ਸਾਰੇ ਪ੍ਬੰਧ ਪੂਰੇ ਨੇ
ਗੱਲ ਪੁਰਾਣੇ ਸਮਿਆਂ ਦੀ ਹੈ ਜਦੋਂ ਛੋਟੇ- ਛੋਟੇ ਟੁਕੜਿਆਂ ਉੱਤੇ ਰਾਜੇ ਰਾਜ ਕਰਦੇ ਹੁੰਦੇ ਸਨ। ਇੱਕ ਨਗਰ ਉੱਤੇ ਰਾਜੇ ਗੋਪਾਲ ਸਿੰਘ ਦਾ ਰਾਜ ਸੀ। ਰਾਜਾ ਗੋਪਾਲ ਸਿੰਘ ਬਹੁਤ ਹੀ ਕੋਮਲ ਦਿਲ ਵਾਲਾ ਤੇ ਆਪਣੀ ਪਰਜਾ ਨੂੰ ਪਿਆਰ ਕਰਨ ਵਾਲਾ ਸੀ। ਉਹ ਆਪਣੀ ਸਾਰੀ ਪਰਜਾ ਨੂੰ ਆਪਣੇ ਬੱਚਿਆਂ ਦੇ ਵਾਂਗ ਹੀ ਸਮਝਦਾ ਸੀ ਤੇ ਪਰਜਾ ਵੀ ਉਸ ਦਾ ਬਹੁਤ ਸਤਿਕਾਰ ਕਰਦੀ ਸੀ। ਉਹ ਸਦਾ ਹੀ ਉਹਨਾਂ ਦੀ ਭਲਾਈ ਦੇ ਕੰਮਾਂ ਵਿੱਚ ਵਿਅਸਤ ਰਹਿੰਦਾ ਸੀ। ਇੱਕ ਦਿਨ ਅਚਾਨਕ ਰਾਜੇ ਦੀ ਤਬੀਅਤ ਖਰਾਬ ਹੋ ਗਈ। ਸ਼ਾਹੀ ਵੈਦ ਨੂੰ ਬੁਲਾਇਆ ਗਿਆ। ਸ਼ਾਹੀ ਵੈਦ ਰਾਜੇ ਦੀ ਹਾਲਾਤ ਦੇਖ ਕੇ ਹੈਰਾਨ ਹੋ ਗਿਆ।
“ਕੀ ਗੱਲ ਹੈ ਵੈਦ ਸਾਹਿਬ? ਤੁਸੀਂ ਪਰੇਸ਼ਾਨ ਲੱਗ ਰਹੇ ਹੋ। ”
ਕੋਲ ਖੜੇ ਇੱਕ ਮੰਤਰੀ ਨੇ ਪੁੱਛਿਆ।
” ਮੰਤਰੀ ਜੀ ਮਹਾਰਾਜ ਦੀ ਤਬੀਅਤ ਬਹੁਤ ਹੀ ਨਾਜੁਕ ਹੈ । “(ਵੈਦ ਨੇ ਮੰਤਰੀ ਨੂੰ ਪਾਸੇ ਕਰਕੇ ਇਕੱਲੇ ਨੂੰ ਇਹ ਗੱਲ ਦੱਸੀ)
” ਕੋਈ ਡਰ ਵਾਲੀ ਗੱਲ ਤਾਂ ਨਹੀਂ। ”
“ਮੰਤਰੀ ਜੀ ਡਰ ਵਾਲੀ ਹੀ ਗੱਲ ਹੈ। ਮੈਨੂੰ ਬਹੁਤ ਹੀ ਦੁੱਖ ਨਾਲ ਇਹ ਦੱਸਣਾ ਪੈ ਰਿਹਾ ਹੈ ਕਿ ਮਹਾਰਾਜ ਕੁਝ ਕੁ ਦਿਨਾਂ ਦੇ ਹੀ ਮਹਿਮਾਨ ਹਨ। ”
ਵੈਦ ਦੀ ਗੱਲ ਸੁਣ ਕੇ ਮੰਤਰੀ ਨੂੰ ਪਸੀਨਾ ਆ ਗਿਆ।
” ਵੈਦ ਸਾਹਿਬ ਇਹ ਤੁਸੀਂ ਕੀ ਕਹਿ ਰਹੇ ਹੋ? ”
“ਮੰਤਰੀ ਜੀ ਮੈਂ ਤੁਹਾਨੂੰ ਕਿਸੇ ਵੀ ਪਰਦੇ ਵਿੱਚ ਨਹੀਂ ਰੱਖਣਾ ਚਾਹੁੰਦਾ, ਇਸੇ ਲਈ ਹੀ ਹਕੀਕਤ ਤੋਂ ਜਾਣੂ ਕਰਵਾ ਰਿਹਾ ਹਾਂ। ”
ਜਦੋਂ ਇਹ ਗੱਲ ਪਰਜਾ ਨੂੰ ਪਤਾ ਚੱਲੀ ਤਾਂ ਪਰਜਾ ਬਹੁਤ ਦੁੱਖੀ ਹੋਈ। ਉਹਨਾਂ ਨੇ ਰਾਜੇ ਦੀ ਸਲਾਮਤੀ ਲਈ ਬਹੁਤ ਪ੍ਰਾਥਨਾਵਾਂ ਕੀਤੀਆਂ। ਯੱਗ ਕਰਵਾਏ ਪਰ ਰਾਜਾ ਗੋਪਾਲ ਸਿੰਘ ਦੀ ਦੋ ਦਿਨਾਂ ਬਾਅਦ ਹੀ ਮੌਤ ਹੋ ਗਈ। ਰਾਜੇ ਗੋਪਾਲ ਸਿੰਘ ਦੀ ਕੋਈ ਔਲਾਦ ਨਾ ਹੋਣ ਕਾਰਣ ਸਾਰੇ ਮੰਤਰੀਆਂ ਨੇ ਇੱਕ ਮੀਟਿੰਗ ਸੱਦ ਲਈ ਕਿ ਅਗਲਾ ਰਾਜਾ ਕਿਸ ਨੂੰ ਬਣਾਇਆ ਜਾਵੇ।
“ਮੰਤਰੀ ਜੀ ਰਾਜਾ ਜੀ ਦੀ ਮੌਤ ਤੋਂ ਬਾਅਦ ਪਰਜਾ ਆਪਣੇ ਆਪ ਨੂੰ ਅਨਾਥ ਸਮਝ ਰਹੀ ਹੈ”, ਸੈਨਾਪਤੀ ਨੇ ਮੰਤਰੀ ਨੂੰ ਆਖਿਆ।
” ਸੈਨਾਪਤੀ ਸਾਹਿਬ ਅੱਜ ਇਸੇ ਲਈ ਹੀ ਮੀਟਿੰਗ ਸੱਦੀ ਗਈ ਹੈ ਕਿ ਨਵਾਂ ਰਾਜਾ ਕਿਸਨੂੰ ਬਣਾਇਆ ਜਾਵੇ?”
ਹੁਣ ਇੱਕ ਹੋਰ ਵੱਡੀ ਮੁਸ਼ਕਿਲ ਸਾਹਮਣੇ ਆ ਗਈ ਕਿ ਰਾਜਗੱਦੀ ਦੇ ਕੋਣ ਯੋਗ ਹੈ। ਇਸਦਾ ਫੈਸਲਾ ਕਿਵੇਂ ਕੀਤਾ ਜਾਵੇ? ਸਾਰੇ ਮੰਤਰੀ ਹੀ ਆਪਣੇ ਆਪ ਨੂੰ ਯੋਗ ਠਹਿਰਾ ਰਹੇ ਸਨ।ਇਹ ਬਹੁਤ ਔਖਾ ਹੋ ਗਿਆ ਕਿ ਰਾਜਾ ਕਿਸਨੂੰ ਬਨਾਇਆ ਜਾਵੇ? ਅੰਤ ਵਿੱਚ ਇਹ ਫ਼ੈਸਲਾ ਲਿਆ ਗਿਆ ਕਿ ਜੋ ਵੀ ਅਨਜਾਣ ਬੰਦਾ ਸਵੇਰੇ ਮੁੱਖ ਦਰਵਾਜ਼ੇ ਕੋਲ ਮਿਲਿਆ ਉਸਨੂੰ ਰਾਜਾ ਬਣਾ ਦਿੱਤਾ ਜਾਵੇਗਾ। ਇਹ ਫੈ਼ਸਲਾ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ।
ਅਗਲੀ ਸਵੇਰ ਇੱਕ ਮੰਗਤਾ ਆਪਣੇ ਮੰਗਣ ਵਾਲੇ ਭਾਂਡੇ ਨਾਲ ਮੁੱਖ ਦਰਵਾਜ਼ੇ ਕੋਲ ਮਿਲਿਆ ਕੀਤੇ ਫੈਸਲੇ ਅਨੁਸਾਰ ਹੁਣ ਮੰਗਤੇ ਨੂੰ ਹੀ ਰਾਜਾ ਬਣਾ ਦਿੱਤਾ ਗਿਆ। ਮੰਗਤੇ ਦਾ ਰਾਜਾ ਬਣਦੇ ਹੀ ਥੋੜੇ ਦਿਨਾਂ ਵਿੱਚ ਹੀ ਦਿਮਾਗ ਖਰਾਬ ਹੋ ਗਿਆ।ਹੁਣ ਉਹ ਪਰਜਾ ਭਲਾਈ ਦੇ ਕੰਮ ਛੱਡ ,ਉਹਨਾਂ ਉੱਤੇ ਜੁਲਮ ਕਰਨ ਲੱਗ ਗਿਆ। ਸਾਰੀ ਦੀ ਸਾਰੀ ਪਰਜਾ ਉਸ ਤੋਂ ਬਹੁਤ ਦੁੱਖੀ ਸੀ ਪਰ ਕਰ ਕੁਝ ਸਕਦੇ ਨਹੀਂ ਸਨ। ਪਰਜਾ ਨੇ ਦੁੱਖੀ ਹੋ ਕੇ ਦੂਸਰੇ ਦੇਸ਼ ਦੇ ਰਾਜੇ ਨੂੰ ਹਮਲਾ ਕਰਨ ਲਈ ਤਿਆਰ ਕਰ ਲਿਆ। ਦੂਸਰੇ ਦੇਸ਼ ਦਾ ਰਾਜਾ ਪਰਜਾ ਦੇ ਹੱਕ ਵਿੱਚ ਹੋਣ ਕਾਰਨ ਹਮਲਾ ਕਰਨ ਲਈ ਯੋਜਨਾ ਬਨਾਉਣ ਲੱਗ ਪਿਆ। ਜਦੋਂ ਹਮਲੇ ਦੀ ਯੋਜਨਾ ਦੀ ਖਬਰ ਸੈਨਾਪਤੀ ਨੂੰ ਮਿਲੀ ਤਾਂ ਉਸਨੇ ਸਾਰੀ ਗੱਲ ਜਾ ਰਾਜੇ ਨੂੰ ਦੱਸੀ।
“ਮਹਾਰਾਜ ਦੀ ਜੈ ਹੋਵੇ। ”
“ਆਉ ਸੈਨਾਪਤੀ ਕੀ ਖਬਰ ਲੈ ਕੇ ਆਏ ਹੋ? ”
” ਮਹਾਰਾਜ ਗੁਪਤਚਰਾਂ ਤੋਂ ਪਤਾ ਲੱਗਾ ਹੈ ਕਿ ਆਪਣਾ ਗੁਆਂਢੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ