ਰਿਸ਼ਤੇਦਾਰੀ ਚੋਂ ਇੱਕ ਦੂਰ ਦੀ ਮਾਸੀ..ਤਕੜੇ ਘਰ ਵਿਆਹੀ..ਕਰੀਬ ਡੇਢ ਦੋ ਮੁਰੱਬੇ ਸ਼ਹਿਰੀ ਜਮੀਨ ਅਤੇ ਹੋਰ ਬੇਸ਼ੁਮਾਰ ਦੌਲਤ ਦਾ ਮਾਲਕ ਸੀ!
ਪੈਦਲ ਤੁਰਨ ਵਾਲੇ ਜ਼ਮਾਨਿਆਂ ਵਿਚ ਕੋਲ ਵਧੀਆ ਘੋੜੀਆਂ ਹੁੰਦੀਆਂ..ਫੇਰ ਸਾਈਕਲਾਂ ਵਾਲੇ ਦੌਰ ਵਿਚ ਨਵੇਂ ਨਕੋਰ ਰਾਜਦੂਤ ਅਤੇ ਹੋਰ ਬੰਬੂ ਕਾਟਾਂ ਦੀ ਵੱਡੀ ਖੇਪ..ਮਗਰੋਂ ਕਾਰਾਂ ਦੇ ਜਮਾਨੇ ਆਏ ਤਾਂ ਵੱਧ ਕੀਮਤਾਂ ਵਾਲੀ ਦੌੜ ਲੱਗ ਗਈ!
ਦਰਮਿਆਨਾ ਤਬਕਾ ਤਾਂ ਮਸੀਂ ਡੂਢ ਲੱਖ ਵਾਲੀ ਵਿਚ ਆਇਆ ਕਰਦਾ ਪਰ ਇਹਨਾਂ ਦੇ ਡਰਾਈਵਰ ਦੀ ਵਰਦੀ ਵੀ ਚੰਗੀ ਤਰਾਂ ਪ੍ਰੈਸ ਹੋਇਆ ਕਰਦੀ!
ਵਿਆਹਵਾਂ ਠਾਕਿਆਂ ਤੇ ਉਚੇਚ ਨਾ ਮਿਲਦੀ ਤਾਂ ਮਸਲਾ ਖੜਾ ਹੋ ਜਾਂਦਾ..ਟਰੇਆਂ ਫੜ ਆਸ ਪਾਸ ਫਿਰਦੇ ਬਹਿਰੇ ਅਤੇ ਹੋਰ ਪ੍ਰਬੰਧਕ ਬੜਾ ਅਨੰਦ ਦਿੰਦੇ!
ਹਰ ਸ਼ਗਨ,ਮਰਗ,ਜੰਮਣੇ ਮਰਨੇ ਭੋਗ-ਇਕੱਠ ਤੇ ਬੱਸ ਹਰ ਪਾਸੇ ਮੁਰੱਬਿਆਂ ਵਾਲੇ ਮਾਸੀ ਮਾਸੜ ਦਾ ਜਿਕਰ ਅਤੇ ਆਮਦ ਜਰੂਰੀ ਬਣਾ ਦਿੱਤੀ ਗਈ!
ਇਹਨਾਂ ਵੱਲੋਂ ਕਿਸੇ ਨੂੰ ਕੱਢੀ ਗਈ ਗਾਲ ਵੀ ਮਜਾਕ ਦੇ ਤੌਰ ਤੇ ਲਈ ਜਾਂਦੀ ਤੇ ਓਹਨਾ ਨੂੰ ਕਿਸੇ ਹੋਰ ਵੱਲੋਂ ਵੱਲੋਂ ਕੀਤਾ ਹਲਕਾ ਫੁਲਕਾ ਮਜਾਕ ਵੀ ਕਈ ਵਾਰ ਗਾਹਲ ਬਣ ਕੇ ਅਗਲੇ ਦੇ ਪੇਸ਼ ਪੈ ਜਾਂਦਾ!
ਬਹੁਤੇ ਪਰਵਾਰਿਕ ਮਸਲਿਆਂ ਵਿਚ ਇਹਨਾਂ ਦਾ ਗੁਣਾ ਜਿਸ ਧਿਰ ਵੱਲ ਪੈ ਜਾਂਦਾ ਉਸਨੂੰ ਮੁਕੱਦਮਾਂ ਜਿੱਤਣ ਤੋਂ ਵੀ ਵੱਧ ਦਾ ਚਾ ਚੜ ਜਾਂਦਾ !
ਕਈ ਕਦੀ ਕਈ ਜਾਗਦੀ ਜਮੀਰ ਵਾਲੇ ਓਹਨਾ ਨੂੰ ਮੂੰਹ ਤੇ ਗੱਲ ਆਖਣ ਦੀ ਜੁੱਰਤ ਵੀ ਰੱਖਦੇ ਸਨ ਪਰ ਪਰਿਵਾਰਿਕ ਰਾਜਨੀਤੀ ਦਾ ਮਾਹਿਰ ਮਾਸੜ ਆਪਣੇ ਇਸ ਤਰਾਂ ਦੇ ਵਿਰੋਧੀਆਂ ਨੂੰ ਦੂਜਿਆਂ ਨਾਲੋਂ ਤੋੜ -ਵਿਛੋੜ ਕੇ ਕੱਲਾ ਕਾਰਾ ਪਾ ਦਿੰਦਾ!
ਗੱਲ ਕੀ ਬੀ ਹਰ ਪਾਸੇ ਚੰਮ ਦੀਆਂ ਚੱਲਦੀਆਂ ਸਨ!
ਫੇਰ ਸਮੇ ਦਾ ਚੱਕਰ ਚੱਲਿਆ..ਦੁਪਹਿਰਾਂ ਢਲਣ ਲੱਗੀਆਂ..ਪਰਛਾਵੇਂ ਕਦ ਨਾਲੋਂ ਲੰਮੇਂ ਹੋਣ ਲੱਗੇ..ਤੇ ਮੁਰੱਬਿਆਂ ਵਾਲਾ ਮਾਸੜ ਉਦਾਸ ਰਹਿਣ ਲੱਗਾ!
ਡਿਪ੍ਰੈਸ਼ਨ ਦੀ ਮਾਰ ਹੇਠ ਆਇਆ ਘੜੀਆਂ ਕੱਢਣ ਤੇ ਆ ਗਿਆ..ਇੱਕ ਦਿਨ ਮਾਸੀ ਕੈਂਸਰ ਨਾਲ ਤੁਰ ਗਈ..ਨੂਹਾਂ ਨਾਲ ਘੱਟ ਹੀ ਬਣਿਆ ਕਰਦੀ..ਮੁੰਡਿਆਂ ਦਾ ਵੀ ਬੋਲਚਾਲ ਬੰਦ ਹੋ ਗਿਆ!
ਬਾਹਰਲੇ ਮੁਲਖ ਰਹਿੰਦੇ ਅਕਸਰ ਆਖ ਦਿੰਦੇ ਕੇ ਜੇ ਸਾਡੇ ਕੋਲ ਬਾਹਰ ਆਉਣਾ ਏ ਤਾਂ ਮੁਰੱਬਿਆਂ ਦੀ ਵੰਡ ਵਡਾਈ ਪਹਿਲੋਂ ਹੋਣੀ ਚਾਹੀਦੀ!
ਮਾਸੜ ਅੰਦਰੋਂ ਅੰਦਰ ਡਰਦਾ ਕੇ ਜੇ ਕਿਧਰੇ ਹਾਅ ਕੰਮ ਕਰ ਦਿੱਤਾ ਤਾਂ ਮਾੜੀ ਮੋਟੀ ਹੁੰਦੀ ਪੁੱਛਗਿੱਛ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ