰ ਪਾਣੀ ਲਾ ਰਿਹਾਂ ਸਾ..ਅਚਾਨਕ ਬਿੜਕ ਹੋਈ..ਇੰਝ ਲੱਗਾ ਚਿੱਟੇ ਕੁੜਤੇ ਤੇ ਰੰਗ ਬਿਰੰਗੀਆਂ ਪੱਗਾਂ ਵਾਲੇ ਕਿੰਨੇ ਸਾਰੇ ਬੰਦੇ ਮੰਜੀਆਂ ਤੇ ਆਣ ਬੈਠੇ ਨੇ!
ਹਿਸਾਬ ਕਿਤਾਬ ਲਾ ਹੀ ਰਿਹਾ ਸਾਂ ਕੇ ਦਸਾਂ ਕੂ ਸਾਲਾਂ ਦਾ ਭਤੀਜਾ ਭੱਜਾ-ਭੱਜਾ ਆਇਆ..ਆਖਣ ਲੱਗਾ ਚਾਚਾ ਤੈਨੂੰ ਕੁੜੀ ਵਾਲੇ ਵੇਖਣ ਆਏ ਨੇ..ਬਾਪੂ ਜੀ ਸੱਦੀ ਜਾਂਦਾ!
ਹੱਥੋਂ ਕਹੀ ਛੁੱਟ ਗਈ..ਵਗਦੇ ਪਾਣੀ ਵਿਚ ਹਿੱਲਦਾ ਹੋਇਆ ਆਪਣਾ ਮੂੰਹ ਵੇਖਿਆ..ਆਹ ਕੀ ਬਣ ਗਿਆ..ਮੇਰਾ ਕੁੜਤਾ ਪਜਾਮਾਂ ਵੀ ਬੰਬੀ ਵਾਲੇ ਅੰਦਰ ਹੀ ਪਿਆ ਏ..ਗੁੱਸਾ ਆਈ ਜਾਵੇ ਕੇ ਇਥੇ ਕਿਓਂ ਤੇ ਕੀ ਲੈਣ ਆਏ ਨੇ!
ਕਹੀ ਓਥੇ ਸਿੱਟ ਸੂਏ-ਕੱਸੀਆਂ ਟੱਪਦਾ ਪੈਲੀਓ ਪੈਲੀ ਹੁੰਦਾ ਪਿੰਡ ਨੂੰ ਹੋ ਤੁਰਿਆ..ਪਿੰਡੋਂ ਬਾਹਰ ਕਿਸੇ ਕੋਲੋਂ ਮੰਗਵੇਂ ਕੱਪੜੇ ਲਏ..!
ਘਰੇ ਅੱਪੜ ਭਾਬੀ ਤੇ ਬੀਜੀ ਦਵਾਲੇ ਹੋ ਗਿਆ..ਤੁਸਾਂ ਓਹਨਾ ਨੂੰ ਬੰਬੀ ਤੇ ਭੇਜਿਆ ਹੀ ਕਿਓਂ..ਉਹ ਆਖਣ ਸਾਨੂੰ ਤੇ ਕਿਸੇ ਗੱਲ ਦਾ ਪਤਾ ਹੀ ਨਹੀਂ..!
ਕਾਹਲੀ ਨਾਲ ਨਲਕਾ ਗੇੜ ਮੂੰਹ ਮੱਥਾ ਸਵਾਰਨ ਲੱਗਾ ਹੀ ਸਾਂ ਕੇ ਬੋਕੀ ਖਰਾਬ ਹੋ ਗਈ..ਪਾਣੀ ਬੰਦ ਹੋ ਗਿਆ..!
ਓਸੇ ਵੇਲੇ ਕੰਧ ਟੱਪ ਗਵਾਂਢੀਆਂ ਵੱਲ ਨੂੰ ਹੋ ਗਿਆ..ਗੁਸਲਖਾਨੇ ਵਿਚ ਅੰਦਰ ਕੋਈ ਹੈ ਸੀ..ਫੇਰ ਓਥੋਂ ਲੰਬੜਾਂ ਦਾ ਗੇਟ ਟੱਪਿਆ..ਓਥੇ ਮੂੰਹ ਮੱਥਾ ਧੋਤਾ..ਅੱਡੀਆਂ ਕੂਚੀਆਂ..ਕੂਹਣੀਆਂ ਰਗੜ-ਰਗੜ ਕੇ ਚਿੱਟੀਆਂ ਕੀਤੀਆਂ..ਨਹੁੰਆਂ ਚੋਂ ਮੈਲ ਕੱਢਦਿਆਂ ਘੜੀ ਲੱਗ ਗਈ..ਫੇਰ ਪਿੰਡਾ ਪੂੰਝਣ ਲਈ ਪਰਨਾ ਮੰਗਣ ਖਾਤਿਰ ਚਾਚੀ ਨੂੰ ਵਾਜ ਮਾਰੀ..!
ਫੇਰ ਦਿਮਾਗ ਵਿਚ ਆਇਆ ਕੇ ਘਰੋਂ ਨਵੇਂ ਲੀੜੇ ਤੇ ਲਿਆਉਣਾ ਹੀ ਭੁੱਲ ਗਿਆਂ ਸਾਂ..ਹੁਣ ਕੀ ਕੀਤਾ ਜਾਵੇ!
ਏਨੇ ਨੂੰ ਗਲੀ ਵਿਚੋਂ ਦੀ ਤੁਰਿਆ ਜਾਂਦਾ ਭਤੀਜ ਦਿਸ ਪਿਆ..ਆਖਿਆ ਯਾਰ ਘਰੋਂ ਲੀੜੇ ਤੇ ਲਿਆਦੇ..ਅੱਗੋਂ ਕਹਿੰਦਾ ਬੰਬੀ ਵਾਲੇ ਪ੍ਰਾਹੁਣੇ ਹੁਣ ਘਰੇ ਵੀ ਆਣ ਅੱਪੜੇ ਨੇ..ਹੱਟੀਓਂ ਓਹਨਾ ਜੋਗੇ ਬਿਸਕੁਟ ਅਤੇ ਠੰਡੇ ਲੈਣ ਚਲਿਆਂ..!
ਫਿਕਰ ਪੈ ਗਿਆ ਹੁਣ ਘਰੇ ਵੜਨਾ ਹੀ ਕਿੱਦਾਂ ਏ..ਪ੍ਰਾਹੁਣੇ ਤੇ ਵੇਹੜੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ