ਐਤਵਾਰ ਉਸਦੇ ਲਈ ਇੱਕ ਨਵਾਂ ਹੀ ਦਿਨ ਹੁੰਦਾ ਸੀ। ਆਪਣੇ ਪਿਤਾ ਦਾ ਸਕੂਟਰ ਬਾਹਰ ਗਲੀ ਵਿੱਚ ਕੱਢ ਕੇ ਧੋਣਾ, ਸਰਫ਼ ਲਾ ਲਾ ਕੇ ਮਲ-ਮਲ ਕੇ ਚਮਕਾਉਣਾ। ਸਕੂਟਰ ਸੁਕਾਉਣਾ। ਬੜੇ ਚਾਅ ਨਾਲ ਉਸਨੂੰ ਸਾਂਭਣਾ। ਆਪਣੇ ਪਿਤਾ ਦੇ ਸਕੂਟਰ ਦੀ ਖ਼ਿਦਮਤ ਉਸਦੇ ਲਈ ਬਹੁਤ ਖ਼ੁਸ਼ੀ ਵਾਲੀ ਗੱਲ ਹੁੰਦੀ ਸੀ। ਸਕੂਟਰ ਦੇ ਮੈਟ ਉੱਤੇ ਡੁੱਲ੍ਹੀ ਕੁਲਫ਼ੀ ਤੋਂ ਹੀ ਉਸਨੇ ਅੰਦਾਜ਼ਾ ਲਾ ਲੈਣਾ…
ਅੱਜ ਸ਼ਹਿਰ ਕੁਲਫ਼ੀ ਖਾਧੀ ਸੀ ਨਾ?
ਕਈ ਵਾਰੀ ਮੱਕੀ ਦੇ ਜਾਂ ਮੂੰਗਫਲੀ ਦੇ ਇੱਕਾ ਦੁੱਕਾ ਦਾਣੇ ਡਿੱਗੇ ਹੋਣੇ ਤਾਂ ਉਸਨੇ ਫ਼ਿਰ ਆਪਣੇ ਪਿਤਾ ਨੂੰ ਮਜ਼ਾਕ ਕਰਨਾ। ਅੱਜ ਲੱਗਦਾ ਹੈ ਕਿਸੇ ਰੇਹੜੀ ਵਾਲੇ ਕੋਲੋਂ ਦਾਣੇ ਚੱਬੇ ਨੇ।
ਉਹ ਸਕੂਟਰ ਜਿਵੇਂ ਉਸਦੇ ਲਈ ਕਿਸੇ ਰਾਜੇ ਦੇ ਰੱਥ ਵਾਂਗ ਸੀ। ਇੱਕ ਦੁਪਿਹਰ ਚੋਰੀ-ਚੋਰੀ ਸਕੂਟਰ ਸਟਾਰਟ ਕਰਕੇ ਬਾਹਰ ਝੂਟਾ ਲੈਣ ਗਿਆ ਤਾਂ ਕੰਧ ਚ ਜਾ ਮਾਰਿਆ। ਨਿੱਕਾ ਮੋਟਾ ਨੁਕਸਾਨ ਹੋਇਆ, ਸਾਰਾ ਦਿਨ ਅੰਦਰੋਂ ਅੰਦਰੀਂ ਬੁਸ-ਬੁਸ ਕਰਦਾ ਰਿਹਾ ਕਿ ਆਪਣੇ ਪਿਤਾ ਦਾ ਸਕੂਟਰ ਭੰਨ ਦਿੱਤਾ। ਜਿਸਨੂੰ ਉਹ ਆਪ ਸੁਆਰਦਾ ਸਾਫ਼ ਰੱਖਦਾ ਹੁੰਦਾ ਸੀ।
ਇੱਕ ਦਿਨ ਅਚਾਨਕ ਪਿਤਾ ਨੂੰ ਦਿਲ ਦਾ ਦੌਰਾ ਪਿਆ ਤੇ ਉਹ ਚੱਲ ਵਸਿਆ। ਇੱਕ ਸਾਲ ਬੀਤ ਗਿਆ। ਸਕੂਟਰ ਨੂੰ ਕਿਸੇ ਨੇ ਹੱਥ ਨਾ ਲਾਇਆ। ਬੱਸ ਇਕ ਵਾਰੀ ਧੋ ਕੇ, ਸੁਕਾ ਕੇ ਢਕ ਦਿੱਤਾ। ਸ਼ਾਇਦ ਕੋਈ ਚਲਾਵੇ, ਸ਼ਾਇਦ ਕੋਈ ਆਵਾਜ਼ ਮਾਰੇ….
“ਕਾਕੇ, ਬਾਹਰ ਕੱਢ ਕੇ ਸਟਾਰਟ ਕਰਦੇ ਇਹਨੂੰ, ਮੈਂ ਸ਼ਹਿਰ ਜਾਣਾ ਏ।”
ਕੰਨ ਤਰਸ ਗਏ ਸਨ ਹੁਣ ਉਸ ਆਵਾਜ਼ ਨੂੰ। ਮੈਟ ਬਿਲਕੁਲ ਸਾਫ਼ ਸੀ। ਦਿਲ ਓਦਰਿਆ ਫਿਰੇ। ਕਾਸ਼ ਕੋਈ ਮੱਕੀ ਜਾਂ ਮੂੰਗਫ਼ਲੀ ਦਾ ਦਾਣਾ ਹੀ ਨਜ਼ਰ ਆ ਜਾਵੇ ਉਸ ਉੱਤੇ। ਲੱਗੇ ਤਾਂ ਸਹੀ ਕੋਈ ਬੈਠਾ ਸੀ ਇਸ ਉੱਪਰ, ਸ਼ਹਿਰ ਜਾ ਕੇ ਆਇਆ ਹੈ।
ਗਏ ਕਦੀ ਵਾਪਿਸ ਨਹੀਂ ਆਉਂਦੇ। ਸਕੂਟਰ ਦੇ ਹੈਂਡਲ ਛੋਹ ਕੇ ਦੇਖਣੇ ਜਿੱਥੇ ਉਸਦੇ ਬਾਪ ਦੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ