ਭਾਗ ਦਸਵਾਂ
ਜਸਰਾਜ ਕਾਫੀ ਦਿਨਾ ਬਾਅਦ ਵਾਪਸ ਮੁੜ ਦਾ ਹੈ ਘਰ ਤਾਂ ਸੀਰਤ ਪੁੱਛਦੀ ਬੈਠ ਕਿ ਏਸ ਵਾਰੀ ਏਨ੍ਹਾਂ ਦਿਨ ਕਿਉਂ ਲੱਗੇ ਕਾ ਓਹ ਕਹਿ ਦਿੰਦਾ ਕਿ ਹੋਰ ਕੰਮ ਪੈ ਗਿਆ ਸੀ ਵਿੱਚ, ਏਦਾਂ ਕਹਿ ਓਹ ਗੱਲ ਨੂੰ ਟਾਲ ਦਿੰਦਾ ਹੈ। ਸੀਰਤ ਦੱਸਦੀ ਹੈ ਕਿ ਦੋ ਦਿਨਾਂ ਬਾਅਦ ਮੰਮੀ ਪਾਪਾ ਨੇ ਵਾਪਸ ਆ ਜਾਣਾ ਹੈ ਜੇ ਤੁਸੀਂ ਕਹੋ ਤਾ ਮੈ ਚਾਰ ਕੁ ਦਿਨ ਓਹਨਾ ਕੋਲ ਲਾ ਆਵਾ। ਜਸਰਾਜ ਏਹੋ ਗੱਲਾ ਤਾ ਭਾਲਦਾ ਸੀ, ਓਹ ਝੱਟ ਹਾਂ ਕਰ ਦਿੰਦਾ ਹੈ ਕਿ ਚਲੀ ਜਾਵੀ ਤੇ ਆਪਾ ਉਹਨਾ ਨੂੰ ਦਿੱਲੀ ਏਅਰਪੋਰਟ ਤੋ ਲੈਣ ਲਈ ਵੀ ਚੱਲਾਂਗੇ।
ਦੋ ਦਿਨਾਂ ਬਾਅਦ ਗੁੁਰਮੁਖ ਤੇ ਹਰਨਾਮ ਕੌਰ ਜਦੋ ਦਿੱਲੀ ਏਅਰਪੋਰਟ ਤੇ ਉੱਤਰਦੇ ਹਨ ਤਾ ਬਾਹਰ ਸੀਰਤ ਤੇ ਜਸਰਾਜ ਉਹਨਾ ਦਾ ਸਵਾਗਤ ਕਰਦੇ ਹਨ। ਜਸਰਾਜ ਸੀਰਤ ਤੇ ਉਸਦੇ ਮੰਮੀ ਪਾਪਾ ਨੂੰ ਓਹਨੀ ਦੇ ਘਰ ਉੱਤਾਰਨ ਤੋ ਬਾਅਦ ਵਾਪਸ ਘਰ ਚਲਾ ਜਾਂਦਾ ਹੈ।
ਸੀਰਤ ਆਪਣੇ ਮਾਪਿਆਂ ਨਾਲ ਕੁਝ ਸਮਾ ਗੁਜਾਰਨਾ ਚਾਹੁੰਦੀ ਸੀ ਤਾ ਹੀ ਓਹ ਉਹਨਾ ਕੋਲ ਰੁਕ ਜਾਦੀ ਹੈ। ਥੱਕੇ ਹੋਏ ਹੋਣ ਕਰਕੇ ਸਾਰੇ ਜਲਦੀ ਸੌ ਜਾਦੇ ਹਨ ਤੇ ਅਗਲੇ ਦਿਨ ਸੀਰਤ ਕੈਨੇਡਾ ਦੀਆਂ ਹੀ ਗੱਲਾਂ ਕਰਦੀ ਰਹਿੰਦੀ ਹੈ ਕਿ ਸਭ ਕਿਵੇ ਨੇ ਹਰਮਨ, ਤੇ ਮਨਵੀਰ, ਸਿਮਰਨ ਤੇ ਹਰਲੀਨ ਕਿਵੇਂ ਨੇ। ਮੈਨੂੰ ਯਾਦ ਕਰਦੇ ਨੇ ਜਾਂ ਨਹੀ, ਬਹੁਤ ਹੀ ਐਕਸਾਈਟਡ ਸੀ, ਸੀਰਤ ਏਹ ਸਭ ਜਾਨਣ ਲਈ। ਗੁਰਮਖ ਉਸਨੂੰ ਸਭ ਦੇ ਰਾਜੀ ਹੋਣ ਬਾਰੇ ਦੱਸਦਾ ਹਾਂ ਤੇ ਨਾਲ ਕਹਿੰਦਾ ਹੈ ਕਿ ਤੂੰ ਭੂਆ ਬਣਨ ਵਾਲੀ ਹੈ, ਹਰਮਨ ਛੇਤੀ ਹੀ ਪਾਪਾ ਬਣ ਜਾਊਗਾ। ਸੀਰਤ ਏਹ ਗੱਲ ਸੁਣ ਕੇ ਬਹੁਤ ਖੁਸ਼ ਹੁੰਦੀ ਹੈ ਤੇ ਬੱਚਿਆਂ ਵਾਂਗ ਨੱਚਣ ਲਗ ਜਾਦੀ ਹੈ। ਓਹ ਉਸੀ ਟਾਇਮ ਹਰਮਨ ਨੂੰ ਫੋਨ ਕਰਦੀ ਹੈ ਤੇ ਵਧਾਈਆਂ ਦਿੰਦੀ ਹਾਂ ਤੇ ਸਿਮਰਨ ਨੀਲ ਵੀ ਗੱਲ ਕਰਦੀ ਹੈ ਤੇ ਬਹੁਤ ਹੀ ਜਿਆਦਾ ਖੁਸ਼ ਹੁੰਦੀ ਹੈ ਓਹ ਕਹਿੰਦੀ ਹੈ ਕਿ ਮੈਂ ਵੀ ਬਹੁਤ ਜਲਦੀ ਮਿਲਣ ਫੇਰ ਆਵਾਗੀ।
ਏਧਰ ਉੱਧਰ ਦੀਆਂ ਗੱਲਾਂ ਕਰਨ ਤੋ ਬਾਅਦ ਸੀਰਤ ਗੁਰਮਖ ਨੂੰ ਜਸਰਾਜ ਦੀਆਂ ਗੱਲਾਂ ਬਾਰੇ ਦੱਸਦੀ ਹੈ ਕਿ ਓਹ ਚਾਹੁੰਦਾ ਹਾਂ ਕਿ ਆਪਾ ਸਾਰੇ ਵੀ ਕੈਨੇਡਾ ਹੀ ਚਲੇ ਜਾਈਏ ਤੇ ਉੱਥੇ ਇਕੱਠੇ ਰਹੀਏ, ਸਭ ਰਲ ਮਿਲ ਕੇ ਸਾਰਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
davinder
freb
Jassi
ਮਨ ਦੀਆਂ ਸੱਧਰਾਂ