ਬਹੁਤ ਸਾਲ ਪਹਿਲਾਂ ਮੇਰੀ ਸਰਦਾਰਨੀ ਦੇ ਪਿੰਡੋਂ ਖ਼ਾਸ ਰਿਸ਼ਤੇਦਾਰ ਦਾ ਮੁੰਡਾ ਲੁਧਿਆਣੇ ਕਿਸੇ ਕੰਮ ਆਇਆ ਤੇ ਉਸ ਨੇ ਮੈਨੂੰ ਸ਼ਾਮ ਨੂੰ ਫ਼ੋਨ ਕੀਤਾ ਕਿ ਮੈਂ ਤੁਹਾਨੂੰ ਮਿਲਣ ਆਉਣਾ ਮੈਂ ਘਰ ਦਾ ਪਤਾ ਤੇ ਘਰ ਦਾ ਫ਼ੋਨ ਨੰਬਰ ਵੀ ਲਿਖਵਾ ਤਾ ਤੇ ਰਸਤਾ ਵੀ ਸਮਝਾ ਦਿੱਤਾ ਉਸ ਨੇ ਪੁਰਾਣੇ ਸ਼ਹਿਰ ਵੱਲੋਂ ਆਉਣਾ ਸੀ ਉਸ ਨੇ ਆਪਣੇ ਕਿਸੇ ਦੂਰ ਦੇ ਰਿਸ਼ਤੇਦਾਰ ਤੋਂ ਸਕੂਟਰ ਮੰਗਿਆ ਤੇ ਸਾਨੂੰ ਮਿਲਣ ਲਈ ਚਾਲੇ ਪਾ ਦਿੱਤੇ ਤੇ ਥੋੜੀ ਦੇਰ ਬਾਆਦ ਸਾਡੇ ਪਾਸੇ ਵੱਲ ਏਨੀ ਜ਼ੋਰਦਾਰ ਮੀਂਹ ਪਿਆ ਕਿ ਸਭ ਪਾਸੇ ਜਲ-ਥਲ ਹੋ ਗਿਆ, ਉਹ ਵਿਚਾਰਾ ਮੀਂਹ ਵਿੱਚ ਫਸ ਗਿਆ ਤੇ ਪਾਣੀ ਵਿੱਚ ਉਸ ਦਾ ਸਕੂਟਰ ਵੀ ਬੰਦ ਹੋ ਗਿਆ ਤੇ ਘਰ ਤੋਂ ਥੋੜੀ ਦੂਰ ਇਕ ਗਲੀ ਵਿੱਚ ਸਕੂਟਰ ਸਰਵਿਸ ਵਾਲੀ ਦੁਕਾਨ ਤੇ ਸਕੂਟਰ ਦਿਖਾਇਆ ਤੇ ਮਿਸਤਰੀ ਨੇ ਕਿਹਾ ਥੋੜੀ ਦੇਰ ਬਾਆਦ ਲੈ ਜਾਈਉ ਮੈਂ ਠੀਕ ਕਰ ਦਿੰਦਾ ਹਾਂ ਤੇ ਉਹ ਪੈਦਲ ਹੀ ਘਰ ਪਹੁੰਚ ਗਿਆ ਮੈਂ ਵੀ ਮੀਂਹ ਕਰਕੇ ਘਰ ਦੇਰ ਨਾਲ ਪਹੁੰਚਿਆ ਸੋ ਚਾਹ- ਪਾਣੀ ਪੀਂਦੇ ਦੇਰ ਹੋ ਗਈ ਉਸ ਨੇ ਜਲੰਧਰ ਆਪਣੇ ਸਹੁਰੇ ਜਾਣਾ ਸੀ ਉਸ ਨੇ ਮੈਨੂੰ ਕਿਹਾ ਕਿ ਮੈਨੂੰ ਬੱਸ ਚੜਾ ਦਿਉ ਤੇ ਤੁਸੀਂ ਸਕੂਟਰ ਘਰ ਲੈ ਆਉਣਾ ਜਿਸਦਾ ਹੈ ਕੱਲ ਆ ਕੇ ਲੈ ਜਾਵੇਗਾ, ਮੈਂ ਕਿਹਾ ਠੀਕ ਹੈ ਜਦੋਂ ਮੈਂ ਉਸ ਨੂੰ ਬੱਸ ਚੜਾ ਕੇ ਵਾਪਸ ਆਇਆ ਤੇ ਸਕੂਟਰ ਰਿਪੇਅਰ ਵਾਲੀ ਦੁਕਾਨ ਬੰਦ ਹੋ ਚੁੱਕੀ ਸੀ ਤੇ ਅਗਲੇ ਦਿਨ ਮੈ ਸਵੇਰੇ ਜਲਦੀ ਕੰਮ ਤੇ ਚਲਾ ਗਿਆ ਤੇ ਦੁਪਹਿਰੇ ਮੈਂ ਘਰੇ ਪਹੁੰਚਿਆ ਹੀ ਸੀ ਜਿਸਦਾ ਸਕੂਟਰ ਸੀ ਉਹ ਆ ਗਏ ਤੇ ਆਪਾਂ ਦੋਵੇਂ ਸਕੂਟਰ ਵਾਲੀ ਦੁਕਾਨ ਤੇ ਪਹੁੰਚੇ ਤੇ ਅੱਗੇ ਪਤੰਦਰ ਸਕੂਟਰ ਦਾ ਇੰਜ਼ਨ ਖੋਲ ਕੇ ਬੈਠਾ ਸੀ ਏਹ ਦੇਖ ਕੇ ਤਾਂ ਸਕੂਟਰ ਦੇ ਮਾਲਕ ਦੇ ਤਾਂ ਹੋਸ਼ ਉੱਡ ਗਏ ਮੈਂ ਮਕੈਨਿਕ ਵੀਰ ਨੂੰ ਕਿਹਾ ਭਰਾਵਾ ਏਹ ਕੀ ਕੀਤਾ ਛੋਟਾ ਮੋਟਾ ਨੁਕਸ ਹੋਣਾ ਤੂੰ ਇੰਜਣ ਖੋਲ ਕੇ ਬੈਠਾ, ਮੇਰੇ ਕੰਨ ਵਿੱਚ ਕਹਿੰਦਾ ਮੈਨੂੰ ਕੀ ਪਤਾ ਸੀ ਏਹ ਸਕੂਟਰ ਤੁਹਾਡਾ ਹੈ ਹੁਣ ਕੁੱਝ ਨਹੀਂ ਹੋ ਸਕਦਾ ਉਧਰ ਸਕੂਟਰ ਦਾ ਮਾਲਕ ਗਰਮ ਹੋ ਰਿਹਾ ਸੀ ਕੀ ਏਹ ਕੀ ਭਾਣਾ ਵਰਤ ਗਿਆ ਤੇ ਉਸ ਮਾਰਕੀਟ ਦੇ ਦੁਕਾਨਦਾਰ ਸਾਨੂੰ ਕਹਿਣ ਕੀ ਤੁਸੀਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ