ਦੀਪਤੀ ਨਵਲ..ਆਰਟ ਫ਼ਿਲਮਾਂ ਦੀ ਹੀਰੋਇਨ..ਪੱਚੀ ਸਾਲ ਪਹਿਲੋਂ ਅਮ੍ਰਿਤਸਰ ਹਾਲ ਬਜਾਰ ਅੰਦਰ ਆਪਣੇ ਜੱਦੀ ਮਕਾਨ ਅਤੇ ਦੁਕਾਨਾਂ ਦਾ ਕਿਰਾਇਆ ਲੈਣ ਆਈ..ਕੁਝ ਨਜਾਇਜ ਕਬਜੇ ਦੀ ਗੱਲਬਾਤ ਵੀ ਸੀ..ਚੇਹਰੇ ਤੇ ਪੱਸਰੀ ਪ੍ਰੇਸ਼ਾਨੀ ਵੇਖ ਪਹਿਲੀ ਵੇਰ ਇਹਸਾਸ ਹੋਇਆ ਕੇ ਪਰਦੇ ਤੇ ਦਿਸਦੇ ਵੱਡੇ ਵੱਡੇ ਲੋਕਾਂ ਨੂੰ ਵੀ ਜਿੰਦਗੀ ਦੇ ਇੱਕ ਮੋੜ ਤੇ ਆਮ ਇਨਸਾਨਾਂ ਵਾਂਙ ਹੀ ਵਿਚਰਨਾ ਪੈਂਦਾ..!
ਬਟਾਲੇ ਸਿਨੇਮਾ ਰੋਡ ਡਾਕਟਰ ਸੰਧੂ..ਜਦੋਂ ਵੀ ਟੀਕਾ ਲਵਾਉਣ ਖੜਦੇ ਤਾਂ ਇੰਝ ਲੱਗਦਾ ਕੇ ਡਾਕਟਰ ਖੁਦ ਤੇ ਕਦੇ ਮਰ ਹੀ ਨਹੀਂ ਸਕਦੇ..ਇਹਨਾਂ ਕੋਲ ਤੇ ਸਾਰੇ ਇਲਾਜ ਦਵਾਈਆਂ ਹੁੰਦੀਆਂ..ਅੱਜ ਪਤਾ ਲੱਗਾ ਕੇ ਕਦੇ ਦਾ ਚੜਾਈ ਕਰ ਗਿਆ..!
ਡਾਕਟਰ ਮੋਖਾ..ਅਮ੍ਰਿਤਸਰ ਦਾ ਕਿਡਨੀ ਸਪੇਸ਼ੀਲਿਸ੍ਟ..ਅੱਜ ਤੋਂ ਤਕਰੀਬਨ ਬਾਈ ਸਾਲ ਪਹਿਲੋਂ ਇੱਕ ਡਾਇਲਸਿਸ ਦੇ ਪੰਦਰਾਂ ਸੌ ਰੁਪਈਏ ਲਿਆ ਕਰਦਾ..ਦਿਨ ਵਿਚ ਅਣਗਿਣਤ ਡਾਇਲਸਿਸ..ਠਾਠ-ਬਾਠ ਆਲੀਸ਼ਾਨ ਕਲੀਨਿਕ ਅਤੇ ਹੁੰਦੀ ਕਮਾਈ ਵੇਖ ਸਭ ਕੁਝ ਸਦੀਵੀਂ ਜਿਹਾ ਲੱਗਣਾ..ਪਿਛਲੇ ਸਾਲ ਕ੍ਰੋਨਾ ਦੀ ਭੇਂਟ ਚੜ ਗਿਆ..ਇੰਝ ਹੀ ਅੱਖਾਂ ਦੇ ਮਸ਼ਹੂਰ ਡਾਕਟਰ ਸਰਦਾਰ ਦਲਜੀਤ ਸਿੰਘ..!
ਪ੍ਰਵੀਨ ਕੁਮਾਰ ਸਰਹਾਲੀ ਵਾਲਾ ਮਹਾਭਾਰਤ ਦਾ ਭੀਮ..ਕਦ ਏਡਾ ਉਚਾ ਕੇ ਵੇਖਦਿਆਂ ਧੌਣ ਨੂੰ ਵਲ ਪੈ ਜਾਵੇ..ਜੁੱਸਾ ਵੇਖ ਲੱਗਣਾ ਸ਼ਾਇਦ ਇਹ ਵੀ ਸਭ ਕੁਝ ਸਦੀਵੀਂ ਹੀ ਹੈ..ਅੱਜ ਭੋਏਂ ਵਿਚ ਵਿਲੀਨ ਹੋ ਗਿਆ..!
ਦੋਸਤੋ ਦਾਰਾ ਸਿੰਘ ਮੇਹਰ ਮਿੱਤਲ ਵਰਗੇ ਨਾਮ ਤੇ ਹੋਰ ਵੀ ਬਥੇਰੇ ਨੇ ਪਰ ਗੱਲ ਥੋੜੀ ਲੰਮੀ ਹੋ ਜਾਣੀ ਏ..ਪਰ ਏਨੀ ਗੱਲ ਜਰੂਰ ਆਖਾਂਗਾ ਕੇ ਜੋ ਕਲਬੂਤ ਜਿਉਂਦਾ ਏ..ਸਾਡੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ