ਸ਼ਨੀਵਾਰ ਰਾਤ ਨੂੰ ਇੰਡੀਅਨ ਆਇਡਲ ਪਰੋਗਰਾਮ ਆ ਰਿਹਾ ਸੀ, ਸੋਨੀ ਚੈਨਲ ਤੇ, ਇੱਕ ਦਮ ਲਾਇਟ ਚਲੀ ਗਈ, ਇਨਵਰਟਰ ਵਾਲੇ ਸਵਿੱਚ ਤੇ ਲਗਾਉਣ ਦੀ ਬਜਾਏ ਟੀ ਵੀ ਹੀ ਬੰਦ ਕਰ ਦਿੱਤਾ, ਕਿ ਸਾਢੇ ਦਸ ਵੱਜ ਗਏ ਹਨ, ਹੁਣ ਸੌਂ ਜਾਵੋ।
ਆਦਤ ਅਨੁਸਾਰ ਸੌਣ ਵਾਲੇ ਕਮਰੇ ਦਾ ਪਿਛਲੀ ਗੈਲਰੀ ਵਾਲਾ ਦਰਵਾਜ਼ਾ ਖੋਲ੍ਹਿਆ ਤਾਂ ਦੇਖਿਆ ਕਿ ਹਨੇਰੀ ਚੱਲ ਰਹੀ ਹੈ। ਮੀਂਹ ਦੇ ਛਿੱਟੇ ਪੈਣੇ ਵੀ ਸ਼ੁਰੂ ਹੋ ਗਏ।
ਦਸ ਮਿੰਟ ਬਾਅਦ ਹੀ ਤੂਫਾਨ ਵਾਂਗ ਹਨੇਰੀ ਚੱਲਣ ਲੱਗ ਪਈ।
ਦਰਖਤਾਂ ਦੇ ਟਾਹਣ ਟੁੱਟਣ ਦੀ ਜੋਰਦਾਰ ਅਵਾਜ ਆਈ, ਜੋ ਮੇਰੇ ਘਰ ਅੱਗੇ ਜਾਮਣੂਆਂ ਦੇ ਰੁੱਖ ਲੱਗੇ ਹੋਏ ਹਨ, ਇਹ ਰੁੱਖ ਆਪਣੇ ਹੱਥੀਂ ਲਗਾਉਣ ਕਰਕੇ ਉਹਦੇ ਟਾਹਣ ਟੁੱਟਣ ਦਾ ਬੜਾ ਦੁੱਖ ਲੱਗਦਾ ਹੈ, ਜਦੋਂ ਕਿ ਹੁਣ ਫਲ ਨਾਲ ਲੱਦਿਆ ਪਿਆ ਸੀ। ਦਿਲ ਡੁੱਬ ਡੁੱਬ ਜਾ ਰਿਹਾ ਸੀ। ਪਤੀ ਦੇਵ ਨੂੰ ਮੇਰੀ ਅਨੀਂਦਰ ਦੇ ਕਾਰਨ ਗੁੱਸਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ