ਅੱਜ ਉਸਦਾ ਚਿੱਤ ਬਹੁਤ ਹੀ ਭੈੜਾ ਜਾ ਹੋ ਰਿਹਾ ਸੀ। ਕੱਲ੍ਹ ਦਾ ਫੌਨ ਆਇਆ ਹੋਇਆ ਹੈ ਕਿ ਉਸਦੇ ਸੱਸ ਦੇ ਭਰਾ ਅਤੇ ਭਰਜਾਈ ਨੇ ਅਉਣਾ। ਸਾਉਣ ਮਹੀਨਾ ਚੜਿ੍ਹਆ, ਮਾਪਿਆਂ ਦਾ ਧੀਆਂ ਕੋਲ ਅਉਣਾ ਬਣਿਆ ਹੀ ਹੋਇਆ। ਉਸਦਾ ਵੀ ਵਿਆਹ ਤੋਂ ਬਾਅਦ ਪਹਿਲਾ ਸਾਉਣ ਸੀ ਪਰ ਉਸਨੂੰ ਪਤਾ ਸੀ ਕਿ ਉਡੀਕ ਵਿਅਰਥ ਹੈ, ਕਿਸੇ ਨੇ ਨਹੀ ਅਉਣਾ। ਹੰਝੂ ਅੱਖਾਂ ਵਿੱਚੋ ਨਹੀ ਆ ਰਹੇ ਸਨ ਸਗੋਂ ਅੰਦਰੇ-ਅੰਦਰ ਗਲ੍ਹੇ ਵਿੱਚ ਡਿੱਗ ਡਿੱਗ ਉਸਦਾ ਸਿਰ ਵੀ ਭਾਰਾ ਹੋ ਗਿਆ ਸੀ। ਮਨ ਹੀ ਮਨ ਸੋਚ ਰਹੀ ਸੀ ਕਿ ਇੰਜ ਵੀ ਨੁੰਹਾਂ ਨਾਲੋ ਮਾਸ ਵੱਖ ਹੋ ਜਾਦਾਂ। ਪਰ ਉਸਦੇ ਆਪਣੇ ਹੀ ਮਨ ਨੇ ਜਵਾਬ ਦਿੱਤਾ ਕਿ, “ਹਾਂ ਹੋ ਜਾਦਾਂ”। ਉਸਦੀ ਆਪਣੀ ਹੀ ਨੀਵੀਂ ਪੈ ਗਈ।
ਗਲਤੀ ਵੀ ਤਾਂ ਉਸਦੀ ਆਪਣੀ ਹੀ ਸੀ। ਪਿਆਰ ਦਾ ਅੱਖਾਂ ਉੱਤੇ ਐਸਾ ਪਰਦਾ ਪਿਆ ਕਿ ਹੋਰ ਕੁੱਝ ਦਿੱਖਣੋ ਹੀ ਹੱਟ ਗਿਆ ਸੀ। ਮਾਂ-ਬਾਪ ਨੇ ਬਹੁਤ ਸਮਝਾਇਆ ਕਿ ਪਹਿਲਾਂ ਆਵਦੀ ਪੜ੍ਹਾਈ ਅਤੇ ਭਵਿੱਖ ਬਾਰੇ ਵਿਚਾਰ ਕਰ, ਵਿਆਹ ਬਾਰੇ ਫੇਰ ਸੋਚਾਂਗੇ। ਪਰ ਉਸਨੂੰ ਤਾਂ ਹੋਰ ਕੋਈ ਸੋਚ ਅਉਦੀ ਹੀ ਨਹੀ ਸੀ। ਉਸਨੂੰ ਲੱਗਦਾ ਸੀ ਕਿ ਬੱਸ ਸਭ ਇਹ ਬਹਾਨੇ ਹਨ, ਉਸ ਕੋਲੋ ਉਸਦਾ ਪਿਆਰ ਖੌਹਣ ਦੇ ਲਈ। ਪਿਉ ਨੇ ਤਰਲਾ ਜਿਹਾ ਪਾ ਕੇ ਕਿਹਾ ਸੀ ਕਿ, “ਪੁੱਤ ਕੁੱਝ ਤਾਂ ਖਿਆਲ ਕਰ ਇੰਜ ਤੈਨੂੰ ਪੱਟੜੀ-ਬੰਨੇ ਹੀ ਕਿੰਜ ਵਿਆਹ ਦੇਈਏ” ਅਤੇ ਬੱਸ ਉਸਨੂੰ ਪਤਾ ਲੱਗ ਗਿਆ ਸੀ ਕਿ ਘਰਦੇ ਕਦੇ ਵੀ ਨਹੀ ਮੰਨਣਗੇ। ਅਤੇ ਪਿਆਰ ਵਿੱਚ ਅੰਨ੍ਹੇ ਹੋਏ ਦੋਨਾਂ ਆਸ਼ਿਕਾਂ ਨੇ ਘਰੋਂ ਭੱਜ ਕੇ ਵਿਆਹ ਕਰਨ ਦੀ ਵਿਉਤ ਬਣਾ ਲਈ ਸੀ। ਉਸਦੇ ਕਦਮ ਇੱਕ ਪਲ ਲਈ ਵੀ ਲੜ੍ਹਖੜਾਏ ਨਹੀ ਸਨ, ਝੱਟ ਹਾਮੀ ਭਰ ਦਿੱਤੀ ਸੀ।
ਜਦੋ ਵਿਆਹ ਕਰਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ