ਸੱਪਣੀ ( ਮਿੰਨੀ ਕਹਾਣੀ)
ਤੁਸੀਂ ਮਾਂ ਬਣਨ ਵਾਲੇ ਹੋ …ਡਾਕਟਰ ਦੀ ਗੱਲ ਸੁਣ ਕੇ ਰੇਖਾ ਖੁਸ਼ ਸੀ ਤੇ ਉਦਾਸ ਵੀ। ਉਹ ਪਹਿਲਾਂ ਵੀ ਇੱਕ ਧੀ ਦੀ ਮਾਂ ਸੀ। ਅੱਜ ਰੇਖਾ ਨੂੰ ਆਪਣੀ ਮਾਂ ਦੀ ਬਚਪਨ ਵਿੱਚ ਸੁਣਾਈ ਬਾਤ (ਕਹਾਣੀ) ਬਹੁਤ ਯਾਦ ਆ ਰਹੀ ਸੀ… ਮਾਂ ਸੁਣਾਇਆ ਕਰਦੀ ਸੀ ਕਿ ਸੱਪਣੀ ਆਪਣੇ ਆਲੇ ਦੁਆਲੇ ਇੱਕ ਘੇਰਾ(ਕੁੰਡਲ) ਬਣਾ ਕੇ ਰੱਖਦੀ ਹੈ। ਆਪਣੇ ਬੱਚਿਆਂ ਦਾ ਜਨਮ ਹੁੰਦੇ ਸਾਰ ਹੀ… ਉਹ ਉਹਨਾਂ (ਆਪਣੇ ਬੱਚਿਆਂ) ਨੂੰ ਖਾਣਾ ਸ਼ੁਰੂ ਕਰ ਦਿੰਦੀ ਹੈ। ਜਿਹੜੇ ਬੱਚੇ ਘੇਰਾ ਪਾਰ ਕਰਕੇ ਬਾਹਰ ਨਿਕਲ ਜਾਂਦੇ ਹਨ ਉਹ ਬਚ ਜਾਂਦੇ ਹਨ….ਜੋ ਨਹੀਂ ਕਰ ਪਾਉਂਦੇ.. ਉਹਨਾਂ ਨੂੰ ਸੱਪਣੀ ਖਾ ਜਾਂਦੀ ਹੈ। “ਆਪਣੇ ਜੰਮੇ ਆਪ ਹੀ ਖਾਇ ” ਅਜਿਹਾ ਉਹ ਕੁਦਰਤ ਦੇ ਨਿਯਮਾਂ ਵਿੱਚ ਬੱਝੀ ਹੋਈ ਕਰਦੀ ਹੈ…ਇਸ ਤਰ੍ਹਾਂ ਨਾ ਕਰੇ ਤਾਂ ਧਰਤੀ ਤੇ ਸੱਪ ਹੀ ਸੱਪ ਹੋ ਜਾਣਗੇ।….. ਰੇਖਾ ਨੂੰ ਅੱਜ ਅਚਾਨਕ ਆਈਆਂ ਇਹਨਾਂ ਸੋਚਾਂ ਦਾ ਵੀ ਕਾਰਨ ਸੀ.. ..ਰੇਖਾ ਦੀ ਸੱਸ ਚਾਹੁੰਦੀ ਸੀ ਕਿ ਡਾਕਟਰ ਤੋਂ ਟੈਸਟ ਕਰਵਾ ਲਵੋ ….ਮੁੰਡਾ ਹੈ ਜਾਂ ਕੁੜੀ ?… ..ਕੁੜੀ ਹੋਈ ਤਾਂ ਸਫ਼ਾਈ (abortion) …..ਸੱਸ ਨੇ ਸਾਫ਼ ਕਹਿ ਦਿੱਤਾ ਇੱਕ ਹੋਰ ਕੁੜੀ ਨਹੀਂ !…ਰੇਖਾ ਸੋਚ ਕੇ ਹੀ ਮਰਨ ਵਾਲੀ ਹੋ ਜਾਂਦੀ ।ਇਹ ਕੁਦਰਤ ਦੇ ਨਿਯਮਾਂ ਦੇ ਵਿਰੁੱਧ ਹੈ…ਧਰਤੀ ਤੇ ਕੁੜੀਆਂ ਦੀ ਗਿਣਤੀ ਪਹਿਲਾਂ ਹੀ ਘੱਟ ਹੋ ਰਹੀ ਹੈ। ਆਪਾਂ ਔਰਤਾਂ ਹੋ ਕੇ ਵੀ ਇਸ ਤਰ੍ਹਾਂ ਦਾ ਪਾਪ ਕਿਉਂ ਕਰੀਂਏ ??,,,ਉਹ ਸੱਸ ਨੂੰ ਕਹਿੰਦੀ ਰਹੀ.. ਪਰ ਓਸ ਗੱਲ ਨਾ ਸੁਣੀ ….ਪਤੀ ਮਾਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ