ਤਕਰੀਬਨ ਪੰਦਰਾਂ ਸਾਲ ਪਹਿਲੋਂ ਸਾਡੀ ਫਲਾਈਟ ਜਦੋਂ ਟਰਾਂਟੋ ਤੋਂ ਅੰਮ੍ਰਿਤਸਰ ਲੈਂਡ ਕੀਤੀ ਤਾਂ ਐਨ ਓਸੇ ਵੇਲੇ ਹੀ ਮਿਡਲ ਈਸਟ ਤੋਂ ਆਈ ਇੱਕ ਹੋਰ ਫਲਾਈਟ ਵੀ ਅੱਡੇ ਤੇ ਆਣ ਲੱਗੀ!
ਸਮਾਨ ਵਾਲੇ ਰੈਂਪ ਤੋਂ ਆਪਣਾ ਸਮਾਨ ਚੁੱਕਦੇ ਹੋਏ ਸਾਊਦੀ ਵਾਲੇ ਵੀਰਾਂ ਦੀਆਂ ਗੱਠੜੀਆਂ ਅਤੇ ਥਕਾਵਟ ਭਰੇ ਚੇਹਰੇ ਦੇਖ ਸਾਨੂੰ ਲੈਣ ਆਏ ਇੱਕ ਪੁਲਸੀਏ ਨੇ ਮਖੌਲ ਕਰ ਮਾਰਿਆ ਕੇ “ਭਾਈ ਟੌਰ ਤੇ ਕਨੇਡਾ ਤੋਂ ਆਏ ਲਿਸ਼ਕਦੇ ਸੂਟ ਕੇਸਾਂ ਵਾਲਿਆਂ ਦੀ ਹੀ ਹੈ ਇਹ ਵਿਚਾਰੀ “ਮੁਸ਼ਕ ਮਾਰਦੀ ਲੇਬਰ ਕਲਾਸ” ਦਾ ਕਾਹਦਾ ਬਾਹਰ ਜਾਣਾ..ਇਹਨਾਂ ਦਾ ਜਾਣਾ ਨਾ ਜਾਣਾ ਇੱਕ ਬਰੋਬਰ ਹੀ ਏ”!
ਜਜਬਾਤੀ ਸੋਚ ਦਾ ਮਾਲਿਕ ਮੈਂ ਏਧਰ ਓਧਰ ਵੇਖ ਦਿਲ ਹੀ ਦਿਲ ਸ਼ੁਕਰ ਮਨਾਇਆ ਕੇ ਉਸ ਵੱਲੋਂ ਕੀਤਾ ਇਹ ਭੱਦਾ ਮਜਾਕ ਕਿਸੇ ਤੀਜੇ ਦੇ ਕੰਨੀ ਨਹੀਂ ਸੀ ਪਿਆ!
ਕੁਝ ਸਾਲ ਬਾਅਦ ਓਸੇ ਰਿਸ਼ਤੇਦਾਰ ਨੇ ਆਪਣਾ ਮੁੰਡਾ ਸਟੱਡੀ ਵੀਜੇ ਤੇ ਕਨੇਡਾ ਭੇਜ ਦਿੱਤਾ..ਵੱਡੇ ਘਰ ਦਾ ਕਾਕਾ ਪਹਿਲੇ ਕੋਰਸ ਵਿਚੋਂ ਹੀ ਫੇਲ ਹੋ ਗਿਆ..ਫੇਰ ਗਰਲ ਫਰੈਂਡਾਂ ਮਹਿੰਗੀਆਂ ਕਾਰਾਂ ਤੇ ਐਸ਼ਾਂ ਇਸ਼ਰਤ ਵਾਲੇ ਹੋਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ