ਸੱਪਾਂ ਦਾ ਫਿਕਰ
ਮੁੰਬਈ ਸ਼ਹਿਰ ਦੀਆਂ ਤਲਖ਼ ਹਕੀਕਤਾਂ ਤੇ ਬਣੀ ਇੱਕ ਫਿਲਮ..
ਨਵਾਂ ਵਿਆਹਿਆ ਜੋੜਾ..ਹਸਰਤਾਂ ਅਤੇ ਸੁਫ਼ਨੇ ਸੰਜੋਈ ਇਥੇ ਵੱਸਣ ਆਉਂਦਾ..
ਬਾਹਰੋਂ ਬੜੇ ਹੁਸੀਨ ਲੱਗਦੇ ਇਸ ਸ਼ਹਿਰ ਵਿਚ ਇੰਸ਼ੋਰੈਂਸ ਏਜੰਟ ਦਾ ਕੰਮ..
ਮਿੱਥੇ ਟੀਚੇ ਮੁਤਾਬਿਕ ਪਾਲਿਸੀਆਂ ਨਹੀਂ ਹੁੰਦੀਆਂ..ਬੌਸ ਨੌਕਰੀ ਤੋਂ ਕੱਢਣ ਦੀ ਧਮਕੀ ਦਿੰਦਾ..
ਉੱਤੋਂ ਫਲੈਟ ਦਾ ਕਿਰਾਇਆ..ਨਵੀਂ ਕਾਰ ਦੀ ਕਿਸ਼ਤ..ਹੋਰ ਵੀ ਖਰਚੇ..!
ਨਵੀਂ ਵਿਆਹੀ ਜਿਥੇ ਕੰਮ ਕਰਦੀ..ਬੌਸ ਹਰ ਵੇਲੇ ਆਖਦਾ ਮੇਰੀ ਗੱਲ ਮੰਨ ਜਾ ਪ੍ਰੋਮੋਸ਼ਨ ਹੋ ਜਾਵੇਗੀ..
ਅਖੀਰ ਦੋਵੇਂ ਦਿਲ ਛੱਡ ਜਾਂਦੇ..
ਆਖਦੇ ਇਸ ਸ਼ਹਿਰ ਨੂੰ ਖਰੀਦਣ ਆਇ ਸਾਂ..ਉਲਟਾ ਇਸਨੇ ਸਾਨੂੰ ਖਰੀਦ ਲਿਆ!
ਇਕ ਦਿਨ ਮਰਨ ਦਾ ਫੈਸਲਾ ਕਰ ਲੈਂਦੇ..
ਘਰ ਵਾਲਾ ਜਹਿਰ ਵਾਲੀਆਂ ਗੋਲੀਆਂ ਵੀ ਲੈ ਆਉਂਦਾ..
ਪੀਣ ਤੋਂ ਪਹਿਲਾਂ ਸਲਾਹ ਕਰਦੇ..
ਅੱਜ ਆਖਰੀ ਵਾਰ ਬਾਹਰ ਖਾਣਾ ਖਾਂਦੇ ਹਾਂ..ਫੇਰ ਕਿੰਨਾ ਚਿਰ ਘੁੰਮਦੇ-ਫਿਰਦੇ..ਕਿੰਨੀਆਂ ਸਾਰੀਆਂ ਗੱਲਾਂ ਕਰਦੇ..ਇੱਕ ਦੂਜੇ ਦਾ ਹੱਥ ਫੜਦੇ..ਚੰਗੀ ਤਰਾਂ ਨਿਹਾਰਦੇ..ਬਹਿਰੇ ਨੂੰ ਵੱਡੀ ਸਾਰੀ ਟਿੱਪ ਦਿੰਦੇ..!
ਫੇਰ ਘਰ ਆ ਕੇ ਹਰ ਵੇਲੇ ਬੇਇੱਜਤੀ ਕਰਦੇ ਰਹਿੰਦੇ ਸੋਸਾਇਟੀ ਦੇ ਪ੍ਰਧਾਨ ਨੂੰ ਖਰੀਆਂ ਖਰੀਆਂ ਸੁਣਾਉਂਦੇ..
ਨਾਲਦੀ ਹਰ ਵੇਲੇ ਸੌਦੇ ਦੀ ਪੇਸ਼ਕਸ਼ ਕਰਦੇ ਰਹਿੰਦੇ ਆਪਣੇ ਬੌਸ ਨੂੰ ਅੱਧੀ ਰਾਤ ਫੋਨ ਲਾ ਕੇ ਆਪਣੀ ਭੜਾਸ ਕੱਢਦੀ..!
ਅਖੀਰ ਗਲਾਸ ਵਿਚ ਦਵਾਈ ਘੋਲ ਲੈਂਦੇ..ਖ਼ੁਦਕੁਸ਼ੀ ਨੋਟ ਵੀ ਲਿਖ ਲਿਆ ਜਾਂਦਾ..
ਫੇਰ ਗ੍ਰਿਹਸਥ ਜੀਵਨ ਦੇ ਅਖੀਰੀ ਨਜਦੀਕੀ ਪਲਾਂ ਦੌਰਾਨ ਕੋਲ ਰੱਖੇ ਜਹਿਰ ਵਾਲੇ ਗਲਾਸ ਨੂੰ ਪੈਰ ਵੱਜ ਜਾਂਦਾ..ਬਣੇ ਬਣਾਏ ਪਲੈਨ ਤੇ ਪਾਣੀ ਫੇਰ ਜਾਂਦਾ..
ਅਗਲੀ ਸੁਵੇਰ ਉਠਦੇ..
ਨਵਾਂ ਸੂਰਜ..ਨਵੀਆਂ ਕਿਰਨਾਂ ਅਤੇ ਨਵੀਂ ਸ਼ੁਰੂਆਤ..!
ਇੱਕ ਦੂਜੇ ਨੂੰ ਆਖਦੇ ਨੇ ਕੇ ਜਿੰਦਗੀ ਦਾ ਆਖਰੀ ਦਿਨ ਕਿੰਨਾ ਖੁਲ ਕੇ ਮਾਣਿਆ..ਕਿੰਨੀ ਬੇਫਿਕਰੀ ਸੀ..!
ਫੇਰ ਦੋਵੇਂ ਸਲਾਹ ਕਰਦੇ ਕੇ ਹੁਣ ਮਰਨ ਬਾਰੇ ਕਦੀ ਵੀ...
...
ਨੀ ਸੋਚਣਾ ਸਗੋਂ ਬਾਕੀ ਰਹਿੰਦੀ ਜਿੰਦਗੀ ਦਾ ਹਰ ਦਿਨ ਆਖਰੀ ਦਿਨ ਸਮਝ ਕੇ ਮਾਣਿਆ ਕਰਨਾ!
ਦੋਸਤੋ ਇੱਕ ਪਲ ਮਾੜਾ ਹੋ ਸਕਦਾ ਪੂਰੀ ਜਿੰਦਗੀ ਨਹੀਂ..
ਮਨ ਜਿਆਦਾਤਰ ਅਤੀਤ ਦੇ ਪਛਤਾਵੇਆਂ ਅਤੇ ਭਵਿੱਖ ਦੀਆਂ ਯੋਜਨਾਵਾਂ ਵਾਲੇ ਸਮੁੰਦਰ ਵਿਚ ਗੋਤੇ ਖਾਂਦਾ ਰਹਿੰਦਾ..
ਕੱਲ ਨੂੰ ਪਤਾ ਨੀ ਬੋਸ ਕੀ ਆਖੂ..ਪੇਪਰ ਪਤਾ ਨੀ ਔਖਾ ਹੋਊ ਕੇ ਸੌਖਾ..
ਜੇ ਇੰਝ ਕੀਤਾ ਹੁੰਦਾ ਤਾਂ ਅੱਜ ਕੋਲ ਪੈਸੇ ਹੁੰਦੇ..
ਇਸ ਸਾਰੀ ਉਧੇੜ ਬੁਣ ਵਿਚ ਵਰਤਮਾਨ ਦੇ ਕਿੰਨੇ ਸਾਰੇ ਪਲ ਅਤੀਤ ਬਣੀ ਜਾਂਦੇ..!
ਦੱਸਦੇ ਇੱਕ ਵਾਰ ਨਿੱਜੀ ਨੌਕਰ ਨੇ ਰਾਜੇ ਦੇ ਕੰਨ ਵਿਚ ਫੂਕ ਮਾਰ ਦਿੱਤੀ ਕੇ ਜਨਾਬ ਰਾਤੀ ਸੁੱਤੇ ਪਿਆ ਤੁਸੀਂ ਸੱਪ ਨਿਗਲ ਲਿਆ..
ਰਾਜਾ ਸੋਚ ਸੋਚ ਦਿਨਾਂ ਵਿਚ ਸੁੱਕ ਕੇ ਤੀਲਾ ਹੋ ਗਿਆ..!
ਅਖੀਰ ਇੱਕ ਜੋਗੀ ਨੂੰ ਲਿਆਂਦਾ..ਸਾਰੀ ਗੱਲ ਦੱਸੀ..ਫੇਰ ਯੋਜਨਾ ਮੁਤਾਬਿਕ ਉਹ ਇਕ ਰਾਤ ਰਾਜੇ ਦੇ ਸੌਣ ਵਾਲੇ ਕਮਰੇ ਵਿਚ ਰਿਹਾ..
ਅਗਲੀ ਸੁਵੇਰ ਰਾਜੇ ਦੀ ਅੱਖ ਖੁੱਲੀ ਤਾਂ ਚਾਰੇ ਪਾਸੇ ਖੁਸ਼ੀਆਂ ਵਾਲਾ ਮਾਹੌਲ..ਸ਼ਹਿਨਾਈਆਂ ਵੱਜ ਰਹੀਆਂ..
ਹੈਰਾਨ ਹੋ ਕੇ ਪੁੱਛਦਾ ਕੀ ਹੋਇਆ..?
ਅੱਗੋਂ ਆਖਦੇ ਜੀ ਕੁਝ ਦਿਨ ਪਹਿਲਾਂ ਜਿਹੜਾ ਸੱਪ ਤੁਸੀਂ ਨਿਗਲ ਲਿਆ ਸੀ ਲੰਗੀ ਰਾਤ ਸੁੱਤੇ ਪਿਆਂ ਤੁਹਾਡੇ ਅੰਦਰੋਂ ਨਿੱਕਲ ਬਾਹਰ ਜੰਗਲ ਨੂੰ ਤੁਰ ਗਿਆ..
ਰਾਜਾ ਕੁਝ ਘੰਟਿਆਂ ਵਿਚ ਹੀ ਮੁੜ ਪੈਰਾਂ ਸਿਰ ਹੋ ਗਿਆ..
ਆਓ ਅਸੀਂ ਵੀ ਓਹਨਾ ਸੱਪਾਂ ਦਾ ਫਿਕਰ ਕਰਨਾ ਛੱਡੀਏ..ਜਿਹੜੇ ਅਸਾਂ ਕਦੀ ਨਿਗਲੇ ਹੀ ਨਹੀਂ!
ਹਰਪ੍ਰੀਤ ਸਿੰਘ ਜਵੰਦਾ
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Uploaded By:
Gurmukhi StoriesUploaded By:
Punjabi Inspiring StoriesUploaded By:
Punjabi StoriesUploaded By:
Punjabi StoryUploaded By:
Story In PunjabiUploaded By:
ਪੰਜਾਬੀ ਕਹਾਣੀਆਂ
Related Posts
ਸਾਡੀਆਂ ਉਹਨਾਂ ਮਾਂਵਾਂ ਦੀ ਇਹ ਆਖਰੀ ਪੀੜ੍ਹੀ ਚਲ ਰਹੀ ਆ ਜੀਹਨਾਂ ਨੂੰ ਫੋਨਾਂ ਦੇ ਲੌਕ ਨਹੀਂ ਖੋਲਣੇ ਆਉਂਦੇ , ਜਿਹੜੀਆਂ ਵੀਡੀਉ ਕਾਲਾਂ ਤੇ ਸਿਰਫ ਮੱਥੇ ਹੀ ਦਿਖਾਉਂਦੀਆਂ ਨੇ , ਜੀਹਨਾਂ ਨੂੰ ਇਹ ਨਹੀਂ ਪਤਾ ਕਿ ਜਦੋਂ ਕਿਸੇ ਨੇੜਲੇ ਨਾਲ ਕੋਈ ਗੁੱਸਾ ਹੋਵੇ ਤੇ ਉਹਨੂੰ ਵਿਖਾਉਣ ਲਈ ਸਟੇਟਸ ਕਿਵੇੰ ਚਾੜ੍ਹਨੇ ਆਂ Continue Reading »
ਇੱਕ ਵਿਅਕਤੀ ਮਰ ਕੇ ਨਰਕ ਵਿੱਚ ਗਿਆ ਉਸ ਨੇ ਦੇਖਿਆ ਕਿ ਹਰੇਕ ਵਿਅਕਤੀ ਨੂੰ ਕਿਸੇ ਵੀ ਦੇਸ਼ ਦੀ ਨਰਕ ਵਿੱਚ ਜਾਣ ਦੀ ਛੋਟ ਹੈ, ਉਸਨੇ ਸੋਚਿਆ, ਚਲੋ ਅਮਰੀਕਾ ਦੀ ਨਰਕ ਵਿੱਚ ਜਾ ਕੇ ਦੇਖਦੇ ਹਾਂ ਜਦੋਂ ਉਹ ਉਥੇ ਪਹੁੰਚਿਆ, ਤਾਂ ਉਹ ਦਰਵਾਜ਼ੇ ‘ਤੇ ਗਾਰਡ ਨੂੰ ਮਿਲਿਆ। ਉਸਨੇ ਪੁੱਛਿਆ- ਕਿਉਂ ਭਾਈ Continue Reading »
ਕਿਉਂ ਇੱਕ ਪਿਓ ਨੂੰ ਸ਼ੱਕ ਹੋਇਆ ਕਿ ਉਸਦੀ ਧੀ ਦੁੱਧ ਵਿੱਚ ਨੀਂਦ ਦੀਆਂ ਗੋਲੀਆਂ ਨਾ ਮਿਲਾ ਦੇਵੇ। ਇਕ ਬਹੁਤ ਹੀ ਸੋਹਣਾ ਦਰਿਸ਼ ਦਿਮਾਗ ਦੀਆ ਅੱਖਾਂ ਸਾਹਮਣੇ ਆ ਰਿਹਾ। ਇਕ ਅੱਧ ਚਿੱਟੀ ਜੀ ਦਾਹੜੀ ਵਾਲਾ ਬੰਦਾ ਰਸੋਈ ‘ਚ ਖੜਾ ਆਪਣੀ ਧੀ ਦੀ ਸਬਜੀ ਬਣਾਉਣ ਵਿੱਚ ਮਦਦ ਕਰ ਰਿਹੈ। ਇਸ ਤੋਂ ਪਹਿਲਾ Continue Reading »
ਪ੍ਰਾਈਵੇਟ ਕੰਪਨੀ ਵਿਚ ਫੋਰਮੈਨ ਦਾ ਕੰਮ ਕਰਦਾ ਜਦੋਂ ਅਕਸਰ ਹੀ ਆਲੇ ਦੁਆਲੇ ਵਗਦੀਆਂ ਹਨੇਰੀਆਂ ਤੇ ਚਿੱਟੇ ਦੇ ਤੂਫ਼ਾਨਾਂ ਬਾਰੇ ਸੋਚਦਾ ਤਾਂ ਕੰਬ ਜਾਇਆ ਕਰਦਾ..ਫੇਰ ਇੱਕ ਦਿਨ ਹਿੱਸੇ ਆਉਂਦੀ ਜਮੀਨ ਵੇਚ ਵੱਡੀ ਧੀ ਨੂੰ ਕਨੇਡਾ ਪੜਨ ਭੇਜ ਦਿੱਤਾ..! ਦੂਰ ਦੇ ਕਿਸੇ ਜਾਣਕਾਰ ਨੂੰ ਸਾਲ ਦੇ ਕਿਰਾਏ ਜੋਗੇ ਪੈਸੇ ਵੀ ਐਡਵਾਂਸ ਵਿਚ Continue Reading »
ਗੁਰਲੀਨ ਇਹ ਕਹਾਣੀ ਹੈ ਗੁਰਲੀਨ ਤੋਂ ਗੋਰੀ ਬਣਨ ਦੀ… ਪਰ ਬਣੀ ਕਿਵੇਂ ਤੇ ਇਸ ਲਈ ਜ਼ਿੰਮੇਵਾਰ ਕੌਣ ?? ਇਹ ਫੈਸਲਾ ਤੁਹਾਡੇ ਤੇ ਛੱਡਦਾ… ਗੁਰਲੀਨ ਸ. ਅਜੀਤ ਸਿੰਘ ਦੀ ਲਾਡਲੀ ਸੋਹਣੀ ਸੁਨੱਖੀ ਇਕਲੌਤੀ ਧੀ, ਉੱਚਾ ਲੰਮਾ ਕੱਦ ਰੰਗ ਸਾਫ਼.. ਗ੍ਰੈਜੁਏਟ ਤੇ ਬੀ. ਐਡ ਕੀਤੀ ਲੁਧਿਆਣੇ ਦੇ ਚੰਗੇ ਸਕੂਲ ਵਿਚ ਟੀਚਰ ਤੇ Continue Reading »
ਜਿਓਂ ਜਿਓਂ ਖੁਦ ਦੀ ਉਮਰ ਵਧੀ ਜਾਂਦੀ ਮੈਂ ਅਕਸਰ ਹੀ ਆਪਣੇ ਅਪਾਹਜ ਪੁੱਤ ਬਾਰੇ ਸੋਚਦਾ ਰਹਿੰਦਾ..! ਅਖੀਰ ਇੱਕ ਦਿਨ ਕੌੜਾ ਘੁੱਟ ਕਰ ਕਨੇਡਾ ਵਾਲੀ ਆਪਣੀ ਅੱਧੀ ਪ੍ਰੋਪਰਟੀ ਦੀ ਵਸੀਹਤ ਧੀ ਦੇ ਨਾਮ ਤੇ ਅੱਧੀ ਉਸਦੇ ਨਾਮ ਕਰ ਦਿੱਤੀ..! ਪਰ ਜਦੋਂ ਪੰਜਾਬ ਵਾਲੀ ਜੱਦੀ ਪੁਰਖੀ ਪੈਲੀ ਉਸਦੇ ਨਾਮ ਕਰਨ ਕਚਹਿਰੀ ਗਿਆ Continue Reading »
ਬੇਟਾ ਇੰਡੋ-ਤਿੱਬਤੀਐਨ ਪੁਲਸ ਵਿਚ ਡਿਪਟੀ-ਕਮਾਂਡੈਂਟ ਬਣ ਗਿਆ ਤਾਂ ਚੱਢਾ ਸਾਬ ਨੇ ਮਹਿਕਮੇਂ ਵਿਚੋਂ ਸਮੇਂ ਤੋਂ ਪਹਿਲਾਂ ਵਾਲੀ ਰਿਟਾਇਰਮੈਂਟ ਲੈ ਲਈ..! ਫੇਰ ਅਕਸਰ ਹੀ ਕਾਲੇ ਰੰਗ ਦੀ ਅੰਬੈਸਡਰ ਤੇ ਟੇਸ਼ਨ ਆਇਆ ਕਰਦੇ..ਆਉਂਦਿਆਂ ਹੀ ਬੇਟੇ ਦੇ ਮਹਿਕਮੇਂ ਦੀਆਂ ਸਿਫਤਾਂ ਕਰਨੀਆਂ ਸ਼ੁਰੂ ਕਰ ਦਿੰਦੇ! ਫੇਰ ਗੱਲਾਂ ਗੱਲਾਂ ਵਿਚ ਰੇਲਵੇ ਦੇ ਮਹਿਕਮੇਂ ਵਿਚ ਹੀ Continue Reading »
ਪਿਆਰ ਕਦੇ ਵੀ ਜਾਤ-ਪਾਤ ਵੇਖ ਕੇ ਨਹੀ ਹੁੰਦਾ ਨਾ ਹੀ ਇਹ ਵੇਖਦਾ ਕੇ ਜਿਦੇ ਨਾਲ ਪਿਆਰ ਹੋਇਆ ਉਹ ਅਮੀਰ ਹੈ ਜਾ ਫਿਰ ਗਰੀਬ ਇਹ ਤਾਂ ਬਸ ਹੋ ਜਾਂਦਾ । ਇਸੇ ਤਰ੍ਹਾ ਹੀ ਆ ਇਨ੍ਹਾ ਦੀ ਇਸ਼ਕ ਕਹਾਣੀ ਜੋ ਮਿਲ ਕੇ ਵੀ ਨਾ ਮਿਲੇ ਪਰ ਪਿਆਰ ਤਨੋ ਮਨੋ ਨਿਭਾਇਆ । ਪੰਜਾਬ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)