ਅੱਜ ਕਿੰਨੇ ਦਿਨਾਂ ਬਾਅਦ ਰਾਜੇਸ਼ ਆਪਣੇ ਪਿੰਡ ਜਾ ਰਿਹਾ ਸੀ। ਦਸ ਸਾਲ ਪਹਿਲਾਂ ਉਹ ਆਪਣੇ ਸਾਰੇ ਪਰਿਵਾਰ ਸਮੇਤ ਸ਼ਹਿਰ ਵਸ ਗਿਆ ਸੀ ਤੇ ਆਪਣੀ ਰੁਝੇਵਿਆ ਭਰੀ ਜ਼ਿੰਦਗੀ ਵਿੱਚ ਉਹ ਵਾਪਿਸ ਪਿੰਡ ਨਹੀਂ ਸੀ ਜਾ ਸਕਿਆ। ਅੱਜ ਵੀ ਉਹ ਤੇ ਉਸਦੀ ਪਤਨੀ ਅੰਜਲੀ ਇੱਕ ਖਾਸ ਮਕਸਦ ਲਈ ਹੀ ਪਿੰਡ ਜਾ ਰਹੇ ਸਨ।
” ਸਾਹਿਬ ਟਿਕਟ?” ਕੰਡਕਟਰ ਨੇ ਟਿਕਟ ਲਈ ਕਿਹਾ।
ਪੈਸੇ ਦੇਣ ਲੱਗਿਆ ਜੇਬ ਵਿਚ ਪਏ ਕੰਗਣ ਨੂੰ ਉਸਨੇ ਮਹਿਸੂਸ ਕੀਤਾ। ਕਿੰਨੇ ਹੀ ਖਿਆਲ ਉਸਦੇ ਦਿਮਾਗ ਵਿਚ ਘੁੰਮਣ ਲੱਗੇ।
ਥੋੜੇ ਦਿਨ ਪਹਿਲਾਂ ਹੀ ਉਸਦੇ ਮੰਮੀ ਇਸ ਦੁਨੀਆਂ ਨੂੰ ਅਲਵਿਦਾ ਕਹਿ ਕੇ ਜਾ ਚੁੱਕੇ ਸਨ। ਆਪਣੇ ਮਰਨ ਤੋਂ ਪਹਿਲਾਂ ਓਹਨਾ ਨੇ ਉਸਨੂੰ ਆਪਣੇ ਕੋਲ ਬੁਲਾਇਆ ਤੇ ਕਿਹਾ, ” ਰਾਜੂ ਬੇਟਾ, ਤੂੰ ਜਾਣਦਾ ਹੈ ਹੁਣ ਮੈਂ ਕੁਛ ਦਿਨਾਂ ਦੀ ਹੀ ਮਹਿਮਾਨ ਹਾਂ ਇਸ ਲਈ ਮੈਂ ਤੇਰੇ ਨਾਲ ਇੱਕ ਜਰੂਰੀ ਗੱਲ ਕਰਨੀ ਐਂ। ਪੁੱਤ, ਮੇਰੇ ਕੋਲ ਜੋ ਕੁਛ ਵੀ ਹੈ, ਉਹ ਸਭ ਮੇਰੇ ਬਾਅਦ ਤੇਰਾ ਹੋ ਜਾਣਾ। ਪਰ ਬੇਟਾ ਜੋ ਮੇਰਾ ਨਹੀਂ ਉਹ ਮੈਂ ਤੈਨੂੰ ਨਹੀਂ ਦੇ ਸਕਦੀ।”
ਮੈਂ ਕੁਛ ਸਮਝਿਆ ਨਹੀਂ ਮੰਮੀ? ਰਾਜੇਸ਼ ਨੇ ਸਵਾਲੀਆਂ ਨਜ਼ਰਾਂ ਨਾਲ
ਦੇਖਦਿਆਂ ਕਿਹਾ।
” ਬੇਟਾ, ਜਦੋਂ ਆਪਾਂ ਪਿੰਡ ਰਹਿੰਦੇ ਸੀ ਤਾਂ ਆਪਣੇ ਪਿੰਡ ਦੇ ਹੀ ਚਪੜਾਸੀ
ਨੰਦਲਾਲ ਨੇ ਤੇਰੇ ਪਾਪਾ ਕੋਲ ਇੱਕ ਕੰਗਣ ਗਿਰਵੀ ਰੱਖਿਆ ਸੀ। ਜੋ ਉਹ ਆਪਣੀ ਅੱਤ ਦੀ ਗਰੀਬੀ ਕਰਕੇ ਛੁੜਾ ਨਾ ਸਕਿਆ। ਤੇਰੇ ਪਾਪਾ ਕੰਗਣ ਵਾਪਿਸ ਕਰਨਾ ਚਾਹੁੰਦੇ ਸੀ ਪਰ ਮੈਂ ਕਦੇ ਹਾਮੀ ਨਹੀਂ ਭਰੀ।” “ਹੁਣ ਤੁਸੀਂ ਕੀ ਚਾਹੁੰਦੇ ਹੋ ਮੰਮੀ?” ਰਾਜੇਸ਼ ਟੇਕਦਿਆਂ ਬੋਲਿਆ। ” ਪੁੱਤ, ਰੱਬ ਦਾ ਦਿੱਤਾ ਅੱਜ ਤੇਰੇ ਕੋਲ ਬਹੁਤ ਕੁਛ ਹੈ, ਮੈਂ ਚਾਹੁੰਦੀ ਹਾਂ ਕਿ
ਉਹ ਕੰਗਣ ਜਿਸ ਦੀ ਅਮਾਨਤ ਹੈ ਉਸਨੂੰ ਵਾਪਸ ਮਿਲ ਜਾਵੇ। ਤੇਰੇ ਪਾਪਾ ਵੀ ਇਹੋ ਚਾਹੁੰਦੇ ਸੀ ਤੇ ਹੁਣ ਮੇਰੀ ਵੀ ਇਹੀ ਆਖਿਰੀ ਇੱਛਾ ਹੈ।
‘ਕਿਹੜੀਆਂ ਸੋਚਾ ਵਿੱਚ ਡੁੱਬੇ ਹੋ? ਪਿੰਡ ਆ ਗਿਆ, ਉਤਰਨਾ ਨਹੀਂ ਹੈ।” ਅੰਜਲੀ ਨੇ ਉਸ ਨੂੰ ਹਲੂਣਦਿਆਂ ਕਿਹਾ।
” ਹਾਂ ਹਾਂ ਚੱਲ।” ਰਾਜੋਸ਼ ਨੇ ਕਿਹਾ ਤੇ ਦੋਨੋ ਬੱਸ ਤੋਂ ਉੱਤਰ ਗਏ। ਦਸ ਸਾਲ ਦੇ ਸਮੇਂ ਨੇ ਪਿੰਡ ਨੂੰ ਬਹੁਤ ਬਦਲ ਦਿੱਤਾ ਸੀ। ਕਿਸੇ ਤੋਂ ਪੁੱਛ ਪੁੱਛਾਂ ਕੇ ਉਹ ਨੰਦਲਾਲ ਦੇ ਘਰ ਪਹੁੰਚ ਹੀ ਗਏ।
” ਜੀ, ਮੈਂ ਨੰਦਲਾਲ ਜੀ ਨੂੰ ਮਿਲਣਾ ਹੈ।” ਘਰ ਦੇ ਬਾਹਰ ਖੜੇ ਬਜ਼ੁਰਗ ਨੂੰ ਰਾਜੇਸ਼ ਨੇ ਕਿਹਾ।
” ਹਾਂ ਜੀ ਬੋਲੋ, ਕੀ ਕੰਮ ਹੈ।” ਨੰਦਲਾਲ ਨੇ ਐਨਕ ਉੱਪਰ ਕਰਦਿਆ
ਕਿਹਾ। ” ਅੰਕਲ ਜੀ, ਮੈਂ ਰਾਜੇਸ਼ ਪ੍ਰੇਮਚੰਦ ਦਾ ਲੜਕਾ….।”
” ਹਾਂ ਹਾਂ ਆ ਗਿਆ ਯਾਦ।” ਨੰਦਲਾਲ ਰਾਜੇਸ਼ ਨੂੰ ਟੋਕਦਿਆਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ